ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਫ਼ਲਤਾ ਦੀ ਕੁੰਜੀ ਹੈ ਸਮੇਂ ਦੀ ਸੁਚੱਜੀ ਵਰਤੋਂ

Posted On February - 15 - 2017

ਪ੍ਰੋ. ਵਿਨੋਦ ਗਰਗ

11502cd _time managmentਸਫ਼ਲਤਾ ਲਈ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਪਰ ਸਾਡੀਆਂ ਤਰਜੀਹਾਂ ਅਤੇ ਪ੍ਰਬੰਧਨ ਵੀ ਅਜਿਹਾ ਹੋਣਾ ਚਾਹੀਦਾ ਹੈ ਕਿ ਮਿਹਨਤ ਬੇਕਾਰ ਨਾ ਜਾਵੇ। ਤਰਜੀਹ ਜਾਂ ਪ੍ਰਾਥਮਿਕਤਾ ਦਾ ਮਤਲਬ ਸਮਝਦੇ ਹੋਏ ਸਾਨੂੰ ਆਪਣਾ ਧਿਆਨ ਇਸ ਗੱਲ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਸਾਡੇ ਅਹਿਮ ਟੀਚੇ ਕੀ ਹਨ ਅਤੇ ਅਸੀਂ ਉਨ੍ਹਾਂ ਦਾ ਪ੍ਰਬੰਧ ਤਰਜੀਹੀ ਆਧਾਰ ’ਤੇ ਕਿਵੇਂ ਕਰ ਸਕਦੇ ਹਾਂ?
ਪ੍ਰਬੰਧਨ ਵਿੱੱਚ ਸਭ ਤੋਂ ਅਹਿਮ ਸਮੇਂ ਦਾ ਪ੍ਰਬੰਧਨ ਹੈ। ਲੀਡਰਸ਼ਿਪ ਸਿਖਲਾਈ ਮਾਹਿਰ ਵੀ ਸਿਖਲਾਈ ਦੌਰਾਨ ਸਮੇਂ ਦੇ ਪ੍ਰਬੰਧਨ ’ਤੇ ਜ਼ੋਰ ਦਿੰਦੇ ਹਨ। ਸਮਾਂ ਹੀ ਸਫ਼ਲਤਾ ਦੀ ਕੁੰਜੀ ਹੈ। ਸਮਾਂ ਘੋੜੇ ਵਾਂਗ ਭੱਜਦਾ ਹੈ। ਅਸੀ ਰੋਜ਼ਾਨਾ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਤੋਂ ਸੁਣਦੇ ਹਾਂ ਕਿ ਕੀ ਕਰੀਏ ਸਮਾਂ ਹੀ ਨਹੀਂ ਮਿਲਦਾ। ਅਸਲ ਵਿੱਚ ਅਸੀਂ ਨਿਰੰਤਰ ਗਤੀਸ਼ੀਲ ਸਮੇਂ ਨਾਲ ਆਪਣੀ ਗਤੀ ਨਹੀਂ ਮਿਲਾ ਪਾਉਂਦੇ ਅਤੇ ਪਛੜ ਜਾਂਦੇ ਹਾਂ। ਸਮੇਂ ਵਰਗੀ ਵਡਮੁੱਲੀ ਸੰਪਤੀ ਦਾ ਭੰਡਾਰ ਹੁੰਦੇ ਵੀ ਅਸੀ ਸਮੇਂ ਦੀ ਕਮੀ ਦਾ ਰੋਣਾ ਰੋਂਦੇ ਹਾਂ, ਕਿਉਂਕਿ ਅਸੀਂ ਅਨਮੋਲ ਸਮੇਂ ਨੂੰ  ਅਜਾਈਂ ਗਵਾਉਂਦੇ ਹਾਂ। ਸਮੇਂ ਦੀ ਬਰਬਾਦੀ ਹੀ ਵਿਕਾਸ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇੱਕ ਵਾਰ ਹੱਥੋਂ ਨਿਕਲਿਆ ਸਮਾਂ ਵਾਪਸ ਨਹੀਂ ਆਉਂਦਾ। ਕਦੇ ਵੀ ਕੰਮ ਨੂੰ ਕੱਲ੍ਹ ’ਤੇ ਨਹੀਂ ਟਾਲਣਾ ਚਾਹੀਦਾ, ਕਿਉਂਕਿ ਅੱਜ ਦਾ ਕੰਮ ਭਲਕ ਅਤੇ ਭਲਕ ਦਾ ਕੰਮ ਪਰਸੋਂ ’ਤੇ ਟਾਲਣ ਨਾਲ ਜ਼ਿਆਦਾ ਹੋ ਜਾਂਦਾ ਹੈ। ਬਾਸੀ ਕੰਮ, ਬਾਸੀ ਭੋਜਨ ਦੀ ਤਰ੍ਹਾਂ ਨੁਕਸਾਨ ਕਰਦਾ ਹੈ। ਸਮੇਂ ਵਰਗੇ ਵਡਮੁੱਲੇ ਧਨ ਨੂੰ ਸੋਨੇ-ਚਾਂਦੀ ਵਾਂਗ ਜਮ੍ਹਾਂ ਕਰਕੇ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਹ ਗਤੀਸ਼ੀਲ ਹੈ। ਇਸ ਉੱਪਰ ਆਪਣਾ ਅਧਿਕਾਰ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਇਸ ਦਾ ਸਦਉਪਯੋਗ ਕਰੀਏ, ਨਹੀਂ ਤਾਂ ਇਹ ਨਸ਼ਟ ਹੋ ਜਾਂਦਾ ਹੈ। ਸਮੇਂ ਦਾ ਉਪਯੋਗ ਧਨ ਦੇ ਉਪਯੋਗ ਤੋਂ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਸਾਡੀ ਸਭ ਦੀ ਸੁੱਖ-ਸਵਿਧਾ ਸਮੇਂ ’ਤੇ ਹੀ ਨਿਰਭਰ ਹੈ।
ਚਾਣਕਿਆ ਅਨੁਸਾਰ ਜਿਹੜਾ ਵਿਅਕਤੀ ਸਮੇਂ ਦਾ ਧਿਆਨ ਨਹੀਂ ਰੱਖਦਾ, ਉਸ ਦੇ ਹੱਥ ਅਸਫ਼ਲਤਾ ਅਤੇ ਪਛਤਾਵਾ ਹੀ ਲੱਗਦਾ ਹੈ। ਸਮਾਂ ਜਿੰਨਾ ਕੀਮਤੀ ਅਤੇ ਵਾਪਸ ਨਾ ਮਿਲਣ ਵਾਲਾ ਤੱਤ ਹੈ, ਓਨਾ ਅਸੀਂ ਨਹੀਂ ਸਮਝ ਪਾਉਂਦੇ। ਕਿਹਾ ਜਾਂਦਾ ਹੈ ਕਿ ਈਸ਼ਵਰ ਚੰਦਰ ਵਿੱਦਿਆ ਸਾਗਰ ਸਮੇਂ ਦੇ ਇੰਨੇ ਪਾਬੰਦ ਸਨ ਕਿ ਜਦੋਂ ਉਹ ਕਾਲਜ ਜਾਂਦੇ ਸਨ ਤਾਂ ਦੁਕਾਨਦਾਰ ਆਪਣੀਆਂ ਘੜੀਆਂ ਉਨ੍ਹਾਂ ਨੂੰ ਦੇਖ ਕੇ ਠੀਕ ਕਰਦੇ ਸਨ। ਗੈਲੀਲਿਓ ਦਵਾਈਆਂ ਵੇਚਣ ਦਾ ਕੰਮ ਕਰਦੇ ਸਨ। ਉਸੇ ਸਮੇਂ ਵਿੱਚੋਂ ਥੋੜ੍ਹਾ ਥੋੜ੍ਹਾ ਸਮਾਂ ਬਚਾ ਕੇ ਵਿਗਿਆਨ ਦੀਆਂ ਕਈ ਕਾਢਾਂ ਕੱਢ ਦਿੱਤੀਆਂ। ਸਮੇਂ ਦਾ ਪ੍ਰਬੰਧਨ ਕੁਦਰਤ ਤੋਂ ਸਪੱਸ਼ਟ ਰੂਪ ਵਿੱਚ ਸਮਝਿਆ ਜਾ ਸਕਦਾ ਹੈ। ਸਮੇਂ ਦਾ ਕਾਲ ਚੱਕਰ ਪ੍ਰਕਿਰਤੀ ਵਿੱਚ ਵੀ ਨਿਯਮਿਤ ਹੈ। ਦਿਨ-ਰਾਤ, ਰੁੱਤਾਂ ਦਾ ਸਮੇਂ ’ਤੇ ਆਉਣਾ-ਜਾਣਾ ਸਭ ਸਮੇਂ ਦਾ ਚੱਕਰ ਹੈ। ਜਦੋਂ ਕੁਦਰਤ ਦੇ ਚੱਕਰ ਵਿੱਚ ਅਨਿਯਮਿਤਾ ਆਉਂਦੀ ਹੈ ਤਾਂ ਵਿਨਾਸ਼ ਲੀਲਾ ਇਹ ਸਿਖਾ ਦਿੰਦੀ ਹੈ ਕਿ ਸਮੇਂ ਦੀ ਦੁਰਵਰਤੋਂ ਕਰਨ ਨਾਲ ਕਈ ਵਾਰ ਜਿੱਤ ਵੀ ਹਾਰ ਵਿੱਚ ਬਦਲ ਜਾਂਦੀ ਹੈ।
ਨੈਪੋਲੀਅਨ ਨੇ ਆਸਟਰੀਆ ਨੂੰ ਇਸ ਲਈ ਹਰਾ ਦਿੱਤਾ ਸੀ, ਕਿਉਂਕਿ ਉੱਥੋਂ ਦੇ ਸੈਨਿਕਾਂ ਨੇ ਪੰਜ ਮਿੰਟ ਦੀ ਦੇਰੀ ਕਰ ਦਿੱਤੀ ਸੀ ਪਰ ਕੁਝ ਹੀ ਪਲਾਂ ਵਿੱਚ ਨੈਪੋਲੀਅਨ ਵੀ ਬੰਦੀ ਬਣਾ ਲਿਆ ਗਿਆ, ਕਿਉਂਕਿ ਉਸ ਦੇ ਇੱਕ ਸੈਨਾਪਤੀ ਨੇ ਆਉਣ ਵਿੱਚ ਦੇਰੀ ਕਰ ਦਿੱਤੀ। ਵਾਟਰਲੂ ਦੇ ਯੁੱਧ ਵਿੱਚ ਨੈਪੋਲੀਅਨ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਸਮੇਂ ਦਾ ਦੁਰਉਪਯੋਗ ਹੀ ਸੀ। ਸਮੇਂ ਦੇ ਗਰਭ ਵਿੱਚ ਲਕਸ਼ਮੀ ਦੇ ਅਥਾਹ ਭੰਡਾਰ ਭਰੇ ਹੋਏ ਹਨ ਪਰ ਇਸ ਨੂੰ ਉਹੀ ਪਾਉਂਦੇ ਹਨ ਜੋ ਸਮੇਂ ਦਾ ਸਦਉਪਯੋਗ ਕਰਦੇ ਹਨ। ਜਪਾਨ ਦੇ ਨਾਗਰਿਕ ਵੀ ਛੋਟੀਆਂ ਮਸ਼ੀਨਾਂ ਜਾਂ ਖਿਡੌਣਿਆਂ ਦੇ ਪੁਰਜ਼ਿਆਂ ਤੋਂ ਆਪਣਾ ਉਦਯੋਗ ਸ਼ੁਰੂ ਕਰਦੇ ਹਨ ਅਤੇ ਫੁਰਸਤ ਮਿਲਦੇ ਹੀ ਉਹ ਨਵੇਂ ਖਿਡੌਣੇ ਜਾਂ ਮਸ਼ੀਨਾਂ ਬਣਾਉਂਦੇ ਹਨ। ਅਜਿਹਾ ਕਰਨ ਨਾਲ ਵਾਧੂ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਨ੍ਹਾਂ ਦੀ ਖੁਸ਼ਹਾਲੀ ਦਾ ਸਭ ਤੋਂ ਵੱਡਾ ਕਾਰਨ ਸਮੇਂ ਦਾ ਸਦਉਪਯੋਗ ਹੀ ਹੈ।
ਸੰਤ-ਮਹਾਤਮਾ ਕਹਿੰਦੇ ਹਨ ਕਿ ਸਮਾਂ ਸਰਵਉੱਚ ਸਥਾਨ ’ਤੇ ਪਹੁੰਚਣ ਦੀ ਪੌੜੀ ਹੈ। ਜੀਵਨ ਦਾ ਮਹਿਲ ਸਮੇਂ ਦੀਆਂ ਘੰਟਿਆਂ, ਮਿੰਟਾਂ ਤੇ ਸਕਿੰਟਾਂ ਦੀਆਂ ਇੱਟਾਂ ਦਾ ਬਣਦਾ ਹੈ। ਕੁਦਰਤ ਨੇ ਕਿਸੇ ਨੂੰ ਗ਼ਰੀਬ ਜਾਂ ਅਮੀਰ ਨਹੀਂ ਬਣਾਇਆ, ਕੁਦਰਤ ਨੇ ਆਪਣੀ ਵਡਮੁੱਲੀ ਸੰਪਤੀ ਵਿੱਚੋਂ ਸਭ ਨੂੰ ਚੌਵੀ ਘੰਟੇ ਬਰਾਬਰ ਦਿੱਤੇ ਹਨ। ਮਨੁੱਖ ਜਿੰਨਾ ਵੀ ਮਿਹਨਤੀ ਹੋਵੇ ਪਰ ਸਮੇਂ ’ਤੇ ਕੰਮ ਨਾ ਹੋਣ ਨਾਲ ਉਸ ਦੀ ਮਿਹਨਤ ਬੇਕਾਰ ਚਲੀ ਜਾਂਦੀ ਹੈ। ਸਹੀ ਸਮੇਂ ’ਤੇ ਨਾ ਬੀਜਿਆ ਹੋਇਆ ਬੀਜ ਬੇਕਾਰ ਜਾਂਦਾ ਹੈ। ਜੀਵਨ ਦਾ ਹਰੇਕ ਪਲ ਸੁਨਹਿਰੇ ਭਵਿੱਖ ਦੀ ਸੰਭਾਵਨਾ ਲੈ ਕੇ ਆਉਂਦਾ ਹੈ। ਕੀ ਪਤਾ ਜਿਸ ਪਲ ਨੂੰ ਅਸੀਂ ਬਰਬਾਦ ਕਰ ਰਹੇ ਹਾਂ ਉਹੀ ਪਲ ਸਾਡੇ ਸੁਭਾਗ ਦੀ ਸਫ਼ਲਤਾ ਦਾ ਪਲ ਹੋਵੇ।
ਫ੍ਰੈਂਕਲਿਨ ਨੇ ਕਿਹਾ ਹੈ ਕਿ ਸਮਾਂ ਬਰਬਾਦ ਨਾ ਕਰੋ, ਕਿਉਂਕਿ ਸਮਾਂ ਹੀ ਜੀਵਨ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਮੇਂ ਅਤੇ ਸਾਗਰ ਦੀਆਂ ਲਹਿਰਾਂ ਕਿਸੇ ਦੀ ਉਡੀਕ ਨਹੀਂ ਕਰਦੀਆਂ। ਇਸ ਲਈ ਸਾਡਾ ਫਰਜ਼ ਹੈ ਕਿ ਅਸੀਂ ਸਮੇਂ ਦਾ ਸਦਉਪਯੋਗ ਕਰੀਏ। ਸਾਨੂੰ ਆਪਣੇ ਸਮੇਂ ਵਿੱਚੋਂ ਜ਼ਰੂਰੀ, ਘੱਟ ਜ਼ਰੂਰੀ ਤੇ ਨਾ ਜ਼ਰੂਰੀ ਟੀਚਿਆਂ ਦੀ ਪਹਿਚਾਣ ਕਰਦੇ ਹੋਏ ਸਭ ਨੂੰ ਪ੍ਰਾਥਮਿਕਤਾ ਦੇ ਸਹੀ ਕ੍ਰਮ ਵਿੱਚ ਰੱਖਦੇ ਹੋਏ ਸਮੇਂ ਦੀ ਵੰਡ ਕਰਨੀ ਚਾਹੀਦੀ ਹੈ। ਪ੍ਰਾਥਮਿਕਤਾ ਜਾਣਨ ਲਈ ਮਨੋਵਿਗਿਆਨ ਦੇ ਸਿਧਾਂਤ ਜਿਵੇਂ ਤੁਲਨਾਤਮਕ ਵਿਸ਼ਲੇਸ਼ਣ ਦੀ ਮਦਦ ਲਈ ਜਾ ਸਕਦੀ ਹੈ। ਜੇਕਰ ਅਸੀਂ ਸਮੇਂ ਦੀ ਸੰਭਾਲ ਕਰਾਂਗੇ ਤਾਂ ਹੀ ਸਮਾਂ ਸਾਡੀ ਸੰਭਾਲ ਕਰੇਗਾ।

ਸੰਪਰਕ: 98763-71788


Comments Off on ਸਫ਼ਲਤਾ ਦੀ ਕੁੰਜੀ ਹੈ ਸਮੇਂ ਦੀ ਸੁਚੱਜੀ ਵਰਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.