ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਾਇੰਸ ਦੇ ਵਿਸ਼ਿਆਂ ਵਿੱਚ ਬਿਹਤਰੀਨ ਵਿਕਲਪ

Posted On February - 8 - 2017

ਮਨਿੰਦਰ ਕੌਰ

10802CD _SCIENCE_LABਇੰਟੈਗਰੇਟਿਡ ਕੋਰਸ ਬਾਰ੍ਹਵੀਂ ਤੋਂ ਬਾਅਦ ਕਿੱਤਾ ਮੁਖੀ ਕੋਰਸਾਂ ਦੀ ਕਸਵੱਟੀ ’ਤੇ ਖਰੇ ਉਤਰਨ ਦੇ ਨਾਲ ਨਾਲ ਸਬੰਧਿਤ ਖੇਤਰ ’ਚ ਮੁਹਾਰਤ ਹਾਸਲ ਕਰਨ ਦਾ ਸਭ ਤੋਂ ਬਿਹਤਰ ਵਿਕਲਪ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਕੋਰਸਾਂ ਦੀ ਮੰਗ ਅਤੇ ਸੰਸਥਾਵਾਂ ਦੋਵੇਂ ਤੇਜ਼ੀ ਨਾਲ ਵਧ ਰਹੇ ਹਨ। ਇੰਟਗਰੇਟਿਡ ਕੋਰਸ ਦੀ ਚੋਣ ਕਰਨ ਨਾਲ ਗ੍ਰੈਜੂਏਸ਼ਨ ਕਰਨ ਮਗਰੋਂ ਪੋਸਟ ਗ੍ਰੈਜੂਏਸ਼ਨ ਲਈ ਕਈ ਥਾਵਾਂ ’ਤੇ ਅਪਲਾਈ ਕਰਨ ਤੇ ਦਾਖ਼ਲਾ ਪ੍ਰੀਖਿਆਵਾਂ ਦੇ ਝੰਜਟਾਂ ਆਦਿ ਤੋਂ ਵੀ ਬਚਿਆ ਜਾ ਸਕਦਾ ਹੈ। ਇੰਟੈਗਰੇਟਿਡ ਕੋਰਸ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਹਨ ਕਿ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਖੇਤਰ ’ਚ ਨਿਪੁੰਨ ਹੋ ਕੇ ਨਿਕਲਦਾ ਹੈ। ਇਸ ਤਰ੍ਹਾਂ 12ਵੀਂ ਤੋਂ ਬਾਅਦ ਜੇ ਸਮੇਂ ਦੀ ਬਚਤ ਕਰਕੇ ਦੂਹਰਾ ਲਾਭ ਲੈਣਾ ਚਾਹੁੰਦੇ ਹੋ ਤਾਂ ‘ਇੰਟੈਗਰੇਟਿਡ ਕੋਰਸ’ ਬਿਹਤਰੀਨ ਵਿਕਲਪ ਹੈ।
ਨੈਸ਼ਨਲ ਐਂਟਰੈਂਸ ਸਕਰੀਨਿੰਗ ਟੈਸਟ-NEST-2017, ਨੈਸ਼ਨਲ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (NISER), ਭੁਬਨੇਸ਼ਵਰ ਅਤੇ ਯੂਨੀਵਰਸਿਟੀ ਆਫ ਮੁੰਬਈ ਡਿਪਾਰਟਮੈਂਟ ਆਫ ਅਟੋਮਿਕ ਐਨਰਜੀ, ਸੈਂਟਰ ਫਾਰ ਐਕਸੀਲੈਂਸ ਇੰਨ ਬੇਸਿਕ ਸਾਇੰਸਜ਼ (UM-DAE, CEBS) ਮੁੰਬਈ ਵਿਖੇ ਬੇਸਿਕ ਸਾਇੰਸਜ਼ (ਬਾਇਓਲੋਜੀ, ਕੈਮਿਸਟਰੀ, ਫਿਜ਼ਿਕਸ ਤੇ ਮੈਥ) ਵਿੱਚ ਪੰਜ ਸਾਲਾ ਐਮ.ਐੱਸਸੀ. ਪ੍ਰੋਗਰਾਮ ’ਚ ਦਾਖ਼ਲਾ ਲੈਣ ਲਈ ਜ਼ਰੂਰੀ ਦਾਖ਼ਲਾ ਪ੍ਰੀਖਿਆ ਹੈ। NISER ਅਤੇ 352S ਦੋਵੇਂ ਭਾਰਤ ਸਰਕਾਰ ਦੇ ਅਟੋਮਿਕ ਐਨਰਜੀ ਡਿਪਾਰਟਮੈਂਟ ਵੱਲੋਂ 2007 ਵਿੱਚ ਸਥਾਪਿਤ ਖ਼ੁਦਮੁਖ਼ਤਿਆਰ ਅਦਾਰੇ ਹਨ। ਇਨ੍ਹਾਂ ਦੀ ਸਥਾਪਨਾ ਖੋਜ ਪੂਰਨ ਮਾਹੌਲ ਦਰਮਿਆਨ ਵਿਦਿਆਰਥੀਆਂ ਨੂੰ ਉੱਘੇ ਸਾਇੰਸਦਾਨਾਂ ਦੀ ਫੈਕਲਟੀ ਵੱਲੋਂ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਦੇਸ਼ ਦੀਆਂ ਚੁਨੌਤੀਪੂਰਨ ਖੋਜਾਂ ਨੂੰ ਅੰਜਾਮ ਦੇਣ ਲਈ ਰਾਸ਼ਟਰੀ ਵਿਗਿਆਨੀਆਂ ਦੀ ਟੀਮ ਦੇ ਗਠਨ ਲਈ ਕੀਤੀ ਗਈ ਸੀ। NISER ਅਤੇ CBS ਦੋਵੇਂ ਅਵਾਮੀ (ਰੈਜ਼ੀਡੈਸ਼ੀਅਲ) ਸੰਸਥਾਵਾਂ ਹਨ, ਜੋ ਅਤਿ ਆਧੁਨਿਕ ਲੈਬਾਰਟਰੀਆਂ, ਕੰਪਿਊਟਰ ਦੀਆਂ ਨਵੀਨਤਮ ਤਕਨਾਲੋਜੀ ਸੁਵਿਧਾਵਾਂ ਅਤੇ ਆਦਰਸ਼ਕ ਹਾਈਟੈਕ ਲਾਈਬ੍ਰੇਰੀਆਂ ਨਾਲ ਯੁਕਤ ਸਰਵੋਤਮ ਵਿਗਿਆਨਕ ਵਾਤਾਵਰਣ ਮੁਹੱਈਆ ਕਰਵਾਉਂਦੀਆਂ ਹਨ।

ਮਨਿੰਦਰ ਕੌਰ

ਮਨਿੰਦਰ ਕੌਰ

ਪੰਜ ਸਾਲਾ ਇੰਟੈਗਰੇਟਿਡ ਐੱਮ.ਐੱਸਸੀ. ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਸਾਰੇ ਵਿਦਿਆਰਥੀ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ INSPIRE ਸਕਾਲਰਸ਼ਿਪ ਸਕੀਮ ਲਈ ਯੋਗ ਹੋਣਗੇ, ਜਿਸ ਦੇ ਅੰਤਰਗਤ ਇਨ੍ਹਾਂ ਵਿਦਿਆਰਥੀਆਂ ਨੂੰ 60,000 ਰੁਪਏ ਸਾਲਾਨਾ, ਫੈਲੋਸ਼ਿਪ ਦੇ ਰੂਪ ’ਚ ਮਿਲਣਗੇ ਅਤੇ ਨਾਲ ਹੀ ਸਮਰ ਪ੍ਰਾਜੈਕਟ ਲਈ 5000 ਰੁਪਏ ਪ੍ਰਤੀ ਮਹੀਨਾ ਅਤੇ 20,000 ਰੁਪਏ ਪ੍ਰਤੀ ਸਾਲ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਇੰਨਾ ਹੀ ਨਹੀਂ NISER ਅਤੇ CBS ਵਿੱਚ ਫਾਈਨਲ ਸਮੈਸਟਰ ਵਿੱਚ ਓਵਰਆਲ ਟਾਪਰ ਰਹਿਣ ਵਾਲੇ ਵਿਦਿਆਰਥੀ ‘ਭਾਭਾ ਅਟੋਮਿਕ ਰਿਸਰਚ ਸੈਂਟਰ (BARC)’ ਟਰੇਨਿੰਗ ਸਕੂਲ ਵਿਖੇ ਸਿੱਧੇ ਰੂਪ ਵਿੱਚ ਇੰਟਰਵਿਊ ਦੇ ਕੇ ਦਾਖ਼ਲਾ ਲੈਣ ਦੇ ਯੋਗ ਵੀ ਬਣ ਸਕਦੇ ਹਨ। ਇੰਟੈਗਰੇਟਿਡ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਸੈਂਟਰ (ISERC) ਵਿਸ਼ਵ ਭਾਰਤੀ ਵੀ NEST-2017 ਦੀ ਮੈਰਿਟ ਸੂਚੀ ਵਿੱਚੋਂ ਚੋਣ ਕਰਕੇ ਵਿਦਿਆਰਥੀਆਂ ਨੂੰ ਇੰਟੈਗਰੇਟਿਡ ਐੱਮ.ਐੱਸਸੀ. ਕੋਰਸ ਵਿੱਚ ਦਾਖ਼ਲਾ ਦੇਵੇਗੀ ਅਤੇ ਇਹ ਵਿਦਿਆਰਥੀ ਵੀ INSPIRE ਸਕਾਲਰਸ਼ਿਪਾਂ ਲਈ ਉਸੇ ਤਰ੍ਹਾਂ ਹੀ ਯੋਗ ਹੋਣਗੇ। ਪ੍ਰੋਗਰਾਮ ਅਤੇ ਡਿਗਰੀ ਕੋਰਸਾਂ ਦੀ ਵਿਸਥਾਰ ਜਾਣਨ ਲਈ ਇਨ੍ਹਾਂ ਵੈੱਬਸਾਈਟਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
* NISER, ਭੁਬਨੇਸ਼ਵਰ- www.niser.ac.in
* UM-DAE, CEBS,, ਮੁੰਬਈ -www.vishwabharti.ac.in
ਦਾਖ਼ਲੇ ਲਈ ਵਿਦਿਅਕ ਯੋਗਤਾ: ਵਿਗਿਆਨ ਵਿਸ਼ਿਆਂ ’ਚ ਕਰੀਅਰ ਬਣਾਉਣ ਅਤੇ ਦੇਸ਼ ਦੀਆਂ ਇਨ੍ਹਾਂ ਨਾਮਵਰ ਸੰਸਥਾਵਾਂ ’ਚ 2017-18 ਦੇ ਅਕਾਦਮਿਕ ਸੈਸ਼ਨ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੇ 12ਵੀਂ (ਸਾਇੰਸ) ਵਿੱਚੋਂ ਘੱਟੋ-ਘੱਟ 60 ਫ਼ੀਸਦੀ ਅੰਕਾਂ ਦੀ ਸ਼ਰਤ ਕੇਵਲ ਦਾਖ਼ਲਾ ਲੈਣ ਲਈ ਜ਼ਰੂਰੀ ਹੈ, ਪਰ NEST ਪ੍ਰੀਖਿਆ ਲਈ ਜ਼ਰੂਰੀ ਨਹੀਂ ਹੈ। ਰਾਖਵੀਆਂ ਸ਼੍ਰੇਣੀਆਂ ਲਈ ਇਹ ਸ਼ਰਤ 55 ਫ਼ੀਸਦੀ ਹੈ। ਸਾਲ 2015-16 ਵਿੱਚ 12ਵੀਂ (ਸਾਇੰਸ) ਪਾਸ ਵਿਦਿਆਰਥੀ ਜਾਂ 2016-17 ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀ ਵੀ NEST-2017 ਪ੍ਰੀਖਿਆ ਦੇਣ ਦੇ ਯੋਗ ਹਨ।
ਉਮਰ ਸੀਮਾ ਅਤੇ ਲਿਖਤੀ ਪ੍ਰੀਖਿਆ: NEST ਪ੍ਰੀਖਿਆ ਲਈ ਉਮਰ ਹੱਦ 20 ਸਾਲ ਤਕ ਨਿਰਧਾਰਿਤ ਕੀਤੀ ਗਈ ਹੈ। NEST-2017 ਪ੍ਰੀਖਿਆ ਦੇਸ਼ ਭਰ ਦੇ 60 ਮੁੱਖ ਸ਼ਹਿਰਾਂ ਵਿਖੇ 27 ਮਈ 2017 ਨੂੰ ਲਈ ਜਾਵੇਗੀ। ਸਫ਼ਲ ਵਿਦਿਆਰਥੀਆਂ ਦੀ ਮੈਰਿਟ ਸੂਚੀ ਵੈੱਬਸਾਈਟ ’ਤੇ 19 ਜੂਨ 2017 ਨੂੰ ਪਾ ਦਿੱਤੀ ਜਾਵੇਗੀ। ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਕੌਂਸਲਿੰਗ ਅਤੇ ਦਾਖ਼ਲੇ ਲਈ ਬੁਲਾਇਆ ਜਾਵੇਗਾ। ਪ੍ਰੀਖਿਆ ਦਾ ਮਾਧਿਅਮ ਕੇਵਲ ਤੇ ਕੇਵਲ ਅੰਗਰੇਜ਼ੀ ਹੈ। ਪ੍ਰੀਖਿਆ ਵਿੱਚ 11ਵੀਂ ਅਤੇ 12ਵੀਂ (ਸਾਇੰਸ) ਪੱਧਰ ’ਤੇ MCQ ਟਾਈਪ ਪ੍ਰਸ਼ਨਾ ’ਤੇ ਆਧਾਰਿਤ 5 ਸੈਕਸ਼ਨ ਹੋਣਗੇ।
* ਸਾਧਾਰਨ ਵਿਗਿਆਨ,
* ਬਾਇਓਲੋਜੀ,
* ਕੈਮਿਸਟਰੀ,
* ਮੈਥ,
* ਫਿਜ਼ਿਕਸ
ਪਹਿਲੇ ਸੈਕਸ਼ਨ ਨੂੰ ਛੱਡ ਕੇ ਬਾਕੀਆਂ ਵਿੱਚ ਨੈਗੇਟਿਵ ਮਾਰਕਿੰਗ ਹੋਵੇਗੀ।
ਜ਼ਰੂਰੀ ਮਿਤੀਆਂ-
* ਹਰ ਪੱਖੋਂ ਮੁਕੰਮਲ ਆਨਲਾਈਨ ਐਪਲੀਕੇਸ਼ਨ ਫਾਰਮ ਭਰ ਕੇ ਭੇਜਣ ਦੀ ਆਖ਼ਰੀ ਮਿਤੀ 06 ਮਾਰਚ 2017 (ਅੱਧੀ ਰਾਤ ਤਕ)। ਇਸ ਫਾਰਮ ਨੂੰ ਭਰਨ ਲਈ ਵੈੱਬਸਾਈਟ ’ਤੇ ਜਾ ਕੇ How to Applyਉੱਪਰ ਕਲਿੱਕ ਕਰੋ। ਅਪਲਾਈ ਕਰਨ ਤੋਂ ਬਾਅਦ ‘ਐਡਮਿਟ ਕਾਰਡ’ ਵੈਬਸਾਈਟ ਤੋਂ 14 ਅਪਰੈਲ 2017 ਨੂੰ ਡਾਊਨਲੋਡ ਕੀਤੇ ਜਾ ਸਕਦੇ ਹਨ।
* NEST-2017 ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰਨ ਦੀ ਮਿਤੀ 16 ਜੂਨ    2017 ਹੈ।
* ਸਾਲ 2007 ਤੋਂ ਸ਼ੁਰੂ ਕੀਤੀ ਗਈ NEST-ਪ੍ਰੀਖਿਆ ਦੇ ਪਿਛਲੇ ਸਾਲਾਂ (2007-2016) ਤਕ ਦੇ ਹੱਲ ਕੀਤੇ ਪ੍ਰਸ਼ਨ ਪੱਤਰਾਂ ਲਈ ਵੀ ਤੁਸੀਂ ਵੈੱਬਸਾਈਟ ’ਤੇ ਪਹੁੰਚ ਕਰ ਸਕਦੇ ਹੋ।
ਸਵੈੱਬਸਾਈਟ: www.nestexam.in
ਈਮੇਲ: nest@nestexam.in
ਸੰਪਰਕ: 0674-2494360
ਪਤਾ: Chief Coordinator, NEST-2017, NISER, National Institute of Science Education and Research At (PO)-Jatni, District- Khurda, -752050, ODISHA, INDIA
ਈਮੇਲ: maninderkaurcareers@gmail.com


Comments Off on ਸਾਇੰਸ ਦੇ ਵਿਸ਼ਿਆਂ ਵਿੱਚ ਬਿਹਤਰੀਨ ਵਿਕਲਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.