ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਸਿੰਧੂ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ’ਤੇ ਪਹੁੰਚੀ

Posted On February - 16 - 2017

ਦਿੱਲੀ, 16 ਫਰਵਰੀ

ਪੀਵੀ ਸਿੰਧੂ

ਪੀਵੀ ਸਿੰਧੂ

ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਬੈਡਮਿੰਟਨ ਸਟਾਰੀ ਪੀਵੀ ਸਿੰਧੂ ਅੱਜ ਜਾਰੀ ਤਾਜ਼ਾ ਰੈਂਕਿੰਗ ਵਿੱਚ ਆਪਣੀ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ਵਿੱਚ ਪਹੁੰਚ ਗਈ ਹੈ। ਸਿੰਧੂ ਨੇ ਆਪਣੀ ਰੈਂਕਿੰਗ ਵਿੱਚ ਇਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਸ ਦੇ ਖਾਤੇ ਵਿੱਚ 69399 ਅੰਕ ਹਨ। ਭਾਰਤ ਦੀ ਸਾਇਨਾ ਨੇਹਵਾਲ ਆਪਣੇ ਨੌਂਵੇਂ ਸਥਾਨ ’ਤੇ ਹੀ ਹੈ। ਸਿੰਧੂ ਨੇ 2017 ਦੀ ਸ਼ੁਰੂਆਤ ਛੇਵੇਂ ਸਥਾਨ ਤੋਂ ਕੀਤੀ ਸੀ ਪਰ 26 ਜਨਵਰੀ ਨੂੰ ਉਹ ਨੌਵੇਂ ਸਥਾਨ ’ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਉਹ ਮੁੜ ਛੇਵੇਂ ਸਥਾਨ ’ਤੇ ਆਈ ਅਤੇ ਹੁਣ ਪੰਜਵੇਂ ਨੰਬਰ ’ਤੇ ਆ ਗਈ ਹੈ। ਸਿੰਧੂ ਅਤੇ ਸਾਇਨਾ ਦੋਨੋਂ ਖਿਡਾਰੀ ਵੀਅਤਨਾਮ ਦੇ ਸ਼ਹਿਰ ਹੋ ਚੀ ਮਿਨ੍ਹ ਵਿੱਚ ਚਲ ਰਹੀ ਏਸ਼ਿਆਈ ਮਿਕਸਡ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਤੋਂ ਵੱਖ ਹੋ ਗਈਆਂ ਸਨ।
ਪੁਰਸ਼ ਸਿੰਗਲਜ਼ ਵਿੱਚ ਅਜੈ ਜੈਰਾਮ ਦਾ 18 ਵਾਂ ਅਤੇ ਕਿਦਾਂਬੀ ਸ੍ਰੀਕਾਂਤ ਦਾ 21 ਵਾਂ ਸਥਾਨ ਕਾਇਮ ਹੈ। ਐਚਐਸ ਪ੍ਰਣਯ ਇਕ ਸਥਾਨ ਦੇ ਸੁਧਾਰ ਨਾਲ 23 ਵੇਂ ਨੰਬਰ ’ਤੇ ਆ ਗਿਆ ਹੈ। ਸਮੀਰ ਵਰਮਾ ਨੌਂ ਸਥਾਨ ਖਿਸਕ ਕੇ 34 ਵੇਂ ਨੰਬਰ ’ਤੇ ਪਹੁੰਚ ਗਿਆ ਹੈ ਜਦੋਂ ਕਿ ਸੌਰਵ ਵਰਮਾ 41 ਵੇਂ ਸਥਾਨ ’ਤੇ ਕਾਇਮ ਹੈ। ਪੁਰਸ਼ ਡਬਲਜ਼ ਵਿੱਚ ਮਨੂੰ ਅਤਰੀ ਅਤੇ ਬੀ ਸੁਮਿਤ ਰੈੱਡੀ ਦੀ ਜੋੜੀ ਇਕ ਸਥਾਨ ਖਿਸਕ ਕੇ 24ਵੇਂ ਨੰਬਰ ’ਤੇ ਪਹੁੰਚ ਗਈ ਹੈ। ਮਹਿਲਾ ਡਬਲਜ਼ ਵਿੱਚ ਟਾਪ 25 ਵਿੱਚ ਕੋਈ ਭਾਰਤੀ ਜੋੜੀ ਨਹੀਂ ਹੈ।      -ਪੀਟੀਆਈ


Comments Off on ਸਿੰਧੂ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ’ਤੇ ਪਹੁੰਚੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.