ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਿੰਧ ਦੀ ਦਰਗਾਹ ’ਚ ਧਮਾਕਾ, 70 ਹਲਾਕ

Posted On February - 16 - 2017

ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ’ਚ ਫਿਦਾਈਨ ਹਮਲਾਵਰ ਨੇ ਆਪਣੇ ਆਪ ਨੂੰ ਉਡਾਇਆ

ਸਹਿਵਨ ਦੇ ਹਸਪਤਾਲ ਵਿੱਚ ਜ਼ੇਰੇ-ਇਲਾਜ ਧਮਾਕੇ ਵਿੱਚ ਜ਼ਖ਼ਮੀ ਹੋਏ ਲੋਕ। -ਫੋਟੋ: ਏਐਫ਼ਪੀ

ਸਹਿਵਨ ਦੇ ਹਸਪਤਾਲ ਵਿੱਚ ਜ਼ੇਰੇ-ਇਲਾਜ ਧਮਾਕੇ ਵਿੱਚ ਜ਼ਖ਼ਮੀ ਹੋਏ ਲੋਕ। -ਫੋਟੋ: ਏਐਫ਼ਪੀ

ਕਰਾਚੀ, 16 ਫਰਵਰੀਕਰਾਚੀ, 16 ਫਰਵਰੀ
ਪਾਕਿਸਤਾਨ ਦੇ ਸੂਬਾ ਸਿੰਧ ਦੇ ਸਹਿਵਨ ਕਸਬੇ ਵਿੱਚ ਸਥਿਤ ਲਾਲ ਸ਼ਾਹਬਾਜ਼ ਕਲੰਦਰ ਦੀ ਸੂਫ਼ੀ ਦਰਗਾਹ ਵਿੱਚ ਅੱਜ ਰਾਤ ਕੀਤੇ ਗਏ ਇਕ ਫਿਦਾਈਨ ਬੰਬ ਧਮਾਕੇ ਵਿੱਚ ਘੱਟੋ-ਘੱਟ 70 ਤੋਂ ਵੱਧ ਅਕੀਦਤਮੰਦ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਘਟਨਾ ਵੇਲੇ ਦਰਗਾਹ ਅਕੀਦਤਮੰਦਾਂ ਨਾਲ ਖਚਾਖਚ ਭਰੀ ਹੋਈ ਸੀ। ਦਹਿਸ਼ਤਗਰਦਾਂ ਵੱਲੋਂ ਮੁਲਕ ਵਿੱਚ ਇਕ ਹਫ਼ਤੇ ਦੌਰਾਨ ਕੀਤਾ ਗਿਆ ਇਹ ਪੰਜਵਾਂ ਭਿਆਨਕ ਹਮਲਾ ਹੈ। ਇਸ ਦੌਰਾਨ ਇਸਲਾਮਿਕ ਸਟੇਟ ਖੁਰਾਸਾਨ ਨੇ ਇਸ ਹਮਲੇ ਦੀ ਜਿ਼ੰਮੇਵਾਰੀ ਲਈ ਹੈ। ਮਿ੍ਰਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।
ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਾ ਸੂਫ਼ੀ ਰਸਮ ‘ਧਮਾਲ’ ਦੌਰਾਨ ਹੋਇਆ, ਜਦੋਂ ਦਰਗਾਹ ਵਿੱਚ ਸੈਂਕੜੇ ਲੋਕ ਹਾਜ਼ਰ ਸਨ ਤੇ ਇਕ ਹਮਲਾਵਰ ਨੇ ਭੀੜ ਵਿੱਚ ਆਪਣੇ ਆਪ ਨੂੰ ਉਡਾ ਦਿੱਤਾ। ਗ਼ੌਰਤਲਬ ਹੈ ਕਿ ਵੀਰਵਾਰ (ਜੁੰਮੇਰਾਤ) ਨੂੰ ਦਰਗਾਹ ਵਿੱਚ ਵੱਡੀ ਗਿਣਤੀ ਅਕੀਦਤਮੰਦ ਪੁੱਜਦੇ ਹਨ। ‘ਡਾਅਨ’ ਨੇ ਜਮਸ਼ੋਰੋ ਜ਼ਿਲ੍ਹੇ ਦੇ ਐਸਐਸਪੀ ਤਾਰਿਕ ਵਿਲਾਇਤ ਦੇ ਹਵਾਲੇ ਨਾਲ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਹ ਫਿਦਾਈਨ ਧਮਾਕਾ ਦਰਗਾਹ ਦੇ ਔਰਤਾਂ ਲਈ ਰਾਖਵੇਂ ਹਿੱਸੇ ਵਿੱਚ ਹੋਇਆ। ਸਹਿਵਨ ਵਿੱਚ ਘਟਨਾ ਸਥਾਨ ’ਤੇ ਜਾਂਦੇ ਸਮੇਂ ਸ੍ਰੀ ਵਿਲਾਇਤ ਨੇ ਕਿਹਾ, ‘‘ਸਹਿਵਨ ਪੁਲੀਸ ਵੱਲੋਂ ਦਿੱਤੀ ਗਈ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਇਕ ਫਿਦਾਈਨ ਬੰਬ ਧਾਮਾਕਾ ਸੀ। ਮੈਂ ਛੇਤੀ ਹੀ ਉਥੇ ਪੁੱਜ ਰਿਹਾ ਹਾਂ।’’ ਸਿੰਧ ਦੇ ਸਿਹਤ ਮੰਤਰੀ ਸਿਕੰਦਰ ਮਾਂਧਰੋ ਨੇ ਕਿਹਾ ਕਿ ਧਮਾਕੇ ਵਿੱਚ ਭਾਰੀ ਜਾਨੀ ਨੁਕਸਾਨ ਹੋਇਆ ਹੈ।
ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਦੇ ਹੁਕਮ ਜਾਰੀ ਕਰਦਿਆਂ ਲਾਗਲੇ ਸ਼ਹਿਰਾਂ ਜਮਸ਼ੋਰੋ ਤੇ ਹੈਦਰਾਬਾਦ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਹੈ ਤਾਂ ਕਿ ਪੀੜਤਾਂ ਨੂੰ ਫ਼ੌਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਸ ਦੌਰਾਨ ਰਾਹਤ ਕਰਮੀਆਂ ਨੂੰ ਐਂਬੂਲੈਂਸਾਂ ਦੀ ਕਮੀ ਕਾਰਨ ਮੁਸ਼ਕਲ ਪੇਸ਼ ਆ ਰਹੀ ਸੀ। ਸ੍ਰੀ ਵਿਲਾਇਤ ਨੇ ਕਿਹਾ, ‘‘ਹੈਦਰਾਬਾਦ ਤੇ ਸਹਿਵਨ ਨੇੜਲੇ ਹੋਰਨਾਂ ਸ਼ਹਿਰਾਂ ਜਿਵੇਂ ਨਵਾਬਸ਼ਾਹ, ਮੋਰੋ ਤੇ ਦਾਦੂ ਆਦਿ ਤੋਂ ਐਂਬੂਲੈਂਸਾਂ ਨੂੰ ਮੱਦਦ ਲਈ ਘਟਨਾ ਸਥਾਨ ਉਤੇ ਪੁੱਜਣ ਵਾਸਤੇ ਆਖਿਆ ਗਿਆ ਹੈ।’’ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ ਲਈ ਹਵਾਈ ਜਹਾਜ਼ਾਂ ਦੀ ਮੱਦਦ ਲੈਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।
-ਪੀਟੀਆਈ

ਬਗਦਾਦ ਵਿੱਚ ਕਾਰ ਬੰਬ ਧਮਾਕੇ ਵਿੱਚ 47 ਮੌਤਾਂ

ਬਗਦਾਦ: ਦੱਖਣੀ ਬਗਦਾਦ ਵਿੱਚ ਅੱਜ ਪੁਰਾਣੀਆਂ ਕਾਰਾਂ ਦੇ ਬਾਜ਼ਾਰ ਵਿੱਚ ਹੋਏ ਜ਼ੋਰਦਾਰ ਕਾਰ ਬੰਬ ਧਮਾਕੇ ਵਿੱਚ ਘੱਟੋ ਘੱਟ 47 ਜਣੇ ਮਾਰੇ ਗਏ। ਤਿੰਨ ਦਿਨਾਂ ਵਿੱਚ ਹੋਇਆ ਇਸ ਤਰ੍ਹਾਂ ਦਾ ਇਹ ਤੀਜਾ ਹਮਲਾ ਹੈ। ਸੋਸ਼ਲ ਮੀਡੀਆ ਉਤੇ ਪਾਈਆਂ ਮੋਬਾਈਲ ਫੋਨ ਫੁਟੇਜ ਵਿੱਚ ਸੜੀਆਂ ਲਾਸ਼ਾਂ ਤੇ ਵਿਆਪਕ ਤਬਾਹੀ ਦਿਖਾਈ ਦੇ ਰਹੀ ਹੈ। ਬਾਇਆ ਵਿੱਚ ਇਹ ਧਮਾਕਾ ਸਥਾਨਕ ਸਮੇਂ ਅਨੁਸਾਰ ਸ਼ਾਮੀਂ 4:15 ਵਜੇ ਹੋਇਆ। ਪੁਲੀਸ ਨੇ ਜ਼ਖ਼ਮੀਆਂ ਦੀ ਗਿਣਤੀ 61 ਦੱਸੀ ਹੈ। ਐਮਰਜੈਂਸੀ ਸੇਵਾਵਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਜ਼ਖ਼ਮੀਆਂ ਦੀ ਹਾਲਤ ਕਾਫ਼ੀ ਨਾਜ਼ੁਕ ਹੈ।
-ਏਐਫਪੀ

ਹਮਲਾਵਰਾਂ ਦੇ ਮਦਦਗਾਰ ਬਾਰੇ ਜਾਣਕਾਰੀ ਲਈ ਇਨਾਮ ਦਾ ਐਲਾਨ

ਲਾਹੌਰ: ਲਹਿੰਦੇ ਪੰਜਾਬ ਦੀ ਪੁਲੀਸ ਨੇ ਲਾਹੌਰ ਧਮਾਕੇ ਦੇ ਸ਼ੱਕੀ ਮਦਦਗਾਰ ਬਾਰੇ ਜਾਣਕਾਰੀ ਦੇਣ ਵਾਲੇ ਲਈ ਦਸ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਪੰਜਾਬ ਦੇ ਅਤਿਵਾਦ ਰੋਕੂ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਇਸ ਹਮਲੇ ਵਿੱਚ ਇਕ ਹੋਰ ਵਿਅਕਤੀ ਸ਼ਾਮਲ ਸੀ, ਜੋ ਫਿਦਾਈਨ ਹਮਲਾਵਰਾਂ ਨੂੰ ਧਮਾਕੇ ਵਾਲੀ ਥਾਂ ਲੈ ਕੇ ਗਿਆ। ਇਸ ਵਿਅਕਤੀ ਦਾ ਨਾਮ ਤੇ ਪਛਾਣ ਗੁਪਤ ਰੱਖੀ ਗਈ ਹੈ। ਪੁਲੀਸ ਨੇ ਚਸ਼ਮਦੀਦਾਂ ਦੀ ਮਦਦ ਨਾਲ ਬਣਾਇਆ ਫਿਦਾਈਨ ਹਮਲਾਵਰ ਦਾ ਸਕੈੱਚ ਵੀ ਜਾਰੀ ਕੀਤਾ ਹੈ।
-ਪੀਟੀਆਈ


Comments Off on ਸਿੰਧ ਦੀ ਦਰਗਾਹ ’ਚ ਧਮਾਕਾ, 70 ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.