ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

1984 ਦੇ ਘਟਨਾਕ੍ਰਮ ਨੂੰ ‘ਭੁਲਾਉਣ’ ਦਾ ਵੇਲ਼ਾ… ਛਾ

Posted On February - 12 - 2017

11 feb 2ਸ਼ਾਇਦ ਹੁਣ ਤੋਂ 11 ਮਾਰਚ ਤੱਕ ਸਮਾਂ ਅਜਿਹਾ ਹੈ ਜਦੋਂ ਅਸੀਂ 1984 ਦੀ ਸਿੱਖ-ਵਿਰੋਧੀ ਦੰਗਿਆਂ ਦੇ ਸ਼ਿਕਾਰ ਲੋਕਾਂ ਲਈ ਇਨਸਾਫ਼ ਮੰਗਣ ਦੇ ਨਾਂ ’ਤੇ ਹੁੰਦੀ ਸਿਆਸਤ ਬਾਰੇ ਗੱਲ ਕਰ ਸਕਦੇ ਹਾਂ। ਘੱਟੋ ਘੱਟ 11 ਮਾਰਚ ਤੱਕ ਪੰਜਾਬ ਲਈ ਸੁੱਖ ਸ਼ਾਂਤੀ ਲਈ ਵਧੀਆ ਸਮਾਂ ਹੈ ਕਿਉਂਕਿ ਉਦੋਂ ਤੱਕ ਪੇਸ਼ੇਵਰ ਸਿਆਸਤਦਾਨ ਮਜਬੂਰਨ ਛੁੱਟੀ ’ਤੇ ਰਹਿਣਗੇ। ਉਹ ਜਾਣਦੇ ਹਨ ਕਿ ਇਸ ਅਰਸੇ ਦੌਰਾਨ ਉਨ੍ਹਾਂ ਵੱਲੋਂ ਕੀਤੀ ਕੋਈ ਵੀ ਕੋਸ਼ਿਸ਼ ਬੇਸਿੱਟਾ ਹੀ ਸਾਬਤ ਹੋਵੇਗੀ। ਇਹ ਸਮਾਂ ਇਸ ਸਵਾਲ ’ਤੇ ਵਿਚਾਰ ਕਰਨ ਦਾ ਹੈ ਕਿ ਸਿੱਖਾਂ, ਪੰਜਾਬ ਅਤੇ ਭਾਰਤ ਦੇ ਇਤਿਹਾਸ ਦੇ ਇਸ ਦਰਦਨਾਕ ਕਾਂਡ ਨੂੰ ‘ਸੰਤੋਖਣ’ ਤੋਂ ਰੋਕਣ ’ਤੇ ਪੇਸ਼ੇਵਰ ਸਿਆਸਤਦਾਨ ਹੋਰ ਕਿੰਨੀ ਦੇਰ ਲਾਉਣਗੇ।
ਇਸ ਵਿਚਾਰ ਦੀ ਫੌਰੀ ਉਤੇਜਨਾ ਤਾਂ ਅਖਬਾਰਾਂ ਵਿੱਚ ਸ਼ੁੱਕਰਵਾਰ ਯਾਨੀ 10 ਫ਼ਰਵਰੀ ਨੂੰ ਛਪੀ ਖ਼ਬਰ ਤੋਂ ਮਿਲਦੀ ਹੈ। ‘ਦਿ ਟ੍ਰਿਬਿਊਨ’ ਦੀ ਇੱਕ ਰਿਪੋਰਟ ਅਨੁਸਾਰ ਸੀਬੀਆਈ 1984 ਦੇ ਸਿੱਖ-ਵਿਰੋਧੀ ਦੰਗਿਆਂ ਨਾਲ ਸਬੰਧਿਤ ਇੱਕ ਕੇਸ ਵਿੱਚ ਜਗਦੀਸ਼ ਟਾਈਟਲਰ ਦੇ ਬਿਆਨਾਂ ਨੂੰ ਇੱਕ ਝੂਠ-ਨਿਤਾਰੂ ਮਸ਼ੀਨ ਰਾਹੀਂ ਪਰਖ ਕੇ ਸੱਚ -ਝੂਠ ਦਾ ਨਿਤਾਰਾ ਕਰਨਾ ਚਾਹੁੰਦੀ ਹੈ। ਉਹ ਵੀ 33 ਸਾਲਾਂ ਬਾਅਦ! ਕਿੰਨਾ ਦੰਭ ਹੈ ਇਸ ਮਾਮਲੇ ’ਚ! ਮਜ਼ਾਕ ਹੀ ਬਣਾ ਧਰਿਆ ਹੈ ਇਨਸਾਫ਼-ਤੰਤਰ ਦਾ ਅਤੇ ਇੱਕ ਕਹਿੰਦੀ ਕਹਾਉਂਦੀ ਜਾਂਚ ਏਜੰਸੀ ਦੀ ਤਫ਼ਤੀਸ਼ ਪ੍ਰਕਿਰਿਆ ਦਾ!!

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ

1984 ਦੇ ਉਹ ਪਲ ਸਚਮੁੱਚ ਭਿਆਨਕ ਸ਼ਰਮਸਾਰੀ ਦੇ ਪਲ ਸਨ। ਇਸ ਦਰਦਨਾਕ ਦੁਖਾਂਤ ਨੇ ਸਾਡੀ ਸਮੂਹਿਕ ਇਨਸਾਫ਼ ਪਸੰਦਗੀ ਦੀ ਚੇਤਨਾ ਦਾ ਘਾਣ ਕਰ ਦਿੱਤਾ ਸੀ ਅਤੇ ਇਹ ਰਸਾਤਲੀ ਰੁਝਾਨ ਹਾਲੇ ਤੱਕ ਬਾਦਸਤੂਰ ਜਾਰੀ ਹੈ। ਸਿਆਸੀ ਤੌਰ ’ਤੇ ਵਾਚਿਆ ਜਾਵੇ ਤਾਂ 1984 ਤੋਂ ਲੈ ਕੇ ਹੁਣ ਤੱਕ ਕਾਂਗਰਸ ਚੋਣਾਂ ਵਿੱਚ ਸ਼ਿਕਸਤ ਖਾ ਕੇ ਇਸ ਕਾਰੇ ਲਈ ਕਈ ਵਾਰ ਸਜ਼ਾ ਭੁਗਤ ਚੁੱਕੀ ਹੈ। ਸਾਲ 2005 ਵਿੱਚ ਪ੍ਰਧਾਨ ਮੰਤਰੀ ਨੇ ਇਸ ਬਾਬਤ ਸੰਸਦ ਵਿੱਚ ਮੁਆਫ਼ੀ ਵੀ ਮੰਗ ਲਈ ਸੀ। ਪਰ ਹਾਲੇ ਵੀ ਇਸ ਮਾਮਲੇ ਨੂੰ ‘ਖ਼ਤਮ’ ਨਹੀਂ ਹੋਣ ਦਿੱਤਾ ਜਾ ਰਿਹਾ।
ਜੇਕਰ ਜ਼ਿੱਦ ਇਹੋ ਹੈ ਕਿ ਕਸੂਰਵਾਰਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਇੱਕ ਸਵਾਲ ਪੁੱਛਿਆ ਜਾਣਾ ਵਾਜਬ ਹੈ ਕਿ ਅਸੀਂ ਉਨ੍ਹਾਂ ਨੂੰ ਸਜ਼ਾ ਦਿਵਾਉਣ ਵਿੱਚ ਕਾਮਯਾਬ ਕਿਉਂ ਨਹੀਂ ਹੋਏ? ਸਭ ਤੋਂ ਸੌਖਾ ਇਲਜ਼ਾਮ ਇਹ ਹੈ ਕਿ ਜਗਦੀਸ਼ ਟਾਈਟਲਰ ਅਤੇ ਉਹਦੇ ਵਰਗੇ ਰਸੂਖ਼ਵਾਨ ਲੋਕ ਇਨਸਾਫ਼ ਦੇ ਅਮਲ ਨੂੰ ਤਾਰ-ਤਾਰ ਕਰਨ ਵਿੱਚ ਸਫ਼ਲ ਰਹੇ। ਪਰ ਇਹ ਗੱਲ ਵੀ ਕਿਸੇ ਤੋਂ ਭੁੱਲੀ ਹੈ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਕੇਂਦਰ ਅਤੇ ਸੂਬੇ ਵਿੱਚ ਗ਼ੈਰ-ਕਾਂਗਰਸੀ ਸਰਕਾਰਾਂ ਵੀ ਸੱਤਾ ਵਿੱਚ ਰਹੀਆਂ ਹਨ। ਇਸ ਤੋਂ ਇਲਾਵਾ ਕਿੰਨੇ ਹੀ ਕਮਿਸ਼ਨ ਅਤੇ ਪੜਤਾਲੀਆ ਕਮੇਟੀਆਂ ਦੇ ਵੀ ਐਲਾਨ ਹੋਏ ਅਤੇ ਸਥਾਪਿਤ ਵੀ ਕੀਤੇ ਗਏ। ਤਾਂ ਵੀ ਇਸ ਦੁਖਾਂਤ ਦੇ ਸ਼ਿਕਾਰ ਹੋਏ ਲੋਕਾਂ ਨੂੰ ‘ਇਨਸਾਫ਼’ ਨਹੀਂ ਮਿਲਿਆ। ਅਸੀਂ ਇਹ ਵੀ ਜਾਣਦੇ ਹਾਂ ਕਿ ਸਮੇਂ ਸਮੇਂ ’ਤੇ ਲੀਡਰਾਂ ਨੇ ਇਸ ਮਸਲੇ ’ਤੇ ਸਿੱਖ ਵੋਟਰਾਂ ਨੂੰ ਭਰਮਾ ਕੇ ਸਿਆਸੀ ਰੋਟੀਆਂ ਵੀ ਸੇਕੀਆਂ ਹਨ।
ਸਭ ਤੋਂ ਵੱਡਾ ਦੰਭ ਤਾਂ ਇਹ ਹੈ ਕਿ ਹਰ ਕੋਈ ਜਾਣਦਾ ਹੈ ਕਿ ਅਸਲ ਖੇਡ ਕੀ ਹੈ। ਇੱਕ ਇਤਿਹਾਸਕ ਭੁੱਲ ਲਈ ਸਮੂਹਿਕ ਜ਼ਿੰਮੇਵਾਰੀ ਮਿੱਥਣ ਦੀ ਕੋਈ ਸੰਜੀਦਾ ਕੋਸ਼ਿਸ਼ ਕਰਨ ਦੀ ਬਜਾਇ ‘ਇਨਸਾਫ਼’ ਲਈ ਤਲਾਸ਼ ਨੂੰ ਇੱਕ ਸਿਆਸੀ ਔਜ਼ਾਰ ਬਣਾ ਕੇ ਰੱਖ ਦਿੱਤਾ ਗਿਆ ਹੈ ਜਿਸ ਨੂੰ ਦਲਗ਼ਤ ਹਿੱਤਾਂ ਦੀ ਪੂਰਤੀ ਲਈ ਚੋਣਾਂ ਦੀ ਰੁੱਤੇ ਝਾੜ-ਪੂੰਝ ਕੇ ਜੋਸ਼ੋ-ਖ਼ਰੋਸ਼ ਨਾਲ ਵਰਤ ਲਿਆ ਜਾਂਦਾ ਹੈ।
ਕਿਸੇ ਨੇ ਵੀ ਹਾਲੇ ਤਾਈਂ ਕੋਈ ਠੋਸ ਸੁਝਾਅ ਨਹੀਂ ਦਿੱਤਾ ਕਿ ਕਿਹੋ ਜਿਹਾ ‘ਇਨਸਾਫ਼’ ਸੰਤੋਖਜਨਕ ਹੋਵੇਗਾ ਜਿਸ ਨਾਲ ਇਸ ਮਾਮਲੇ ਨੂੰ ਸਦਾ ਲਈ ਸਮੇਟਿਆ ਜਾਣਾ ਸੰਭਵ ਹੋ ਸਕੇਗਾ। ਪੱਤਰਕਾਰ ਅਤੇ ਇਤਿਹਾਸਕਾਰ     ਵੀ ਸਿਆਸੀ ਆਗੂਆਂ ਦੀ ਇਸ ਖੇਡ ਦੇ ਜਾਲ਼ ਵਿੱਚ ਫਸ ਗਏ। ਹਰ ਲੋਕ ਸਭਾ ਚੋਣਾਂ ਦੇ ਮੌਸਮ ਦੌਰਾਨ ਕੁੱਝ ‘ਖੋਜੀ’ ਪੱਤਰਕਾਰ ਕਿਸੇ ‘ਨਵੇਂ ਸਬੂਤ ’ ਨੂੰ ਲੈ ਕੇ ਹਾਜ਼ਰ ਹੋ ਜਾਂਦੇ ਹਨ।
11 feb 3ਸਿਆਸਤਦਾਨਾਂ ਨੂੰ ਇਹ ਗੱਲ ਪੁੱਗਦੀ ਹੈ- ਭਾਵੇਂ ਉਹ ਅਕਾਲੀ ਦਲ ਦੇ ਹੋਣ ਜਾਂ ਹੋਰਨਾਂ ਸਿਆਸੀ ਦਲਾਂ ਦੇ- ਕਿ ਉਹ 1984 ਦੇ ਪੀੜਤਾਂ ਲਈ ‘ਇਨਸਾਫ਼’ ਦੀ ਮੰਗ ਕਰਦੇ ਰਹਿਣ। ਅਕਾਲੀ ਦਲ ਨੂੰ ਤਾਂ ਕਾਂਗਰਸ ਨੂੰ ਚੋਣਾਂ ਦੌਰਾਨ ਲਤਾੜਨ ਲਈ ਇੱਕ ਵਧੀਆ ਹਥਿਆਰ ਮਿਲਿਆ ਹੋਇਆ ਹੈ। ਪਰ ਇਹ ਖੇਡ ਹੁਣ ਦੂਜੇ ਵੀ ਖੇਡਣੀ ਸਿੱਖ ਗਏ ਹਨ। ਨਵੇਂ ਤੋਂ ਨਵੇਂ ਦਲ, ਪੀੜਤਾਂ ਨੂੰ ‘ਇਨਸਾਫ਼’ ਦਿਵਾਉਣ ਵਿੱਚ ਨਾਕਾਮੀ ਦਾ ਦੋਸ਼ ਅਕਾਲੀ ਦਲ ਦੇ ਗਲ ਵੀ ਮੜ੍ਹਨ ਲੱਗ ਪਏ ਹਨ।
‘ਇਨਸਾਫ਼’ ਲਈ ਝੂਠੀ ਸੱਚੀ ਤਲਾਸ਼ ਨਾਲ ਫੂਲਕਿਆਂ ਵਰਗੇ ਇਕੱਲੇ ’ਕਹਿਰੇ ਵਕੀਲਾਂ ਦੀ ਤਾਂ ਕਿੱਤਾਵਰ ਅਤੇ ਹੁਣ ਸਿਆਸੀ ਤੌਰ ’ਤੇ ਵੀ,  ਚਾਂਦੀ ਬਣ ਗਈ ਹੈ। ਅਤੇ, ਉੱਤਰੀ ਅਮਰੀਕਾ ਵਿੱਚ ਇਹੋ-ਜਿਹੇ ਕੰਮਾਂ ’ਚ ਮਸਰੂਫ਼ ਕੁੱਝ ਲੋਕਾਂ ਨੇ ਇਸ ‘ਨਾਇਨਸਾਫ਼ੀ’ ਦੇ ਵਣਜ ਨੂੰ ਹੋਰ ਹੀ ਖ਼ਤਰਨਾਕ ਮੋੜ ਦੇ ਦਿੱਤਾ ਹੈ।
ਇਸ ਸਮੁੱਚੇ ਅਮਲ ਦੌਰਾਨ ਪੂਰੇ ਪੰਜਾਬ, ਅਤੇ ਸਿੱਖ ਭਾਈਚਾਰੇ ਦੀ ਇੱਕ ਵੱਡੀ ਬਹੁਗਿਣਤੀ ਦੇ ਅਕਸ ਨੂੰ ਵੀ ਚੋਖੀ ਢਾਹ ਲੱਗੀ ਹੈ। ਪੀੜਤਪੁਣੇ ਦੀ ਇਸ ਸਿਆਸਤ ਨੇ ਅਕਾਲੀ ਦਲ ਅਤੇ ਇਸ ਦੀ ਸਹਿਯੋਗੀ ਪਾਰਟੀ ਭਾਜਪਾ ਨੂੰ ਚੰਗਾ ਸ਼ਾਸਨ ਦੇਣ ਵਾਲੇ ਪਾਸਿਉਂ ਅਵੇਸਲਾ ਕਰ ਦਿੱਤਾ ਹੈ।
ਇੱਕ ਅਣਸੁਣਿਆ- ਅਣਜਾਣਿਆ ਪੱਤਰਕਾਰ ‘1984 ਦੇ ਦੰਗਾ ਪੀੜਤਾਂ’ ਨੂੰ ਇਨਸਾਫ਼ ਦਿਵਾਉਣ ਦੇ ਪੱਜ ਦੇਸ਼ ਦੇ ਗ੍ਰਹਿ ਮੰਤਰੀ ਵੱਲ ਜੁੱਤੀ ਸੁੱਟ ਕੇ ਪ੍ਰਸਿੱਧੀ ਹਾਸਲ ਕਰ ਲੈਂਦਾ ਹੈ। ਜੇ ਇਸੇ ਭੱਦਰਪੁਰਸ਼ ਨੇ ਹੁਣ ਲੰਬੀ ਹਲਕੇ ਵਿੱਚ ਬਾਦਲਾਂ ਨੂੰ ਖੂੰਜੇ ਲਾ ਦਿੱਤਾ ਤਾਂ ਉਨ੍ਹਾਂ ਦੀ ਕੀ ਰਹੇਗੀ?

ਕੁਝ ਦਿਨ ਪਹਿਲਾਂ ਪੱਛਮੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ’ਚ ਪੈਂਦੇ ਕਸਬਾਨੁਮਾ ਸ਼ਹਿਰ  ਦਿਉਬੰਦ ਦੀ ਫੇਰੀ ਦੌਰਾਨ ਮੈਨੂੰ ਮੁਸਲਿਮ ਫ਼ੰਡ ਟਰੱਸਟ ਦੇ ਜਨਰਲ ਮੈਨੇਜਰ ਹਸੀਬ ਸਿੱਦੀਕੀ ਨੂੰ ਮਿਲਣ ਦਾ ਮੌਕਾ ਮਿਲਿਆ। ਇਹ ਇੱਕ ਤਰ੍ਹਾਂ ਨਾਲ ਗ਼ਰੀਬਾਂ ਦਾ ਬੈਂਕ ਹੈ ਜਿਹੜਾ ਆਪਣੇ ਵੱਲੋਂ ਦਿੱਤੇ ਜਾਣ ਵਾਲੇ ਕਰਜ਼ਿਆਂ ਉੱਪਰ ਇਸਲਾਮੀ ਸ਼ਰ੍ਹਾ ਮੁਤਾਬਕ ਕੋਈ ਵਿਆਜ ਨਹੀਂ ਉਗਰਾਹੁੰਦਾ। ਇਹ ਸੰਸਥਾ 1961 ਤੋਂ ਚੱਲ ਰਹੀ ਹੈ। ਜਨਾਬ ਹਸੀਬ ਸਿੱਦੀਕੀ ਸ਼ੁਰੂ ਤੋਂ ਹੀ ਇਸਦੇ ਨਾਲ ਸਨ ਅਤੇ ਅੱਜ 78 ਸਾਲ ਦੀ ਉਮਰ ਵਿੱਚ ਵੀ ਉਹ ਉਸੇ ਜੋਸ਼ ਨਾਲ ਇਸ ਸੰਸਥਾ ਦੀ ਸਦਾਰਤ ਕਰਦੇ ਆ ਰਹੇ ਹਨ।
ਸਿੱਦੀਕੀ ਸਾਹਿਬ ਦਾ ਸ਼ੁਮਾਰ ਸ਼ਹਿਰ ਦੇ ਪਤਵੰਤਿਆਂ ਵਿੱਚ ਹੁੰਦਾ ਹੈ। ਉਹ ਇੱਕ ਅੱਖਾਂ ਦੇ ਹਸਪਤਾਲ, ਇੱਕ ਲਾਇਬਰੇਰੀ, ਕੁੱਝ ਟ੍ਰੇਨਿੰਗ-ਸੈਂਟਰਾਂ ਅਤੇ ਕਿੰਨੇ ਹੀ ਸਕੂਲਾਂ ਨਾਲ ਜੁੜੇ ਹੋਏ ਹਨ। ਉਹ ਬੜੇ ਫ਼ਖ਼ਰ ਨਾਲ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਇਸਲਾਮੀ ਸ਼ਰ੍ਹਾ ’ਤੇ ਆਧਾਰਿਤ ਇਸ ਆਰਥਿਕ ਤਨਜ਼ੀਮ ਨੂੰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਕੋਲ ਬਿਨਾ ਕਲਮ ਤੋਂ ਹੋਰ ਕੁੱਝ ਵੀ ਨਹੀਂ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਿਰਫ਼ ਸਿਦਕ ਅਤੇ ਸਿਰੜ ਨਾਲ ਹੀ ਇਸ ਫ਼ੰਡ ਟਰੱਸਟ ਨੂੰ ਚਲਾਇਆ ਅਤੇ       ਪੱਕੇ ਪੈਰੀਂ ਕੀਤਾ ਹੈ। ਇਹ ਸਿਵਲ ਸੁਸਾਇਟੀ ਵੱਲੋਂ ਸਰਕਾਰ ਵੱਲੋਂ ਛੱਡੇ ਖੱਪਿਆਂ ਨੂੰ ਪੂਰਨ ਦੀ ਇੱਕ ਵਧੀਆ ਕੋਸ਼ਿਸ਼ ਹੈ।
ਜਿਸ ਗੱਲ ਨੇ ਇਸ ਟਰੱਸਟ ਦੇ ਦੌਰੇ ਦੌਰਾਨ ਮੈਨੂੰ ਸਭ ਤੋਂ ਵੱਧ ਮੁਤਾਸਿਰ ਕੀਤਾ, ਉਹ ਸੀ ਇੱਥੋਂ ਦਾ ਸ਼ਾਂਤੀ ਅਤੇ ਸਹਿਜ ਭਰਪੂਰ ਮਾਹੌਲ ਅਤੇ ਸਿਦਕਦਿਲੀ। ਭਾਵੇਂ ਸਿੱਦੀਕੀ ਸਾਹਿਬ ਨੇ ਰਵਾਇਤੀ ਪੁਸ਼ਾਕ ਪਹਿਨੀ ਹੋਈ ਸੀ ਪਰ ਆਮ ਮੌਲਵੀਆਨਾ ਜਿਹਾ ਕੁੱਝ ਵੀ ਨਹੀਂ ਸੀ। ਬਿਲਕੁਲ ਜਦੀਦ ਅਤੇ ਅਮਲੀ ਨਜ਼ਰੀਏ ਵਾਲੇ ਇਨਸਾਨ ਹਨ ਉਹ, ਜਿਹੜੇ ਆਪਣੀ ਧੁਨ ਵਿੱਚ ਲੱਗੇ ਹੋਏ ਹਨ।

ਚੰਡੀਗੜ੍ਹ ਦੇ ਸੈਕਟਰ 9 ਤੋਂ ਇੱਕ ਬੜੀ ਭਿਆਨਕ ਮੌਤ ਦੀ ਖ਼ਬਰ ਮਿਲੀ ਹੈ। ਜਦੋਂ ਮੈਂ ਡੇਢ ਕੁ ਸਾਲ ਪਹਿਲਾਂ ਇਸ ਸ਼ਹਿਰ ਵਿੱਚ ਆਇਆ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਇੱਥੋਂ ਦਾ ਨੌਂ ਸੈਕਟਰ ਸ਼ਹਿਰ ਦਾ ਤਹਿਜ਼ੀਬੀ ਧੁਰਾ ਹੈ ਜਿੱਥੇ ਕੁਲੀਨ ਅਤੇ ਮੁਹੱਜ਼ਬ ਲੋਕਾਂ ਦਾ ਵਾਸਾ ਹੈ। ਇਹ ਇਸ ਖ਼ੂਬਸੂਰਤ ਸ਼ਹਿਰ ਦੇ ਸਭ ਤੋਂ ਧਨਾਢ ਹਿੱਸੇ ਵਜੋਂ ਵੀ ਜਾਣਿਆ ਜਾਂਦਾ ਹੈ। ਅਤੇ, ਹੁਣ ਅਸੀਂ ਇੱਥੋਂ ਹਾਦਸੇ ਦੌਰਾਨ ਹੋਈ ਖ਼ੌਫ਼ਨਾਕ ਮੌਤ ਦੀ ਖ਼ਬਰ ਸੁਣ ਰਹੇ ਹਾਂ ਜਿਸ ਵਿੱਚ ਇੱਕ ਲਗਜ਼ਰੀ ਕਾਰ ਅਤੇ ਉਸ ਵਿੱਚ ਸਵਾਰ ‘ਰਈਸਜ਼ਾਦੇ’ ਸ਼ਾਮਲ ਸਨ। ਦੁੱਖ ਦੀ ਗੱਲ ਇਹ ਹੈ ਕਿ ਪੁਲੀਸ ਇਸ ਕੇਸ ਦੀ ਪੁਣਛਾਣ ਕਰਨੋਂ ਪੈਰ ਜਿਹੇ ਘਸੀਟ ਰਹੀ ਹੈ ਕਿਉਂਕਿ ਮੁਲਜ਼ਮ ਅਸਰ-ਰਸੂਖ਼ ਵਾਲੇ ਬੰਦੇ ਹਨ। ਪੁਲੀਸ ਜੇਕਰ ਕੁਝ ਹਰਕਤ ਵਿੱਚ ਆਈ ਵੀ ਹੈ ਤਾਂ ਇਸ ਕਰ ਕੇ ਕਿਉਂਕਿ ਦੂਜੀ ਧਿਰ ਵੀ ਓਨੀ ਹੀ ਰਸੂਖ਼ਵਾਨ ਅਤੇ ਆਪਣੇ ਪ੍ਰਭਾਵ ਦੀ ਵਰਤੋਂ ਕਰ ਸਕਣ ਵਾਲੀ ਸੀ।
ਇਸ ਹਿੰਸਕ ਮੌਤ ਤੋਂ ਇਹੋ ਗੱਲ ਜ਼ਾਹਿਰ ਹੁੰਦੀ ਹੈ ਕਿ ਸਾਡੇ ਸਮਾਜ ਵਿੱਚ ਕਿਤੇ ਤਾਂ ਕੁਝ ਗੜਬੜ ਜ਼ਰੂਰ ਹੈ। ਸਾਡਾ ਗੁੱਸਾ ਇਸ ਕਦਰ ਵਧ ਗਿਆ ਹੈ ਕਿ ਅਸੀਂ ਝੱਟ ਹੀ ਲੋਹੇ-ਲਾਖੇ ਹੋ ਜਾਂਦੇ ਹਾਂ ਅਤੇ ਅਗਲਾ ਵੀ ਅੱਗੇ ਹੱਥਾਂ ’ਚ ਥੁੱਕੀਂ ਫਿਰਦਾ ਹੁੰਦਾ ਹੈ। ਫ਼ਿਲਮਾਂ, ਟੀ.ਵੀ. ਅਤੇ ਪੌਪ ਸੰਗੀਤ ਉੱਪਰ ਉੱਸਰਿਆ ਸਾਡਾ ਸੱਭਿਆਚਾਰ ਇਖ਼ਲਾਕ ਅਤੇ ਸ਼ਿਸ਼ਟਾਚਾਰ – ਦੋਵਾਂ ਨੂੰ ਡੋਬ ਰਿਹਾ ਹੈ।
ਸਹਿਜ ਤਾਂ ਮੂਲੋਂ ਨਦਾਰਦ ਹੈ। ਆਪਣੀ ਸੱਭਿਅਤਾ ਅਤੇ ਸਹਿਣਸ਼ੀਲਤਾ ਵਾਲੀ ਤਹਿਜ਼ੀਬ ਤੇ ਲੋਹੜੇ ਦਾ ਨਾਜ਼ ਕਰਨ ਵਾਲੇ ਇਸ ਸਮਾਜ ਅੰਦਰ ਅੱਜ ਨਮੂਨੇ ਦੇ ਕਿਰਦਾਰ ਭਾਲ਼ੇ ਨਹੀਂ ਥਿਅ੍ਹਾਉਂਦੇ। ਸਕੂਲ ਵੀ ਅੱਜਕੱਲ੍ਹ ਇਖ਼ਲਾਕੀ ਕਦਰਾਂ-ਕੀਮਤਾਂ ਅਤੇ ਸਹਿਜ ਤੇ ਸੁਹਜ ਦੀ ਮੱਤ ਨਹੀਂ ਦਿੰਦੇ। ਧਾਰਮਿਕ ਰਹਿਨੁਮਾ ਵੀ ਛੋਟੇ-ਮੋਟੇ ਵਪਾਰੀ ਬਣ ਕੇ ਰਹਿ ਗਏ ਹਨ ਜੋ ਮੰਡੀ ਵਿੱਚ ਆਪਣੀ ਜਿਣਸ ਵੇਚਣ ਵਿੱਚ ਮਗਨ ਹਨ। ਇਸ਼ਤਿਹਾਰਬਾਜ਼ ਲੋਕ ਇਨ੍ਹਾਂ ਨੂੰ ਕਿਸੇ ਨਾ ਕਿਸੇ ਉਤਪਾਦ ਨਾਲ ਜੋੜ ਕੇ ਸਭ ਕਦਰਾਂ-ਕੀਮਤਾਂ ਅਤੇ ਸਵਸਥ ਜਜ਼ਬਾਤ ਉੱਪਰ ਹੂੰਝਾ ਫੇਰ ਰਹੇ ਹਨ।
ਫ਼ਿਜ਼ਾ ਵਿੱਚ ਹਿੰਸਾ ਦੀ ਇੱਕ ਨਵੀਂ ਗੰਧ ਘੁਲ਼ੀ ਹੋਈ ਹੈ। ਪ੍ਰਧਾਨ ਮੰਤਰੀ ਇਸ ਦੇ ਰੂਹੇ ਰਵਾਂ ਹਨ। ਉਹ ਹਰ ਰੋਜ਼ ਆਪਣੇ ਸ਼ਬਦਾਂ ਵਿੱਚ ਹਮਲਾਵਰੀ ਦਾ ਇੱਕ ਤ੍ਰੌਂਕਾ ਦੇ ਛੱਡਦੇ ਹਨ; ਅਤੇ ਸਿਤਮਜ਼ਰੀਫ਼ੀ ਇਹ ਹੈ ਕਿ ਤਵੱਕੋ ਵੀ ਕਰਦੇ ਹਨ ਕਿ ਅਸੀਂ ਸਾਰੇ ਉਸ ਦੀ ਵਾਹ-ਵਾਹ ਕਰੀਏ। ਹਿੰਸਕ ਸ਼ਬਦਾਂ ਦੀ ਇਹ ਨਿੱਤ ਦੀ ਨੁਮਾਇਸ਼ ਹੁਣ ਨਾਰਮਲ ਵਰਤਾਰਾ ਬਣ ਕੇ ਰਹਿ ਗਈ ਹੈ।
ਫਿਰ ਸਾਡੇ ਕੋਲ ਸੋਸ਼ਲ ਮੀਡੀਆ ਨਾਂ ਦਾ ਅਦਭੁਤ ਵਰਦਾਨ ਵੀ ਤਾਂ ਹੈ। ਇਸ ਦੇ ਜ਼ਰੀਏ ਅਸੀਂ ਸਿੱਧੀਆਂ ਗਾਲ੍ਹਾਂ ਕੱਢਦੇ ਹਾਂ, ਗਾਲ੍ਹਾਂ ਖਾਂਦੇ ਵੀ ਹਾਂ ਅਤੇ 11107CD _11 JULY  Fਗਾਲ਼ੀ-ਗਲੋਚ ਦੀ ਅਜਿਹੀ ਖ਼ੁਰਾਕ ਤੋਂ ਤ੍ਰਿਪਤੀ ਵੀ ਮਹਿਸੂਸ ਕਰਦੇ ਹਾਂ। ਨਾਮ ਦੀ ਪੋਸ਼ੀਦਗੀ ਸਾਨੂੰ ਬਦਤਮੀਜ਼ ਤੇ ਬਦਮਿਜ਼ਾਜ ਬਣੇ ਰਹਿਣ ਲਈ ਉਕਸਾਉਂਦੀ ਹੈ।
ਇਤਿਹਾਸ ਇਸ ਸਾਧਾਰਣ ਹਕੀਕਤ ਦਾ ਪ੍ਰਮਾਣ ਹੈ: ਜ਼ੁਬਾਨ ਦੀ ਹਿੰਸਾ ਅੰਤ ਹਿੰਸਕ ਕਰਮਾਂ ਵਿੱਚ ਬਦਲ ਜਾਂਦੀ ਹੈ। ਇਹ ਵਰਤਾਰਾ ਅੱਜ ਗਲੀਆਂ ਵਿੱਚ ਵਾਪਰ ਰਿਹਾ ਹੈ, ਪਰ ਮੈਨੂੰ ਖ਼ਦਸ਼ਾ ਤੇ ਡਰ ਹੈ ਕਿ ਛੇਤੀ ਹੀ ਇਹੋ ਹਿੰਸਕ ਵਰਤਾਰਾ ਸਾਡੀ ਪਾਰਲੀਮੈਂਟ ਵਿੱਚ ਵੀ ਦੇਖਣ ਨੂੰ ਮਿਲੇਗਾ।

ਪਿਛਲੇ ਹਫ਼ਤੇ ਮੈਂ ਦਾਰੁਲ ਉਲੂਮ ਦੇ ਸਥਾਨ ਦਿਉਬੰਦ ਗਿਆ ਹੋਇਆ ਸੀ। ਉੱਥੇ ਤੁਸੀਂ ਹਿੰਦੁਸਤਾਨੀ ਤਹਿਜ਼ੀਬ ਦੀ ਵੰਨ-ਸੁਵੰਨਤਾ ਦੇ ਰੂ-ਬ-ਰੂ ਹੁੰਦੇ ਹੋ। ਮੈਂ ਉੱਥੇ ਚੋਣਾਂ ਦੇ ਸਮੀਕਰਨਾਂ ਦਾ ਅਧਿਐਨ ਕਰਨ ਗਿਆ ਸੀ। ਲਿਹਾਜ਼ਾ, ਇਹ ਜ਼ਰੂਰੀ ਸੀ ਕਿ ਮੈਂ ਉੱਥੋਂ ਦੇ ਮੋਹਤਬਰ ਬੰਦਿਆਂ ਨਾਲ ਗੱਲਬਾਤ ਕਰਦਾ। ਪਰ ਸਮੱਸਿਆ ਇਹ ਸੀ ਕਿ ਸ਼ਹਿਰ ਦੀਆਂ ਐਨੀਆਂ ਤੰਗ ਗਲ਼ੀਆਂ ਵਿੱਚ ਸਾਡੀ ਐੱਸਯੂਵੀ ਗੱਡੀ ਨਹੀਂ ਜਾ ਸਕਦੀ ਸੀ।
ਭਾਵੇਂ ਮੌਸਮ ਵਧੀਆ ਸੀ ਪਰ ਇੱਕ ਥਾਂ ਤੋਂ ਦੂਜੀ ਥਾਂ ਪੈਦਲ ਜਾਣ ਨਾਲ ਸਮਾਂ ਬਹੁਤ ਲੱਗਣਾ ਸੀ। ਸਾਡੇ ਮੁਕਾਮੀ ਮੇਜ਼ਬਾਨ ਕੋਲ ਇਸ ਮਸਲੇ ਦਾ ਹੱਲ ਇਹ ਸੀ ਕਿ ਅਸੀਂ ਮੋਟਰ ਸਾਈਕਲ ’ਤੇ ਚੱਲੀਏ। ਮੈਂ ਕੋਈ ਤੀਹ ਕੁ ਸਾਲਾਂ ਬਾਅਦ ਮੋਟਰਸਾਈਕਲ ਦੀ ਸਵਾਰੀ ਕੀਤੀ।
ਇਹ ਬੜਾ ਰੋਮਾਂਚਕ ਤਜਰਬਾ ਸੀ। ਬਾਈਕ ਉੱਪਰ ਤਿੰਨ ਜਣੇ ਚੜ੍ਹੇ ਹੋਏ ਅਤੇ ਉਹ ਵੀ ਬਿਨਾ ਹੈਲਮਟ ਤੋਂ। ਭਾਂਤ-ਭਾਂਤ ਦੇ ਖ਼ਿਆਲ ਮਨ ਵਿੱਚ ਆ ਰਹੇ ਸਨ ਜਿਨ੍ਹਾਂ ਵਿੱਚ ਰਾਬਰਟ ਪਿਰਜ਼ਿਗ ਦੀ ਕਿਤਾਬ ਜ਼ੈੱਨ ਐਂਡ ਦਿ ਆਰਟ ਆਫ਼ ਮੋਟਰਸਾਈਕਲ ਮੇਨਟੇਨੈਂਸ ਅਤੇ ਬੌਬ ਡਾਇਲਾਨ ਦਾ ਮੋਟਰਸਾਈਕਲ ਹਾਦਸਾ ਵਗ਼ੈਰਾ ਸ਼ਾਮਲ ਸਨ। ਉਨ੍ਹਾਂ ਪਲਾਂ ਦੌਰਾਨ ਮੈਂ ਜ਼ੈੱਨ ਅਧਿਆਤਮ ਅਭਿਆਸੀਆਂ ਦੀ ‘ਮਾਈਂਡਫੁਲਨੈੱਸ’ ਤਕਨੀਕ ਨੂੰ ਅਜ਼ਮਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਫ਼ਾਇਦਾ ਨਾ ਹੋਇਆ।
 ਦਰਅਸਲ, ਫ਼ਾਇਦਾ ਤਾਂ ਭਾਫਾਂ ਛੱਡਦਾ ਕੌਫ਼ੀ ਦਾ ਕੱਪ ਕਰਦਾ ਹੈ। ਜ਼ਰਾ ਅਜ਼ਮਾ ਕੇ ਤਾਂ ਦੇਖੋ!

ਈਮੇਲ: kaffeeklatsch@tribuneindia.com


Comments Off on 1984 ਦੇ ਘਟਨਾਕ੍ਰਮ ਨੂੰ ‘ਭੁਲਾਉਣ’ ਦਾ ਵੇਲ਼ਾ… ਛਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.