ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਅਜੇ ਮੁੱਕੇ ਨਹੀਂ ‘ਆਪ’ ਦੇ ਭੱਥੇ ਦੇ ਤੀਰ

Posted On March - 20 - 2017

ਲਖਵਿੰਦਰ ਸਿੰਘ ਮੌੜ
12003CD _4ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਜਿਹੇ ਰਾਜਸੀ ਸੰਗਠਨ ਵਜੋਂ ਉੱਭਰੀ ਕਿ ਇੱਕ ਵਾਰ ਤਾਂ ਸਥਾਪਿਤ ਰਾਜਸੀ ਦਲਾਂ, ਖ਼ਾਸ ਕਰਕੇ ਅਕਾਲੀ ਅਤੇ ਕਾਂਗਰਸ ਨੂੰ ਗਹਿਰੀ ਸੋਚ ਵਿੱਚ ਡੋਬ ਦਿੱਤਾ। ਦੋਵੇਂ ਸਿਆਸੀ ਧਿਰਾਂ ਦਾ ਜ਼ਿਆਦਾ ਜ਼ੋਰ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਕਰਨ ’ਤੇ ਹੀ ਕੇਂਦਰਿਤ ਰਿਹਾ ਜਿਵੇਂ ਦੋਹਾਂ ਲਈ ‘ਆਪ’ ਦੀ ਆਮਦ ਹੀ ਸਭ ਤੋਂ ਵੱਡਾ ਖ਼ਤਰਾ ਹੋਵੇ।
ਦੂਜੇ ਪਾਸੇ ਆਪ ਵੀ ਪੰਜਾਬ ਵਿੱਚ ਦਿਨੋ-ਦਿਨ ਆਪਣਾ ਆਧਾਰ ਮਜ਼ਬੂਤ ਕਰਦੀ ਰਹੀ। ਆਧਾਰ ਇੱਥੋਂ ਤਕ ਮਜ਼ਬੂਤੀ ਫੜ ਗਿਆ ਕਿ ਇਸ ਦੀਆਂ ਰੈਲੀਆਂ ਵਿੱਚ ਆਪ ਮੁਹਾਰੇ ਲੋਕਾਂ ਦਾ ਇੱਕਠ ਹੋਣਾ ਸ਼ੁਰੂ ਹੋ ਗਿਆ। ਇਸ ਵਰਤਾਰੇ ਤੋਂ ਦੂਜੇ ਦਲ ਕਾਫ਼ੀ ਪ੍ਰੇਸ਼ਾਨ ਦਿਖਾਈ ਦਿੱਤੇ। ਉਨ੍ਹਾਂ ਨੇ ਸਟੇਜਾਂ ਤੋਂ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਬੱਚਿਆਂ ਨੂੰ ਆਪ ਵਾਲਿਆਂ ਤੋਂ ਦੂਰ ਰੱਖਣ ਕਿਉਂਕਿ ਇਸ ਵਿੱਚ ਨਕਸਲੀ ਤੱਤ ਸ਼ਾਮਲ ਹਨ, ਪਰ ਪੰਜਾਬ ਦੀ ਨਵੀਂ ਪੀੜ੍ਹੀ ’ਤੇ ਇਸ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ।
ਲੋਕਾਂ ਵਿੱਚ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ, ਪਰ ਨਤੀਜੇ ਇਛਾਵਾਂ ਤੋਂ ਉੱਲਟ ਨਿਕਲਣ ਕਾਰਨ ਜਿੱਥੇ ਪਾਰਟੀ ਵਿੱਚ ਨਿਰਾਸ਼ਾ ਛਾਈ ਹੋਈ ਹੈ ਉੱਥੇ ਇਸ ਪਾਰਟੀ ਦੀ ਸਰਕਾਰ ਵੇਖਣ ਦੇ ਚਾਹਵਾਨ ਵੀ ਢੇਰੀ ਢਾਹ ਕੇ ਬੈਠ ਗਏ। ‘ਆਪ’ ਭਾਵੇਂ ਹਾਰ ਹੀ ਗਈ ਹੈ ਪਰ ਫਿਰ ਵੀ ਪੰਜਾਬੀਆਂ ਨੇ ਆਪ ਦੀ ਝੋਲੀ ਵਿੱਚ ਵੀਹ ਸੀਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਇਹ ਸੋਚਣਾ ਪਵੇਗਾ ਕਿ ਅਕਾਲੀਆਂ ਨੂੰ ਨਿੰਦਣ ਵਿੱਚ ਕਸਰ ਨਾ ਛੱਡਣ ਵਾਲੀ ਆਪ ਪ੍ਰਤੀਸ਼ਤਤਾ ਪੱਖੋਂ  ਊਣੀ ਕਿਉਂ ਰਹਿ ਗਈ?
ਹੁਣ ਆਪ ਨੂੰ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਮਿਲ ਗਿਆ ਹੈ। ਜੇਕਰ ਆਪ ਵਿਧਾਇਕ ਚਾਹੁਣ ਤਾਂ ਪੰਜਾਬ ਦੇ ਲੋਕਾਂ ਲਈ ਬਹੁਤ ਕੁਝ ਕਰ ਸਕਦੇ ਹਨ। ਭਾਵੇਂ ‘ਆਪ’ ਦੀਆਂ ‘ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਹਨ’’, ਪ੍ਰੰਤੂ ਉਨ੍ਹਾਂ ਦੇ ਭੱਥੇ ਵਿੱਚ  ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਚਲਾਉਣ ਜੋਗੇ ਤੀਰ ਅਜੇ ਵੀ ਬਾਕੀ ਹਨ।
ਵਿਰੋਧੀ ਧਿਰ ਦੀ ਨਿਭਾਈ ਗਈ ਲੋਕ ਹਿਤੈਸ਼ੀ ਭੂਮਿਕਾ ਵੀ ਕਿਸੇ ਪੱਖੋਂ ਵੀ ਘੱਟ ਨਹੀਂ ਹੁੰਦੀ। ਹੁਣ ਆਪ ਦੇ ਚੁਣੇ ਹੋਏ ਵਿਧਾਇਕਾਂ ਦਾ ਫ਼ਰਜ਼ ਬਣਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਨਾਲ ਕੀਤੇ ਵਾਅਦੇ ਨਿਭਾਉਣ ਲਈ ਦਬਾਅ ਪਾਉਣ। ਉਹ ਸਭ ਤੋਂ ਪਹਿਲਾਂ ‘ਇੱਕ ਘਰ, ਇੱਕ ਨੌਕਰੀ’ ਬਾਰੇ ਪੁੱਛਣ ਕਿ ਇਹ ਇਕਰਾਰਨਾਮਾ ਕਦੋਂ ਪੂਰਾ ਕਰਨ ਜਾ ਰਹੇ ਹੋ? ਦੂਜਾ ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ ਭਾਵੇਂ ਲਾਭਦਾਇਕ ਨਹੀਂ, ਪਰ ਪੁੱਛਿਆ ਜਾਵੇ ਕਿ ਕੀ ਇਸ ਨਾਲ ਨੌਜਵਾਨਾਂ ਦੇ ਰੁਜ਼ਗਾਰ ਦਾ ਮਸਲਾ ਹੱਲ ਹੋ ਜਾਵੇਗਾ? ਕੀਤੇ ਵਾਅਦੇ ਮੁਤਾਬਿਕ ਬੁਢਾਪਾ ਪੈਨਸ਼ਨ 2500 ਰੁਪਏ ਕਰਾਉਣ ਲਈ ਦਬਾਅ ਪਾ ਕੇ ਪੰਜਾਬੀਆਂ ਨੂੰ 23.7 ਫ਼ੀਸਦੀ ਵੋਟਾਂ ਦਾ ਮੁੱਲ ਮੋੜਨ ਦੀ ਕਵਾਇਦ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਕਿਸਾਨੀ ਮੁੱਦਿਆਂ ਨੂੰ ਸਹੀ ਢੰਗ ਨਾਲ ਉਠਾਇਆ ਜਾਵੇ। ਹੋਰ ਵੀ ਅਨੇਕਾਂ ਲੋਕ ਹਿਤੈਸ਼ੀ ਮੁੱਦੇ ਹਨ ਜਿਨ੍ਹਾਂ ਨੂੰ ਸਰਕਾਰਾਂ ਅਕਸਰ ਹੀ ਦੱਬਕੇ ਰੱਖਦੀਆਂ ਹਨ, ਉਨ੍ਹਾਂ ਨੂੰ ਉਛਾਲਣ ਲਈ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ।
ਆਉਣ ਵਾਲੇ ਸਮੇਂ ਵਿੱਚ ਬੇਰੁਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਧਰਨੇ-ਮੁਜ਼ਾਹਰਿਆਂ ਦੌਰਾਨ ਲਾਠੀਚਾਰਜ ਵਿਰੁੱਧ ਡਟਣਾ ਆਦਿ ਅਜਿਹੇ ਵਰਤਾਰੇ ਹਨ ਜਿਨ੍ਹਾਂ ਨਾਲ ਪੰਜਾਬੀਆਂ ਵਿੱਚ ਹਾਰਕੇ ਵੀ ਜੇਤੂਆਂ ਵਾਂਗ ਵਿਚਰਿਆ ਜਾ ਸਕਦਾ ਹੈ। ਇਸ ਸਭ ਲਈ ਅਕਾਲੀ ਦਲ ਨੂੰ ਨਾਲ ਲਿਆ ਜਾਵੇ। ਜੇਕਰ ਅਕਾਲੀ ਦੇ ਪੰਦਰਾਂ ਵਿਧਾਇਕ ‘ਆਪ’ ਦਾ ਸਾਥ ਨਹੀਂ ਦਿੰਦੇ ਤਾਂ ਇਹ ਵੀ ਆਪ ਦੇ ਹੱਕ ਵਿੱਚ ਹੀ ਜਾਵੇਗਾ।
ਸੰਪਰਕ: 94177- 52063


Comments Off on ਅਜੇ ਮੁੱਕੇ ਨਹੀਂ ‘ਆਪ’ ਦੇ ਭੱਥੇ ਦੇ ਤੀਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.