ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਅਜੋਕੇ ਸਮੇਂ ਵਿੱਚ ਸ਼ਬਦਾਂ ਨੂੰ ਦਰਪੇਸ਼ ਚੁਣੌਤੀਆਂ

Posted On March - 11 - 2017

ਡਾ. ਧਰਮਪਾਲ ਸਾਹਿਲ

11103cd _Punjabi Kedaਅਲਮਾਰੀਆਂ ਵਿੱਚ ਬੰਦ ਹੁੰਦੀਆਂ ਹਨ ਕਿਤਾਬਾਂ।  ਕਿਤਾਬਾਂ ਵਿੱਚ ਬੰਦ ਹੁੰਦੇ ਹਨ ਚੈਪਟਰ (ਪਾਠ)। ਚੈਪਟਰਾਂ ਵਿੱਚ ਬੰਦ ਹੁੰਦੇ ਹਨ ਪੈਰਾਗ੍ਰਾਫ। ਪੈਰਾਗ੍ਰਾਫ ਵਿੱਚ ਬੰਦ ਹੁੰਦੇ ਹਨ ਵਾਕ। ਵਾਕਾਂ ਵਿੱਚ ਬੰਦ ਹੁੰਦੇ ਹਨ ਸ਼ਬਦ। ਸ਼ਬਦਾਂ ਵਿੱਚ ਬੰਦ ਹੁੰਦੇ ਹਨ ਅਰਥ। ਅਰਥਾਂ ਵਿੱਚ ਬੰਦ ਹੁੰਦੀਆਂ ਹਨ ਭਾਵਨਾਵਾਂ ਅਤੇ ਭਾਵਨਾਵਾਂ ਵਿਚ ਬੰਦ ਹਨ ਸੰਵੇਦਨਾਵਾਂ। ਅਜੋਕੇ ਭੌਤਿਕਤਾਵਾਦੀ ਯੁੱਗ ਅਤੇ ਪਦਾਰਥਕ ਸੋਚ ਨੇ ਸਾਡੀਆਂ ਸੰਵੇਦਨਾਵਾਂ ਦੇ ਸੋਮੇ ਸੁਕਾ ਦਿੱਤੇ ਹਨ, ਸਵਾਰਥਪੁਣੇ ਦੀ ਠੰਡ ਨਾਲ ਭਾਵਨਾਵਾਂ ਜੰਮ ਰਹੀਆਂ ਹਨ। ਇਸ ਲਈ ਸ਼ਬਦਾਂ ਸਾਹਮਣੇ ਸਭ ਤੋਂ ਪਹਿਲੀ ਚੁਣੌਤੀ ਹੀ।ਬਦਲਦੇ ਯੁੱਗ ਵਿੱਚ ਸੁੰਗੜਦੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਕਰਕੇ ਸ਼ਬਦਾਂ ਦੇ ਬਦਲਦੇ ਅਰਥਾਂ ਦੀ ਹੈ।
ਸ਼ਬਦਾਂ ਰੂਪੀ ਜੰਦਰਿਆਂ ਨੂੰ ਖੋਲ੍ਹ ਕੇ ਉਨ੍ਹਾਂ ਵਿਚਲੇ ਅਰਥਾਂ ਅਤੇ ਭਾਵਨਾਵਾਂ-ਸੰਵੇਦਨਾਵਾਂ ਨੂੰ ਬੱਚਿਆਂ/ਪਾਠਕਾਂ ਤੱਕ ਪੁਜਾਉਣ ਦਾ ਕੰਮ ਅਧਿਆਪਕਾਂ ਨੇ ਕਰਨਾ ਹੁੰਦਾ ਹੈ। ਪਰ ਉਨ੍ਹਾਂ ਵਲੋਂ ਪਾਠਕ੍ਰਮ ਦੀਆਂ ਕਵਿਤਾਵਾਂ, ਕਹਾਣੀਆਂ, ਇਕਾਂਗੀਆਂ, ਨਾਵਲਾਂ ਵਿਚਲੇ ਪ੍ਰਤੀਕਾਂ, ਬਿੰਬਾਂ, ਅਲੰਕਾਰਾਂ ਆਦਿ ਦੇ ਸਹੀ ਅਰਥਾਂ ਦਾ ਸੰਚਾਰ ਨਹੀਂ ਹੋ  ਰਿਹਾ ਹੈ। ਜਦੋਂ ਅਧਿਆਪਕ ਹੀ ਸ਼ਬਦਾਂ ਵਿੱਚਲੇ ਸਹੀ ਅਰਥਾਂ, ਅਰਥਾਂ ਮਗ਼ਰਲੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਨੂੰ ਸਹੀ ਢੰਗ ਨਾਲ ਵਿਦਿਆਰਥੀਆਂ ਤੀਕ ਨਹੀਂ ਪਹੁੰਚਾ ਰਿਹਾ ਹੈ ਤਾਂ ਇਹ ਸਭ ਵਿਦਿਆਰਥੀ ਦੇ ਜ਼ਹਿਨ ਦਾ ਹਿੱਸਾ ਕਿਵੇਂ ਬਣ ਸਕਦੇ ਹਨ? ਇਹ ਸ਼ਬਦਾਂ ਲਈ ਦੂਸਰੀ ਚੁਣੌਤੀ ਹੈ।
ਸ਼ਬਦ ਸਾਡੀ ਸਭਿਆਚਾਰ ਸੰਸਕ੍ਰਿਤੀ ਦਾ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਸੰਚਾਰ ਕਰਦੇ ਹਨ। ਸਾਡੇ ਤਮਾਮ ਰਸਮੋ-ਰਿਵਾਜ, ਧਰਮ, ਤਿਉਹਾਰ, ਰਹਿਣ-ਸਹਿਣ, ਖਾਣ-ਪਾਣ, ਲੋਕਕਥਾ-ਲੋਕਗੀਤ, ਕਿਰਤ, ਵਾਸਤੂ ਕਲਾ, ਜਨਮ-ਵਿਆਹ-ਮਰਨ ਸੰਸਕਾਰ, ਗਹਿਣੇ, ਬਰਤਨ, ਰੋਜ਼ਾਨਾ ਜੀਵਨ ਦੀਆਂ ਵਸਤਾਂ, ਰਿਸ਼ਤੇ ਅਤੇ ਸਾਡੇ ਕੰਮ-ਧੰਦੇ ਮਿਲ ਕੇ ਸਭਿਆਚਾਰ ਬਣਾਉਂਦੇ ਹਨ। ਸੂਚਨਾ ਕ੍ਰਾਂਤੀ ਅਤੇ ਮਸ਼ੀਨੀਕਰਨ ਦੇ ਯੁੱਗ ਵਿੱਚ ਸਾਡੇ ਸਭਿਆਚਾਰ ਨਾਲ ਜੁੜੀਆਂ ਹਰੇਕ ਗਤੀਵਿਧੀਆਂ ਦੇ ਰੰਗ-ਢੰਗ, ਕਿਰੀਆ ਕਲਾਪ, ਔਜ਼ਾਰ-ਸੰਦ ਬਦਲ ਗਏ ਹਨ। ਇੰਜ ਪੁਰਾਣੇ ਸ਼ਬਦਾਂ ਦੀ ਥਾਂ ਨਵੇਂ ਤਕਨੀਕ ਸ਼ਬਦਾਂ ਨੇ ਲੈ ਲਈ ਹੈ। ਮਜ਼ਦੂਰਾਂ, ਕਿਸਾਨਾਂ, ਕਲਰਕਾਂ, ਕਾਰੀਗਰਾਂ, ਮਿਸਤਰੀਆਂ, ਤਰਖਾਨਾਂ, ਲਲਾਰੀਆਂ, ਬਾਜਦਾਰਾਂ ਆਦਿ ਦੇ ਸੰਦ ਬਦਲ ਗਏ ਹਨ। ਸ਼ਬਦਾਂ ਦਾ ਪੁਰਾਣਾ ਖਜ਼ਾਨਾ ਜਿਹੜਾ ਸਾਡੇ ਵਿਰਸੇ ਨਾਲ ਜੁੜਿਆ ਹੋਇਆ ਸੀ, ਉਹ ਲੋਪ ਹੁੰਦਾ ਜਾ ਰਿਹਾ ਹੈ। ਇੰਜ ਸ਼ਬਦਾਂ ਦਾ ਗੁਆਚ ਜਾਣਾ ਇੱਕ ਗੰਭੀਰ ਚੁਣੌਤੀ ਬਣ ਗਿਆ ਹੈ।

ਡਾ. ਧਰਮਪਾਲ ਸਾਹਿਲ

ਡਾ. ਧਰਮਪਾਲ ਸਾਹਿਲ

ਸਾਡੇ ਪੰਜਾਬੀ, ਹਿੰਦੀ ਅਤੇ ਊਰਦੂ ਦੇ ਸ਼ਬਦਾਂ ਦਾ ਸਹੀ-ਸਹੀ ਉਚਾਰਣ ਨਾ ਹੋਣਾ ਅਗਲੇਰੀ ਚੁਣੌਤੀ ਹੈ। ਸਾਡੇ ਭਾਸ਼ਾ ਅਧਿਆਪਕਾਂ ਨੇ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਆਰੀ-ਬਿਹਾਰੀ, ਬਿੰਦੀ-ਟਿੱਪੀ, ਔਂਕੜ-ਦੁਲੈਂਕੜ ਜਾਂ ਵ ਦੀ ਥਾਂ ਬ, ਯ ਦੀ ਥਾਂ ਜ, ਣ ਦੀ ਥਾਂ ਨ ਆਦਿ ਗ਼ਲਤੀਆਂ ਨੂੰ ਗ਼ਲਤੀਆਂ ਮੰਨਣੋ ਛੱਡ ਦਿੱਤਾ ਹੈ। ਗ-ਗ਼, ਜ-ਜ਼, ਖ-ਖ਼, ਫ-ਫ਼ ਆਦਿ ਦਾ ਅੰਤਰ ਮਿਟਾ ਦਿੱਤਾ ਹੈ। ਇੰਜ ਸਾਡੇ ਸ਼ਬਦਾਂ ਸਾਹਮਣੇ ਵਿਆਕਰਣਕ ਸੰਕਟ ਪੈਦਾ ਹੁੰਦਾ ਜਾ ਰਿਹਾ ਹੈ। ਰਹਿੰਦੀ-ਖੂੰਹਦੀ ਕਸਰ ਮੋਬਾਈਲ, ਟੈਬ, ਲੈਪਟਾਪ, ਕੰਪਿਊਟਰ ਐਪ ਆਦਿ ਤੇ ਰੋਮਨ ਲਿੱਪੀ ਵਿੱਚ, ਸ਼ਾਰਟ ਹੈਂਡ ਟਾਈਪ ਲਿਖੇ ਜਾਂਦੇ ਸ਼ਬਦਾਂ ਨੇ ਪੂਰੀ ਕਰ ਦਿੱਤੀ ਹੈ। ਖ਼ਾਸ ਕਰਕੇ ਨਵੀਂ ਪੀੜ੍ਹੀ ਨੇ ਇਸ ਨੂੰ ਬਹੁਤ ਹੀ ਤੇਜ਼ੀ ਅਤੇ ਧੜੱਲੇ ਨਾਲ ਆਪਣਾ ਲਿਆ ਹੈ। ਅੰਗਰੇਜ਼ੀ ਦੀ ਬੈਸਾਖੀਆਂ ਤੋਂ ਬਗ਼ੈਰ ਤੁਰਨਾ ਸਾਡੇ ਲਈ ਔਖਾ ਹੋ ਗਿਆ ਹੈ।
ਸਾਡੇ ਸਕੂਲਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਵੀ ਪੰਜਾਬੀ ਮਾਧਿਅਮ ਵਿੱਚ ਪੜ੍ਹਾਈ ਜਾ ਰਹੀ ਹੈ। ਪੰਜਾਬੀ ਵਿੱਚ ਅੱਧੇ ਅੱਖਰਾਂ ਦੀ ਅਣਹੋਂਦ ਉਨ੍ਹਾਂ ਦੇ ਉਚਾਰਣ ਨੂੰ ਹਿੰਦੀ-ਊਰਦੂ ਸ਼ਬਦਾਂ ਦੇ ਉਚਾਰਣ ਤੋਂ ਵਖਰਾਉਂਦੀ ਹੈ। ਪਰ ਹਿੰਦੀ ਜਾਂ ਅੰਗਰੇਜ਼ੀ ਦੇ ਅਧਿਆਪਕਾਂ ਵਲੋਂ ਪੰਜਾਬੀ ਲਹਿਜੇ ਅਤੇ ਪੰਜਾਬੀ ਉਚਾਰਣ ਵਿੱਚ ਹੀ ਹਿੰਦੀ ਦੇ ਟਥ ਨੂੰ ਸ਼ਬਦ, ਹਿੰਦੀ ਦੇ ੲੴਟਙ ਨੂੰ ਪ੍ਰਸ਼ਨ ਬੋਲਣਾ ਇੱਕ ਹੋਰ ਚੁਣੌਤੀ ਵਜੋਂ ਸਾਹਮਣੇ ਆ ਰਿਹਾ ਹੈ। ਉਰਦੂ ਭਾਸ਼ਾ ਇੱਕ ਅਦਬੀ ਭਾਸ਼ਾ ਹੈ, ਪਰ ਸਿਆਸੀ ਕੁਹਾੜੇ ਨੇ ਦੇਸ਼ ਅੰਦਰ ਫਲਦੇ-ਫੁਲਦੇ, ਇਸ ਹਰੇ-ਭਰੇ ਰੁੱਖ ਦੀਆਂ ਜੜ੍ਹਾਂ ਨੂੰ ਵੱਢ ਕੇ ਰੱਖ ਦਿੱਤਾ ਹੈ। ਉਰਦੂ ਦੇ ਲਫ਼ਜ਼ਾਂ ਦੀ ਨਫ਼ਾਸਤ ਤੇ ਨਜ਼ਾਕਤ ਨਾ ਸਿਰਫ ਸਾਡੀ ਭਾਸ਼ਾਵਾਂ ਵਿਚੋਂ ਗਾਇਬ ਹੋਈ ਸਗੋਂ ਸਾਡੇ ਆਪਣੇ ਲਹਿਜੇ ਵਿੱਚੋਂ ਵੀ ਮਨਫ਼ੀ ਹੋ ਗਈ ਹੈ। ਉਰਦੂ ਦੇ ਸ਼ਬਦ ਗੁਰਮੁਖੀ ਜਾਂ ਹਿੰਦੀ ਲਿੱਪੀ ਵਿਚ ਹੀ ਲਿਖੇ ਮਿਲਦੇ ਹਨ। ਇਨ੍ਹਾਂ ਦਾ ਸਹੀ ਉਚਾਰਣ ਵੀ ਸਾਥੋਂ ਖੁੱਸ ਗਿਆ ਹੈ।
ਭਾਸ਼ਾ ਇੱਕ ਵਗਦੇ ਦਰਿਆ ਵਾਂਗ ਹੁੰਦੀ ਹੈ, ਜਿਸ ਵਿੱਚ ਆਂਚਲਿਕ ਬੋਲੀਆਂ ਜਾਂ ਉਪ ਬੋਲੀਆਂ ਦੇ ਝਰਨੇ ਸ਼ਾਮਲ ਹੋ ਕੇ ਭਾਸ਼ਾ ਦੇ ਪ੍ਰਵਾਹ ਨੂੰ ਬਣਾਈ ਰੱਖਦੇ ਹਨ। ਪਰ ਆਂਚਲਿਕ ਤੇ ਉਪ ਬੋਲੀਆਂ ਦੇ ਸ਼ਬਦਾਂ ਦੇ ਲੋਪ ਹੋਣ ਨਾਲ ਭਾਸ਼ਾ ਦੇ ਦਰਿਆ ਦੇ ਸੁੱਕਣ ਦਾ ਖ਼ਤਰਾ ਵਧ ਰਿਹਾ ਹੈ। ਵਿਸ਼ਵ ਵਿੱਚ ਲੋਪ ਹੋਣ ਦੇ ਕੰਢੇ ’ਤੇ ਖੜੋਤੀਆਂ (ਐਨਡੇਂਜਰਡ ਲੈਂਗੂਏਜਿਜ਼) 50 ਭਾਸ਼ਾਵਾਂ ਵਿੱਚ ਪੰਜਾਬੀ ਨੂੰ ਸ਼ਾਮਿਲ ਕਰਨਾ, ਖ਼ਤਰੇ ਦੀ ਘੰਟੀ ਵੱਲ ਸੰਕੇਤ ਕਰਦਾ ਹੈ।

ਸੰਪਰਕ: 9876156964


Comments Off on ਅਜੋਕੇ ਸਮੇਂ ਵਿੱਚ ਸ਼ਬਦਾਂ ਨੂੰ ਦਰਪੇਸ਼ ਚੁਣੌਤੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.