ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਅਣਵੰਡੇ ਪੰਜਾਬ ਦਾ ਵਜ਼ੀਰ-ਏ-ਆਜ਼ਮ – ਖਿਜ਼ਰ ਹਯਾਤ ਟਿਵਾਣਾ

Posted On March - 7 - 2017

ਆਰ.ਕੇ. ਕੌਸ਼ਿਕ
10703cd _sdsdsdsd70 ਸਾਲ ਪਹਿਲਾਂ 2 ਮਾਰਚ 1947 ਨੂੰ ਅਣਵੰਡੇ ਪੰਜਾਬ ਦੇ ਵਜ਼ੀਰ-ਏ-ਆਜ਼ਮ ਮਲਿਕ ਸਰ ਖਿਜ਼ਰ ਹਯਾਤ ਟਿਵਾਣਾ ਨੇ ਆਪਣੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ।  ਸ੍ਰੀ ਟਿਵਾਣਾ  31 ਦਸੰਬਰ, 1942 ਨੂੰ ਸਰ ਸਿਕੰਦਰ ਹਯਾਤ, ਜੋ ਪੰਜਾਬ ਦੇ 23 ਮਾਰਚ 1937 ਤੋਂ 29 ਦਸੰਬਰ 1942 ਤਕ ਵਜ਼ੀਰ-ਏ-ਆਜ਼ਮ ਰਹੇ, ਦੀ ਬੇਵਕਤ ਮੌਤ ਤੋਂ ਬਾਅਦ ਵਜ਼ੀਰ-ਏ-ਆਜ਼ਮ ਬਣੇ ਸਨ।
ਸਰ ਖਿਜ਼ਰ ਹਯਾਤ ਜ਼ਿਲ੍ਹਾ ਸਰਗੋਧਾ, ਜਿਸ ਨੂੰ ਪਹਿਲਾਂ ਸ਼ਾਹਪੁਰ ਕਿਹਾ ਜਾਂਦਾ ਸੀ, ਨਾਲ ਸਬੰਧ ਰੱਖਦੇ ਸਨ।  ਟਿਵਾਣਾ ਪਰਿਵਾਰ ਕੋਲ ਇੱਕ ਲੱਖ ਏਕੜ ਜ਼ਮੀਨ ਸੀ ਤੇ ਉਨ੍ਹਾਂ ਨੇ 1200 ਘੋੜ-ਸਵਾਰਾਂ ਦੀ ਫ਼ੌਜ ਰੱਖੀ ਹੋਈ ਸੀ, ਜਿਸ ਨੂੰ ‘ਟਿਵਾਣਾ ਲਾਂਸਰਜ਼’ ਆਖਦੇ ਸਨ। ਟਿਵਾਣਾ ਲਾਂਸਰਜ਼ ਦੀ ਪੁਸ਼ਾਕ ਇੰਨੀ ਸੋਹਣੀ ਤੇ ਪ੍ਰਭਾਵੀ ਸੀ ਕਿ ਦਸੰਬਰ 1911 ਦੇ ਦਿੱਲੀ ਦਰਬਾਰ ਵਿੱਚ ਜਾਰਜ ਪੰਚਮ ਨੇ ਉਹੋ ਜਿਹੀ ਪੁਸ਼ਾਕ ਹੀ ਪਹਿਨੀ ਸੀ। ਸਰ ਟਿਵਾਣਾ ਨੂੰ ਵੱਡੇ ਜਗੀਰਦਾਰ ਵਾਲੀ ਸਰਦਾਰੀ ਠਾਠ ਤੇ ਪਿਤਰੀ-ਭਾਵ ਵਾਲਾ ਸੁਭਾਅ ਵਿਰਸੇ ਵਿੱਚ ਮਿਲੇ ਸਨ।  ਫ਼ੌਜ ਵਿੱਚ ਨਿਭਾਈ ਸੇਵਾ ਕਾਰਨ ਬਰਤਾਨਵੀ ਰਾਜ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਹੋਰ ਵੀ ਪਕੇਰੀ ਹੋ ਗਈ ਸੀ।  ਉਹ ਨੰਬਰ 22, ਕੁਈਨਜ਼ ਰੋਡ, ਲਾਹੌਰ ਵਿੱਚ ਰਹਿੰਦੇ ਸਨ। ਉਹ ਪੰਜਾਬ ਅਸੈਂਬਲੀ ਵਿੱਚ ਇੱਕ ਸਾਂਝੀ ਸਰਕਾਰ ਦੇ ਮੁਖੀ ਸਨ। ਉਨ੍ਹਾਂ ਦੀ ਯੂਨੀਅਨਿਸਟ ਪਾਰਟੀ ਕੋਲ 175 ਮੈਂਬਰੀ ਅਸੈਂਬਲੀ ਸੀਟਾਂ ਵਿੱਚੋਂ ਕੁਲ 18 ਸੀਟਾਂ ਸਨ, ਪਰ ਉਹ ਇੰਨੇ ਹਰਮਨਪਿਆਰੇ ਸਨ ਕਿ ਕਾਂਗਰਸ ਤੇ ਅਕਾਲੀ ਦਲ – ਦੋਵੇਂ ਉਨ੍ਹਾਂ ਦੀ ਹਮਾਇਤ ਕਰਦੇ ਸਨ।
1947 ਵਿੱਚ ਮਮਦੋਟ ਦੇ ਨਵਾਬ ਦੀ ਅਗਵਾਈ ਵਿੱਚ ਚੱਲ ਰਹੀ ਪੰਜਾਬ ਮੁਸਲਿਮ ਲੀਗ ਨੇ  ਇਹ ਐਲਾਨ ਕਰ ਦਿੱਤਾ ਕਿ ਖਿਜ਼ਰ ਹਯਾਤ ਟਿਵਾਣਾ ਹੀ ਪਾਕਿਸਤਾਨ ਬਣਨ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹਨ। ਟਿਵਾਣਾ ਧਰਮ-ਨਿਰਪੱਖ, ਇਮਾਨਦਾਰ, ਹਲੀਮ ਤੇ  ਸ਼ਿਸ਼ਟ ਸਨ। ਉਹ ਵੱਡੇ ਜਿਗਰੇ ਵਾਲੇ, ਰਹਿਮ-ਦਿਲ ਤੇ ਦੂਜਿਆਂ ਨਾਲ ਆਪਣੇ ਵਿਹਾਰ ਵਿੱਚ ਵੀ ਬੇਹੱਦ ਨਫੀਸ ਸਨ।  ਕਿਸੇ ਨੇ ਵੀ ਉਨ੍ਹਾਂ ਨੂੰ ਕਦੇ ਗੁੱਸੇ ਵਿੱਚ ਨਹੀਂ ਸੀ ਦੇਖਿਆ।
ਕੁਝ ਵਾਕਿਆ ਉਨ੍ਹਾਂ ਦੀ ਸ਼ਖ਼ਸੀਅਤ ਦੀ ਸਹੀ ਤਸਵੀਰ ਪੇਸ਼ ਕਰਦੇ ਹਨ। 1930 ਬੈਚ ਦਾ ਆਈ.ਸੀ.ਐੱਸ. ਅਫ਼ਸਰ ਕੇ. ਐਚ.ਹੈਂਡਰਸਨ, ਵਜ਼ੀਰ-ਏ-ਆਜ਼ਮ ਦਾ ਸਹਾਇਕ ਸਕੱਤਰ ਤੇ 1938 ਬੈਚ ਦਾ ਆਈ.ਸੀ.ਐੱਸ. ਅਫ਼ਸਰ ਕੇਵਲ ਸਿੰਘ ਚੌਧਰੀ, ਸ਼ਿਮਲਾ ਦਾ ਡੀ.ਸੀ. ਸੀ। ਸਰ ਟਿਵਾਣਾ ਸ਼ਿਮਲਾ ਆਪਣੇ ਬੰਗਲੇ ਵਿੱਚ ਠਹਿਰੇ ਹੋਏ ਸਨ। ਹੈਂਡਰਸਨ ਨੇ ਕੇਵਲ ਸਿੰਘ ਚੌਧਰੀ ਨੂੰ ਫੋਨ ਕਰ ਕੇ ਵਜ਼ੀਰ-ਏ-ਆਜ਼ਮ ਦੀ ਬਾਹਰੋਂ ਹੁਣੇ ਹੁਣੇ ਮੰਗਵਾਈ ਰੌਲਸ ਰੌਇਸ ਸ਼ਿਮਲਾ ਦੇ ਰਿੱਜ ਅਤੇ ਮਾਲ ’ਤੇ ਲਿਜਾਣ ਦੀ ਇਜਾਜ਼ਤ ਮੰਗੀ।  ਬਰਤਾਨਵੀ ਸਰਕਾਰ ਨੇ ਸਿਰਫ਼ ਵਾਇਸਰਾਏ, ਹਿੰਦੁਸਤਾਨੀ ਫ਼ੌਜ ਦੇ ਚੀਫ਼ ਤੇ ਪੰਜਾਬ ਦੇ ਗਵਰਨਰ ਨੂੰ ਹੀ ਰਿੱਜ ਤੇ ਮਾਲ ਰੋਡ ’ਤੇ ਗੱਡੀਆਂ ਲਿਜਾਣ ਦੀ ਇਜਾਜ਼ਤ ਦਿੱਤੀ ਹੋਈ ਸੀ,  ਹੋੋਰ ਕਿਸੇ ਨੂੰ ਨਹੀਂ।  ਡੀ.ਸੀ. ਨੇ ਨਾਂਹ ਕਰ ਦਿੱਤੀ। ਹੈਂਡਰਸਨ ਨੇ ਚੌਧਰੀ ਨੂੰ ਮਨਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨਿਆ। ਜਦੋਂ ਹੈਂਡਰਸਨ ਨੇ ਸਰ ਟਿਵਾਣਾ ਨੂੰ ਦੱਸਿਆ ਤਾਂ ਉਹ ਅੱਗੋਂ ਮੁਸਕਰਾ ਪਏ ਤੇ ਉਨ੍ਹਾਂ ਡੀ.ਸੀ. ਦੀ ਗੱਲ ਮੰਨ ਲਈ।
ਸਰ ਟਿਵਾਣਾ ਨੇ ਕਦੇ ਸਰਕਾਰੀ ਗੱਡੀ ਨਹੀਂ ਸੀ ਵਰਤੀ, ਨਾ ਹੀ ਕਦੇ ਤਨਖ਼ਾਹ ਲਈ ਸੀ।  ਉਨ੍ਹਾਂ ਕੋਲ 100 ਤੋਂ ਵੱਧ ਵਿਦੇਸ਼ੀ ਕਾਰਾਂ ਸਨ ਤੇ ਉਨ੍ਹਾਂ ਸਹਾਇਕ ਸਕੱਤਰ ਦੇ ਅਹੁਦੇ ਤਕ ਦੇ ਆਪਣੇ ਕਈ ਅਫ਼ਸਰਾਂ ਨੂੰ (28 ਦੇ ਕਰੀਬ) ਕਾਰਾਂ ਦਿੱਤੀਆਂ ਹੋਈਆਂ ਸਨ।  ਉਨ੍ਹਾਂ ਹੁਕਮ ਦਿੱਤੇ ਹੋਏ ਸਨ ਕਿ ਉਨ੍ਹਾਂ ਦੇ ਸਾਰੇ ਸਟਾਫ ਨੂੰ ਹਰ ਮਹੀਨੇ ਕਣਕ, ਚੌਲ ਤੇ ਦੇਸੀ ਘਿਓ ਮੁਫ਼ਤ ਦਿੱਤਾ ਜਾਵੇ। ਨਜ਼ਰ ਟਿਵਾਣਾ, ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਹ ਆਪਣੇ ਡਰਾਈਵਰ ਨਾਲ ਲਾਹੌਰ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿ ਉਸ ਦੀ ਕਾਰ ਪਿੰਡ ਜੱਲੋ (ਹੁਣ ਪਾਕਿਸਤਾਨ ਵਿੱਚ ਹੈ) ਨੇੜੇ ਇੱਕ ਮੰਦਰ ਦੇ ਪੁਜਾਰੀ ਵਿੱਚ ਵੱਜ ਗਈ ਤੇ ਪੁਜਾਰੀ ਨੂੰ ਸੱਟ ਲੱਗ ਗਈ।  ਭਾਵੇਂ ਸੱਟ ਮਾਮੂਲੀ ਸੀ, ਪਰ ਜੱਲੋ ਦੇ ਥਾਣੇ ਵਿੱਚ ਕੇਸ ਦਰਜ ਹੋ ਗਿਆ।  ਨਜ਼ਰ ਟਿਵਾਣਾ ਤੇ ਉਸ ਦੇ ਡਰਾਈਵਰ ਨੂੰ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਲਈ ਵਜ਼ੀਰ-ਏ-ਆਜ਼ਮ ਦੇ ਆਦੇਸ਼ਾਂ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।  ਨਜ਼ਰ ਨੂੰ 10 ਦਿਨ ਜੇਲ ਵਿੱਚ ਰਹਿਣਾ ਪਿਆ, ਜਦੋਂ ਤਕ ਕਿ ਲਾਹੌਰ ਹਾਈ ਕੋਰਟ ਦੇ ਜੱਜ ਮਿਹਰ ਚੰਦ ਮਹਾਜਨ ਨੇ ਉਨ੍ਹਾਂ ਦੀ ਜ਼ਮਾਨਤ ਨਹੀਂ ਕਰ ਦਿੱਤੀ।
ਪੰਜਾਬ ਦੇ ਵਜ਼ੀਰ-ਏ-ਮਾਲੀਆ ਮੁਜ਼ੱਫਰ ਅਲੀ ਖ਼ਾਂ, ਖਿਜ਼ਰ ਹਯਾਤ ਟਿਵਾਣਾ ਕੋਲ ਗਏ ਤੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਪੀ.ਸੀ.ਐੱਸ. ਅਫ਼ਸਰੀ ਲਈ ਨਾਮਜ਼ਦ ਕਰ ਦੇਣ। ਸਰ ਟਿਵਾਣਾ ਨੇ ਸਾਰੇ ਉਮੀਦਵਾਰਾਂ ਦੀ ਆਪ ਇੰਟਰਵਿਊ ਲਈ ਪਰ ਆਪਣੇ ਮਿੱਤਰ ਦੇ ਲੜਕੇ ਨੂੰ ਨਹੀਂ ਚੁਣਿਆ।  ਜਦੋਂ ਨਵਾਬ ਮੁਜ਼ੱਫਰ ਅਲੀ, ਸਰ ਟਿਵਾਣਾ ਨੂੰ ਮਿਲੇ ਤੇ ਅਸਤੀਫ਼ਾ ਦੇਣ ਦੀ ਧਮਕੀ ਦਿੱਤੀ ਤਾਂ ਉਹ ਕਹਿਣ ਲੱਗੇ, ‘’ਬਾਕੀ ਸਾਰੇ ਵੀ ਤਾਂ ਮੇਰੇ ਪੁੱਤਰਾਂ ਵਰਗੇ ਨੇ, ਮੇਰੇ ਲਈ ਤਾਂ ਸਾਰੇ ਇੱਕੋ ਜਿਹੇ ਹਨ।’’
ਸਰ ਟਿਵਾਣਾ ਨੇ 1945 ਵਿੱਚ ਅੰਬਾਲਾ ਦੇ ਸਿਵਲ ਸਰਜਨ ਤੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਇੱਕ ਮਜ਼ਦੂਰ ਦੀ ਸ਼ਿਕਾਇਤ ’ਤੇ ਨੌਕਰੀ ਤੋਂ ਕੱਢ ਦਿੱਤਾ ਸੀ। ਮਜ਼ਦੂਰ ਨੇ ਸ਼ਿਕਾਇਤ ਕੀਤੀ ਸੀ ਕਿ ਜਣੇਪੇ ਵੇਲੇ ਉਸ ਦੀ ਪਤਨੀ ਵੱਲ ਧਿਆਨ ਨਹੀਂ ਦਿੱਤਾ ਗਿਆ।  ਉਸ ਦੀ ਪਤਨੀ ਨੂੰ ਹੋਰ ਮੁਸ਼ਕਿਲਾਂ ਦੇ ਨਾਲ  ਅਧਰੰਗ ਹੋ ਗਿਆ ਸੀ।
ਖਿਜ਼ਰ ਹਯਾਤ ਟਿਵਾਣਾ ਨੇ 2 ਮਾਰਚ, 1947 ਨੂੰ ਉਦੋਂ ਅਸਤੀਫ਼ਾ ਦੇ ਦਿੱਤਾ, ਜਦੋਂ ਉਨ੍ਹਾਂ ਨੂੰ ਪੰਜਾਬ ਦੇ ਵਜ਼ੀਰ-ਏ-ਤਾਲੀਮ ਇਬਰਾਹੀਮ ਖ਼ਾਂ ਬਰਕ ਦੇ ਅੱਠ ਸਾਲ ਦੇ ਬੇਟੇ ਨਾਲ ਮਿਲਾਇਆ ਗਿਆ ਤੇ  ਲੜਕੇ ਨੇ ਉਨ੍ਹਾਂ ਨੂੰ ਕਿਹਾ, ‘’ਤੁਸੀਂ ਉਹੋ ਖਿਜ਼ਰ ਟਿਵਾਣਾ ਅੰਕਲ ਹੋ, ਜਿਹੜੇ ਪਾਕਿਸਤਾਨ ਨਹੀਂ ਬਣਨ ਦਿੰਦੇ?’’  ਵਜ਼ੀਰ-ਏ-ਤਾਲੀਮ ਤਾਂ ਸ਼ਰਮਿੰਦਾ ਹੋ ਗਏ ਪਰ ਖਿਜ਼ਰ ਹਯਾਤ ਟਿਵਾਣਾ ਦੀ ਦਿਲ ਦੀ ਧੜਕਣ ਇਕਦਮ ਤੇਜ਼ ਹੋ ਗਈ।  ਉਹ ਵੇਲੇ ਦੇ ਵਜ਼ੀਰ-ਏ-ਤਰੱਕੀਆਤ ਸਰਦਾਰ ਸਵਰਨ ਸਿੰਘ ਨੂੰ ਕਹਿਣ ਲੱਗੇ, ‘’ਮੈਂ  ਮੁਸਲਿਮ ਲੀਗ ਨਾਲ ਤਾਂ ਲੜ ਸਕਦਾ ਹਾਂ, ਪਰ ਜੇ ਹੁਣ ਸਾਡੇ ਬੱਚੇ ਹੀ ਕਹਿਣ ਲੱਗ ਗਏ ਕਿ ਅਸੀਂ ਹੀ ਫ਼ਸਾਦ ਦੀ ਜੜ੍ਹ ਹਾਂ ਤਾਂ ਸਾਨੂੰ ਪਰਾਂ ਹਟ ਜਾਣਾ ਚਾਹੀਦਾ ਹੈ। ਜੋ ਹੁੰਦਾ ਹੈ ਹੋਈ ਜਾਵੇ।”  ਉਨ੍ਹਾਂ ਬਤੌਰ ਵਜ਼ੀਰ-ਏ-ਆਜ਼ਮ ਅਸਤੀਫ਼ਾ ਦੇ ਦਿੱਤਾ। ਅਗਲੇ ਦਿਨ ਜਿਨਾਹ ਗਰਜਿਆ, ‘’ਹੁਣ ਪਾਕਿਸਤਾਨ ਬਣ ਗਿਆ ਸਮਝੋ। ਹੁਣ ਕੋਈ ਰੁਕਾਵਟ ਨਹੀਂ ਰਹੀ।” ਆਜ਼ਾਦੀ ਤੋਂ ਬਾਅਦ ਕਾਲਰਾ ਅਸਟੇਟ, ਸਰਗੋਧਾ (ਪਾਕਿਸਤਾਨ) ਜਾਣ ਤੋਂ ਪਹਿਲਾਂ ਟਿਵਾਣਾ ਦਿੱਲੀ ਤੇ ਸ਼ਿਮਲਾ ਰਹੇ।  19 ਜਨਵਰੀ 1975 ਨੂੰ ਉਨ੍ਹਾਂ ਦਾ ਕੈਲੇਫੋਰਨੀਆ ਵਿੱਚ ਦੇਹਾਂਤ ਹੋ ਗਿਆ।
ਪੰਜਾਬੀ ਰੂਪ: ਡਾ. ਦਲੀਪ ਕੌਰ ਟਿਵਾਣਾ
ਸੰਪਰਕ:  0175-2282239


Comments Off on ਅਣਵੰਡੇ ਪੰਜਾਬ ਦਾ ਵਜ਼ੀਰ-ਏ-ਆਜ਼ਮ – ਖਿਜ਼ਰ ਹਯਾਤ ਟਿਵਾਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.