ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਅਧਿਆਤਮ-ਰਹੱਸਵਾਦੀ ਫ਼ਲਸਫ਼ਾ ਅਤੇ ਆਧੁਨਿਕ ਵਿਗਿਆਨ

Posted On March - 18 - 2017

11803CD _UNIVERSEਮਾਨਵੀ ਚਿੰਤਨ ਪੂਰਵ-ਕਾਲ ਤੋਂ ਹੀ ਸਮੁੱਚੇ ਬ੍ਰਹਿਮੰਡੀ ਪਸਾਰੇ ਦੀ ਸਪੱਸ਼ਟਤਾ ਲਈ ਅਨੇਕਾਂ ਵੰਨਗੀਆਂ ਦੀ ਸਿਰਜਣਾ ਕਰਦਾ ਰਿਹਾ ਹੈ। ਇਸ ਪ੍ਰਤੀ ਕਦੇ ਇਸ ਨੇ ਤਰਕਵਾਦ ਅਤੇ ਕਦੇ ਇਲਾਹੀ ਵਿਚਾਰਾਂ ਦੀ ਸਥਾਪਨਾ ਕੀਤੀ। ਜਦੋਂ ਸੰਸਾਰ ਅਤੇ ਜੀਵਨ-ਰਚਨਾ ਦਾ ਰਹੱਸ ਦਵੰਦਮਈ ਹੋ ਜਾਂਦਾ ਹੈ ਤਾਂ ਇਸ ਨੂੰ ਸੁਲਝਾਉਣ ਲਈ ਮਾਨਵੀ ਚਿੰਤਨ ਕਿਸੇ ‘ਪਰਮ-ਸ਼ਕਤੀ’ ਦੀ ਸਿਰਜਣਾ ਕਰਦਾ ਹੈ ਜੋ ‘ਅਧਿਆਤਮਵਾਦ’ ਅਖਵਾਉਂਦਾ ਹੈ। ਪਰਮ-ਸ਼ਕਤੀ ਪ੍ਰਤੀ ਵਿਅਕਤੀਗਤ ਅਨੁਭਵ ‘ਰਹੱਸਵਾਦ’ ਨੂੰ ਜਨਮ ਦਿੰਦਾ ਹੈ। ਜਦੋਂ ਇਨ੍ਹਾਂ ਪ੍ਰਤੀ ਉਪਾਸਨਾ ਅਤੇ ਸ਼ਰਧਾ-ਮੂਲਕ ਕਿਰਿਆਵਾਂ ਦਾ ਆਯੋਜਨ ਹੁੰਦਾ ਹੈ ਤਾਂ ‘ਧਰਮ’ ਦੀ ਨੀਂਹ ਉਸਰਦੀ ਹੈ ਪਰ ਜਦ ਕੋਈ ਵਿਚਾਰਧਾਰਾ ਤਰਕ ਜਾਂ ਸਬੂਤ ਦੀ ਮੰਗ ਕਰਦੀ ਹੈ ਤਾਂ ‘ਵਿਗਿਆਨ’ ਦੀ ਉਤਪਤੀ ਹੁੰਦੀ ਹੈ।
‘ਵਿਗਿਆਨ’ ਅਤੇ ‘ਅਧਿਆਤਮਕ-ਰਹੱਸ’ ਜੀਵਨ ਲਈ ਉਪਯੋਗੀ ਹਨ ਪਰੰਤੂ ਦੋਹਾਂ ਦਾ ਕਾਰਜ ਖੇਤਰ ਵਿਭਿੰਨ ਹੈ। ਇਨ੍ਹਾਂ ਦੋਹਾਂ ’ਤੇ ਇੱਕ ਹੀ ਵਿਧੀ ਨਾਲ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਵਿਗਿਆਨ ‘ਪਦਾਰਥ’ ਦੀ ਖੋਜ ਨਾਲ ਸਬੰਧਿਤ ਹੈ ਜਦਕਿ ਅਧਿਆਤਮਕ-ਰਹੱਸ ਧਰਮ ਦੇ ਵਿਸ਼ੇ ਪਰਮਾਤਮਾ—ਆਤਮਾ ਅਤੇ ਸਿਸ਼੍ਰਟੀ-ਰਚਨਾ ਨਾਲ ਸਬੰਧਿਤ ਹੈ। ਧਰਮ ਅਤੇ ਵਿਗਿਆਨ ਦੋਵੇਂ ਹੀ ਪ੍ਰਯੋਗਾਤਮਕ ਹਨ। ਵਿਗਿਆਨ ਦੀ ਪ੍ਰਯੋਗਸ਼ਾਲਾ ‘ਪ੍ਰਕਿਰਤੀ’ ਹੈ ਜਦਕਿ ਧਰਮ ਦੀ ਪ੍ਰਯੋਗਸ਼ਾਲਾ ‘ਮਨੁੱਖੀ ਹਿਰਦਾ’ ਸਵੀਕਾਰੀ ਗਈ ਹੈ। ਹੁਣ ਅਸੀਂ ਮਾਨਵੀ ਚਿੰਤਨ ਦੇ ਦਵੰਦਮਈ ਵਿਸ਼ੇ ਪਰਮਾਤਮਾ-ਆਤਮਾ ਅਤੇ ਸ੍ਰਿਸ਼ਟੀ-ਰਚਨਾ ਦਾ ਅਧਿਆਤਮ-ਰਹੱਸਵਾਦ ਅਤੇ ਵਿਗਿਆਨ ਦੇ ਸੰਦਰਭ ਵਿਚ  ਅਧਿਐਨ ਕਰਾਂਗੇ।

   ਸੁਖਜਿੰਦਰ ਸਿੰਘ


ਸੁਖਜਿੰਦਰ ਸਿੰਘ

ਅਧਿਆਤਮ-ਰਹੱਸਵਾਦ ‘ਬ੍ਰਹਮ’ ਨੂੰ ਜੀਵਾਂ ਅਤੇ ਸੰਸਾਰਿਕ-ਪਦਾਰਥ ਵਿਚ ‘ਚੇਤਨਾਮਈ ਤੱਤ’ ਵਜੋਂ ਵਿਅਕਤ ਮੰਨਦਾ ਹੈ ਪਰ ਵਿਗਿਆਨਿਕ ਨਜ਼ਰ ਵਿਚ ਬ੍ਰਹਮ ਜਾਂ ਈਸ਼ਵਰ ਨਾਮ ਦੀ ਕੋਈ ਤੱਤ-ਵਸਤੂ ਨਹੀਂ ਹੁੰਦੀ। ਇਸ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਕਿਸੇ ਵੱਡੇ ‘ਬਿੱਗ-ਬੈਂਗ’ ਵਿਸਫੋਟਿਕ ਸ਼ਕਤੀ ਤੋਂ ਹੋਈ ਜੋ ਕਿ ਪਹਿਲਾਂ ਹੀ ਵਿਦਮਾਨ ਸੀ। ਅਧਿਆਤਮ ਦੀ ਭਾਸ਼ਾ ਵਿਚ ਇਸ ਸ਼ਕਤੀ ਨੂੰ ‘ਬ੍ਰਹਮ’ ਕਿਹਾ ਗਿਆ ਹੈ। ਪ੍ਰਸਿੱਧ ਵਿਗਿਆਨੀ ਅਲਬਰਟ ਆਈਨਸਟੀਨ ਅਨੁਸਾਰ ਸ਼ਕਤੀ ਤੋਂ ਪਦਾਰਥ ਦੀ ਉਤਪਤੀ ਹੁੰਦੀ ਹੈ ਅਤੇ ਪਦਾਰਥ ਨੂੰ ਸ਼ਕਤੀ ਵਿਚ ਬਦਲਿਆ ਜਾ ਸਕਦਾ ਹੈ। ਪਰੰਤੂ ਦੋਹਾਂ ਦਾ ਮੂਲ ਸਰੋਤ ਇੱਕ-ਤੱਤ ਹੀ ਹੈ। ਅਧਿਆਤਮਕਵਾਦ ਅਨੁਸਾਰ ਸ਼ਕਤੀ ਦੇ ਅਨੇਕਾਂ ਰੂਪਾਂ ਵਿਚ ਇੱਕ ਮਹਾਂਸ਼ਕਤੀ ਦਾ ਆਧਾਰ ਹੈ, ਜਿਸਨੂੰ ਇਹ ‘ਬ੍ਰਹਮ’ ਦਰਸਾਉਂਦਾ ਹੈ। ਸ੍ਰਿਸ਼ਟੀ ਦੀ ਪੂਰਵ ਅਵਸਥਾ ਵਿਚ ‘ਸੂਖਮ ਪਦਾਰਥ’ ਦਾ ਅਸਤਿੱਤਵ ਸੀ। ਇਸ  ਵਿਚ ਇੱਕ ਭਿਆਨਕ ਵਿਸਫੋਟ ਹੋਇਆ, ਜਿਸਨੂੰ ਵਿਗਿਆਨ ਨੇ ‘ਬਿੱਗ ਬੈਂਗ’ ਕਿਹਾ ਪਰ ਅਧਿਆਤਮਵਾਦ ਨੇ ਇਸ ਨੂੰ ‘ਪਰਮ-ਚੇਤਨਾ’ ਤੱਤ ਪਰਿਭਾਸ਼ਿਤ ਕੀਤਾ। ਗੁਰਬਾਣੀ ਵਿਚ ਸ੍ਰਿਸ਼ਟੀ ਦੀ ਪੂਰਬਲੀ ਅਵਸਥਾ ਨੂੰ ‘ਮਾਰੂ ਸੋਲਹਿਆ’ ਵਿਚ ਦਰਸਾਇਆ ਗਿਆ ਹੈ।
‘‘ਅਰਬਦ ਨਰਬਦ ਧੁੰਧੂਕਾਰਾ।।
ਧਰਣਿ ਨ ਗਗਨਾ ਹੁਕਮੁ ਅਪਾਰਾ।।
ਨਾ ਦਿਨੁ ਰੈਣਿ ਨ ਚੰਦੁ ਨ ਸੂਰਜ।।
ਸੁੰਨ ਸਮਾਧਿ ਲਗਾਇ ਦਾ।।’’੨
ਗੁਰੂ ਨਾਨਕ ਦੇਵ ਇਸਨੂੰ ‘ਧੁੰਦ’ ਦਾ ਨਾਮ ਦਿੰਦੇ ਹਨ ਅਤੇ ਉਸਦੇ ਮਾਲਕ ਨੂੰ ‘ਧੁੰਧੂਕਾਰਿ’ ਕਹਿੰਦੇ ਹਨ। ਇਸ ਤਰ੍ਹਾਂ ਵਿਗਿਆਨ ਅਤੇ ਧਰਮ ਵਿਚ ਕਾਫ਼ੀ ਹੱਦ ਤੱਕ ਸਮਾਨਤਾ ਪਾਈ ਜਾਂਦੀ ਹੈ ਪਰ ਇਨ੍ਹਾਂ ਦਾ ਵਰਣਨ ਕਰਨ ਦਾ ਨਜ਼ਰੀਆ ਵਿਭਿੰਨ ਹੈ। ਧਰਮ ਉਤੇ ਵਿਗਿਆਨ ਦਾ ਵਿਸ਼ਵਾਸ ਉਸ ਸਮੇਂ ਘੱਟ ਜਾਂਦਾ ਹੈ ਜਦੋਂ ਇਸ ਵਿਚ ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਬਿਨਾਂ ਕਿਸੇ ਤਰਕ ਦੇ ਪੈਦਾ ਹੋ ਜਾਂਦੇ ਹਨ। ਇਸ ਤਰ੍ਹਾਂ ਜੇਕਰ ਅਧਿਆਤਮ-ਰਹੱਸਵਾਦ ‘ਪਰਮ ਚੇਤਨਾਮਈ ਸ਼ਕਤੀ ਨੂੰ ‘ਬ੍ਰਹਮ’ ਮੰਨਦਾ ਹੈ ਤਾਂ ਵਿਗਿਆਨ ਇਸਨੂੰ ‘ਬਿੱਗ ਬੈਂਗ’ ਸ਼ਕਤੀ ਦਾ ਨਾਮ ਦਿੰਦਾ ਹੈ।
ਅਧਿਆਤਮ-ਰਹੱਸਵਾਦ ਅਨੁਸਾਰ ਮਨੁੱਖ ਦੀ ਉਤਪਤੀ ਬ੍ਰਹਮ ਤੋਂ ਹੋਈ ਜੋ ਹਰੇਕ ਜੀਵ ਵਿਚ ਵਿਦਮਾਨ ਹੈ। ਸ੍ਰਿਸ਼ਟੀ ਰਚਨਾ ਦੇ ਵਿਕਾਸ-ਕਰਮ ਵਿਚ ਜੀਵ ਉਤਪਤੀ ਦੀਆਂ ਕਈ ਧਾਰਨਾਵਾਂ ਪ੍ਰਚਲਿਤ ਹਨ। ਪ੍ਰਸਿੱਧ ਵਿਗਿਆਨੀ ਚਾਰਲਸ ਰੋਬਰਟ ਡਾਰਵਿਨ ਨੇ ‘ਵਿਕਾਸਵਾਦ ਦਾ ਸਿਧਾਂਤ’ ਪੇਸ਼ ਕੀਤਾ। ਉਸ ਅਨੁਸਾਰ ਬਾਂਦਰ ਤੋਂ ਮਨੁੱਖ ਦੀ ਉਤਪਤੀ ਹੋਈ ਪਰ ਇਹ ਸਿਧਾਂਤ ਵਧੇਰੇ ਦਰੁਸਤ ਨਹੀ ਲੱਗਦਾ ਕਿਉਂਕਿ ਅੱਜ ਤੱਕ ਕਿਸੇ ਬਾਂਦਰ ਦੇ ਪੇਟ ਤੋਂ ਮਨੁੱਖੀ ਜੀਵ ਪੈਦਾ ਨਹੀਂ ਹੋਇਆ। ਬਾਂਦਰ ਹੁਣ ਵੀ ਹਨ ਜੇ ਸ੍ਰਿਸ਼ਟੀ ਦੇ ਸ਼ੁਰੂ ਵਿਚ ਉਨ੍ਹਾਂ ਤੋਂ ਮਨੁੱਖ ਬਣੇ ਤਾਂ ਹੁਣ ਇਹ ਸੰਭਵ ਕਿਉਂ ਨਹੀਂ ? ਜੇ ਪ੍ਰਯੋਗਸ਼ਾਲਾ ਵਿਚ ਕਿਸੇ ਜੀਵਾਣੂ ਦਾ ਨਿਰੀਖਣ ਕੀਤਾ ਜਾਂਦਾ ਹੈ ਤਾਂ ਇਹ ਸਿਰਫ਼ ਜੀਵਤ ਪ੍ਰਾਣੀ ਦੇ ਜੀਵਾਣੂਆਂ ਦੇ ਵਿਕਾਸ-ਕਰਮ ਉਪਰ ਹੀ ਹੁੰਦਾ ਹੈ। ਜਦੋਂ ਦੋ ਬੀਜਾਂ ਨੂੰ ਮਿਲਾ ਕੇ ਹਾਈਬ੍ਰਿਡ ਪੌਧ ਤਿਆਰ ਕੀਤੀ ਜਾਂਦੀ ਹੈ ਤਾਂ ਉਹ ਵੀ ਇੱਕ ਖਾਸ ਹੱਦ ਤੱਕ ਹੀ ਸੀਮਤ ਹੁੰਦੀ ਹੈ। ਡਾਰਵਿਨ ਦਾ ਮੱਤ ਸੀ ਕਿ ਕਿਸੇ ਵੀ ਪ੍ਰਾਣੀ ਦੇ ਗੁਣ ਉਸ ਦੇ ਜੀਵਾਣੂਆਂ ਰਾਹੀਂ ਉਸ ਦੀ ਸੰਤਾਨ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਸੰਤਾਨ ਦੇ ਅਨੁਭਵਾਂ ਰਾਹੀਂ ਵਿਕਸਿਤ ਹੁੰਦੇ ਹੋਏ ਜੀਵਾਣੂ ਨਵੇਂ ਸਰੀਰ ਦੀ ਰਚਨਾ ਕਰਦੇ ਹਨ। ਉਸ ਅਨੁਸਾਰ ਮਨੁੱਖੀ ਸਰੀਰ ਦੀ ਬਣਤਰ ਦੂਜੇ ਥਣਧਾਰੀ ਜੀਵਾਂ ਵਾਂਗ ਹੀ ਹੈ।
ਇਸ ਤਰ੍ਹਾਂ ਧਰਮ ਅਤੇ ਵਿਗਿਆਨ ਵਿਚ ਵਿਰੋਧਤਾ ਹੁੰਦੇ ਹੋਏ ਵੀ ਇਹ ਕਦੇ-ਕਦੇ ਅੰਤਰ-ਸੰਬੰਧਤ ਵੀ ਨਜ਼ਰ ਆਉਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬ੍ਰਹਿਮੰਡ-ਰਚਨਾ ਪ੍ਰਤੀ ਇਹ ਕਥਨ ਵਧੇਰੇ ਢੁੱਕਦਾ ਹੈ ਕਿ, ‘ਇਹ ਅੰਤ ਨਾ ਜਾਣੈ ਕੋਇ।। ਬਹੁਤਾ ਕਹੀਐ ਬਹੁਤਾ ਹੋਇ’’ ਇਸ ਲਈ ਜੇਕਰ ਧਰਮ ਅਤੇ ਅਧਿਆਤਮ-ਰਹੱਸਵਾਦ ‘ਬ੍ਰਹਮਮੁਖੀ’ ਅਨੁਭਵ ਨਾਲ ਲੁਪਤ ਹੈ ਤਾਂ ਵਿਗਿਆਨ ਉੱਥੇ ਤਰਕ ਦੀ ਮੰਗ ਕਰਦਾ ਹੈ। ਜਦੋਂ ਇਸਨੂੰ ਕਿਸੇ ਰਚਨਾ ਦੀ ਉਤਪਤੀ ਸਬੰਧੀ ਕੋਈ ਠੋਸ ਸਬੂਤ ਪ੍ਰਾਪਤੀ ਨਹੀਂ ਹੁੰਦਾ ਤਾਂ ਇਹ ਉਸਨੂੰ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ। ਇੱਕ ਅਧਿਆਤਮਵਾਦੀ ਸਾਧਕ ਇਸ ਰਹੱਸ ਨੂੰ ਸਵੈ-ਅਨੁਭਵ ਰਾਹੀਂ ਪ੍ਰਾਪਤ ਕਰ ਲੈਂਦਾ ਹੈ ਜੋ ਵਿਗਿਆਨ ਨਹੀ ਕਰ ਸਕਦਾ ਪਰ ਇਹਨਾਂ ਵਿਚ ਇਸ ਤੱਥ ਦੀ ਸਮਾਨਤਾ ਜ਼ਰੂਰ ਹੈ ਕਿ ਸੰਸਾਰਿਕ ਰਚਨਾ ਦਾ ਸਿਰਜਣਾਤਮਿਕ ਵਿਕਾਸ ਨਿਰੰਤਰ ਜਾਰੀ ਹੈ।
ਸੰਪਰਕ: 95010-13557


Comments Off on ਅਧਿਆਤਮ-ਰਹੱਸਵਾਦੀ ਫ਼ਲਸਫ਼ਾ ਅਤੇ ਆਧੁਨਿਕ ਵਿਗਿਆਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.