ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਅਰਸ਼ਦੀਪ ਅਰਸ਼ ਦੀ ਐਲਬਮ ‘ਕੁੜੀ’ ਲੋਕ ਅਰਪਣ

Posted On March - 20 - 2017

ਪੱਤਰ ਪ੍ਰੇਰਕ
ਜੈਤੋ, 20 ਮਾਰਚ

ਅਰਸ਼ਦੀਪ ਅਰਸ਼ ਦੀ ਵੀਡੀਓ ਐਲਬਮ ‘ਕੁੜੀ’ ਨੂੰ ਜਾਰੀ ਕਰਨ ਦੀ ਰਸਮ ਅਦਾ ਕਰਦੇ ਹੋਏ ਪਤਵੰਤੇ। ਫ਼ੋਟੋ: ਕਟਾਰੀਆ

ਅਰਸ਼ਦੀਪ ਅਰਸ਼ ਦੀ ਵੀਡੀਓ ਐਲਬਮ ‘ਕੁੜੀ’ ਨੂੰ ਜਾਰੀ ਕਰਨ ਦੀ ਰਸਮ ਅਦਾ ਕਰਦੇ ਹੋਏ ਪਤਵੰਤੇ। ਫ਼ੋਟੋ: ਕਟਾਰੀਆ

ਇਸ ਸ਼ਹਿਰ ਦੇ ਬਾਸ਼ਿੰਦੇ ਤੇ ਨੌਜਵਾਨ ਗਾਇਕ ਅਰਸ਼ਦੀਪ ‘ਅਰਸ਼’ ਦੀ ਵੀਡੀਓ ਐਲਬਮ ‘ਕੁੜੀ’ ਸਥਾਨਕ ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਵਿਚ ਇਕ ਸਮਾਰੋਹ ਦੌਰਾਨ ਲੋਕ ਅਰਪਣ ਕੀਤੀ ਗਈ।
ਸਮਾਰੋਹ ’ਚ ਕ੍ਰਿਸ਼ਨਾ ਨੰਦ ਸ਼ਾਸਤਰੀ ਬਤੌਰ ਮੁੱਖ ਮਹਿਮਾਨ ਅਤੇ ਫ਼ਿਲਮਸਾਜ਼ ਤ੍ਰਿਲੋਕੀ ਵਰਮਾ ਤੇ ਸ਼ਾਇਰ ਦਰਸ਼ਨ ਸਿੰਘ ‘ਦਰਸ਼ਨ’ ਵਿਸ਼ੇਸ਼ ਮਹਿਮਾਨ ਵਜੋਂ ਸ਼ਰੀਕ ਹੋਏ। ਇਸ ਮੁਬਾਰਕ ਅਵਸਰ ’ਤੇ ਇਨ੍ਹਾਂ ਸ਼ਖ਼ਸੀਅਤਾਂ ਨੇ ਅਰਸ਼ਦੀਪ ਦੀ ਗਾਇਕੀ ਦੀ ਭਰਵੀਂ ਤਾਰੀਫ਼ ਕੀਤੀ। ਇਨ੍ਹਾਂ ਅਰਸ਼ ਦੀਆਂ ਪਹਿਲਾਂ ਮਾਰਕੀਟ ਵਿਚ ਆਈਆਂ ਐਲਬਮਾਂ ‘ਤੇ ਚਰਚਾ ਕਰਦਿਆਂ ਨਵੀਂ ਐਲਬਮ ਤੋਂ ਵੀ ਕਾਫ਼ੀ ਸੰਭਾਵਨਾਵਾਂ ਦੀ ਉਮੀਦ ਕੀਤੀ। ਅਰਸ਼ ਨੇ ਦੱਸਿਆ ਕਿ ਐਲਬਮ ਨੂੰ ਅਮਰ ਆਡੀਓ ਕੰਪਨੀ ਦੇ ਮਾਲਕ ਪਿੰਕੀ ਧਾਲੀਵਾਲ ਨੇ ਤਿਆਰ ਕੀਤਾ ਹੈ ਅਤੇ ਸੰਗੀਤ ਨਿਰਦੇਸ਼ਕ ਆਰ. ਗੁਰੂ ਹਨ। ਉਨ੍ਹਾਂ ਦੱਸਿਆ ਕਿ ਗੀਤਕਾਰ ਮਹਿਲਾ ਪੁੰਨੀ ਦੀ ਕਲਮ ’ਚੋਂ ਉਪਜੀ ਰਚਨਾ ਦੇ ਵੀਡੀਓ ਨਿਰਦੇਸ਼ਕ ਵਿੱਕੀ ਸੋਨੀ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ‘ਕੁੜੀ’ ਗੀਤ ਉਸ ਨੇ ਨਾਰੀ ਦੀ ਸਮਾਜ ਵਿਚ ਤਰਸਯੋਗ ਦਸ਼ਾ ਤੋਂ ਪ੍ਰਭਾਵਿਤ ਹੋ ਕੇ ਗਾਇਆ ਹੈ। ਵੀਡੀਓ ਵਿਚ ਛੋਟੀ ਬੱਚੀ ਦਾ ਕਿਰਦਾਰ ਅਨਮੋਲਪ੍ਰੀਤ ਵੱਲੋਂ ਨਿਭਾਇਆ ਗਿਆ ਹੈ। ਉਨ੍ਹਾਂ ਅਨੁਸਾਰ ‘ਕੁੜੀ’ ਗੀਤ ਦਾ ਵੀਡੀਉ ਯੂਟਿਊਬ ’ਤੇ 21 ਮਾਰਚ ਨੂੰ ਸ਼ਾਮ 4 ਵਜੇ ਤੋਂ ਵੇਖਿਆ ਜਾ ਸਕੇਗਾ।
ਸਮਾਗਮ ਵਿਚ ਪ੍ਰਿੰ. ਤਰਸੇਮ ਨਰੂਲਾ, ਸਤਵਿੰਦਰਪਾਲ ਸੱਤੀ, ਭੁਪਿੰਦਰ ਜੈਤੋ, ਸੁਰਿੰਦਰਪਾਲ ਸ਼ਰਮਾ, ਅਰਸ਼ਦੀਪ ਦੇ ਪਿਤਾ ਭੁਪਿੰਦਰ ਸ਼ਰਮਾ, ਮਾਤਾ ਕਮਲੇਸ਼ ਕੁਮਾਰੀ, ਪਤਨੀ ਸ਼ਿਵਾਨੀ ਸ਼ਰਮਾ, ਭੈਣ ਮਮਤਾ ਸ਼ਰਮਾ, ਸ਼ਾਇਰ ਜਸਵੰਤ ਜਸ ਬਠਿੰਡਾ, ਗੀਤਕਾਰ ਮਲਕੀਤ ਕਿੱਟੀ, ਭਿੰਦਰ ਬਰਾੜ, ਸਾ ਰੇ ਗਾਮਾ ਪਾ ਲਿਟਲ ਚੈਂਪਸ ਦੀ ਗਾਇਕਾ ਬੱਚੀ ਨਵਪ੍ਰੀਤ ਕੌਰ, ਨਰਿੰਦਰਪਾਲ ਰਾਮੇਆਣਾ, ਪ੍ਰਮੋਦ ਧੀਰ, ਸਿਕੰਦਰ ਰੋਮਾਣਾ, ਪਵਨ ਸੋਨੀ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰੇਡੀਓ ‘ਪੰਜਾਬ ਟੂਡੇ’ ਦੇ ਪੇਸ਼ਕਾਰ ਹਰਮੇਲ ਪਰੀਤ ਨੇ ਖ਼ੂਬਸੂਰਤ ਅੰਦਾਜ਼ ’ਚ ਨਿਭਾਈ।


Comments Off on ਅਰਸ਼ਦੀਪ ਅਰਸ਼ ਦੀ ਐਲਬਮ ‘ਕੁੜੀ’ ਲੋਕ ਅਰਪਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.