ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਅੰਬਰੀਂ ਉਡਾਰੀ ਲਾਉਣ ਦੇ ਚਾਹਵਾਨਾਂ ਲਈ ਅਹਿਮ ਵਿਕਲਪ

Posted On March - 8 - 2017

10803CD _PUNJABIਮਨਿੰਦਰ ਕੌਰ

ਅਸਮਾਨ ਵਿੱਚ ਉਡਾਰੀ ਲਾਉਣ ਦੀ ਇੱਛਾ ਹਰ ਇੱਕ ਦੀ ਹੁੰਦੀ ਹੈ। ਖ਼ਾਸ ਕਰਕੇ ਨੌਜਵਾਨਾਂ ਵਿੱਚ ਅੰਬਰਾਂ ਨੂੰ ਛੂਹਣ ਦੀ ਚਾਹਤ ਅਤੇ ਜਜ਼ਬਾ ਹੁੰਦਾ ਹੈ। ਅਜਿਹੇ ਹੁਨਰਮੰਦ ਨੌਜਵਾਨ ਪਾਇਲਟ ਬਣ ਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ। ਇੱਕ ਕਮਰਸ਼ੀਅਲ ਪਾਇਲਟ ਦੀ ਔਸਤ ਤਨਖ਼ਾਹ ਇੱਕ ਲੱਖ ਤੋਂ ਸਾਢੇ ਚਾਰ ਲੱਖ ਪ੍ਰਤੀ ਮਹੀਨਾ ਹੋ ਸਕਦੀ ਹੈ। ਭਾਰਤੀ ਏਵੀਏਸ਼ਨ ਇੰਡਸਟਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਇਸ ਲਈ ਭਾਰਤ ਵਿੱਚ ਪਾਇਲਟਾਂ ਦੀ ਮੰਗ ਵਧੀ ਹੈ।
ਵਿਦਿਅਕ ਯੋਗਤਾ: ਮਾਨਸਿਕ ਅਤੇ ਸਰੀਰਕ ਫਿਟਨੈੱਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਨਾਨ ਮੈਡੀਕਲ ਵਿਸ਼ਿਆਂ (ਫਿਜ਼ਿਕਸ, ਕੈਮਿਸਟਰੀ, ਮੈਥੇਮੈਟਿਕਸ) ਵਿੱਚ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ। ਉਮਰ ਸੀਮਾ ਦੀ ਗੱਲ ਕਰੀਏ ਤਾਂ ਮਹਿਜ਼ 16 ਸਾਲ ਵਿੱਚ ਹੀ ਤੁਸੀ ਫਲਾਈਂਗ ਦੇ ਯੋਗ ਬਣ ਸਕਦੇ ਹੋ ਅਤੇ ਕਰੀਅਰ ਦੇ ਇਸ ਰੂਹਾਨੀ  ਸਫ਼ਰ ਦਾ ਆਨੰਦ 65 ਸਾਲ ਤੱਕ ਮਾਣ ਸਕਦੇ ਹੋ।
Airplane in the sky, over the cloudy skyਆਮ ਯੋਗਤਾ: ਕਮਰਸ਼ੀਅਲ ਪਾਇਲਟ ਬਣਨ ਲਈ ਐਸਪੀਐਲ (ਸਟੂਡੈਂਟ ਪਾਇਲਟ ਲਾਇਸੈਂਸ) ਅਤੇ ਪੀਪੀਐਲ (ਪ੍ਰਾਈਵੇਟ ਪਾਇਲਟ ਲਾਇਸੈਂਸ) ਪ੍ਰਾਪਤ ਕਰਨਾ ਹੁੰਦਾ ਹੈ। ਐਸਪੀਐਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਬਾਰ੍ਹਵੀਂ ਸਾਇੰਸ ਗਰੁੱਪ ਵਿੱਚ ਹੋਵੇ ਅਤੇ ਘੱਟੋ-ਘੱਟ ਉਮਰ 16 ਸਾਲ ਹੋਵੇ। ਇਸ ਤੋਂ ਬਾਅਦ ਡੀਜੀਸੀਏ (ਡਾਇਰੈਕਟਰ ਜਨਰਲ ਸਿਵਿਲ ਏਵੀਏਸ਼ਨ), ਭਾਰਤ ਸਰਕਾਰ ਦੇ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਤੋਂ ਪਹਿਲਾਂ ਮੈਡੀਕਲ ਫਿਟਨੈੱਸ ਸਰਟੀਫਿਕੇਟ, ਸਕਿਉਰਿਟੀ ਕਲੀਅਰੈਂਸ ਦੇ ਨਾਲ ਨਾਲ ਬੈਂਕ ਗਰੰਟੀ ਵੀ ਹੋਣੀ ਲਾਜ਼ਮੀ ਹੈ। ਰਜਿਸਟ੍ਰੇਸ਼ਨ ਮਗਰੋਂ ਇੱਕ ਮੌਖਿਕ ਪ੍ਰੀਖਿਆ ਨੂੰ ਪਾਸ ਕਰਕੇ ਹੀ ਇਸ ਸਰਟੀਫਿਕੇਟ ਦੇ ਯੋਗ ਬਣਿਆ ਜਾ ਸਕਦਾ ਹੈ। ਐਸਪੀਐਲ ਤੋਂ ਮਗਰੋਂ ਪੀਪੀਐਲ ਦੀ ਜ਼ਰੂਰਤ ਹੁੰਦੀ ਹੈ। ਇਸ ਸਰਟੀਫਿਕੇਟ ਲਈ ਬਾਰ੍ਹਵੀਂ ਸਾਇੰਸ ਗਰੁੱੱਪ ਵਿੱਚ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ ਉਮਰ 17 ਸਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਏਐਫਸੀਐਮਈ (ਆਰਮਡ ਫੋਰਸਜ਼ ਸੈਂਟਰਲ ਮੈਡੀਕਲ ਐਸਟੈਬਲਿਸ਼ਮੈਂਟ) ਵੱਲੋਂ ਵੀ ਇੱਕ ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨਾ ਹੁੰਦਾ ਹੈ। ਇਨ੍ਹਾਂ ਦੋਵਾਂ ਸਰਟੀਫਿਕੇਟਾਂ ਤੋਂ ਬਾਅਦ ਵਿਦਿਆਰਥੀ ਖ਼ੁਦ ਉਡਾਣ ਭਰਨ ਦੇ ਯੋਗ ਬਣ ਸਕਦਾ ਹੈ। ਇੱਕ ਸਫ਼ਲ ਪਾਇਲਟ ਬਣਨ ਲਈ ਜਿੱਥੇ ਉਡਾਣ ਪ੍ਰਤੀ ਜਨੂੰਨ ਟੁੱਟ ਕੇ ਭਰਿਆ ਹੋਵੇ ਉਥੇ ਅੱਖਾਂ, ਹੱਥਾਂ, ਪੈਰਾਂ ਤੇ ਦਿਮਾਗ ਵਿੱਚ ਬਿਹਤਰੀਨ ਤਾਲਮੇਲ ਹੋਵੇ।
10803CD _MANINDER KAUR (2)ਸੰਭਾਵਨਾਵਾਂ ਬੇਸ਼ੁਮਾਰ: ਸ਼ੁਰੂਆਤੀ ਦੌਰ ਵਿੱਚ ਛੋਟੇ ਪੱਧਰ ਉਤੇ ਏਅਰਕਰਾਫਟ ਵਿੱਚ ਟ੍ਰੇਨੀ-ਪਾਇਲਟ ਦੇ ਰੂਪ ਵਿੱਚ ਨੌਕਰੀ ਕੀਤੀ ਜਾ ਸਕਦੀ ਹੈ। ਕਮਰਸ਼ੀਅਲ ਪਾਇਲਟ ਵਜੋਂ ਕਰੀਅਰ ਦਾ ਆਗਾਜ਼ ਏਅਰ ਇੰਡੀਆ ਅਤੇ ਇੰਡੀਅਨ ਏਅਰਲਾਈਨਜ਼, ਪ੍ਰਾਈਵੇਟ ਏਅਰਲਾਈਨਜ਼, ਜੈੱਟ ਏਅਰਵੇਅਜ਼, ਸਹਾਰਾ, ਸਪਾਈਸ ਜੈੱਟ, ਸਹਾਰਾ ਇੰਟਰਨੈਸ਼ਨਲ ਏਅਰਲਾਈਨਜ਼ ਆਦਿ ਤੋਂ ਕੀਤਾ ਜਾ ਸਕਦਾ ਹੈ।
ਟ੍ਰੇਨਿੰਗ ਦੀ ਕਿਸਮ ਅਤੇ ਫੀਸ: ਕਮਰਸ਼ੀਅਲ ਪਾਇਲਟ ਬਣਨ ਲਈ ਦਿੱਤੀ ਜਾਂਦੀ 14 ਤੋਂ 18 ਮਹੀਨਿਆਂ ਦੀ ਟ੍ਰੇਨਿੰਗ ਵਿੱਚ ਹੇਠ ਲਿਖੇ ਵਿਸ਼ਿਆਂ ਦੀਆਂ ਬਰੀਕੀਆਂ ਨਾਲ ਜਾਣੂੰ ਕਰਵਾਇਆ ਜਾਂਦਾ ਹੈ। ਏਅਰ ਰੈਗੂਲੇਸ਼ਨਜ਼, ਏਵੀਏਸ਼ਨ ਮੇਟੀਓਰੋਲੋਜੀ, ਏਅਰ ਨੈਵੀਗੇਸ਼ਨ, ਏਅਰ ਕਰਾਫਟ ਇੰਜਨ-ਟੈਕਨੀਕਲ ਤੇ ਸਪੈਸਿਫਿਕ ਤੇ ਪਲਾਨਿੰਗ ਐਂਡ ਕਮਿਊਨੀਕੇਸ਼ਨ (ਰੇਡੀਓ ਅਤੇ ਵਇਰਲੈੱਸ ਦੇ ਰੂਪ ਵਿੱਚ) ਆਦਿ। ਦਾਖ਼ਲਾ ਅਤੇ ਟ੍ਰੇਨਿੰਗ ਫੀਸ ਵੱਖ ਵੱਖ ਫਲਾਈਂਗ ਸਕੂਲਾਂ ਉਤੇ ਨਿਰਭਰ ਕਰਦੀ ਹੈ। ਆਮ ਕਰਕੇ ਭਾਰਤ ਵਿੱਚ ਸੀਪੀਐਲ (ਕਮਰਸ਼ੀਅਲ ਪਾਇਲਟ ਲਾਇਸੈਂਸ) 200 ਘੰਟੇ ਦੀ ਉਡਾਣ ਲਈ ਫੀਸ 22 ਤੋਂ 25 ਲੱਖ ਰੁਪਏ ਵਿੱਚ ਹੁੰਦੀ ਹੈ, ਜਿਸ ਵਿੱਚ ਬੋਰਡਿੰਗ ਅਤੇ ਵਰਦੀ ਆਦਿ ਦੀ ਫੀਸ ਵੀ ਸ਼ਾਮਲ ਹੈ। ਹਾਲਾਂਕਿ ਮਲਟੀਪਲ ਇੰਜਨ ਦੀ ਉਡਾਨ ਫੀਸ ਇਸ ਵਿੱਚ ਸ਼ਾਮਲ ਨਹੀਂ ਹੁੰਦੀ ਹੈ। ਵਿਦੇਸ਼ਾਂ ਵਿੱਚ ਇਹ ਫੀਸ ਲਗਪਗ 16 ਤੋਂ 22 ਲੱਖ ਵਿਚਕਾਰ ਹੁੰਦੀ ਹੈ। ਵੱਖ ਵੱਖ ਦੇਸ਼ਾਂ ਵਿੱਚ ਮੰਗ ਅਨੁਸਾਰ ਹੀ ਫੀਸ ਸੀਮਾ ਤੈਅ ਕੀਤੀ ਜਾਂਦੀ ਹੈ।
ਪ੍ਰਮੁੱਖ ਸੰਸਥਾਨ:
1. ਇੰਟਰਨੈਸ਼ਨਲ ਸਕੂਲ ਆਫ ਏਵੀਏਸ਼ਨ (ਆਈਐਸਏ), ਨਵੀਂ ਦਿੱਲੀ (www.iflyisa.com)
2. ਬਲੂ ਡਾਇਮੰਡ ਏਵੀਏਸ਼ਨ, ਪੁਣੇ (www.bdapune.com)
3. ਏਕਿਊਮੇਨ ਸਕੂਲ ਆਫ ਪਾਇਲਟ ਟ੍ਰੇਨਿੰਗ, ਦਿੱਲੀ (www.acumeneducation.in)
4. ਇੰਡੀਅਨ ਏਵੀਏਸ਼ਨ ਅਕੈਡਮੀ, ਮੁੰਬਈ (www.indianaviationacademy.com)
ਈਮੇਲ ਪਤਾ:
maninderkaurcareers@gmail.com


Comments Off on ਅੰਬਰੀਂ ਉਡਾਰੀ ਲਾਉਣ ਦੇ ਚਾਹਵਾਨਾਂ ਲਈ ਅਹਿਮ ਵਿਕਲਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.