ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਅੰਬਾਲਾ ਵਿੱਚ ਵਕੀਲਾਂ ਵੱਲੋਂ ਕੰਮਕਾਰ ਠੱਪ

Posted On March - 21 - 2017

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 20 ਮਾਰਚ
ਬਾਰ ਐਸੋਸੀਏਸ਼ਨ ਅੰਬਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਬੀ.ਐਸ. ਜਸਪਾਲ ਦੀ ਨਵ-ਵਿਆਹੁਤਾ ਬੇਟੀ ਪਰਲ ਜਸਪਾਲ ਨੂੰ ਸਹੁਰਿਆਂ ਵੱਲੋਂ ਕਥਿਤ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਮਾਰ-ਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਅੱਜ ਵਕੀਲਾਂ ਨੇ ਆਪਣਾ ਕੰਮ-ਕਾਰ ਠੱਪ ਰੱਖਿਆ। ਸਿਵਲ ਹਸਪਤਾਲ ਵਿੱਚ ਮਾਪਿਆਂ ਨਾਲ ਮੈਡੀਕਲ ਕਰਵਾਉਣ ਆਈ ਪਰਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਸਹੁਰਿਆਂ ਨੇ ਦੁਰਵਿਵਹਾਰ ਉਸ ਨੂੰ ਕਥਿਤ ਜਾਨੋਂ ਮਾਰਨ ਦੀ ਕੋਸ਼ਿਸ ਕੀਤੀ। ਪੀੜਤਾ ਪਰਲ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਸ ਦੀ ਸ਼ਾਦੀ ਮਾਡਲ ਟਾਊਨ ਦੇ ਇੰਦਰਪ੍ਰੀਤ ਨਾਲ ਹੋਈ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਦਾ ਪਤੀ ਉਸ ਨਾਲ ਮਾਰ ਕੁਟਾਈ ਕਰਨ ਲੱਗ ਪਿਆ, ਜਿਸ ਬਾਰੇ ਉਸ ਨੇ ਆਪਣੀ ਸੱਸ ਅਤੇ ਮਾਂ ਨੂੰ ਦੱਸਿਆ। ਪਰਲ ਅਨੁਸਾਰ 15 ਮਾਰਚ ਨੂੰ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਐਲ.ਐਲ.ਐਮ ਡੀ ਡਿਗਰੀ ਲੈਣ ਗਈ ਸੀ। 19 ਮਾਰਚ ਨੂੰ ਉਹ ਆਪਣੇ ਗਹਿਣੇ ਅਤੇ ਹੋਰ ਸਮਾਨ ਲੈਣ ਲਈ ਸਹੁਰੇ ਘਰ ਗਈ ਤਾਂ ਸਹੁਰਾ ਪਰਿਵਾਰ ਉਸ ਨਾਲ ਮਾੜਾ ਸਲੂਕ ਕੀਤਾ। ਉਸ ਨੇ ਸੰਘਰਸ਼ ਕਰਕੇ ਆਪਣੇ ਆਪ ਨੂੰ ਮਸਾਂ ਛੁਡਾਇਆ।
ਪਰਲ ਦਾ ਕਹਿਣਾ ਹੈ ਕਿ ਪੁਲੀਸ ਨੇ ਬਹੁਤ ਨਰਮ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਅੰਬਾਲਾ ਅਤੇ ਨਰਾਇਣਗੜ੍ਹ ਦੇ ਵਕੀਲਾਂ ਨੇ ਪੁਲੀਸ ਵੱਲੋਂ ਕਥਿਤ ਮੁਲਜ਼ਮ ਪ੍ਰਤੀ ਨਰਮ ਰਵੱਈਆ ਰੱਖਣ ਦੇ ਰੋਸ ਵਜੋਂ ਅੱਜ ਅਦਾਲਤ ਵਿੱਚ ਕੰਮ-ਕਾਰ ਠੱਪ ਰੱਖਿਆ।


Comments Off on ਅੰਬਾਲਾ ਵਿੱਚ ਵਕੀਲਾਂ ਵੱਲੋਂ ਕੰਮਕਾਰ ਠੱਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.