ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਅੰਮ੍ਰਿਤਸਰ-ਜਲੰਧਰ ਕੌਮੀ ਸ਼ਾਹ ਮਾਰਗ ’ਤੇ ਨਜਾਇਜ਼ ਕਬਜ਼ਿਆਂ ਦੀ ਭਰਮਾਰ

Posted On March - 21 - 2017
ਕੌਮੀ ਸ਼ਾਹਰਾਹ ’ਤੇ ਨਜਾਇਜ਼ ਤੌਰ ’ਤੇ ਲੱਗੀਆਂ ਰੇਤ ਬਜਰੀ ਦੀਆਂ ਟਰਾਲੀਆਂ। -ਫ਼ੋਟੋ: ਸੱਗੂ

ਕੌਮੀ ਸ਼ਾਹਰਾਹ ’ਤੇ ਨਜਾਇਜ਼ ਤੌਰ ’ਤੇ ਲੱਗੀਆਂ ਰੇਤ ਬਜਰੀ ਦੀਆਂ ਟਰਾਲੀਆਂ। -ਫ਼ੋਟੋ: ਸੱਗੂ

ਖੇਤਰੀ ਪ੍ਰਤੀਨਿੱਧ
ਅੰਮ੍ਰਿਤਸਰ, 20 ਮਾਰਚ
ਗੁਰੂ ਨਗਰੀ ਦੀ ਸੁੰਦਰਤਾ ਵਧਾਉਣ ਅਤੇ ਸ਼ਰਧਾਲੂਆਂ ਦੀ ਵਧ ਰਹੀ ਆਮਦ ਨੂੰ ਦੇਖਦਿਆਂ ਕਰੋੜਾਂ ਰੁਪਏ ਖਰਚ ਕੇ ਬਣਾਈਆਂ ਗਈਆਂ 6 ਤੋਂ 8 ਮਾਰਗੀ ਸੜਕਾਂ ’ਤੇ ਨਜ਼ਾਇਜ ਕਬਜ਼ਿਆਂ ਦੀ ਭਰਮਾਰ ਹੈ, ਜਿਸ ਨਾਲ ਕਈ ਤਰ੍ਹਾਂ ਦੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਬੱਸ ਸਟੈਂਡ ਤੋਂ ਸ਼ੁਰੂ ਹੁੰਦਿਆਂ ਹੀ ਅੰਮ੍ਰਿਤਸਰ-ਜਲੰਧਰ ਕੌਮੀ ਸ਼ਾਹ ਮਾਰਗ ’ਤੇ ਮਿੱਟੀ ਦੇ ਤੰਦੂਰਾਂ ਦੀਆਂ ਦੁਕਾਨਾਂ, ਹੈਵੀ ਵਾਹਣ ਮੁਰੰਮਤ ਕਰਨ ਵਾਲੀਆਂ ਦੁਕਾਨਾਂ ਸਮੇਤ ਰੇਤ ਤੇ ਬਜਰੀ ਦੀ ਵੀਕਰੀ ਹੋ ਰਹੀ ਹੈ। ਸੜਕ ’ਤੇ ਖਿੱਲਰੀ ਰੇਤ ਬਜਰੀ ਨਾਲ ਮਿੱਟੀ ਘੱਟੇ ਦਾ ਪ੍ਰਦੂਸ਼ਣ ਨਾ ਸਿਰਫ ਅਲਰਜ਼ੀ, ਸਾਹ ਤੇ ਅੱਖਾਂ ਦੇ ਰੋਗ ਵਧਾ ਰਿਹਾ ਹੈ, ਬਲਕਿ ਸੜਕ ’ਤੇ ਚੱਲਦੀਆਂ ਟਰੈਕਟਰ, ਟਰਾਲੀਆਂ ਤੇ ਟਰੱਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜਿਲ੍ਹਾ ਪ੍ਰਸ਼ਾਸ਼ਨ, ਪੁਲੀਸ ਅਤੇ ਨਗਰ ਨਿਗਮ ਇੱਥੋਂ ਲੰਘਦੇ ਰਾਹਗੀਰਾਂ, ਸ਼ਰਧਾਲੂਆਂ ਤੇ ਸ਼ੀਹਰੀਆਂ ਦੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਗੁਰੂ ਨਗਰੀ ਨੂੰ ਸੁੰਦਰ ਬਨਾਉਣ ਦੇ ਕੀਤੇ ਜਾ ਰਹੇ ਕਾਰਜ਼ਾਂ ਦੇ ਨਾਲ-ਨਾਲ ਨਜਾਇਜ਼ ਤੌਰ ’ਤੇ ਚੱਲ ਰਹੇ ਇਸ ਵਪਾਰ ਨਾਲ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਲੱਭਿਆ ਜਾਣਾ ਚਾਹੀਦਾ ਹੈ। ਇਸ ਲਈ ਸਥਾਨਕ ਸਰਕਾਰਾਂ ਮੰਤਰੀ ਬਣੇ ਨਵਜੋਤ ਸਿੰਘ ਸਿੱਧੂ ਦੇ ਹਲਕਾ ਪੂਰਬੀ ’ਚ ਪੈਂਦੇ ਇਸ ਇਲਾਕੇ ਦਾ ਮਾਮਲਾ ਉਨਾਂ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ।

ਕੀ ਕਹਿੰਦੇ ਹਨ ਅਧਿਕਾਰੀ
ਇਸੇ ਦੌਰਾਨ ਅੱਜ ਥਾਣਾ ਬੀ ਡਵੀਜ਼ਨ ਦੇ ਇੰਚਾਰਜ ਮੰਗਲ ਸਿੰਘ ਨਾਲ ਨਜਾਇਜ਼ ਤੋਰ ’ਤੇ ਲੱਗਦੀਆਂ ਰੇਤੇ ਬਜਰੀ ਦੀਆਂ ਟਰੈਕਟਰ ਟਰਾਲੀਆਂ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਛੇਤੀ ਹੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।


Comments Off on ਅੰਮ੍ਰਿਤਸਰ-ਜਲੰਧਰ ਕੌਮੀ ਸ਼ਾਹ ਮਾਰਗ ’ਤੇ ਨਜਾਇਜ਼ ਕਬਜ਼ਿਆਂ ਦੀ ਭਰਮਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.