ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਆਗਰਾ ਛਾਉਣੀ ਰੇਲਵੇ ਸਟੇਸ਼ਨ ਨੇੜੇ ਦੋ ਧਮਾਕੇ

Posted On March - 19 - 2017

ਆਗਰਾ, 18 ਮਾਰਚ

ਆਗਰਾ ਛਾਉਣੀ ਰੇਲਵੇ ਸਟੇਸ਼ਨ ਨੇੜੇ ਦੋਹਰੇ ਧਮਾਕਿਆਂ ਮਗਰੋਂ ਤਾਜ ਮਹੱਲ ਦੇ ਆਲੇ ਦੁਆਲੇ ਦੀ ਜਾਂਚ ਕਰਦੇ ਵਿਸ਼ੇਸ਼ ਸੁਰੱਖਿਆ ਦਸਤੇ ਦੇ ਮੈਂਬਰ।-ਫੋਟੋ:ਪੀਟੀਆਈ

ਆਗਰਾ ਛਾਉਣੀ ਰੇਲਵੇ ਸਟੇਸ਼ਨ ਨੇੜੇ ਦੋਹਰੇ ਧਮਾਕਿਆਂ ਮਗਰੋਂ ਤਾਜ ਮਹੱਲ ਦੇ ਆਲੇ ਦੁਆਲੇ ਦੀ ਜਾਂਚ ਕਰਦੇ ਵਿਸ਼ੇਸ਼ ਸੁਰੱਖਿਆ ਦਸਤੇ ਦੇ ਮੈਂਬਰ।-ਫੋਟੋ:ਪੀਟੀਆਈ

ਆਗਰਾ ਛਾਉਣੀ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਘੱਟ ਤੀਬਰਤਾ ਵਾਲੇ ਦੋ ਧਮਾਕੇ ਹੋਏ ਜਦਕਿ ਇਸ ਤੋਂ ਕੁਝ ਘੰਟਿਆਂ ਪਹਿਲਾਂ ਇਥੋਂ 20 ਕਿਲੋਮੀਟਰ ਦੂਰ ਅੰਡੇਮਾਨ ਐਕਸਪ੍ਰੈੱਸ ਗੱਡੀ ਚਾਲਕ ਦੀ ਚੌਕਸੀ ਕਰ ਕੇ ਵੱਡਾ ਰੇਲ ਹਾਦਸਾ ਟਲ ਗਿਆ। ਪੁਲੀਸ ਨੇ ਮਗਰੋਂ ਨੇੜਲੇ ਰੇਲਵੇ ਸਟੇਸ਼ਨ ਤੋਂ ਦਹਿਸ਼ਤੀ ਹਮਲੇ ਦੀ ਧਮਕੀ ਵਾਲਾ ਨੋਟ ਵੀ ਬਰਾਮਦ ਕੀਤਾ ਹੈ। ਉਂਜ ਦੋਵਾਂ ਘਟਨਾਵਾਂ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਧਮਾਕਿਆਂ ਤੋਂ ਬਾਅਦ ਪੁਲੀਸ ਨੇ ਆਗਰਾ ਛਾਉਣੀ ਰੇਲਵੇ ਸਟੇਸ਼ਨ ਨੂੰ ਘੇਰਾ ਪਾ ਲਿਆ ਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਖੇਤਰ ਦੀ ਜਾਂਚ ਕੀਤੀ।
ਡਿਵੀਜ਼ਨਲ ਰੇਲਵੇ ਮੈਨੇਜਰ ਪ੍ਰਭਾਸ਼ ਕੁਮਾਰ ਨੇ ਕਿਹਾ,‘ਅੱਜ ਸਵੇਰੇ ਦੋ ਧਮਾਕਿਆਂ ਦੀ ਆਵਾਜ਼ ਕੰਨੀ ਪਈ। ਯੂਪੀ ਪੁਲੀਸ ਨੇ ਸਟੇਸ਼ਨ ਨੂੰ ਘੇਰਾ ਪਾ ਲਿਆ ਹੈ ਤੇ ਧਮਾਕਿਆਂ ਦੇ ਕਾਰਨ ਜਾਣਨ ਲਈ ਫੋਰੈਂਸਿਕ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਉਂਜ ਪੁਲੀਸ ਸੂਤਰਾਂ ਨੇ ਦੱਸਿਆ ਕਿ ਜਦੋਂ ਰੇਲਵੇ ਸਟੇਸ਼ਨ ਨੇੜੇ ਕੂੜੇ ਨੂੰ ਟਰੈਕਟਰ ਟਰਾਲੀ ਵਿੱਚ ਸੁੱਟਿਆ ਜਾ ਰਿਹਾ ਸੀ ਤਾਂ ਉਦੋਂ ਦੋ ਧਮਾਕੇ ਸੁਣਾਈ ਦਿੱਤੇ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਮੁਕਾਮੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪਿਛਲੀ ਸ਼ਾਮ ਇਥੋਂ 20 ਕਿਲੋਮੀਟਰ ਦੂਰ ਭੰਡਾਈ ਰੇਲਵੇ ਸਟੇਸ਼ਨ ਤੋਂ ਪੁਲੀਸ ਨੂੰ ਦਹਿਸ਼ਤੀ ਹਮਲੇ ਦੀ ਧਮਕੀ ਦਿੰਦਾ ਨੋਟ ਮਿਲਿਆ ਹੈ।
-ਪੀਟੀਆਈ


Comments Off on ਆਗਰਾ ਛਾਉਣੀ ਰੇਲਵੇ ਸਟੇਸ਼ਨ ਨੇੜੇ ਦੋ ਧਮਾਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.