ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਆਟੋ ਚਾਲਕ ਸਣੇ ਦੋ ਨੂੰ ਦਸ ਸਾਲ ਦੀ ਕੈਦ

Posted On March - 21 - 2017

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਾਰਚ
ਇਥੋਂ ਦੀ ਇੱਕ ਅਦਾਲਤ ਨੇ ਆਟੋ ਚਾਲਕ  ਅਤੇ ਉਸ ਦੇ ਸਾਥੀ ਨੂੰ ਦਸ ਸਾਲ ਲਈ ਜੇਲ੍ਹ ਦੀਆਂ ਸਲਾਖ਼ਾ ਪਿੱਛੇ ਡੱਕ ਦਿੱਤਾ ਹੈ। ਦੋਹਾਂ ਉੱਤੇ ਇਕ ਮੁਸਾਫ਼ਰ ਨੂੰ ਫੱਟੜ ਕਰਕੇ ਲੁੱਟਣ ਦਾ ਦੋਸ਼ ਹੈ। ਮੁਸਾਫਰ ਨੂੰ ਕੁਹਾੜੇ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਯੂਟੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਰਾਮ ਦਰਬਾਰ ਦੇ ਸੂਰਜ ਅਤੇ ਸੈਥਟਰ 25 ਦੇ ਸਾਗਰ ਨੂੰ  ਦੋਸ਼ੀ ਠਹਿਰਾਉਣ ਤੋਂ ਬਾਅਦ ਸਜ਼ਾ ਸੁਣਾਈ ਗਈ ਹੈ। ਇੲ ਘਟਨਾ ਪਿਛਲੇ ਸਾਲ ਦੀ 19 ਫਰਵਰੀ ਦੀ ਹੈ। ਖੁੱਡਾ ਲਾਹੌਰਾ ਦਾ ਲੁਕੇਸ਼ ਵਰਮਾ ਜਿਹੜਾ ਕਿ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਨੇ ਖੁੱਡਾ ਲਾਹੌਰਾ ਜਾਣ ਵਾਸਤੇ ਸੈਕਟਰ 17 ਤੋਂ ਇੱਕ ਆਟੋ ਰਿਕਸ਼ਾ ਕਿਰਾਏ ’ਤੇ ਲਿਆ ਸੀ। ਆਟੋ ਚਾਲਕ ਨੇ ਸੁਖਨਾ ਝੀਲ ਪਾਰ ਕਰਕੇ ਆਟੋ ਉਜਾੜ ਵਲ ਨੂੰ ਮੋੜ ਲਿਆ ਸੀ। ਸੁੰਨਸਾਨ ਥਾਂ ’ਤੇ ਜਾ ਕੇ ਉਨ੍ਹਾਂ ਨੇ ਆਟੇ ਰੋਕ ਲਿਆ ਅਤੇ ਸਵਾਰੀ ’ਤੇ ਕੁਹਾੜੇ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਅਦਾਲਤ ਨੇ ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 398 ਦੇ ਇਲਾਜ਼ਮਾਂ ’ਚ ਦਸ ਅਤੇ ਆਈਪੀਸੀ ਦੀ ਧਾਰਾ 324 ਤਹਿਤ ਇੱਕ ਸਾਲ ਦੀ ਸਜ਼ਾ ਸੁਣਾਈ ਹੈ।


Comments Off on ਆਟੋ ਚਾਲਕ ਸਣੇ ਦੋ ਨੂੰ ਦਸ ਸਾਲ ਦੀ ਕੈਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.