ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਆਪਣੇ ਹਿੱਤਾਂ ਖ਼ਾਤਰ ਨਫਰਤ ਤੇ ਤਣਾਅ ਪੈਦਾ ਕਰ ਰਹੇ ਨੇ ਸਿਆਸੀ ਲੋਕ: ਨਦੀਮ

Posted On March - 21 - 2017
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕੇਵਲ ਧਾਲੀਵਾਲ।   ਫੋਟੋ; ਵਿਸ਼ਾਲ ਕੁਮਾਰ

ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕੇਵਲ ਧਾਲੀਵਾਲ। ਫੋਟੋ; ਵਿਸ਼ਾਲ ਕੁਮਾਰ

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਮਾਰਚ
ਅਜੋਕਾ ਥੀਏਟਰ ਲਾਹੌਰ ਅਤੇ ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਅਤੇ ਫੋਕਲੋਰ ਰਿਸਰਚ ਅਕਾਦਮੀ ਦੇ ਸਹਿਯੋਗ ਨਾਲ ‘ਦੋਵਾਂ ਮੁਲਕਾਂ ਵਿਚਾਲੇ ਅਮਨ ਤੇ ਦੋਸਤੀ ਦੀ ਕਾਇਮੀ ਲਈ ਕਲਾ, ਰੰਗਮੰਚ, ਸਾਹਿਤ ਤੇ ਸਭਿਆਚਾਰ ਕੀ ਭੂਮਿਕਾ ਨਿਭਾਅ ਸਕਦਾ ਹੈ’ ਵਿਸ਼ੇ ‘ਤੇ ਸੈਮੀਨਾਰ ਕਰਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਚਿੰਤਕ ਲੋਕਾਂ ਨੂੰ ਦੋਵਾਂ ਮੁਲਕਾਂ ਵਿਚਾਲੇ ਨਫਰਤ ਦੀਆਂ ਦੀਵਾਰਾਂ ਢਾਹੁਣ ਤੇ ਆਮ ਲੋਕਾਂ ਵਿਚ ਮੇਲ ਜੋਲ ਦੇ ਪੁਲ ਬਣਾਉਣ ਲਈ ਨਵੇਂ ਰਾਹ ਤਲਾਸ਼ਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਮਨ ਅਤੇ ਭਾਈਚਾਰੇ ਦੀ ਮਜ਼ਬੂਤੀ ਲਈ ਰੰਗਮੰਚ ਸਭ ਤੋਂ ਉਤਮ ਸਾਧਨ ਹੈ ਤੇ ਇਹ ਸਾਰਥਕ ਭੂਮਿਕਾ ਨਿਭਾਅ ਵੀ ਰਿਹਾ ਹੈ।
ਉਘੇ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਕਿਹਾ ਅੱਜ ਦੇ ਸਮਿਆਂ ਵਿਚ ਜਦੋਂ ਅਮਨ ਦੀ ਲੋੜ ਹੈ ਤਾਂ ਇਹ ਕਲਾਕਾਰ ਹੀ ਸੋਚਣਗੇ ਕਿ ਕਿਹੋ ਜਿਹੇ ਗੀਤ ਗਾਉਣੇ ਹਨ ਤੇ ਕਿਹੜੇ ਨਾਟਕ ਖੇਡਣੇ ਹਨ। ਉਘੇ ਚਿੰਤਕ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚ ਵਸਦੇ ਲੋਕ ਜੰਗ ਦੇ ਖਿਲਾਫ ਲਾਮਬੰਦ ਹੋਏ ਹਨ, ਇਹ ਉਨ੍ਹਾਂ ਦੇ 1965, 1971 ਤੇ ਕਾਰਗਿਲ ਵਰਗੀਆਂ ਜੰਗਾਂ ਦੇ ਕੌੜੇ ਤਜ਼ਰਬਿਆਂ ਤੋਂ ਗੱਲ ਸਾਹਮਣੇ ਆਈ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ।
ਉਘੇ ਪਾਕਿਸਤਾਨੀ ਨਾਟਕਕਾਰ ਜਨਾਬ ਸ਼ਾਹਿਤ ਨਦੀਮ ਨੇ ਕਿਹਾ ਕਿ ਰਾਜਨੀਤਕ ਲੋਕ ਆਪਣੇ ਹਿੱਤਾਂ ਖਾਤਰ ਸਮਾਜ ਅੰਦਰ ਨਫਰਤ ਤੇ ਤਣਾਅ ਪੈਦਾ ਕਰਕੇ ਰੱਖਦੇ ਹਨ ਪਰ ਕਲਾਕਾਰ ਹਮੇਸ਼ਾਂ ਸ਼ਾਂਤੀ ਕਾਇਮ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ। ਨਿਰਦੇਸ਼ਕਾ ਊਸ਼ਾ ਗਾਂਗੁੂਲੀ ਦਾ ਕਹਿਣਾ ਸੀ ਕਿ ਦੋ ਮੁਲਕਾਂ ਵਿਚਾਲੇ ਸੁਖਾਵੇਂ ਸਬੰਧ ਕਾਇਮ ਕਰਨ ਲਈ ਰੰਗਮੰਚ ਦੀ ਮਜ਼ਬੂਤ ਭੂਮਿਕਾ ਸਾਹਮਣੇ ਆਈ ਹੈ। ਉਘੇ ਨਾਟਕ ਨਿਰਦੇਸ਼ਕ ਡਾ. ਸਾਹਿਬ ਸਿੰਘ ਨੇ ਕਿਹਾ ਕਿ ਕਲਾਕਾਰ ਆਪਣੇ ਨਾਟਕਾਂ ਰਾਹੀਂ ਲਗਾਤਾਰ ਜੰਗ ਦੇ ਖਿਲਾਫ ਆਵਾਜ਼ ਉਠਾਉਂਦੇ ਆ ਰਹੇ ਹਨ। ਇਸ ਨਾਲ ਲੋਕਾਂ ਵਿਚ ਜਾਗਰੂਕਤਾ ਵੀ ਆਈ ਹੈ। ਅਜੋਕਾ ਥੀਏਟਰ ਦੀ ਮੁਖੀ ਬੇਗਮ ਮਦੀਹਾ ਗੌਹਰ ਨੇ ਕਿਹਾ ਕਿ ਸਾਨੂੰ ਉਸ ਇਤਿਹਾਸ ਤੋਂ ਕਿਨਾਰਾ ਕਰਨ ਦੀ ਲੋੜ ਹੈ, ਜਿਹੜਾ ਆਪਣਿਆਂ ਨਾਲੋਂ ਤੋੜਦਾ ਹੈ ਤੇ ਮੁਲਕਾਂ ਵਿਚ ਨਫਰਤ ਫੈਲਾਉਂਦਾ ਹੈ।
ਲੇਖਕ ਪ੍ਰਾਣ ਨੇ ਦੋਵਾਂ ਮੁਲਕਾਂ ਵਿਚ ਆਪਣੀਆਂ ਦੋਸਤੀਆਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਆਰਟ ਕਲਾਕਾਰਾਂ ਤੇ ਸਾਹਿਤਕਾਰਾਂ ਦਾ ਧਰਮ ਹੈ, ਜਿਸ ਵਿਚ ਨਫਰਤ ਨੂੰ ਕੋਈ ਥਾਂ ਨਹੀਂ। ਕਥਾਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ 1947 ਦੀ ਗੈਰ ਕੁਦਰਤੀ ਵੰਡ ਨੂੰ ਬੇਸ਼ਕ ਸੱਤ ਦਹਾਕੇ ਬੀਤ ਚੁੱਕੇ ਹਨ ਪਰ ਲੋਕਾਂ ਦੇ ਦਿਲਾਂ ਦੇ ਜ਼ਖਮ ਹਾਲੇ ਵੀ ਅੱਲੇ ਹਨ, ਜਿਨ੍ਹਾਂ ’ਤੇ ਮਲ੍ਹੱਮ ਲਾਉਣ ਲਈ ਲੇਖਕ ਅਤੇ ਕਲਾਕਾਰ ਨਿਰੰਤਰ ਕਾਰਜਸ਼ੀਲ ਹਨ। ਇਸ ਸਮੇਂ ਸੁਮੀਤ ਸਿੰਘ , ਰਮੇਸ਼ ਯਾਦਵ, ਪ੍ਰੋ. ਸੂਬਾ ਸਿੰਘ, ਜਗਦੀਸ਼ ਸਚਦੇਵਾ, ਨਾਯਾਬ ਤੇ ਸ਼ਬੀਨਾ ਭੱਟ ਨੇ ਵੀ ਸੰਬੋਧਨ ਕੀਤਾ।


Comments Off on ਆਪਣੇ ਹਿੱਤਾਂ ਖ਼ਾਤਰ ਨਫਰਤ ਤੇ ਤਣਾਅ ਪੈਦਾ ਕਰ ਰਹੇ ਨੇ ਸਿਆਸੀ ਲੋਕ: ਨਦੀਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.