ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

‘ਆਪ’ ਲਈ ਕਿਉਂ ਉਪਜੇ ਲੋਕ ਮਨਾਂ ’ਚ ਸੰਸੇ ?

Posted On March - 20 - 2017

ਡਾ: ਹਰਸ਼ਿੰਦਰ ਕੌਰ

ਡਾ: ਹਰਸ਼ਿੰਦਰ ਕੌਰ

ਮੈਂ ਰਾਜਨੀਤੀ ਵਿੱਚ ਨਹੀਂ ਹਾਂ ਤੇ ਨਾ ਹੀ ਇਸ ਰਾਹੇ ਤੁਰੀ ਹਾਂ। ਮੇਰਾ ਜ਼ਿਆਦਾਤਰ ਵਾਹ ਪਿੰਡਾਂ ਦੇ ਨੌਜਵਾਨ ਬੱਚੇ ਬੱਚੀਆਂ ਨਾਲ ਪੈਂਦਾ ਰਹਿੰਦਾ ਹੈ। ਹਰ ਹਫ਼ਤੇ ਪੰਜਾਬ ਦੇ ਵੱਖੋ-ਵੱਖਰੇ ਪਿੰਡਾਂ ਵਿੱਚ ਕਿਸੇ ਨਾ ਕਿਸੇ ਕਾਲਜ, ਸਕੂਲ ਜਾਂ ਖੇਡ ਕਲੱਬਾਂ ਦੇ ਸਮਾਗਮਾਂ ਵਿੱਚ ਮੇਰੀ ਸ਼ਿਰਕਤ ਹੁੰਦੀ ਹੈ। ਉੱਥੇ ਬਜ਼ੁਰਗ ਵੀ ਹੁੰਦੇ ਹਨ ਤੇ ਹਮਉਮਰ ਵੀ। ਇਸੇ ਲਈ ਮੈਂ ਵੱਖੋ-ਵੱਖ ਉਮਰ, ਵਰਗ ਦੇ ਲੋਕਾਂ, ਪੜ੍ਹਿਆਂ ਲਿਖਿਆਂ, ਅਨਪੜ੍ਹਾਂ, ਕੁੜੀਆਂ-ਮੁੰਡਿਆਂ ਆਦਿ ਦੇ ਦਿਲ ਟਟੋਲਣ ਵਿੱਚ ਸਫ਼ਲ ਹੁੰਦੀ ਰਹਿੰਦੀ ਹਾਂ। ਉਨ੍ਹਾਂ ਵਿੱਚੋਂ ਹੀ ਸਿਰਫ਼ ‘ਆਪ’ ਪਾਰਟੀ ਨਾਲ ਸਬੰਧਿਤ ਕੁਝ ਗੱਲਾਂ ਸਾਂਝੀਆਂ ਕਰਨ ਲੱਗੀ ਹਾਂ ਜੋ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ‘ਆਪ’ ਨਾਲ ਪੱਕੀ ਤਰ੍ਹਾਂ ਜੁੜੇ ਵਾਲੰਟੀਅਰਾਂ ਨੇ ਮੇਰੇ ਨਾਲ ਕੀਤੀਆਂ। ਤਾਰੀਫ਼ਾਂ ਦੇ ਪੁਲ ਬੰਨ੍ਹਦੇ ਤੇ ‘ਆਪ’ ਨੂੰ ਅੱਡੀ ਚੋਟੀ ਦਾ ਜ਼ੋਰ ਲਾ ਕੇ ਜਿਤਾਉਣ ਲਈ ਜੁਟੇ ਇਨ੍ਹਾਂ ਲੋਕਾਂ ਦੇ ਮਨਾਂ ਦੇ ਕੋਨਿਆਂ ਵਿੱਚ ਫਸੇ ਕੁਝ ਵਹਿਮ ਤੇ ਕੁਝ ਦਰਦ ਇਸ ਤਰ੍ਹਾਂ ਸਨ:
ਵਾਲੰਟੀਅਰਾਂ ਦਾ ਕੁਝ ਵੀ ਸੁਣਿਆ ਨਹੀਂ ਗਿਆ। ਉਮੀਦਵਾਰ ਸਾਡੀ ਚੋਣ ਦਾ ਨਹੀਂ ਲਾਇਆ ਗਿਆ। ਵਰਕਰ ਛੱਡ ਕੇ ਵਪਾਰੀਆਂ ਨੂੰ ਟਿਕਟਾਂ ਵੇਚੀਆਂ ਗਈਆਂ।  ਸਾਡੀ ਮੀਟਿੰਗ ’ਚ ਦਿੱਲੀ ਦੇ ਆਬਜ਼ਰਵਰਾਂ ਨੇ ਕਿਹਾ-‘‘ਗਧੇ ਨੂੰ ਵੀ ਟਿਕਟ ਦਿਆਂਗੇ ਤਾਂ ਉਹ ਸਾਡੇ ਚੋਣ ਨਿਸ਼ਾਨ ਹੇਠ ਜਿੱਤ ਜਾਵੇਗਾ।’’ ਸਵਾਲ ਪੁੱਛਣ ਵਾਲੇ ਵਾਲੰਟੀਅਰਾਂ ਲਈ ਭੱਦੇ ਸ਼ਬਦ ਵਰਤੇ ਗਏ। ਪੰਜਾਬ ਨੂੰ ਕੌਮੀ ਪੱਧਰ ’ਤੇ ਛਾ ਜਾਣ ਲਈ ਪੌੜੀ ਵਜੋਂ ਸਮਝਿਆ ਗਿਆ। ਇਸ ਦੀਆਂ ਔਕੜਾਂ ਨਹੀਂ ਸਮਝੀਆਂ ਗਈਆਂ। ਏਨੀ ਵਾਰ ਪੈਸੇ ਮੰਗੇ ਜਾ ਚੁੱਕੇ ਹਨ ਕਿ ਹੁਣ ਜੇਬਾਂ ਖਾਲੀ ਹੋ ਚੁੱਕੀਆਂ ਹਨ। ਇਸ ਬਦਲਾਓ ਲਈ ਸਭ ਹਾਜ਼ਰ ਹੈ, ਪਰ ਸਾਨੂੰ ਬਣਦੀ ਇੱਜ਼ਤ ਨਹੀਂ ਮਿਲ ਰਹੀ। ਕਿਸਾਨਾਂ ਲਈ ਘੱਟ ਗਲ ਕੀਤੀ ਜਾ ਰਹੀ ਹੈ ਤੇ ਹਾਕਮ ਧਿਰ ਨੂੰ ਅੰਦਰ ਤਾੜਨ ਦਾ ਬਹੁਤਾ ਜ਼ਿਕਰ ਹੋ ਰਿਹਾ ਹੈ। ਪਾਰਟੀ ਆਪਣੇ ਹੀ ਸਾਰੇ ਸੂਝਵਾਨ ਆਗੂਆਂ ਨੂੰ ਦਰਕਿਨਾਰ ਕਰ ਰਹੀ ਹੈ। ਇਹੋ ਜਿਹੇ ਅਨੇਕ ਸ਼ੰਕੇ ਜੋ ਮੇਰੇ ਸੁਣਨ ਵਿੱਚ ਆਏ, ਉਨ੍ਹਾਂ ਨੂੰ ਜ਼ਾਹਿਰ ਕਰਨ ਵਾਲਿਆਂ ਵਿੱਚੋਂ ਬਹੁਤੇ ਲੋਕ ਬਦਲਾਓ ਲਈ ਕੁਝ ਵੀ ਕਰਨ ਨੂੰ ਤਿਆਰ ਸਨ ਤੇ ਭ੍ਰਿਸ਼ਟਾਚਾਰ ਤੋਂ ਅੱਕੇ ਬੈਠੇ ਸਨ।
ਇਹ ਨਿੱਕੇ-ਨਿੱਕੇ ਸ਼ੰਕੇ ਕਦੋਂ ਤੇ ਕਿਵੇਂ ਵੱਡੀ ਗਿਣਤੀ ਦੀਆਂ ਵੋਟਾਂ ਦੀ ਤਬਦੀਲੀ ਵੱਲ ਮੁੜੇ ਇਹ ਤਾਂ ‘ਆਪ’ ਪ੍ਰਤੀ ਮੋਹ ਭੰਗ ਕਰਨ ਅਤੇ ਦੂਜੀ ਪਾਰਟੀ ਨੂੰ ਜਿਤਾਉਣ ਵਿੱਚ ਜੁਟੇ ਅਹੁਦੇਦਾਰਾਂ ਨੂੰ ਹੀ ਪਤਾ ਹੋਵੇਗਾ। ਨਤੀਜਾ ਤਾਂ ਸਭ ਦੇ ਸਾਹਮਣੇ ਹੈ। ਵੱਡੇ-ਵੱਡੇ ਦਿੱਗਜ ਵੀ ਕਾਂਗਰਸ ਦੀ ਏਨੀ ਭਾਰੀ ਜਿੱਤ ਦਾ ਅੰਦਾਜ਼ਾ ਨਹੀਂ ਲਾ ਸਕੇ। ਪਰ, ਇਹ ਧਿਆਨ ਦੇਣ ਯੋਗ ਹੈ ਕਿ ਜਿਵੇਂ ਨਿੱਕੇ ਪਾੜ ਪੂਰੇ ਦਰਿਆ ਦਾ ਰੁਖ਼ ਬਦਲ ਦਿੰਦੇ ਹਨ, ਉਵੇਂ ਹੀ ਨਿੱਕੇ ਸ਼ੰਕੇ, ਵਾਲੰਟੀਅਰਾਂ ਦੀ ਨਜ਼ਰਅੰਦਾਜ਼ੀ, ਉਨ੍ਹਾਂ ਦੀ ਬੇਇਜ਼ਤੀ ਤੇ ਆਬਜ਼ਰਵਰਾਂ ਦੀਆਂ ਆਪਹੁਦਰੀਆਂ ਪਾਰਟੀ ਦਰਕਿਨਾਰ ਕਰ ਗਈ ਤੇ ਇਨਕਲਾਬ ਦੀ ਸੋਚ ਲਈ ਬੈਠੇ ਨੌਜਵਾਨ ਅੱਜ ਵੀ ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।
ਸੰਪਰਕ: 0175-2216783 


Comments Off on ‘ਆਪ’ ਲਈ ਕਿਉਂ ਉਪਜੇ ਲੋਕ ਮਨਾਂ ’ਚ ਸੰਸੇ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.