ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਆਵਾਜਾਈ ਦੇ ਖੇਤਰ ਦੀ ਕ੍ਰਾਂਤੀਕਾਰੀ ਤਕਨਾਲੋਜੀ

Posted On March - 8 - 2017

67172704 - monorail futuristic train in a tunnel. 3d renderingਵਿਸ਼ਵਦੀਪ ਸਿੰਘ ਬਰਾੜ

ਜੇਕਰ 1200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਤੋਂ ਦੂਜੀ ਜਗ੍ਹਾ ਜਾਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸੁਪਨਾ ਹੀ ਮੰਨਿਆ ਜਾਂਦਾ ਹੈ ਪਰ ਅਸਲ ਵਿੱਚ ਦੁਨੀਆਂ ਦੇ ਬਹੁਤ ਸਾਰੇ ਇੰਜਨੀਅਰ ਇਸ ਉਪਰ ਕੰਮ ਕਰ ਰਹੇ ਹਨ। ਇਸ ਤਕਨੀਕ ਨੂੰ ਹਾਈਪਰਲੂਪ ਦਾ ਨਾਮ ਦਿੱਤਾ ਗਿਆ ਹੈ। ਹਾਈਪਰਲੂਪ ਇੱਕ ਅਜਿਹਾ ਢਾਂਚਾ ਹੈ ਜੋ ਆਵਾਜਾਈ ਦੀ ਰਫ਼ਤਾਰ ਨੂੰ ਕ੍ਰਾਂਤੀਕਾਰੀ ਪੱਧਰ ਤੱਕ ਵਧਾ ਦੇਵੇਗਾ।
ਅਮਰੀਕਾ ਦੀ ਲਾਸ ਏਂਜਲਸ ਆਧਾਰਿਤ ਕੰਪਨੀ ‘ਹਾਈਪਰਲੂਪ ਵੰਨ’ ਦੇ ਸੀਈਓ ਰਾਬ ਲਾਇਡ ਅਨੁਸਾਰ ਇਸ ਦਾ ਮੂਲ ਢਾਂਚਾ ਬਹੁਤ ਸਧਾਰਨ ਹੈ। ਇਹ ਤਕਨੀਕ ਰਗੜ ਅਤੇ ਚੁੰਬਕੀ ਸ਼ਕਤੀ ’ਤੇ ਆਧਾਰਿਤ ਹੈ। ਯੂ-ਟਿਊਬ ਉਤੇ ਵੀਡੀਓ ਰਾਹੀਂ ਇਸ ਤਕਨਾਲੋਜੀ ਦੀ ਕਾਰਜਪ੍ਰਣਾਲੀ ਨੂੰ ਦਰਸਾਇਆ ਗਿਆ ਹੈ। ਟੈਲਸਾ ਕੰਪਨੀ ਦੇ ਸੀਈਓ ਐਲਾਨ ਮਸਕ ਵੱਲੋਂ 2013 ਵਿੱਚ ਹਾਈਪਰਲੂਪ ਦੇ ਵਿਚਾਰ ਨੂੰ ਪ੍ਰਸਤਾਵਿਤ ਕਰਨ ਤੋਂ ਬਾਅਦ ਇਸ ਨੇ ਦੁਨੀਆਂ ਭਰ ਦੇ ਇੰਜਨੀਅਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਸ ਵਿਚਾਰ ਨੂੰ ਅਸਲੀਅਤ ਵਿੱਚ ਤਬਦੀਲ ਕਰਨ ਲਈ ਹਾਈਪਰਲੂਪ ਕੰਪਨੀ ਨੇ ਪਿਛਲੇ ਸਾਲ ਆਲਮੀ ਪੱਧਰ ’ਤੇ ਉਨ੍ਹਾਂ ਟੀਮਾਂ ਵਿਚਕਾਰ ਇੱਕ ਮੁਕਾਬਲਾ ਕਰਵਾਇਆ ਜੋ ਆਪਣੇ ਸ਼ਹਿਰਾਂ, ਇਲਾਕਿਆਂ ਤੇ ਦੇਸ਼ਾਂ ਲਈ ਆਪਣੀ ਵਪਾਰਕ, ਆਰਥਿਕ ਤੇ ਆਵਾਜਾਈ ਵਾਲੀ ਨੀਤੀ ਪੇਸ਼ ਕਰ ਸਕਣ ਜੋ ਹਾਈਪਰਲੂਪ ਨੈੱਟਵਰਕ ਨੂੰ ਲਾਗੂ ਕਰਨ ਬਾਰੇ ਵਿਚਾਰੀ ਜਾ ਸਕੇ। ਜਨਵਰੀ ਵਿੱਚ ਹਾਈਪਰਲੂਪ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ 35 ਰਹਿ ਗਈ। ਇਨ੍ਹਾਂ ਵਿੱਚੋਂ 5 ਟੀਮਾਂ ਭਾਰਤ ਦੀਆਂ ਹਨ। ਇਨ੍ਹਾਂ 5 ਟੀਮਾਂ ਦੇ ਪ੍ਰਸਤਾਵਿਤ ਸੰਭਾਵੀ ਰੂਟ ਮੁੰਬਈ-ਦਿੱਲੀ, ਚੇੱਨਈ-ਬੈਗਲੂਰੂ ਤੇ ਬੰਦਰਗਾਹਾਂ ਨੂੰ ਜੋੜਣ ਵਾਲਾ ਪ੍ਰਾਜੈਕਟ ਆਦਿ ਹਨ। ਸੈਮੀ ਫਾਈਨਲ ਦੀਆਂ ਟੀਮਾਂ ਲਈ ਤਿੰਨ ਮੁਕਾਬਲਿਆਂ ਵਿੱਚੋਂ ਇੱਕ ਨਵੀਂ ਦਿੱਲੀ ਵਿੱਚ ਹੋ ਗਿਆ। ਇਸ ਤੋਂ ਬਾਅਦ 6 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਅਤੇ 27 ਅਪਰੈਲ ਨੂੰ ਲੰਡਨ ਵਿੱਚ ਸਮਾਗਮ ਹੋਣੇ ਹਨ। ਇਨ੍ਹਾਂ ਸਮਾਗਮਾਂ ਵਿੱਚ ਟੀਮਾਂ ਨੂੰ ਆਪਣੀਆਂ ਯੋਜਨਾਵਾਂ ਪੇਸ਼ ਕਰਨ ਦਾ ਮੌਕਾ ਮਿਲੇਗਾ।
ਇੰਦੌਰ ਆਧਾਰਿਤ ‘ਡੀ ਜੀ ਡਬਲਿਊ’ ਹਾਈਪਰਲੂਪ ਨੇ ਮੁੰਬਈ-ਦਿੱਲੀ ਕੋਰੀਡੋਰ ਪ੍ਰਸਤਾਵਿਤ ਕੀਤਾ ਹੈ ਜੋ ਨਾਸਿਕ, ਇੰਦੌਰ, ਕੋਟਾ ਤੇ ਜੈਪੁਰ ਵਿੱਚੋਂ ਗੁਜ਼ਰੇਗਾ। ਇੰਜ ਕੌਮੀ ਰਾਜਧਾਨੀ ਅਤੇ ਵਪਾਰਕ ਰਾਜਧਾਨੀ ਵਿਚਕਾਰਲੇ 1300 ਕਿਲੋਮੀਟਰ ਦੇ ਫਾਸਲੇ ਨੂੰ ਪੂਰਾ ਕਰਨ ਲਈ ਸਿਰਫ਼ 60 ਮਿੰਟ ਲੱਗਣਗੇ। ਜੇ ਤੁਹਾਨੂੰ ਇਸ ਦੀ ਟਿਕਟ ਦੀ ਕੀਮਤ ਬਾਰੇ ਕੋਈ ਅਚੰਭਾ ਹੈ ਤਾਂ ਦੱਸਣਾ ਬਣਦਾ ਹੈ ਕਿ ਇਹ ਯਾਤਰਾ ਤੁਹਾਨੂੰ ਜ਼ਿਆਦਾ ਮਹਿੰਗੀ ਨਹੀਂ ਪਵੇਗੀ। ਅਜਿਹਾ ਦਾਅਵਾ ਡੀ ਜੀ ਡਬਲਿਊ ਹਾਈਪਰਲੂਪ ਦੀ ਵੈਬਸਾਈਟ ’ਤੇ ਕੀਤਾ ਗਿਆ ਹੈ। ਕੰਪਨੀ ਦੇ ਕਹਿਣ ਅਨੁਸਾਰ ਇਸ ਦੀ ਟਿਕਟ ਦੀ 1700 ਰੁਪਏ ਤੋਂ 2100 ਰੁਪਏ ਵਿਚਕਾਰ ਹੋਵੇਗੀ। ਡੀ ਜੀ ਡਬਲਿਊ ਹਾਈਪਰਲੂਪ ਅਨੁਸਾਰ ਇਹ ਤਕਨੀਕ ਊਰਜਾ ਅਤੇ ਆਰਥਿਕ ਪੱਖੋਂ ਲਾਹੇਵੰਦ ਹੋਵੇਗੀ। ਯੂ-ਟਿਊਬ ’ਤੇ ਦਰਸਾਈ ਵੀਡੀਓ ਅਨੁਸਾਰ ਇਸ ਉੱਪਰ ਸੂਰਜੀ ਊਰਜਾ ਵਾਲੇ ਪੈਨਲ ਲਗਾਏ ਜਾਣਗੇ, ਜੋ ਧਰਾਤਲ ਨੂੰ ਅੱਗੇ ਚਲਦਾ ਰਹਿਣ ਲਈ ਲੋਂੜੀਦੀ ਊਰਜਾ ਮੁਹੱਈਆ ਕਰਾਉਣਗੇ।
ਇਸ ਦੀ ਲਾਗਤ ਬਾਰੇ ਹਾਈਪਰਲੂਪ ਟਰਾਂਸਪੋਰਟੇਸ਼ਨ ਟੈਕਨਾਲੋਜੀਜ਼ (ਐਚਟੀਟੀ) ਦੇ ਚੇਅਰਮੈਨ ਬਿਓਪ ਗਰੈਸਟਾ ਵੱਲੋਂ ਮੀਡੀਆ ਨੂੰ ਬਿਆਨ ਦਿੱਤਾ ਗਿਆ, ਜਿਸ ਅਨੁਸਾਰ ਹਾਈਪਰਲੂਪ ਵਿਚ ਇੱਕ ਬਿਲੀਅਨ ਡਾਲਰ ਲਗਾਓ ਅਤੇ ਤੁਹਾਨੂੰ ਲੋਕਾਂ ਦੀ ਆਵਾਜਾਈ ਲਈ ਵਧੇਰੇ ਯੋਗ ਤੇ ਤੇਜ਼ ਵਸੀਲਾ ਮਿਲੇਗਾ। ਇਹ ਵੀ ਸਵਾਲ ਕੀਤਾ ਜਾਂਦਾ ਹੈ ਕਿ ਜਦੋਂ ਭਾਰਤ ਵਿੱਚ ਬੁਲੇਟ ਟਰੇਨ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਤਾਂ ਹਾਈਪਰਲੂਪ ਦੀ ਕੀ ਲੋੜ ਹੈ? ਹਾਈਪਰਲੂਪ ਦੇ ਰਸਤੇ ਦੀਆਂ ਰੁਕਾਵਟਾਂ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਕਲਪਨਾ ਨੂੰ ਅਸਲੀਅਤ ਵਿੱਚ ਬਦਲਣਾ ਸੌਖਾ ਨਹੀਂ ਹੈ। ਇਸ ਸਬੰਧੀ ਸਰਕਾਰੀ ਏਜੰਸੀਆਂ ਅਤੇ ਨਿੱਜੀ ਕੰਪਨੀਆਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ। ਅੰਬਾਲਾ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਦਿਨੇਸ਼ ਕੁਮਾਰ ਨੇ ਕਿਹਾ ਕਿ ਉਹ ਹਾਈਪਰਲੂਪ ਪ੍ਰਤੀ ਹਾਂ-ਪੱਖੀ ਸੋਚ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਸ ਪ੍ਰਾਜੈਕਟ ਲਈ ਸਿਆਸੀ ਇੱਛਾ ਹੋਵੇਗੀ ਤਾਂ ਸਾਰੀਆਂ ਰੁਕਾਵਟਾਂ ਦੂਰ ਹੋ ਸਕਦੀਆਂ ਹਨ।

ਕੀ ਹੈ ਹਾਈਪਰਲੂਪ?

ਹਾਈਪਰਲੂਪ ਚੁੰਬਕੀ ਸ਼ਕਤੀ ’ਤੇ ਆਧਾਰਿਤ ਤਕਨਾਲੋਜੀ ਹੈ। ਇਸ ਤਕਨਾਲੋਜੀ ਨਾਲ ਆਵਾਜਾਈ ਦੀ ਰਫ਼ਤਾਰ ਨੂੰ ਕ੍ਰਾਂਤੀਕਾਰੀ ਪੱਧਰ ਤੱਕ ਵਧਾਇਆ ਜਾ ਸਕਦਾ ਹੈ। ‘ਹਾਈਪਰਲੂਪ ਵੰਨ’ ਕੰਪਨੀ ਵੱਲੋਂ ਇਸ ਤਕਨੀਕ ਵਿੱਚ ਦਿਲਚਸਪੀ ਰੱਖਣ ਵਾਲੀਆਂ ਕੌਮਾਂਤਰੀ ਟੀਮਾਂ ਦਾ ਮੁਕਾਬਲਾ ਕਰਵਾਇਆ ਜਾ ਚੁੱਕਿਆ ਹੈ। ਇਸ ਤੋਂ ਅਗਲੇ ਸਮਾਗਮ ਅਪਰੈਲ ਵਿੱਚ ਹੋ ਰਹੇ ਹਨ ਤਾਂ ਜੋ ਆਵਾਜਾਈ ਰੂਟਾਂ ਅਤੇ ਸੰਭਾਵਿਤ ਨੀਤੀਆਂ ਦੀ ਪੇਸ਼ਕਾਰੀ ਕੀਤੀ ਜਾ ਸਕੇ।


Comments Off on ਆਵਾਜਾਈ ਦੇ ਖੇਤਰ ਦੀ ਕ੍ਰਾਂਤੀਕਾਰੀ ਤਕਨਾਲੋਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.