ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਆਵਾਜਾਈ ਦੇ ਨਾਲ ਹੁਣ ਅਪਰਾਧ ਵੀ ਰੋਕੇਗੀ ਟਰੈਫਿਕ ਪੁਲੀਸ

Posted On March - 20 - 2017

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਮਾਰਚ
ਸਨਅਤੀ ਸ਼ਹਿਰ ਵਿੱਚ ਆਏ ਨਵੇਂ ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਨੇ ਟਰੈਫਿਕ ਪੁਲੀਸ ਨੂੰ ਪੂਰੀ ਤਰ੍ਹਾਂ ਚੁਸਤ ਕਰ ਦਿੱਤਾ ਹੈ। ਹੁਣ  ਟਰੈਫਿਕ ਪੁਲੀਸ ਮੁਲਾਜ਼ਮ ਚੌਂਕਾਂ ਤੇ ਚੌਰਾਹਿਆਂ ‘ਚ ਆਵਾਜਾਈ ਦੇ ਨਾਲ ਨਾਲ ਮੁਲਜ਼ਮਾਂ ‘ਤੇ ਵੀ ਨਜ਼ਰ ਰੱਖਣਗੇ।
ਜੇਕਰ ਕੋਈ ਮੋਟਰਸਾਈਕਲ ਸਵਾਰ ਸ਼ੱਕੀ ਦਿਸਿਆ ਤਾਂ ਉਸਨੂੰ ਫੜ ਕੇ ਪੀਸੀਆਰ ਹਵਾਲੇ ਕੀਤਾ ਜਾਵੇਗਾ।  ਅੱਜ ਤੋਂ ਲੁਧਿਆਣਾ ਸ਼ਹਿਰ ਦੇ ਸਾਰੇ ਚੌਂਕਾਂ ਚੌਰਾਹਿਆਂ ‘ਚ ਖੜ੍ਹੇ  ਟਰੈਫਿਕ ਪੁਲੀਸ ਦੇ ਹੱਥਾਂ ‘ਚ ਡੰਡੇ ਨਜ਼ਰ ਆਉਣਗੇ। ਲੁੱਟਖੋਹ ਦੀਆਂ ਵੱਧਦੀਆਂ ਵਾਰਦਾਤਾਂ ਦੀ ਰੋਕਥਾਮ ਦੇ ਲਈ ਪੁਲੀਸ ਕਮਿਸ਼ਨਰ ਨੇ ਟਰੈਫਿਕ ਪੁਲੀਸ ਨੂੰ ਇਹ ਹੁਕਮ ਦਿੱਤੇ ਹਨ। ਉਹ ਬਿਨਾਂ ਹੈਲਮੈਟ ਜਾਂ ਨੋ-ਪਾਰਕਿੰਗ ਨੂੰ ਛੱਡ ਕੇ ਤਿੰਨ ਵਿਅਕਤੀਆਂ ਨੂੰ ਬਿਠਾ ਕੇ ਵਾਹਨ ਚਲਾਉਣ ਵਾਲਿਆਂ ਨੂੰ ਰੋਕਣਗ।   ਏਡੀਸੀਪੀ ਟਰੈਫਿਕ ਧਰੁਵ ਦਹੀਆ ਨੇ ਦੱਸਿਆ ਕਿ ਸਨਅਤੀ ਸ਼ਹਿਰ ਵਿੱਚ ਲਾਅ ਐਂਡ ਆਡਰ ਕਾਇਮ ਰੱਖਣ ਲਈ ਟਰੈਫਿਕ ਪੁਲੀਸ ਦੇ ਮੁਲਾਜ਼ਮਾਂ ਦੀ ਵੀ ਮਦਦ ਲਈ ਜਾਏਗੀ।
ਇਸ ਦੇ ਲਈ ਟਰੈਫਿਕ ਪੁਲੀਸ ਮੁਲਾਜ਼ਮਾਂ ਨੂੰ ਡੰਡੇ ਵੀ ਦਿੱਤੇ ਗਏ ਹਨ। ਇਹ ਮੁਲਾਜ਼ਮ ਹੁਣ ਜ਼ਿਲ੍ਹਾ ਪੁਲੀਸ ਦੀ ਮਦਦ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟਰੈਫਿਕ ਪੁਲੀਸ ਮੁਲਾਜ਼ਮਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੀਸੀਆਰ ਮੁਲਾਜ਼ਮਾਂ ਨੂੰ ਵੀ ਹੋਰ ਚੁਸਤ ਹੋਣ ਲਈ ਕਹਿ ਦਿੱਤਾ ਗਿਆ ਹੈ, ਨਾਲ ਹੀ ਨਾਕੇਬੰਦੀ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ।


Comments Off on ਆਵਾਜਾਈ ਦੇ ਨਾਲ ਹੁਣ ਅਪਰਾਧ ਵੀ ਰੋਕੇਗੀ ਟਰੈਫਿਕ ਪੁਲੀਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.