ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਆੜ੍ਹਤੀਆਂ ਨੇ ਆਲੂਆਂ ਦੀ ਖ਼ਰੀਦ-ਵੇਚ ਕੀਤੀ ਬੰਦ

Posted On March - 20 - 2017

ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਮਾਰਚ
ਪੰਜਾਬ ਸਰਕਾਰ ਵੱਲੋਂ ਆਲੂਆਂ ਦੀ ਫ਼ਸਲ ’ਤੇ ਮਾਰਕੀਟ ਫੀਸ ਅਤੇ ਦੇਹਾਤੀ ਵਿਕਾਸ ਫੰਡ ਦੀਆਂ ਦਰਾਂ ਅਤੇ ਆੜ੍ਹਤੀਆਂ ਦੇ ਕਮਿਸ਼ਨ ਨੂੰ ਘਟਾਉਣ ਦੇ ਵਿਰੋਧ ਵਿਚ ਅੱਜ ਸਬਜ਼ੀ ਮੰਡੀ ਵਿੱਚ ਆਲੂ ਦੀ ਆੜ੍ਹਤ ਕਰਨ ਵਾਲੇ ਵਪਾਰੀਆਂ ਨੇ ਆਲੂ ਦੀ ਖ਼ਰੀਦ ਅਤੇ ਵਿਕਰੀ ਬੰਦ ਰੱਖੀ। ਉਨ੍ਹਾਂ ਦੀ ਹੜਤਾਲ ਕਾਰਨ ਕਈ ਟਨ ਆਲੂ ਵਿਕਣ ਤੋਂ ਰਹਿ ਗਿਆ।
ਅਕਾਲੀ-ਭਾਜਪਾ ਸਰਕਾਰ ਨੇ ਆੜ੍ਹਤ ਘਟਾਉਣ ਦਾ ਜੋ ਫੈਸਲਾ ਲਿਆ ਸੀ, ਨਵੀਂ ਸਰਕਾਰ ਨੇ ਆਉਂਦੇ ਹੀ ਲਾਗੂ ਕਰ ਦਿੱਤਾ ਹੈ। ਖੇਤੀਬਾੜੀ ਵਿਭਾਗ ਵਲੋਂ ਜਾਰੀ ਹੁਕਮਾਂ ਦੀ ਕਾਪੀ ਜਦੋਂ ਆੜ੍ਹਤੀਆਂ ਨੂੰ ਮਿਲੀ ਤਾਂ ਉਨ੍ਹਾਂ ’ਚ ਰੋਸ ਪੈਦਾ ਹੋ ਗਿਆ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਪਸਰੀਚਾ ਅਤੇ ਉਪ ਪ੍ਰਧਾਨ ਕੁਲਵਿੰਦਰ ਸਿੰਘ ਸਚਦੇਵਾ ਨੇ ਦੱਸਿਆ ਕਿ ਸਰਕਾਰ ਨੇ ਆਲੂਆਂ ਦੀ ਫ਼ਸਲ ’ਤੇ ਮਾਰਕੀਟ ਫੀਸ ਅਤੇ ਦੇਹਾਤੀ ਵਿਕਾਸ ਫੀਸ ਦੋ ਫੀਸਦੀ ਦੀ ਬਜਾਏ 0.25 ਫੀਸਦੀ ਅਤੇ ਆੜ੍ਹਤੀਆਂ ਦਾ ਕਮਿਸ਼ਨ 5 ਫੀਸਦੀ ਦੀ ਬਜਾਏ ਇੱਕ ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਵਪਾਰ ਨੂੰ ਧੱਕਾ ਲੱਗੇਗਾ ਕਿਉਂਕਿ ਪਹਿਲਾਂ ਹੀ ਇਨ੍ਹਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਜਿਮੀਦਾਰਾਂ ਨੂੰ ਚਾਹੇ ਜੋ ਮਰਜ਼ੀ ਰਿਆਇਤ ਦੇਵੇ ਪਰ ਆੜ੍ਹਤੀਆਂ ਦੇ ਵਪਾਰ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ।
ਬਾਅਦ ਵਿੱਚ ਇੱਕ ਮੰਗ ਪੱਤਰ ਹਲਕਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੂੰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਰਾਜ਼ੀ ਕੀਤਾ ਜਾਵੇ।


Comments Off on ਆੜ੍ਹਤੀਆਂ ਨੇ ਆਲੂਆਂ ਦੀ ਖ਼ਰੀਦ-ਵੇਚ ਕੀਤੀ ਬੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.