ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

Posted On March - 17 - 2017

ਡਾ. ਮਨਜੀਤ ਸਿੰਘ ਬੱਲ
11603cd _Swine flu symptomsਸੂਰਾਂ ਵਿੱਚ ਕਈ ਤਰ੍ਹਾਂ ਦੇ ਇਨਫਲੂਐਂਜ਼ਾ ਵਾਇਰਸਾਂ ਦੀ ਇਨਫੈਕਸ਼ਨ ਨੂੰ ਸਵਾਈਨ ਫਲੂ ਜਾਂ ਪਿੱਗ ਇਨਫਲੂਐਂਜ਼ਾ ਕਿਹਾ  ਜਾਂਦਾ ਹੈ।  ਮੁੱਖ ਰੂਪ ਵਿੱਚ ਇਸ ਦਾ ਕਾਰਨ ਸਵਾਈਨ ਇਨਫਲੂਐਂਜ਼ਾ ਵਾਇਰਸ ਭਾਵੇਂ ਕਿ ਐਸ.ਆਈ.ਵੀ (S9V) ਹੁੰਦਾ ਹੈ।  ਇਸ ਵਾਇਰਸ ਜਾਂ ਜੀਵਾਣੂੰ ਦੀਆਂ ਅੱਗੋਂ ਕਈ ਕਿਸਮਾਂ ਹਨ, ਜਿਨ੍ਹਾਂ ’ਚੋਂ ਇੱਕ 81N1 ਹੈ।  ਹੁਣ ਇੱਕ ਹੋਰ ਕਿਸਮ 83N1 ਵੀ ਆ ਜੁੜੀ ਹੈ। ਜੇ ਮਨੁੱਖਾਂ ਵਿੱਚ 81N1 ਦੀ ਇਨਫੈਕਸ਼ਨ ਹੋਵੇ ਤਾਂ ਇਸ ਨੂੰ ਜ਼ੂਨੋਟਿਕ ਸਵਾਈਨ ਫਲੂ ਕਿਹਾ ਜਾਂਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸੂਰਾਂ ਦੇ ਸੰਪਰਕ ’ਚ ਰਹਿਣ ਵਾਲੇ ਵਿਅਕਤੀਆਂ ਨੂੰ 81N1 ਵਾਇਰਸ ਨਾਲ ਹੋਣ ਵਾਲੇ ਇਨਫਲੂਐਂਜ਼ਾ ਦਾ  ਵਧੇਰੇ ਖ਼ਤਰਾ ਰਹਿੰਦਾ ਹੈ। ਸਾਧਾਰਨ ਤੌਰ ’ਤੇ ਦੇਖਿਆਂ ਲਗਦਾ ਹੈ ਕਿ ਇਹ ਰੋਗ ਮੀਟ ਖਾਣ ਨਾਲ ਹੁੰਦਾ ਹੈ ਪਰ ਇਹ ਕਿਸੇ ਵੀ ਢੰਗ ਨਾਲ ਤਿਆਰ ਕੀਤੇ ਗਏ (ਪੋਰਕ, ਹੈਮ ਤੇ ਬੈਕਨ) ਸੂਰ ਮੀਟ ਦਾ ਸੇਵਨ ਕਰਨ ਤੋਂ ਨਹੀਂ ਫੈਲਦਾ ਅਤੇ ਮਨੁੱਖਾਂ ਵਿੱਚ ਇਸ ਰੋਗ ਦੀ ਇਨਫੈਕਸ਼ਨ ਸੂਰ ਦੇ ਮੀਟ ਤੋਂ ਨਹੀਂ ਹੁੰਦੀ।
ਸਵਾਈਨ ਫਲੂ, ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ।  ਇਸ ਬਿਮਾਰੀ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ  ਤਕ ਪਹੁੰਚਦਾ ਹੈ। ਇਸੇ ਤਰ੍ਹਾਂ ਜੇ ਰੋਗੀ ਨੇ ਕਿਸੇ ਦਰਵਾਜ਼ੇ ਦੇ ਹੈਂਡਲ ਨੂੰ ਛੋਹਿਆ ਹੋਵੇ ਜਾਂ ਹੋਰ ਕਿਤੇ ਵੀ ਇਨਫੈਕਸ਼ਨ ਛੱਡੀ ਹੋਵੇ ਜਿਵੇਂ ਬੱਸਾਂ-ਗੱਡੀਆਂ, ਸਾਂਝੇ ਗ਼ੁਸਲਖ਼ਾਨੇ, ਤੌਲੀਆ ਜਾਂ ਹੋਰ ਕੱਪੜੇ ਆਦਿ ’ਤੇ, ਤਾਂ ਉਸ ਵਸਤੂ ਨੂੰ ਛੂਹਣ ਜਾਂ ਵਰਤਣ ਨਾਲ ਸਵਾਈਨ ਫਲੂ ਦਾ 81N1 ਵਾਇਰਸ ਤੁਹਾਡੇ ਅੰਦਰ ਜਾ ਸਕਦਾ ਹੈ। ਸਾਲ 2009 ਵਿੱਚ ਸੰਸਾਰ ਪੱਧਰ ’ਤੇ ਇਸ ਰੋਗ ਦੇ ਬਹੁਤ ਜ਼ਿਆਦਾ ਕੇਸ ਆਏ ਸਨ ਤੇ ਵਿਸ਼ਵ ਸਿਹਤ ਸੰਸਥਾ ਨੇ ਇਸ ਨੂੰ ਰੋਗ ਵਿਸ਼ਵ ਮਹਾਮਾਰੀ ਐਲਾਨਿਆ ਸੀ। ਸਾਲ 2015 ਵਿੱਚ ਸਵਾਈਨ ਫਲੂ ਨੇ ਸਾਰੇ ਭਾਰਤ ਨੂੰ ਹੀ ਆਪਣੀ ਲਪੇਟ ਵਿੱਚ ਲੈ ਆਂਦਾ ਸੀ।
ਸਵਾਈਨ ਫਲੂ ਦੇ ਲੱਛਣ: ਲੱਛਣ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਤੋਂ ਲੈ ਕੇ ਬਿਮਾਰ ਹੋਣ ਤੋਂ ਇੱਕ ਹਫ਼ਤਾ ਬਾਅਦ ਤਕ ਸਵਾਈਨ ਫਲੂ ਦਾ ਜੀਵਾਣੂੰ  ਰੋਗੀ ਵਿਅਕਤੀ ਤੋਂ ਤੰਦਰੁਸਤ ਤਕ ਫੈਲ ਸਕਦਾ ਹੈ।  ਜੇ ਕਿਸੇ ਬੱਚੇ ਨੂੰ ਇਨਫੈਕਸ਼ਨ ਹੋਵੇ ਤਾਂ ਉਹ ਦਸ ਦਿਨਾਂ ਤਕ ਇਹ      ਇਨਫੈਕਸ਼ਨ ਫੈਲਾ ਸਕਦਾ ਹੈ।  ਉਂਜ ਇਸ ਮਰਜ਼ ਦੇ ਲੱਛਣ ਆਮ ਫਲੂ ਵਾਲੇ ਹੀ ਹੁੰਦੇ ਹਨ ਜਿਵੇਂ-
* ਖੰਘ ਅਤੇ ਬੁਖ਼ਾਰ ਜੋ 100 ਡਿਗਰੀ ਫਾਰਨਹੀਟ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ।
* ਗਲ਼ੇ ਦਾ ਦੁਖਣਾ।
* ਸੰਘ ਪੱਕਣਾ।
* ਨਜ਼ਲਾ।
* ਨੱਕ ਬੰਦ ਹੋਣਾ।
* ਸਿਰ ਪੀੜ।
* ਠੰਢ ਲੱਗਣੀ।
* ਥਕਾਵਟ।
* ਅੱਖਾਂ ਵਿੱਚ ਲਾਲਗੀ ਆਦਿ।
ਇਸ ਬਿਮਾਰੀ ਤੋਂ ਅੱਗੇ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਿਵੇਂ ਨਿਮੋਨੀਆ ਤੇ ਸਾਹ ਪ੍ਰਣਾਲੀ ਨਾਲ ਸਬੰਧਿਤ ਹੋਰ ਉਲਝਣਾਂ।  ਜੇਕਰ ਰੋਗੀ ਨੂੰ ਪਹਿਲਾਂ ਹੀ ਸ਼ੂਗਰ ਜਾਂ ਦਮੇ ਦਾ ਬਿਮਾਰੀ ਹੋਵੇ ਤਾਂ ਸਥਿਤੀ ਵਧੇਰੇ ਗੰਭੀਰ ਹੋ ਸਕਦੀ ਹੈ।  ਜੋ ਛੋਟੇ ਛੋਟੇ ਸਾਹ ਆਉਣ, ਉਲਟੀਆਂ ਸ਼ੁਰੂ ਹੋ ਜਾਣ, ਢਿੱਡ ਵਿੱਚ ਪੀੜ ਸ਼ੁਰੂ ਹੋ ਜਾਵੇ, ਬੇਹੋਸ਼ੀ ਜਿਹੀ ਲੱਗੇ ਤਾਂ ਸਮਝਣਾ ਲੈਣਾ ਚਾਹੀਦਾ ਹੈ ਕਿ ‘ਸਭ ਅੱਛਾ’ ਨਹੀਂ ਹੈ ਤੇ ਫੌਰੀ ਤੌਰ ’ਤੇ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ ਤੇ ਮਰੀਜ਼ ਨੂੰ ਆਇਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਨਾ ਚਾਹੀਦਾ ਹੈ।
ਜਾਂਚ ਅਤੇ ਟੈਸਟ: ਇਸ ਰੋਗ ਦੇ ਜੀਵਾਣੂੰ ਦੀ ਜਾਂਚ ਵਾਸਤੇ ਨੱਕ ਦੇ ਤਰਲਾਂ ਤੇ ਗਲ਼ੇ ’ਚੋਂ ਸੈਂਪਲ ਲਏ ਜਾਂਦੇ ਹਨ।  ਟੈਸਟ ਸਿਰਫ਼ ਉਨ੍ਹਾਂ ਦਾ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਇਸ ਇਨਫੈਕਸ਼ਨ ਦਾ ਸ਼ੱਕ ਹੋਵੇ ਜਾਂ ਫਲੂ ਦੇ ਲੱਛਣ ਹੋਣ ਜਿਵੇਂ:
* ਪੰਜ ਸਾਲ ਤੋਂ ਛੋਟੇ ਨਿਆਣੇ।
* ਪੈਂਹਠ ਸਾਲ ਤੋਂ ਵਡੇਰੀ ਉਮਰ ਵਾਲੇ।
* ਕਿਸੇ ਹੋਰ ਇਲਾਜ ਵਜੋਂ ਲੰਮੇ ਸਮੇਂ ਤੋਂ ਐਸਪ੍ਰੀਨ ਦਾ ਸੇਵਨ ਕਰਨ ਵਾਲੇ 18 ਸਾਲ ਤਕ ਦੇ ਮੁੰਡੇ-ਕੁੜੀਆਂ।
* ਗਰਭਵਤੀ ਬੀਬੀਆਂ।
* ਦਿਲ, ਫੇਫੜੇ, ਜਿਗਰ ਅਤੇ ਖ਼ੂਨ ਦੇ ਪੁਰਾਣੇ ਰੋਗਾਂ ਦੇ ਮਰੀਜ਼।
* ਕਮਜ਼ੋਰ ਇਮਿਊਨ ਸਿਸਟਮ (ਐੱਚ.ਆਈ.ਵੀ.) ਵਾਲੇ ਮਰੀਜ਼।
* ਲੰਮੇ ਸਮੇਂ ਤੋਂ ਹਸਪਤਾਲ ਵਿੱਚ ਦਾਖ਼ਲ ਰੋਗੀ ਤੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਸਿਹਤ ਕਾਮੇ।
ਸਵਾਈਨ ਫਲੂ ਦੀ ਰੋਕਥਾਮ ਲਈ ਟੀਕਾਕਰਨ ਵਾਸਤੇ ਦਵਾਈ ਉਪਲਭਦ ਹੈ। ਇਹ ਦਵਾਈ ਟੀਕੇ ਜਾਂ ਨੱਕ ਦੀ  ਸਪਰੇਅ ਰਾਹੀਂ ਦਿੱਤੀ ਜਾਂਦੀ ਹੈ।  ਇਸ ਵਾਸਤੇ ਖ਼ਾਸ ਦਵਾਈ ਟੈਮੀਫਲੂ, ਜਿਸਦੀ ਗੋਲੀ ਮਹਿੰਗੀ ਹੁੰਦੀ ਹੈ, ਵਰਤੀ ਜਾਂਦੀ ਹੈ। ਇੱਥੇ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਸ ਦਵਾਈ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
ਯਾਦ ਰੱਖਣ ਵਾਲੀਆਂ ਗੱਲਾਂ:

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

* ਹੱਥਾਂ ਨੂੰ ਵਾਰ ਵਾਰ ਸਾਬਣ ਅਤੇ ਸਾਫ਼ ਪਾਣੀ ਨਾਲ  ਧੋਂਦੇ ਰਹੋ।  ਸੈਨੇਟਾਇਜ਼ਰ ਵੀ ਵਰਤ ਸਕਦੇ ਹੋ।
* ਅੱਖਾਂ, ਨੱਕ ਤੇ ਮੂੰਹ ਨੂੰ ਵਧੇਰੇ ਨਾ ਛੂਹੋ।
* ਫਲੂ/ਜ਼ੁਕਾਮ ਵਾਲੇ ਵਿਅਕਤੀਆਂ ਕੋਲੋਂ ਦੂਰ ਰਹੋ।
* ਇਹ ਰੋਗ ਸੂਰ ਦੇ ਮੀਟ ਦਾ ਸੇਵਨ ਕਰਨ ਤੋਂ ਨਹੀਂ ਫੈਲਦਾ।
* ਕਿਸੇ ਤਰ੍ਹਾਂ ਦੀ ਗੰਧ/ਖ਼ੁਸ਼ਬੋ ਸਰੀਰ ਨਾਲ ਬੰਨ੍ਹਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।
ਸੰਪਰਕ: 83508-00237


Comments Off on ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.