ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

‘ਇੰਡੀਅਨ ਆਈਡਲ’ ਰਾਹੀਂ ਭਵਿੱਖ ਤਲਾਸ਼ ਰਹੇ ਗ਼ੁਰਬਤ ਵਿੱਚੋਂ ਨਿਕਲੇ ਸਿਤਾਰੇ

Posted On March - 11 - 2017

20 copyਸਿਮਰਨ

ਸੋਨੀ ਚੈਨਲ ’ਤੇ ਇਨ੍ਹੀਂ ਦਿਨੀਂ ਚੱਲ ਰਹੇ ਸ਼ੋਅ ‘ਇੰਡੀਅਨ ਆਈਡਲ’ ਵਿੱਚ ਭਾਗ ਲੈ ਰਹੇ ਪ੍ਰਤਿਭਾਗੀ ਆਪਣੀ ਪ੍ਰਤਿਭਾ ਰਾਹੀਂ ਆਪਣਾ ਭਵਿੱਖ ਬਣਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਨ੍ਹਾਂ ਪ੍ਰਤਿਭਾਗੀਆਂ ਵਿੱਚੋਂ ਇੱਕ ਹੈ ਖ਼ੁਦਾ ਬਖ਼ਸ਼। ਉਹ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦਾ ਵਸਨੀਕ ਹੈ। ਮਾਂ ਆਸ਼ਾ ਬੇਗ਼ਮ ਦਾ ਦੁਲਾਰਾ ਖ਼ੁਦਾ ਬਖ਼ਸ਼ ਅਜੇ ਪੰਜ ਸਾਲ ਦਾ ਹੀ ਸੀ ਕਿ ਉਸ ਦੇ ਸਿਰ ਤੋਂ ਪਿਤਾ ਸ਼ੀਰਾ ਖ਼ਾਨ ਬਖ਼ਸ਼ ਦਾ ਸਾਇਆ ਉੱਠ ਗਿਆ। ਮਾਂ ਆਸ਼ਾ ਬੇਗ਼ਮ ਪ੍ਰਕਾਸ਼ ਸਿੰਘ ਬਾਦਲ ਦੇ ਘਰ ਸਾਫ਼-ਸਫ਼ਾਈ ਦਾ ਕੰਮ ਕਰਨ ਲੱਗੀ। ਸੰਗੀਤ ਦੀ ਸਿੱਖਿਆ ਕਿਸੇ ਗੁਰੂ ਜਾਂ ਸੰਸਥਾ ਤੋਂ ਨਾ ਲੈਣ ਵਾਲਾ ਖ਼ੁਦਾ ਪੰਜ ਭੈਣਾਂ ਦਾ ਇਕਲੌਤਾ ਭਰਾ ਹੈ। ਫ਼ੌਜ ਵਿੱਚ ਭਰਤੀ ਹੋਣ ਦੀ ਕਈ ਵਾਰ ਕੋਸ਼ਿਸ਼ ਕਰਨ ’ਤੇ ਨਾਕਾਮ ਰਿਹਾ, ਮਗਰੋਂ ਉਸਨੇ ਸੰਗੀਤ ਦੇ ਖੇਤਰ ਵਿੱਚ  ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮਨ ਬਣਾਇਆ ਤੇ ਮੁੰਬਈ ਆ ਕੇ ਸੰਘਰਸ਼ ਕਰਨ ਲੱਗਾ। ਉਸਦੀ ਉਂਗਲੀ ਫੜੀ ‘ਇੰਡੀਅਨ ਆਈਡਲ’ ਨੇ। ਉਹ ਇੰਡੀਅਨ ਆਈਡਲ ਬਣੇਗਾ ਜਾਂ ਨਹੀਂ, ਇਹ ਤਾਂ ਭਵਿੱਖ ਹੀ ਦੱਸੇਗਾ, ਪਰ ਗਾਇਕ ਸੁਖਵਿੰਦਰ ਸਿੰਘ ਤੇ ਅਰੀਜੀਤ ਸਿੰਘ ਦੀ ਗਾਇਕੀ ਤੋਂ ਪ੍ਰਭਾਵਿਤ ਖ਼ੁਦਾ ਬਖ਼ਸ਼ ‘ਇੰਡੀਅਨ ਆਈਡਲ’ ਰਾਹੀਂ ਸੰਗੀਤ ਦੇ ਖੇਤਰ ’ਚ ਨਵੀਆਂ ਪੈੜ੍ਹਾਂ ਪਾਉਣ ਦਾ ਚਾਹਵਾਨ ਹੈ।
ਕੁਝ ਇਸੇ ਤਰ੍ਹਾਂ ਦੀ ਕਹਾਣੀ ਪ੍ਰਤਿਭਾਗੀ ਮੋਹਿਤ ਚੋਪੜਾ ਦੀ ਹੈ ਜੋ ਅਤਿ ਗ਼ਰੀਬ ਪਰਿਵਾਰ ਵਿੱਚੋਂ ਹੈ। ਪਿਤਾ ਬਲਦੀਪ ਕੁਮਾਰ ਚੋਪੜਾ ਤੇ ਮਾਤਾ ਮੀਨਾਕਸ਼ੀ ਦੇ ਘਰ ਦਿੱਲੀ ਵਿਖੇ ਪੈਦਾ ਹੋਏ ਮੋਹਿਤ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਹੈ। ਉਸ ਦੇ ਨਾਨਾ ‘ਵਾਸ ਦੇਵ’ ਪੰਜਾਬ ਦੇ ਮੰਨੇ-ਪ੍ਰਮੰਨ੍ਹੇ ਗਾਇਕ ਸਨ। ਮੋਹਿਤ ਦੇ ਪਿਤਾ ਬਿਮਾਰੀ ਕਾਰਨ ਕੋਈ ਵੀ ਕੰਮ ਕਰਨ ਦੇ ਸਮਰੱਥ ਨਹੀਂ ਹਨ। ਅਤਿ ਦੀ ਗ਼ਰੀਬੀ ਨਾਲ ਜੂਝ ਰਿਹਾ ਮੋਹਿਤ ਜਗਰਾਤੇ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਗਾਇਕ ਸੋਨੂੰ ਨਿਗਮ, ਮਾਸਟਰ ਸਲੀਮ ਅਤੇ ਹਰੀਹਰਨ ਵਰਗੇ ਗਾਇਕਾਂ ਦੀ ਗਾਇਕੀ ਤੋਂ ਪ੍ਰਭਾਵਿਤ ਇਹ ਪ੍ਰਤਿਭਾਗੀ  ਇੰਡੀਅਨ ਆਈਡਲ ਰਾਹੀਂ ਆਪਣਾ ਭਵਿੱਖ ਤਲਾਸ਼ ਰਿਹਾ ਹੈ। ਇਨ੍ਹਾਂ ਦੇ ਨਾਲ ਹੀ ਹੈ ਤਜਿੰਦਰ ਸਿੰਘ। ਪਿਤਾ ਹਰਵਿੰਦਰ ਸਿੰਘ ਤੇ ਮਾਂ ਸਿਮਰਨਜੀਤ ਕੌਰ ਦੇ ਘਰ ਮੁਕਤਸਰ ਵਿਖੇ ਪੈਦਾ ਹੋਇਆ ਇਹ ਗੱਭਰੂ ਆਪਣੀ ਮਾਂ ਦੇ ਪਾਏ ਪੂਰਨਿਆਂ ’ਤੇ ਚਲ ਰਿਹਾ ਹੈ। ਮਾਂ ਸੰਗੀਤ ਅਧਿਆਪਕਾ ਹੈ ਤੇ ਗੁਰਦੁਆਰਿਆਂ ’ਚ ਅਕਸਰ ਕੀਰਤਨ ਕਰਦੀ ਹੈ। ਮਾਂ ਦੀ ਤਮੰਨਾ ਹੈ ਕਿ ਤਜਿੰਦਰ ਫ਼ਿਲਮ ਇੰਡਸਟਰੀ ’ਚ ਪਿੱਠਵਰਤੀ ਗਾਇਕ ਦੇ ਤੌਰ ’ਤੇ ਪਹਿਚਾਣ ਬਣਾਏ। ਤਜਿੰਦਰ ਨੇ ਸੰਗੀਤ ’ਚ ਸੀਨੀਅਰ ਡਿਪਲੋਮਾ ਕੀਤਾ  ਹੈ ਤੇ ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਲਈ ਮੁੰਬਈ ਵੱਲ ਹੋ ਤੁਰਿਆ। ਮੁੰਬਈ ਆ ਕੇ ਸੰਘਰਸ਼ ਕਰਨ ਵਾਲੇ ਇਸ ਨੌਜਵਾਨ ਨੇ ਕਈ ਰਾਤਾਂ ਸੜਕਾਂ ’ਤੇ ਵੀ ਕੱਟੀਆਂ ਹਨ। ਉਸ  ਨੂੰ ‘ਇੰਡੀਅਨ ਆਈਡਲ’ ਨੇ ਪਹਿਲੇ ਸੱਤ ਪ੍ਰਤਿਭਾਗੀਆਂ ’ਚ ਸ਼ਾਮਲ ਕੀਤਾ ਤਾਂ ਉਸ ਨੂੰ ਆਪਣੇ ਸੁਪਨੇ ਸੱਚ ਪ੍ਰਤੀਤ ਹੋਣ ਲੱਗੇ। ਉਹ ਉਸ ਸਮੇਂ ਫਖ਼ਰ ਮਹਿਸੂਸ ਕਰਦਾ ਹੈ ਜਦੋਂ ਕਿਹਾ ਜਾਂਦਾ ਹੈ ਕਿ ਤਜਿੰਦਰ ਸਿੰਘ ਜਵਾਨੀ ’ਚ ਰੁਖ਼ਸਤ ਹੋਣ ਵਾਲੇ ਗਾਇਕ ਇਸ਼ਮੀਤ ਦੀ ਯਾਦ ਦਿਵਾਉਂਦਾ ਹੈ। ‘ਇੰਡੀਅਨ ਆਈਡਲ’ ਰਾਹੀਂ ਆਪਣੇ ਸ਼ਾਨਦਾਰ ਭਵਿੱਖ ਦੀ ਤਲਾਸ਼ ਕਰ ਰਹੇ ਤਜਿੰਦਰ ਸਿੰਘ ਨੂੰ ਫ਼ਿਲਮ ਸੰਗੀਤਕਾਰ ਕੁਲਦੀਪ ਸਿੰਘ ਬਿਨਾਂ ਕਿਸੇ ਮਹਿਨਤਾਨੇ ਦੇ  ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾ ਰਹੇ ਹਨ।

ਸੰਪਰਕ: 97805-73404 


Comments Off on ‘ਇੰਡੀਅਨ ਆਈਡਲ’ ਰਾਹੀਂ ਭਵਿੱਖ ਤਲਾਸ਼ ਰਹੇ ਗ਼ੁਰਬਤ ਵਿੱਚੋਂ ਨਿਕਲੇ ਸਿਤਾਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.