ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਉਡਦੀ ਖ਼ਬਰ

Posted On March - 20 - 2017

11903CD _VICਲੋਕ ਫ਼ਤਵੇਂ ਤੋਂ ਸਾਰੇ ਖੁਸ਼
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੁਝ ਕੁ ਦਿਨ ਤਾਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਡੂੰਘੇ ਸਦਮੇ ਵਿੱਚ ਰਹੇ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਤਿਵੇਂ-ਤਿਵੇਂ ਆਪ ਆਗੂਆਂ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਕਿ ਚਲੋ ਅਕਾਲੀਆਂ ਨੂੰ ਧੱਕ ਕੇ ਤੀਜੇ ਨੰਬਰ ’ਤੇ ਤਾਂ ਕਰ ਦਿੱਤਾ। ਹੁਣ ਸਿਆਸੀ ਹਲਕਿਆਂ ਵਿੱਚ ਭਾਰੀ ਚਰਚਾ ਹੈ ਕਿ ਪੰਜਾਬੀਆਂ ਦੇ ਫਤਵੇ ਤੋਂ ਤਿੰਨੋਂ ਹੀ ਪ੍ਰਮੁੱਖ ਪਾਰਟੀਆਂ ਖੁਸ਼ ਦਿਖਾਈ ਦੇ  ਰਹੀਆਂ ਹਨ। ਅਕਾਲੀ ਇਸ ਗੱਲੋਂ ਖੁਸ਼ ਹਨ ਕਿ ਚਲੋ ‘ਆਪ’ ਦੀ ਸਰਕਾਰ ਨਹੀਂ ਬਣੀ। ਕਾਂਗਰਸ ਤਾਂ ਖੁਸ਼ ਹੈ ਹੀ ਕਿਉਂਕਿ ਦਸਾਂ ਸਾਲਾਂ ਬਾਅਦ ਸੱਤਾ ਮਿਲ ਗਈ। ਅਕਾਲੀਆਂ ਦੇ ਤੀਜੇ ਥਾਂ ’ਤੇ ਜਾਣ ਕਰਕੇ ‘ਆਪ’ ਦੇ ਆਗੂ ਵੱਖਰੇ ਤੌਰ ’ਤੇ ਖੁਸ਼ ਹਨ।

6 copy…ਜਦੋਂ ਮੁਸਤਫਾ ਨੇ ਬਬਲੂ ਭਜਾਇਆ

ਪੰਜਾਬ ਸਿਵਲ ਸਕੱਤਰੇਤ ’ਚ ਲੋਕ ਨਿਰਮਾਣ ਰਾਜ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਅਹੁਦਾ ਸੰਭਾਲਣ ਸਮੇਂ ਮਾਝੇ ਨਾਲ ਸਬੰਧਤ ‘ਬਬਲੂ’ ਨਾਮ ਦਾ ਇੱਕ ਵਿਅਕਤੀ ਜਿਵੇਂ ਹੀ ਦਫਤਰੀ ਕਮਰੇ ਵਿੱਚ ਦਾਖਲ ਹੋਇਆ ਤਾਂ ਮੰਤਰੀ ਦੇ ਡੀਜੀਪੀ ਪਤੀ, ਮੁਹੰਮਦ ਮੁਸਤਫਾ ਨੇ ਉਸ ਦੀ ਅਜਿਹੀ ਖੁੰਬ ਠੱਪੀ ਕਿ ਬਬਲੂ ਦਫਤਰ ਛੱਡ ਕੇ ਭੱਜਣ ਲਈ ਮਜਬੂਰ ਹੋ ਗਿਆ। ਦੱਸਿਆ ਗਿਆ ਹੈ ਕਿ ਇਹ ਵਿਅਕਤੀ ਅਕਸਰ ਹੁਕਮਰਾਨ ਧਿਰ ਦੇ ਦੁਆਲੇ ਹੀ ਘੁੰਮਦਾ ਰਹਿੰਦਾ ਹੈ। ਪਿਛਲਾ ਇੱਕ ਦਹਾਕਾ ਬਬਲੂ  ਅਕਾਲੀਆਂ ਦੀਆਂ ਰੈਲੀਆਂ ਵਿੱਚ ਨਾਅਰੇ ਲਾਉਂਦਾ ਰਿਹਾ ਸੀ। ਮੁਸਤਫਾ ਉਸ ਦੀ ਅਸਲੀਅਤ ਤੋਂ ਵਾਕਫ ਸਨ। ਖ਼ੈਰ, ਸਕੱਤਰੇਤ ਦੇ ਬਾਊਆਂ ਨੂੰ ਬਬਲੂ ਦੀ ਵਾਟ ਲੱਗਣ ਵਾਲਾ ਨਜ਼ਾਰਾ ਦੇਖ ਕੇ ਆਨੰਦ ਆ ਗਿਆ।

ਲੋਕ ਸੰਪਰਕ ਅਫਸਰ ਸ਼ਰਤ ਹਾਰਿਆ

ਲੋਕ ਸੰਪਰਕ ਵਿਭਾਗ ਦਾ ਇੱਕ ਸਹਾਇਕ ਲੋਕ ਸੰਪਰਕ ਅਫਸਰ (ਏਪੀਆਰਓ), ਜੋ ਕਿ ਅਕਾਲੀਆਂ ਦੇ ਰੰਗ ’ਚ ਰੰਗਿਆ ਹੋਇਆ ਸੀ, ਨੂੰ ਵਿਧਾਨ ਸਭਾ ਚੋਣਾਂ ਨੇ ਭਾਰੀ ਨਮੋਸ਼ੀ ਦਿੱਤੀ। ਵਿਭਾਗ ਵਿੱਚ ਇਸ ਗੱਲ ਦੀ ਭਰਵੀਂ ਚਰਚਾ ਹੈ ਕਿ ਇਸ ਏਪੀਆਰਓ ਨੇ ਅਕਾਲੀਆਂ ਦੇ ਮੁੜ ਸੱਤਾ ’ਚ ਆਉਣ ਦੀ ਪੇਸ਼ੀਨਗੋਈ ਕੀਤੀ ਹੋਈ ਸੀ। ਅਕਾਲੀ ਦਲ ਨੂੰ 56 ਤੇ ਭਾਜਪਾ ਨੂੰ 7 ਸੀਟਾਂ ਮਿਲਣ ਦਾ ਦਾਅਵਾ ਕਰਦਿਆਂ ਇਸ ਅਫਸਰ ਨੇ ਸ਼ਰਤ ਵੀ ਲਗਾ ਲਈ ਸੀ। ਨਤੀਜਿਆਂ ਕਾਰਨ ਇਸ ਅਫਸਰ ਨੂੰ ਆਰਥਿਕ ਹਾਨੀ ਤਾਂ ਝੱਲਣੀ ਹੀ ਪਈ, ਨਾਲ ਹੀ ਹੁਣ ਕਾਂਗਰਸੀਆਂ ਦੀ ਚਾਕਰੀ ਵੀ ਕਰਨੀ ਪੈ ਰਹੀ ਹੈ।

8 copy‘ਟਿਕਿਆ ਰਹਿ’ ਦਾ ਕਮਾਲ

ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਡੈਪੂਟੇਸ਼ਨ ’ਤੇ ਕੇਂਦਰ ਵਿੱਚ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਤਿਆਰੀ ਵੀ ਕਰ ਲਈ ਸੀ। ਚਰਚਾ ਸੀ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਆ ਸਕਦੀ ਹੈ। ਉਹ ‘ਆਪ’ ਦੀ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਨਹੀਂ ਸਨ। ‘ਆਪ’ ਨੇ ਉਨ੍ਹਾਂ  ਵਿਰੁੱਧ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਕੀਤੀ ਸੀ, ਪਰ ਫਿਰ    ਖ਼ੁਦ ਹੀ ਇਹ ਸ਼ਿਕਾਇਤ ਵਾਪਸ ਲੈ ਲਈ ਸੀ। ਜਦੋਂ ਕਾਂਗਰਸ ਜਿੱਤ ਗਈ ਤਾਂ ਅਰੋੜਾ ਵੀ ਕੇਂਦਰ ’ਚ   ਨਾ ਜਾਣ ਬਾਰੇ ਸੋਚਣ ਲੱਗੇ। ਉਨ੍ਹਾਂ ਦੀ ਡੀਜੀਪੀ ਦੇ ਅਹੁਦੇ ਉੱਤੇ ਬਰਕਰਾਰੀ ਦਾ ਰਾਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਪੱਧਰਾ ਕਰ ਦਿੱਤਾ, ‘‘ਅਰੋੜਾ ਜੀ, ਤੁਸੀਂ ਸੈਂਟਰ ’ਚ ਕਿਉਂ ਜਾਣੈਂ ਇੱਥੇ ਹੀ ਟਿਕੇ ਰਹੋ।’’ ਇਹ ‘ਟਿਕਿਆ ਰਹਿ’ ਡੀਜੀਪੀ ਅਰੋੜਾ ਨੂੰ ਰਾਸ ਆ ਗਿਆ।

-ਦਵਿੰਦਰਪਾਲ, ਬਲਵਿੰਦਰ ਜੰਮੂ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.