ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਉੱਡਦੀ ਖ਼ਬਰ

Posted On March - 5 - 2017

suresh aroraਅਰੋੜਾ ਲਈ ਨਵਾਂ ਅਹੁਦਾ ?
ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਸੀਆਰਪੀਐਫ ਦਾ ਡੀਜੀ ਲੱਗਣ ਲਈ ਦੇਸ਼ ਦੇ ਸਿਖਰਲੇ ਪੁਲੀਸ ਅਧਿਕਾਰੀਆਂ ਦੀ ਦੌੜ ਵਿੱਚ ਸ਼ੁਮਾਰ ਦੱਸੇ ਜਾਂਦੇ ਹਨ। ਇਸ ਸਭ ਤੋਂ ਵੱਡੇ ਕੇਂਦਰੀ ਸੁਰੱਖਿਆ ਬਲ ਦੇ ਮੁਖੀ ਦਾ ਅਹੁਦਾ 28 ਫਰਵਰੀ ਨੂੰ ਖਾਲੀ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਕੁਝ ਦਿਨਾਂ ਦੇ ਅੰਦਰ ਇਸ ਵਕਾਰੀ ਅਹੁਦੇ ਲਈ ਕਿਸੇ ਸੀਨੀਅਰ ਆਈਪੀਐਸ ਅਧਿਕਾਰੀ ਦੀ ਚੋਣ ਕੀਤੀ ਜਾਣੀ ਹੈ। ਦਿੱਲੀ ਵਿੱਚ ਬੈਠੇ ਕਈ ਪੁਲੀਸ ਅਧਿਕਾਰੀਆਂ ਨੇ ਭਾਵੇਂ ਇਸ ਅਹੁਦੇ ਨੂੰ ਹਥਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ, ਪਰ ਸ੍ਰੀ ਅਰੋੜਾ ਵੀ ਉਨ੍ਹਾਂ ਜਿੰਨੇ ਹੀ ‘ਵਜ਼ਨੀ’ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਅਰੋੜਾ ਦੀ ਕੇਂਦਰ ਵਿੱਚ ਡਾਇਰੈਕਟਰ ਜਨਰਲ ਵਜੋਂ ਐਮਪੈਨਲਮੈਂਟ ਹੋ ਚੁੱਕੀ ਹੈ।

ਰਾਸ਼ਟਰਪਤੀ ਰਾਜ ਲਈ ਪੇਸ਼ਬੰਦੀਆਂ ?
ਪੰਜਾਬ ਵਿੱਚ ਤ੍ਰਿਸ਼ੰਕੂ ਵਿਧਾਨ ਸਭਾ ਬਣਨ ਦੇ ਆਸਾਰ ਕਾਰਨ ਕੇਂਦਰ ਸਰਕਾਰ ਨੇ ਵੀ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਅਤੇ ਪੰਜਾਬ ਦੇ ਰਾਜਪਾਲ ਦੇ ਦਫਤਰ ਵੱਲੋਂ ਰਾਜਸੀ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਕੰਮ ਲਈ ਕੇਂਦਰੀ ਖੁਫੀਆ ਏਜੰਸੀਆਂ ਦੀ ਪੂਰੀ ਮਦਦ ਲਈ ਜਾ ਰਹੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਬਹੁਮਤ-ਰਹਿਤ ਵਿਧਾਨ ਸਭਾ ਆਉਣ ਦੀ ਸੂਰਤ ਵਿੱਚ ਕੇਂਦਰ ਸਰਕਾਰ ਅਤੇ ਰਾਜਪਾਲ ਵੱਲੋਂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾਣੀ ਹੈ, ਇਸ ਸਬੰਧੀ ਅੰਦਰਖਾਤੇ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਉੱਡਦੀ ਖ਼ਬਰ ਹੈ ਕਿ ਰਾਜ ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਪ੍ਰਧਾਨ ਮੰਤਰੀ ਦਫਤਰ ਕੋਲ ਆਪਣਾ ਪ੍ਰਭਾਵ ਸਾਂਝਾ ਕੀਤਾ ਸੀ, ਨਾਂ ਕਾਂਗਰਸ ਤੇ ਨਾ ਹੀ ਆਮ-ਆਦਮੀ ਪਾਰਟੀ ਨੂੰ 01ਸਪਸ਼ਟ ਬਹੁਮਤ ਮਿਲੇਗਾ। ਇਸ ਮਗਰੋਂ ਹੀ ਕੇਂਦਰੀ ਅਧਿਕਾਰੀਆਂ ਨੇ ਭਵਿੱਖੀ ਪੇਸ਼ਬੰਦੀਆਂ ਲਈ ਰਾਜਪਾਲ ਨਾਲ ਮਸ਼ਵਰੇ ਦਾ  ਅਮਲ ਸ਼ੁਰੂ ਕੀਤਾ।

ਕੈਪਟਨ ਤੇ ਬਾਦਲ ਹੋਏ ਹੋਰ ਨੇੜੇ ?
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਨਜ਼ਦੀਕੀਆਂ ਵਧਣ ਦੀਆਂ ਕਨਸੋਆਂ ਮਿਲਣ ਲੱਗੀਆਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦੋਹਤੇ ਨਿਰਵਾਣ ਸਿੰਘ ਦੇ ਵਿਆਹ ਸਮਾਗਮ, ਜੋ ਕਿ ਦਿੱਲੀ ਵਿੱਚ ਸੰਪੂਰਨ ਹੋਏ ਹਨ, ਦੌਰਾਨ ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ  ਤੇ ਮੰਤਰੀ ਵੱਲੋਂ ਨਿਭਾਈ ਭੂਮਿਕਾ ਨੇ ਦੋਹਾਂ ਪਰਿਵਾਰਾਂ ਦਰਮਿਆਨ ਕੁੜੱਤਣ ਖਤਮ ਹੋਣ ਦੀਆਂ ਚਰਚਾਵਾਂ ’ਤੇ ਮੋਹਰ ਲਗਾ ਦਿੱਤੀ ਹੈ। ਆਮ ਪ੍ਰਸ਼ਾਸਨ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਬੂਲ ਕੀਤਾ ਕਿ ਦਿੱਲੀ ਦੇ ਪੰਜਾਬ ਭਵਨ ਵਿੱਚ ਕੈਪਟਨ  ਦੇ ਮਹਿਮਨਾਂ ਨੂੰ ਠਹਰਿਾਉਣ ਲਈ ਪੰਜਾਬ ਦੇ ਇਸ ਰਸੂਖਵਾਨ ਮੰਤਰੀ ਵੱਲੋਂ ਕਮਰਿਆਂ ਦੀ ਬੁਕਿੰਗ ਕਰਾਈ ਗਈ ਸੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਉਤੇ ਬਾਦਲਾਂ ਨਾਲ ਰਲੇ ਹੋਣ ਦੇ ਦੋਸ਼ ਲਾਏ ਜਾ ਰਹੇ ਸਨ। ਇਨ੍ਹਾਂ ਦੋਸ਼ਾਂ ਤੋਂ ਖਹਿੜਾ ਛੁਡਾਉਣ ਲਈ ਹੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਲੰਬੀ  ਵਿਧਾਨ ਸਭਾ ਹਲਕੇ ਤੋਂ ਚੋਣ ਲੜਨਾ ਚੁਣਿਆ। ਦੋਵਾਂ ਰਾਜਸੀ ਪਰਿਵਾਰਾਂ ਦਰਮਿਆਨ ਨਵੀਂ ਸਾਂਝ, ਭਵਿੱਖ ਵਿੱਚ ਕੀ ਦਿਸ਼ਾ ਅਖਤਿਆਰ ਕਰਦੀ ਹੈ, ਇਸ ’ਤੇ ਸਿਆਸੀ ਪੰਡਿਤਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

01ਅਮਰਿੰਦਰ, ਸੁਖਬੀਰ ਵੀ ਜਾਂਚ ਦੇ ਘੇਰੇ ’ਚ…                 
ਸਿੱਖ ਉਮੀਦਵਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਦੇ 2007 ਦੇ ਹੁਕਮਨਾਮੇ ਨੂੰ ਉਲੰਘ ਕੇ ਡੇਰਾ ਸਿਰਸਾ ਤੋਂ ਕਥਿਤ ਸਿਆਸੀ ਹਮਾਇਤ ਲੈਣ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਜਾਂਚ ਦੀ ਸੂਈ ਪੰਜ ਸਾਲ ਪਿੱਛੇ ਨੂੰ ਵੀ ਘੁੰਮ ਰਹੀ ਦੱਸੀ ਜਾ ਰਹੀ ਹੈ। ਇੰਜ ਪੜਤਾਲ ਪਿੱਛੇ ਵੱਲ ਘੁੰਮਣ ਕਾਰਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਵੀ ਕਈ ਸਿੱਖ ਆਗੂਆਂ ਦੇ ਇਸ ਜਾਂਚ ਦੇ ਘੇਰੇ ’ਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਡਦੀ ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ 2012 ਦੀ ਵਿਧਾਨ ਸਭਾ ਚੋਣ ਵੇਲੇ ਸਿਆਸੀ ਹਮਾਇਤ ਲਈ ਡੇਰਾ ਸਿਰਸਾ ਜਾਂ ਇਸਦੇ ਰਾਜਸੀ ਵਿੰਗ ਦੇ ਸੰਪਰਕ ’ਚ ਰਹੇ ਸਨ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਸਬੰਧੀ ਲਏ ਵਿਵਾਦਿਤ ਫੈਸਲੇ ਤੋਂ ਪਹਿਲਾਂ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਮੁੰਬਈ ’ਚ ਡੇਰਾ ਮੁਖੀ ਨਾਲ ਦੁਵੱਲੀ ਬੈਠਕ ਹੋਈ ਦੱਸੀ ਜਾਂਦੀ ਹੈ। ਤਿੰਨ ਮੈਂਬਰੀ ਕਮੇਟੀ ਦੇ ਇਕ ਮੈਂਬਰ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕੈਪਟਨ ਜਾਂ ਸੁਖਬੀਰ ਕੋਈ ਵੀ ਹੋਵੇ, ਸਭ ਦੀ ਪੜਤਾਲ ਬਾਰੀਕੀ ਨਾਲ ਕੀਤੀ ਜਾਣੀ ਚਾਹੀਦੀ ਹੈ। ਪ੍ਰੰਤੂ ਪੜਤਾਲੀਆ ਕਮੇਟੀ ਕੋਲ ਦੋ ਦਿਨ ਦਾ ਹੀ ਸਮਾਂ ਬਾਕੀ ਬਚਿਆ ਹੈ। ਇਸ ਲਈ ਹੋ ਸਕਦਾ ਹੈ ਕਿ ਕਮੇਟੀ ਮਿਆਦ ਵਧਾਉਣ ਦੀ ਮੁੜ ਬੇਨਤੀ ਕਰੇ।
-ਦਵਿੰਦਰਪਾਲ  ਤੇ ਰਵੇਲ ਸਿੰਘ ਭਿੰਡਰ


Comments Off on ਉੱਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.