ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਉੱਭਰ ਰਹੀ ਆਵਾਜ਼ ਲੱਖਾ ਬਰਾੜ

Posted On March - 11 - 2017

ਸੁਰਿੰਦਰ ਬੱਤਾ
12802cd _lakha bararਉੱਘੇ ਸਾਹਿਤਕਾਰ ਦੇਵਿੰਦਰ ਸਤਿਆਰਥੀ ਦੀ ਜਨਮ ਭੂਮੀ ਸ਼ਿਵ ਨਗਰੀ ਭਦੌੜ ਨੂੰ ਪੰਜਾਬੀ ਗਾਇਕੀ ਦੇ ਸਿਰਮੌਰ ਗਾਇਕ ਮੁਹੰਮਦ ਸਦੀਕ, ਕੁਲਦੀਪ ਮਾਣਕ, ਧਰਮਵੀਰ, ਮੇਜਰ ਰਾਜਸਥਾਨੀ, ਅੰਮ੍ਰਿਤਾ ਵਿਰਕ , ਨਛੱਤਰ ਛੱਤਾ ਅਤੇ ਗੁਰਚਰਨ ਗੋਪੀ ਦੀ ਕਰਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ। ਇਸੇ ਹੀ ਧਰਤੀ ’ਤੇ ਭੰਗੜੇ ਦੀ ਤਾਲ ਤੇ ਬੋਲੀਆਂ ਰਾਹੀਂ ਗਾਇਕੀ ਦੇ ਖੇਤਰ ਵਿੱਚ ਉੱਭਰੇ ਪੰਜਾਬੀ ਗਾਇਕ ਦਾ ਨਾਂ ਲੱਖਾ ਬਰਾੜ ਹੈ।
ਭਦੌੜ ਦੇ ਸੀਨੀਅਰ ਸੈਕੰਡਰੀ ਸਕੂਲ ਅਤੇ ਸੰਘੇੜਾ ਦੇ ਗੁਰੂ ਗੋਬਿੰਦ ਸਿੰਘ ਕਾਲਜ ਦੀ ਟੀਮ ਦਾ ਇਹ ਭੰਗੜਾ ਕਲਾਕਾਰ ਭੰਗੜੇ ਵਿੱਚ ਪਾਈਆਂ ਬੋਲੀਆਂ ਦੇ ਸਹਾਰੇ ਅੱਜ ਪੰਜਾਬੀ ਗਾਇਕੀ ਵਿੱਚ ਇੱਕ ਵੱਖਰਾ ਸਥਾਨ ਰੱਖਦਾ ਹੈ। ਉਸ ਨੇ ਭੰਗੜੇ ਦੇ ਨਾਲ ਨਾਲ ਗੀਤਕਾਰੀ ਅਤੇ ਗਾਇਕੀ ਵਿੱਚ ਆਪਣੀ ਪਲੇਠੀ ਐਲਬਮ ‘ਤੇਰਾ ਚਰਖਾ ਮਜਾਜਣੇ’ ਨਾਲ ਕਦਮ ਰੱਖਿਆ। ਇਸ ਐਲਬਮ ਦੀ ਕਾਮਯਾਬੀ ਨੇ ਬਰਾੜ ਨੂੰ ਚੰਗੇ ਗਾਇਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ। ਟੀ-ਸੀਰੀਜ਼ ਕੰਪਨੀ ਵੱਲੋਂ ਪੰਜਾਬ ਦੇ ਨਾਮਵਰ ਗਾਇਕਾਂ ਹਾਕਮ ਸੂਫ਼ੀ, ਰਣਜੀਤ ਮਣੀ, ਮਿੰਟੂ ਧੂਰੀ ਅਤੇ ਲੱਖਾ ਬਰਾੜ ਦੇ ਗੀਤਾਂ ਦੀ ਸਾਂਝੀ ਐਲਬਮ ਰਿਲੀਜ਼ ਕੀਤੀ ਗਈ, ਜਿਸ ਵਿੱਚ ਲੱਖਾ ਬਰਾੜ ਵੱਲੋਂ ਗਾਏ ਗੀਤ ‘ਸਾਨੂੰ ਤੂੰ ਟੱਕਰੀ ਤੈਨੂੰ ਟੱਕਰੂ ਬੰਸਰੀ ਵਾਲਾ’ ਨੂੰ ਸਰੋਤਿਆਂ ਨੇ ਕਾਫ਼ੀ ਪਸੰਦ ਕੀਤਾ। ਗੋਇਲ ਰਿਕਾਰਡਿੰਗ ਕੰਪਨੀ ਵੱਲੋਂ ਲੱਖਾ ਬਰਾੜ ਅਤੇ ਅਨੀਤਾ ਸਮਾਣਾ ਦੀ ਦੋਗਾਣਿਆਂ ਦੀ ਐਲਬਮ ‘ਸ਼ੌਕੀਨ ਮੁੰਡਿਆ’ ਰਿਲੀਜ਼ ਕੀਤੀ ਗਈ। ਇਸ ਐਲਬਮ ਨੂੰ ਵੀ ਸਰੋਤਿਆਂ ਨੇ ਬਹੁਤ ਪਸੰਦ ਕੀਤਾ।
ਉਹ ਇੱਕ ਵਧੀਆ ਸਟੇਜ ਕਲਾਕਾਰ ਹੈ ਜੋ ਆਪਣੀ ਗਾਇਕੀ ਦੇ ਨਾਲ ਭੰਗੜੇ ਅਤੇ ਅਦਾਕਾਰੀ ਨਾਲ ਸਰੋਤਿਆਂ ਨੂੰ ਕੀਲਣ ਦੀ ਕਲਾ ਜਾਣਦਾ ਹੈ। ਉਹ ਸਿੰਘਾਪੁਰ ਅਤੇ ਮਲੇਸ਼ੀਆ ਵਿੱਚ ਵੀ ਆਪਣੀ ਗਾਇਕੀ ਦੇ ਜੌਹਰ ਦਿਖਾ ਚੁੱਕਾ ਹੈ। ਸਿੰਗਲ ਟਰੈਕ ਨਾਲ ਜਲਦੀ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲਾ ਇਹ ਗੱਭਰੂ ਗਾਇਕੀ ਦੇ ਨਾਲ ਭੰਗੜਾ ਅਕੈਡਮੀ ਰਾਹੀਂ ਨੌਜਵਾਨਾਂ ਨੂੰ ਭੰਗੜਾ ਵੀ ਸਿਖਾਉਂਦਾ ਹੈ। ਸਾਫ਼ ਸੁਥਰੀ ਸਭਿਆਚਾਰਕ ਗਾਇਕੀ ਲਈ ਪ੍ਰਤੀਬੱਧ ਲੱਖਾ ਬਰਾੜ ਲਗਨ ਅਤੇ ਮਿਹਨਤ ਨਾਲ ਅੱਗੇ ਕਦਮ ਵਧਾ ਰਿਹਾ ਹੈ।
ਸੰਪਰਕ : 94635-87010 


Comments Off on ਉੱਭਰ ਰਹੀ ਆਵਾਜ਼ ਲੱਖਾ ਬਰਾੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.