ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਐਗਰੀ ਲੀਡਰਸ਼ਿਪ ਸੰੰਮੇਲਨ ਦਾ ਆਖ਼ਰੀ ਦਿਨ ਸਨਮਾਨਾਂ ਨੂੰ ਸਮਰਪਿਤ

Posted On March - 20 - 2017

ਪੱਤਰ ਪ੍ਰੇਰਕ
ਫਰੀਦਾਬਾਦ, 20 ਮਾਰਚ

ਅਗਾਂਹਵਧੂ ਕਿਸਾਨ ਨੂੰ ਸਨਮਾਨੇ ਜਾਣ ਦਾ ਦ੍ਰਿਸ਼। -ਫੋਟੋ: ਦਿਓਲ

ਅਗਾਂਹਵਧੂ ਕਿਸਾਨ ਨੂੰ ਸਨਮਾਨੇ ਜਾਣ ਦਾ ਦ੍ਰਿਸ਼। -ਫੋਟੋ: ਦਿਓਲ

ਹਰਿਆਣਾ ਸਰਕਾਰ ਵੱਲੋਂ ਪ੍ਰਸਿੱਧ ਸੈਲਾਨੀ ਕੇਂਦਰ ਸੂਰਜਕੁੰਡ ਵਿਖੇ ਲਾਇਆ ਗਿਆ ਦੂਜਾ ‘ਐਗਰੀ ਲੀਡਰਸ਼ਿਪ ਸੰਮੇਲਨ-2017’ ਅੱਜ ਸਮਾਪਤ ਹੋ ਗਿਆ। ਤੀਜੇ ਤੇ ਆਖ਼ਰੀ ਦਿਨ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਵੱਖ-ਵੱਖ ਵਰਗਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕਿਸਾਨਾਂ, ਕੁਟੀਰ ਉਦਯੋਗ ਤੇ ਖੇਤੀ ਅਧਾਰਿਤ ਧੰਦੇ ਚਲਾਉਣ ਵਾਲਿਆਂ ਨੂੰ ਸਨਮਾਨਤ ਕੀਤਾ । ਸਫ਼ੀਦੋਂ ਦੇ ਵਿਧਾਇਕ ਜਸਬੀਰ ਦੇਸ਼ਵਾਲ ਵੀ ਸ਼ਾਮਲ ਹੋਏ ਜਿਨ੍ਹਾਂ ਨੂੰ ਪੋਲਟਰੀ ਰਤਨ ਅਵਾਰਡ-2017 ਭੇਟ ਕੀਤਾ ਗਿਆ। ਉਨ੍ਹਾਂ 1985 ਤੋਂ ਆਪਣਾ ਕਾਰੋਬਾਰ 1000 ਮੁਰਗੀਆਂ ਨਾਲ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਦੀ ਆਮਦਨ 35 ਲੱਖ ਰੁਪਏ ਸਲਾਨਾ ਹੈ। ਸਿਰਸਾ ਜ਼ਿਲ੍ਹੇ ਦੇ ਫ਼ਤਹਿਪੁਰੀਆ ਨਿਵਾਸੀ ਸ਼ਹਿਦ ਉਤਪਾਦਕ ਜਨਿੰਦਰ ਕੁਮਾਰ ਸਾਹਰਨ ਨੂੰ ‘ਹਨੀ ਪੁਰਸਕਾਰ’ ਦਿੱਤਾ ਗਿਆ। ਹਿਸਾਰ ਦੇ ਪਿੰਡ ਮਾਤਰਸ਼ਿਆਮ ਨਿਵਾਸੀ ਅਨਿਲ ਕੁਮਾਰ ਨੂੰ ਖੁੰਭਾਂ ਦੇ ਉਤਪਾਦਨ ਲਈ ਨਿਵਾਜਿਆ ਗਿਆ। ਉਨ੍ਹਾਂ ਦੀ ਆਮਦਨ ਵੀ 50 ਲੱਖ ਰੁਪਏ ਹੈ। ਜ਼ਿਲ੍ਹਾ ਸੋਨੀਪਤ ਦੇ ਪਿੰਡ ਖੁਬੜੂ ਦੇ ਨਰਿੰਦਰ ਧਨਕੜ ਨੂੰ ਖੁੰਭਾਂ ਦਾ ਲੀਡਰ ਵਜੋਂ ਨਿਵਾਜਿਆ ਗਿਆ, ਉਨ੍ਹਾਂ ਦੀ ਆਮਦਨ ਵੀ 35 ਲੱਖ ਰੁਪਏ ਹੈ। ਪ੍ਰਧਾਨ ਮੰਤਰੀ ਫਸਲੀ ਯੋਜਨਾ ਲਈ ਕਿਸਾਨ ਰਜਿੰਦਰ ਸਿੰਘ ਨੂੰ 3 ਲੱਖ 27 ਹਜ਼ਾਰ, ਸ਼ਮਸ਼ੇਰ ਸਿੰਘ ਨੂੰ 2 ਲੱਖ 43 ਹਜ਼ਾਰ, ਭਗਵਾਨਾ ਨੂੰ 1 ਲੱਖ 80 ਹਜ਼ਾਰ ਸਮੇਤ ਹੋਰ ਕਿਸਾਨਾਂ ਨੂੰ ਲੱਖਾਂ ਰੁਪਏ ਉਪਰੋਕਤ ਯੋਜਨਾ ਤਹਿਤ ਦਿੱਤੇ ਗਏ। ਹੋਰ ਵਰਗਾਂ ਲਈ ਵੀ ਇਨਾਮ ਵੰਡੇ ਗਏ।
ਇਸ ਤੋਂ ਪਹਿਲਾਂ ਹਰਿਆਣਾ ਦੇ ਖੇਤੀ ਮੰਤਰੀ ਓਪੀ ਧਨਕੜ ਨੇ ਕਿਸਾਨਾਂ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਹਰ ਪੱਖੋਂ ਮਦਦ ਕੀਤੀ ਜਾਵੇਗੀ। ਹਰਿਆਣਾ ਸਰਕਾਰ ਵੱਲੋਂ ਹਰ ਸਾਲ ਹੀ ਇੱਥੇ ਕਿਸਾਨਾ ਮੇਲਾ ਲਾਉਣ ਦੀ ਯੋਜਨਾ ਵੀ ਉਲੀਕੀ ਗਈ ਹੈ। ਇਸ ਮੇਲੇ ਵਿੱਚ ਹਰੇਕ ਜ਼ਿਲ੍ਹੇ ਦੇ ਖੇਤੀ ਵਿਭਾਗ ਵੱਲੋਂ ਅਗਾਂਹਵਧੂ ਕਿਸਾਨਾਂ ਨੂੰ ਰੋਡਵੇਜ਼ ਦੀਆਂ ਬੱਸਾਂ ਰਾਹੀਂ ਮੇਲੇ ਤੱਕ ਢੋਇਆ ਗਿਆ ਤੇ ਔਰਤਾਂ ਨੇ ਵੀ ਸ਼ਿਕਰਤ ਕੀਤੀ। ਨੌਜਵਾਨ ਵਰਗ ਵੀ ਰੁਚੀ ਲੈ ਰਿਹਾ ਸੀ। ਪ੍ਰਦਰਸ਼ਨੀਆਂ ਤੇ ਸੈਮੀਨਾਰਾਂ ਦੌਰਾਨ ਸੂਬੇ ਦੀ ਖੇਤੀ ਨੂੰ ਹੋਰ ਆਧੁਨਿਕ ਬਣਾਉਣ ਅਤੇ ਦੇਸ਼ ਦੀ ਰਾਜਧਾਨੀ  ਦਿੱਲੀ ਦੇ ਨੇੜੇ ਹੋਣ ਕਰਕੇ ਲਾਹਾ ਲੈਣ ਦੀਆਂ ਸਲਾਹਾਂ ਸਮੇਤ ਟਰਾਂਸਪੋਰਟ ਤੇ ਤਕਨੀਕੀ ਮਸਲੇ ਵਿਚਾਰੇ ਗਏ।


Comments Off on ਐਗਰੀ ਲੀਡਰਸ਼ਿਪ ਸੰੰਮੇਲਨ ਦਾ ਆਖ਼ਰੀ ਦਿਨ ਸਨਮਾਨਾਂ ਨੂੰ ਸਮਰਪਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.