ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਐਡਹਾਕ ਕਮੇਟੀ ਦਾ ਧਰਨਾ ਜਾਰੀ

Posted On March - 20 - 2017
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਐਡਹਾਕ ਕਮੇਟੀ ਦੇ ਆਗੂ। -ਫ਼ੋਟੋ: ਅਕੀਦਾ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਐਡਹਾਕ ਕਮੇਟੀ ਦੇ ਆਗੂ। -ਫ਼ੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 20 ਮਾਰਚ
ਪੰਜਾਬੀ ਯੂਨੀਵਰਸਿਟੀ ਵਿੱਚ ਸੇਵਾ ਮੁਕਤ ਹੋਏ ਪੁਨਰ ਨਿਯੁਕਤ ਕੀਤੇ ਗਏ ਅਧਿਆਪਕਾਂ ਨੂੰ ਫ਼ਾਰਗ ਕਰਾਉਣ ਲਈ ਕਰਮਚਾਰੀਆਂ ਵੱਲੋਂ ਬਣਾਈ ਐਡਹਾਕ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ। ਪੁਨਰ ਨਿਯੁਕਤ ਅਧਿਆਪਕਾਂ ਨੂੰ ਫ਼ਾਰਗ ਕਰਾਉਣ ਲਈ ਕੀਤੀ ਜਾ ਰਹੀ ਮੰਗ ਵਿੱਚ ਕੁੱਝ ਹੋਰ ਮੰਗਾਂ ਵੀ ਨਾਲ ਰੱਖੀਆਂ ਗਈਆਂ ਹਨ। ਇਸੇ ਤਰ੍ਹਾਂ ਅੱਜ ਵੀ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਦੇ ਮੁਖੀ ਰਾਜਿੰਦਰ ਰਾਜੂ ਦੀ ਅਗਵਾਈ ਵਿੱਚ ਦੋ ਘੰਟੇ ਰੋਜ਼ਾਨਾ ਦਿੱਤਾ ਜਾਂਦਾ ਧਰਨਾ ਵੀ ਅੱਜ ਜਾਰੀ ਰੱਖਿਆ ਗਿਆ। ਐਡਹਾਕ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ ਨੇ ਕਿਹਾ ਕਿ ਧਰਨੇ ਵਿੱਚ ਜੋ ਮੰਗਾਂ ਰੱਖੀਆਂ ਗਈਆਂ ਹਨ ਉਹ ਲਾਜ਼ਮੀ ਪੂਰੀਆਂ ਕਰਾਈਆਂ ਜਾਣਗੀਆਂ, ਉਸ ਤੋਂ ਘੱਟ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੁਨਰ ਨਿਯੁਕਤ ਅਧਿਆਪਕਾਂ ਨੂੰ ਫ਼ਾਰਗ ਕੀਤਾ ਜਾਵੇ, ਯੂਨੀਵਰਸਿਟੀ ਵਿੱਚ ਹੋ ਰਹੇ ਖ਼ਰਚੇ ਘਟਾਏ ਜਾਣ, ਯੂਨੀਵਰਸਿਟੀ ਦੀਆਂ ਸਾਰੀਆਂ ਗੱਡੀਆਂ ਸੈਂਟਰ ਪੂਲ ਵਿੱਚ ਪਾਈਆਂ ਜਾਣ ਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਇਸ ਮੌਕੇ ਕਸ਼ਮੀਰ ਸਿੰਘ ਤੇ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਡਾ. ਗੁਰਜੰਟ ਸਿੰਘ ਨੂੰ ਤੁਰੰਤ ਅਧਿਆਪਨ ਦਾ ਕੰਮ ਦਿੱਤਾ ਜਾਵੇ, ਤੇ ਉਸ ਨੂੰ ਬੈਠਣ ਲਈ ਹੋਰ ਅਧਿਆਪਕਾਂ ਦੀ ਤਰ੍ਹਾਂ ਕਮਰਾ ਦਿੱਤਾ ਜਾਵੇ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ, ਮੁਹੰਮਦ ਜ਼ਹੀਰ ਲੋਰੇ, ਸੁਰਿੰਦਰ ਸਿੰਘ ਚੰਦੇਲ, ਅਮਨਦੀਪ ਸਿੰਘ, ਦਵਿੰਦਰਪਾਲ ਸ਼ਰਮਾ, ਜਰਨੈਲ ਸਿੰਘ, ਬਲਬੀਰ ਸਿੰਘ ਚੇਅਰਮੈਨ, ਅਮਰਜੀਤ ਸਿੰਘ ਸ਼ਾਮਲ ਸਨ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਅੱਜ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਦੇ ਦਫ਼ਤਰ ਵਿੱਚ ਮੀਟਿੰਗ ਕਰਕੇ ਵਾਈਸ ਚਾਂਸਲਰ ਤੋਂ ਵਾਂਝੀ ਹੋਈ ਯੂਨੀਵਰਸਿਟੀ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਵਿਸ਼ੇਸ਼ ਸਕੱਤਰ ਸਿੱਖਿਆ ਚੰਦਰ ਗੈਂਤ ਨਾਲ ਵੀ ਗੱਲ ਕੀਤੀ ਗਈ। ਸ੍ਰੀ ਗੈਂਤ ਨੇ ਅੱਜ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਆਪਣਾ ਪੱਲਾ ਨਾ ਫੜਾ ਕੇ ਸਗੋਂ ਕਿਹਾ ਕਿ ਉਹ ਤਾਂ ਬਹੁਤ ਛੋਟਾ ਅਧਿਕਾਰੀ ਹੈ, ਹੁਣ ਤਾਂ ਸਾਰਾ ਕੁੱਝ ਉਪਰਲੇ ਹੀ ਕਰਨਗੇ।

ਪੁਨਰ ਨਿਯੁਕਤ ਅਧਿਆਪਕਾਂ ਦੇ ਕੇਸ ਦੀ ਅਗਲੀ ਪੇਸ਼ੀ 27 ਨੂੰ
ਪੁਨਰ ਨਿਯੁਕਤ ਅਧਿਆਪਕਾਂ ਵੱਲੋਂ ਯੂਨੀਵਰਸਿਟੀ ਖ਼ਿਲਾਫ਼ ਕੀਤੇ ਕੇਸ ਦੀ ਪੇਸ਼ੀ ਹਾਈ ਕੋਰਟ ਨੇ 27 ਮਾਰਚ ਪਾ ਦਿੱਤੀ ਹੈ। ਯੂਨੀਵਰਸਿਟੀ ਨੇ ਆਪਣਾ ਪੱਖ 17 ਮਾਰਚ ਨੂੰ ਹੀ ਹਾਈ ਕੋਰਟ ਵਿੱਚ ਭੇਜ ਦਿੱਤਾ ਸੀ, ਜਿਸ ਦੇ ਅੱਜ ਫ਼ੈਸਲਾ ਨਹੀਂ ਕੀਤਾ ਗਿਆ। ਹਾਈ ਕੋਰਟ ਨੇ ਫ਼ੈਸਲਾ ਕਰਨਾ ਹੈ ਕਿ ਪੁਨਰ ਨਿਯੁਕਤ ਅਧਿਆਪਕ ਫ਼ਾਰਗ ਕੀਤੇ ਜਾਣ ਜਾਂ ਫਿਰ ਉਨ੍ਹਾਂ ਨੂੰ ਪੱਕੀ ਸਟੇਅ ਦਿੱਤੀ ਜਾਵੇ ਕਿਉਂਕਿ ਯੂਨੀਵਰਸਿਟੀ ਨੇ 28 ਫਰਵਰੀ ਨੂੰ ਸਾਰੇ ਪੁਨਰ ਨਿਯੁਕਤ ਅਧਿਆਪਕ ਫ਼ਾਰਗ ਕਰਨ ਲਈ ਹੁਕਮ ਕੱਢ ਦਿੱਤੇ ਸਨ।


Comments Off on ਐਡਹਾਕ ਕਮੇਟੀ ਦਾ ਧਰਨਾ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.