ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਐਮਆਰਪੀ ਨਿਯਮਤ ਕਰਨ ਲਈ ਵੱਖਰੇ ਕਾਨੂੰਨ ਦੀ ਲੋੜ ਨਹੀਂ: ਪਾਸਵਾਨ

Posted On March - 18 - 2017

12905cd _paswan_ramvilasਨਵੀਂ ਦਿੱਲੀ, 18 ਮਾਰਚ
ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪੈਕ ਕੀਤੇ ਪਾਣੀ ਅਤੇ ਕੋਲਡ ਡਰਿੰਕ ਦੀ ਐਮਆਰਪੀ ਨਿਯਮਤ ਕਰਨ ਸਬੰਧੀ ਵੱਖਰੇ ਕਾਨੂੰਨ ਦੀ ਲੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੌਜੂਦਾ ਕਾਨੂੰਨ ਨਾਲ ਹੀ ਉਪਰੋਕਤ ਚੀਜ਼ਾਂ ਸਬੰਧੀ ਹੇਰਾਫੇਰੀ ਨੂੰ ਰੋਕਿਆ ਜਾ   ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਚੀਜ਼ਾਂ ਦੇ ਭਾਰ ਅਤੇ ਮਿਕਦਾਰ ਸਬੰਧੀ ਹੇਰਾ-ਫੇਰੀ ਰੋਕਣ ਦੇ ਮਕਸਦ ਨਾਲ ਰਾਜਾਂ ਨੂੰ ਤਕਨੀਕੀ ਮਦਦ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਪੰਚਾਇਤਾਂ ਨੂੰ ਤੋਲਣ ਲਈ ਵਰਤੀਆਂ ਜਾਂਦੀਆਂ ਚੀਜ਼ਾਂ ਦੀ ਜਾਂਚ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਪੱਛੜੇ ਇਲਾਕਿਆਂ ਵਿੱਚ ਇਸ ਸਬੰਧੀ ਵਿਸ਼ੇਸ਼ ਵੈਨਾਂ ਭੇਜੀਆਂ ਜਾਣਗੀਆਂ।
ਵਸਤਾਂ ਦੀ ਐਮਆਰਪੀ ਪ੍ਰਾਈਵੇਟ ਫਰਮਾਂ ਵੱਲੋਂ ਤੈਅ ਕੀਤੀ ਜਾਂਦੀ ਹੈ, ਪਰ ਕਈ ਥਾਵਾਂ ਤੋਂ ਐਮਆਰਪੀ ਤੋਂ ਵੱਧ ਪੈਸੇ ਵਸੂਲਣ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਹਾਲ ਹੀ ਵਿੱਚ ਖ਼ਪਤਕਾਰ ਅਦਾਲਤ ਐਨਸੀਡੀਆਰਸੀ ਨੇ ਇੱਕ ਮਲਟੀਪਲੈਕਸ ਨੂੰ ਐਮਆਰਪੀ ਤੋਂ ਵੱਧ ਭਾਅ ’ਤੇ ਪਾਣੀ ਵੇਚਣ ਦੇ ਦੋਸ਼ ਹੇਠ ਜੁਰਮਾਨਾ ਕੀਤਾ ਸੀ। ਕਾਨੂੰਨੀ ਮਾਪਤੋਲ ਸਬੰਧੀ ਕੌਮੀ ਸਲਾਹਕਾਰ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਪਾਸਵਾਨ ਨੇ ਕਿਹਾ ਕਿ ਐਮਆਰਪੀ ਨਿਯਮਤ ਕਰਨ ਲਈ ਵੱਖਰੇ ਕਾਨੂੰਨ ਦੀ ਲੋੜ ਨਹੀਂ ਹੈ। ਰਾਜ ਸਰਕਾਰਾਂ ਨੂੰ ਇਸ ਸਬੰਧੀ ਹੋਰ ਸੁਚੇਤ ਹੋਣ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਕਿਹਾ ਗਿਆ ਹੈ।

 -ਪੀਟੀਆਈ


Comments Off on ਐਮਆਰਪੀ ਨਿਯਮਤ ਕਰਨ ਲਈ ਵੱਖਰੇ ਕਾਨੂੰਨ ਦੀ ਲੋੜ ਨਹੀਂ: ਪਾਸਵਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.