ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਔਰਤਾਂ ਜਾਸੂਸੀ ਵਿੱਚ ਅੱਗੇ: ਅਕਸ਼ੈ

Posted On March - 19 - 2017

ਨਵੀਂ ਦਿੱਲੀ, 19 ਮਾਰਚ
01ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਨੇ ਮਹਿਲਾਵਾਂ ਦੀ ‘ਸੂਹੀਆ ਸ਼ਕਤੀ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਔਰਤਾਂ ਸੰਸਾਰ ਦੀਆਂ ਸਭ ਤੋਂ ਵੱਡੀਆਂ ਜਾਸੂਸ ਹਨ ਤੇ ਸਾਰੇ ਪਤੀ ਇਸ ਗੱਲ ਨਾਲ ਸਹਿਮਤ ਹੋਣਗੇ।
49 ਸਾਲਾ ਅਦਾਕਾਰ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਉਣ ਵਾਲੀ ਐਕਸ਼ਨ ਫਿਲਮ ‘ਨਾਮ ਸ਼ਬਾਨਾ’ ਬਾਰੇ ਦੱਸਿਆ, ਜਿਸ ਵਿੱਚ ਅਕਸ਼ੈ ਕੁਮਾਰ ਨਾਲ ਤਾਪਸੀ ਪੰਨੂ ਨਜ਼ਰ ਆਵੇਗੀ। ਜਾਸੂਸਾਂ ਆਧਾਰਿਤ ਇਸ ਫਿਲਮ ਬਾਰੇ ਗੱਲ ਕਰਦਿਆਂ ਅਕਸ਼ੈ ਕੁਮਾਰ ਨੇ ਕਿਹਾ ਕਿ ਜਾਸੂਸੀ ਕਰਨ ਵਿੱਚ ਔਰਤਾਂ ਸਭ ਤੋਂ ਅੱਗੇ ਹਨ ਤੇ ਇਹ ਕੋਈ ਮਜ਼ਾਕ ਨਹੀਂ। ਤੁਸੀ ਕਿਸੇ ਵੀ ਪਤੀ ਤੋਂ ਇਸ ਬਾਰੇ ਪੁੱਛ ਸਕਦੇ ਹੋ ਤੇ ਸੀਆਈਏ ਜਿਹੀਆਂ ਨਾਮੀ ਏਜੰਸੀਆਂ ਵੀ ਅਜਿਹਾ ਮੰਨਦੀਆਂ ਹਨ। ਉਨ੍ਹਾਂ ਕਿਹਾ ਕਿ ਰੱਬ ਨੇ ਔਰਤਾਂ ਨੂੰ ਮੁੱਢੋਂ ਹੀ ਕੁਝ ਵੱਖਰੇ ਗੁਣਾਂ ਨਾਲ ਨਿਵਾਜਿਆ ਹੈ, ਜਦੋਂਕਿ ਪੁਰਸ਼ਾਂ ਨੂੰ ਆਪਣੇ ਆਪ ਵਿੱਚ ਅਜਿਹੇ ਗੁਣ ਪੈਦਾ ਕਰਨੇ ਪੈਂਦੇ ਹਨ। ‘ਜੌਲੀ ਐਲਐਲੀਬੀ 2’ ਦੇ ਅਦਾਕਾਰ ਨੇ ਕਿਹਾ ਕਿ ਫਿਲਮ ‘ਨਾਮ ਸ਼ਬਾਨਾ’ ਵੀ ਪਤੀਆਂ ਨੂੰ ਇਹੀ ਸੁਨੇਹਾ ਦਿੰਦੀ ਹੈ ਕਿ ਪਤਨੀਆਂ ਨਾਲ ਬਹਿਸ ਨਾ ਕੀਤੀ ਜਾਵੇ, ਕਿਉਂਕਿ ਉਹ ਸਭ ਜਾਣਦੀਆਂ ਹਨ ਤੇ ਉਨ੍ਹਾਂ ਨੂੰ ਜਾਣਨ ਦਾ ਹੱਕ ਹੈ।      -ਪੀਟੀਆਈ


Comments Off on ਔਰਤਾਂ ਜਾਸੂਸੀ ਵਿੱਚ ਅੱਗੇ: ਅਕਸ਼ੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.