ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਔਰਤ ਅਤੇ ਮਰਦ ਦੇ ਮਾਨਸਿਕ ਸਬੰਧਾਂ ਦੀ ਚਿਤੇਰੀ

Posted On March - 4 - 2017

12102cd _img_1104ਉਜਾਗਰ ਸਿੰਘ
ਚਿੱਤਰਕਾਰੀ ਦੇ ਖੇਤਰ ਵਿੱਚ ਨਵੀਆਂ ਲੀਹਾਂ ਪਾਉਣ ਵਾਲੀ ਅੰਬਾਲਿਕਾ ਸੂਦ ਜੈਕਬ ਅਜਿਹੀ ਚਿੱਤਰਕਾਰ ਹੈ ਜਿਸਨੇ ਸੰਸਾਰ ਪ੍ਰਸਿੱਧ ਚਿੱਤਰਕਾਰ ਪਿਕਾਸੋ ਅਤੇ ਖੁਜਰਾਹੋ ਦੀਆਂ ਮੂਰਤੀਆਂ ਦਾ ਸੂੁਖ਼ਮਤਾ ਨਾਲ ਅਧਿਐਨ ਕੀਤਾ। ਬਾਅਦ ਵਿੱਚ ਉਨ੍ਹਾਂ ਦੇ ਚਿੱਤਰਾਂ ਤੋਂ ਪ੍ਰੇਰਣਾ ਲੈ ਕੇ ਚਿੱਤਰਕਾਰੀ ਵਿੱਚ ਨਵਾਂ ਤਜਰਬਾ ਕਰਕੇ ਆਦਮੀ ਅਤੇ ਇਸਤਰੀ ਦੇ ਸੂਖ਼ਮ ਸਰੀਰਕ ਸਬੰਧਾਂ ਨੂੰ ਅਧਿਆਤਮਕ ਨਜ਼ਰ ਨਾਲ ਵੇਖਕੇ ਉਨ੍ਹਾਂ ਦੀਆਂ ਰੂਹਾਂ ਦੇ ਸਬੰਧਾਂ ਨੂੰ ਪੇਂਟ ਕਰਨ ਦਾ ਵਿਲੱਖਣ ਕਾਰਜ ਕੀਤਾ ਹੈ। ਮਰਦ ਅਤੇ ਔਰਤ ਇੱਕ ਦੂਜੇ ਦੇ ਪੂਰਕ ਹਨ। ਮਰਦ ਅਤੇ ਔਰਤ ਦੀ ਮਨੋਵਿਰਤੀ ਨੂੰ ਸਮਝਣਾ ਅਤੇ ਫਿਰ ਉਸ ਅਵਸਥਾ ਨੂੰ ਪੇਂਟ ਕਰਨਾ ਸੂਖ਼ਮ ਕਲਾਤਮਿਕ ਕੰਮ ਹੈ। ਅੰਬਾਲਿਕਾ ਨੇ ਬੁੱਧ ਧਰਮ ਦੀ ਯਾਕਸ਼ੀ ਕਲਾ ਜਿਸਨੂੰ ਨਿਊਡ ਚਿੱਤਰਕਲਾ ਵੀ ਕਿਹਾ ਜਾ ਸਕਦਾ ਹੈ, ਦਾ ਤੁਲਨਾਤਮਕ ਅਧਿਐਨ ਕਰਕੇ ਰੂਹਾਂ ਦੇ ਸੁਮੇਲ ਨੂੰ ਪੇਂਟ ਕੀਤਾ ਹੈ। ਸਰਸਰੀ ਤੌਰ ’ਤੇ ਉਸ ਦੇ ਚਿੱਤਰਾਂ ਨੂੰ ਵੇਖਕੇ ਇਹ ਮਹਿਸੂਸ ਹੁੰਦਾ ਹੈ ਕਿ ਉਹ ਨੰਗੇਜ਼ਵਾਦ ਦਾ ਪ੍ਰਗਟਾਵਾ ਕਰਦੇ ਹਨ, ਪਰ ਬਾਰੀਕੀ ਨਾਲ ਵੇਖਣ ’ਤੇ ਪਤਾ ਲੱਗਦਾ ਹੈ ਕਿ ਮਰਦ ਅਤੇ ਔਰਤ ਇੱਕ ਕਿਸਮ ਨਾਲ ਪਰਮਾਤਮਾ ਅਤੇ ਆਤਮਾ ਦਾ ਸੁਮੇਲ ਪ੍ਰਤੀਤ ਹੁੰਦੇ ਹਨ। ਉਸ ਦੇ ਸਾਰੇ ਚਿੱਤਰਾਂ ਦਾ ਵਿਸ਼ਾ ਮਰਦ ਅਤੇ ਔਰਤ ਦੇ ਸਬੰਧਾਂ ਬਾਰੇ ਹੀ ਹੈ, ਭਾਵੇਂ ਉਹ ਤੋਤਾ ਮੈਨਾ ਜਾਂ ਕੁਦਰਤ ਦੇ ਦ੍ਰਿਸ਼ਾਂ ਰਾਹੀਂ ਦਰਸਾਉਂਦੀ ਹੈ। ਉਸ ਦੇ ਚਿੱਤਰ ਬਿੰਬਾਤਮਕ ਅਤੇ ਸੰਕੇਤਕ ਹੁੰਦੇ ਹਨ।
ਉਸ ਨੇ ਕੁਝ ਚਿੱਤਰ ਪੰਜਾਬੀ ਸਭਿਆਚਾਰ ਨਾਲ ਸਬੰਧਤ ਵੀ ਬਣਾਏ ਹਨ, ਪਰ ਉਨ੍ਹਾਂ ਵਿੱਚ ਵੀ ਤੋਤਾ ਪੇਂਟ ਕੀਤਾ ਹੈ ਜਿਸਨੂੰ ਅੰਬਾਲਿਕਾ ਮਰਦ ਅਤੇ ਔਰਤ ਦੀ ਖੁਆਹਿਸ਼ ਦਾ ਪ੍ਰਤੀਕ ਮੰਨਦੀ ਹੈ। ਉਸ ਦੇ ਚਿੱਤਰ ਇੰਨੇ ਸੂਖ਼ਮ ਅਤੇ ਦਾਰਸ਼ਨਿਕ ਹੁੰਦੇ ਹਨ ਕਿ ਵੇਖਣ ਵਾਲੇ ਨੂੰ ਉਸ ਸਥਿਤੀ ਵਿੱਚ ਪਹੁੰਚਣਾ ਪੈਂਦਾ ਹੈ, ਜਿਸ ਸਥਿਤੀ ਵਿੱਚ ਪਹੁੰਚਕੇ ਕਲਾਕਾਰ ਨੇ ਉਸ ਨੂੰ ਚਿੱਤਰਿਆ ਹੈ। ਓਪਰੀ ਨਜ਼ਰ ਨਾਲ ਉਸ ਦੇ ਚਿੱਤਰਾਂ ਨੂੰ ਵੇਖਿਆਂ ਕੁਝ ਪੱਲੇ ਨਹੀਂ ਪੈਂਦਾ। ਇਨ੍ਹਾਂ ਨੂੰ ਸਮਝਣ ਲਈ ਮਨ ਨੂੰ ਇਕਾਗਰ ਕਰਕੇ ਅੰਤਰੀਵ ਆਤਮਾ ਨਾਲ ਇਕਮਿਕ ਹੋਣਾ ਪੈਂਦਾ ਹੈ।
12102cd _img_1121ਅੰਬਾਲਿਕਾ ਨੇ ਚੌਥੀ ਜਮਾਤ ਵਿੱਚ ਪੜ੍ਹਦਿਆਂ ਹੀ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਦਸਵੀਂ ਤਕ ਦੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਤੋਂ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਤੋਂ ਫਾਈਨ ਆਰਟਸ ਵਿੱਚ ਪੋਸਟ ਗ੍ਰੈਜੂਏਟ ਕੀਤੀ। ਬਾਅਦ ਵਿੱਚ ਉਸ ਨੇ ਇਸ ਵਿੱਚ ਪੀ.ਐੱਚ.ਡੀ.ਕੀਤੀ। ਅੰਬਾਲਿਕਾ ਆਪਣੀ ਕਲਾ ਨਿਖ਼ਾਰਨ ਲਈ ਆਪਣੀ ਅਧਿਆਪਕ ਡਾ. ਸਰੋਜ ਨੂੰ ਸਿਹਰਾ ਦਿੰਦੀ ਹੈ, ਜਿਸਨੇ ਲੜਕੀਆਂ ਦੇ ਕਾਲਜ ਵਿੱਚ ਪੜ੍ਹਾਉਂਦਿਆਂ ਉਸ ਵਿਚਲੇ ਕਲਾਕਾਰ ਨੂੰ ਪਛਾਣਦਿਆਂ ਨਿਖ਼ਾਰਿਆ। ਅੰਬਾਲਿਕਾ ਦਾ ਸਮੁੱਚਾ ਪਰਿਵਾਰ ਵਿਗਿਆਨਕ ਪੜ੍ਹਾਈ ਕਰਨ ਵਾਲਾ ਡਾਕਟਰਾਂ ਅਤੇ ਇੰਜੀਨੀਅਰਾਂ ਦਾ ਪਰਿਵਾਰ ਹੈ, ਪਰ ਉਹ ਇਕੱਲੀ ਹੀ ਹੈ ਜਿਸਨੇ ਕੋਮਲ ਕਲਾ ਵੱਲ ਮੁਹਾਰਾਂ ਮੋੜ ਕੇ ਫਾਈਨ ਆਰਟਸ ਦਾ ਵਿਸ਼ਾ ਚੁਣਿਆ ਹੈ। ਕਲਾ ਨੂੰ ਉਹ ਜੀਵਨ ਸਮਝਦੀ ਹੈ। ਉਹ ਆਪਣੇ ਚਿੱਤਰਾਂ ਵਿੱਚ ਗੂੜ੍ਹੇ ਰੰਗਾਂ ਦੀ ਵਰਤੋਂ ਕਰਦੀ ਹੈ ਕਿਉਂਕਿ ਗੂੜ੍ਹੇ ਰੰਗ ਔਰਤ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। ਉਹ 1997 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਵਿੱਚ ਬਤੌਰ ਲੈਕਚਰਾਰ ਚੁਣੀ ਗਈ।
ਇਸ ਸਮੇਂ ਉਹ ਇਸ ਵਿਭਾਗ ਦੀ ਮੁਖੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਮਿਊਜ਼ੀਅਮ ਦੀ ਡਾਇਰੈਕਟਰ ਦੇ ਤੌਰ ’ਤੇ ਸੇਵਾ ਨਿਭਾ ਰਹੀ ਹੈ। ਉਸਨੇ 4 ਵਿਦਿਆਰਥੀਆਂ ਨੂੰ ਪੀਐੱਚ.ਡੀ. ਵੀ ਕਰਵਾਈ ਹੈ। ਫਾਈਨ ਆਰਟਸ ਸਬੰਧੀ ਉਸ ਦੀਆਂ 3 ਪੁਸਤਕਾਂ ਅਤੇ 22 ਰਿਸਰਚ ਪੇਪਰ ਪ੍ਰਕਾਸ਼ਿਤ ਹੋਏ ਹਨ। ਉਸਨੂੰ ਕਈ ਸੰਸਥਾਵਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ ਹੈ।
ਸੰਪਰਕ: 94178-13072


Comments Off on ਔਰਤ ਅਤੇ ਮਰਦ ਦੇ ਮਾਨਸਿਕ ਸਬੰਧਾਂ ਦੀ ਚਿਤੇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.