ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਈ ਸਾਲਾਂ ਤੋਂ ਹਾਕੀ ਖਿਡਾਰੀ ਬੇਂਗਰਾ ਦੀ ਵਿੱਤੀ ਮਦਦ ਕਰ ਰਹੇ ਹਨ ਗਾਵਸਕਰ

Posted On March - 19 - 2017

ਰਾਂਚੀ, 19 ਮਾਰਚ
01ਪਿਛਲੇ ਕਈ ਸਾਲਾਂ ਤੋਂ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਝਾਰਖੰਡ ਦੇ ਗੋਪਾਲ ਬੇਂਗਰਾ ਦੀ ਵਿੱਤੀ ਮਦਦ ਕਰ ਰਹੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਐਤਵਾਰ ਨੂੰ ਇੱਥੇ ਜੇਐਸਸੀਏ ਸਟੇਡੀਅਮ ’ਚ ਉਸ ਨਾਲ ਮੁਲਾਕਾਤ ਕਰਕੇ ਮਿਲਣ ਦੀ ਸਾਲਾਂ ਪੁਰਾਣੀ ਖਵਾਹਿਸ਼ ਪੂਰੀ ਕਰ ਦਿੱਤੀ। ਸਾਲ 1978 ’ਚ ਬਿਊਨਸ ਆਇਰਸ ’ਚ ਖੇਡੇ ਗਏ ਤੀਜੇ ਹਾਕੀ ਵਿਸ਼ਵ ਕੱਪ ’ਚ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਬੇਂਗਰਾ ਨੇ ਗਾਵਸਕਰ ਨੂੰ ਮਿਲ ਕੇ ਉਸ ਨੂੰ ਮਦਦ ਲਈ ਧੰਨਵਾਦ ਕੀਤਾ। ਗਾਵਸਕਰ ਨੇ ਬੇਂਗਰਾ ਨੂੰ ਮਿਲ ਕੇ ਖੁਸ਼ੀ ਜ਼ਾਹਰ ਕੀਤੀ। ਗਾਵਸਕਰ ਵੱਲੋਂ ਬੇਂਗਰਾ ਨੂੰ ਕਈ ਸਾਲਾਂ ਤੋਂ ਸਾਢੇ ਸੱਤ ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਝਾਰਖੰਡ ਦੇ ਖੂੰਟੀ ਜ਼ਿਲ੍ਹਾ ਦੇ ਤੋਰਪਾ ਪ੍ਰਖੰਡ ਦੇ ਉਚੁਰ ਪਿੰਡ ਦਾ ਰਹਿਣ ਵਾਲਾ ਬੇਂਗਰਾ ਸਾਲ 1975 ਤੋਂ 1985 ਤੱਕ ਦੇਸ਼ ਲਈ ਹਾਕੀ ਖੇਡਦਾ ਰਿਹਾ। ਪੱਛਮੀ ਬੰਗਾਲ ਦੀ ਸਟੇਟ ਹਾਕੀ ਟੀਮ ਦੇ ਕਪਤਾਨ ਬੇਂਗਰਾ ਨੇ ਸਾਲ 1986 ’ਚ ਸਰੀਰਕ ਕਾਰਨਾਂ ਕਰਕੇ ਹਾਕੀ ਖੇਡਣੀ ਛੱਡ ਦਿੱਤੀ ਤੇ ਪਿੰਡ ਮੁੜ ਆਇਆ। ਫੌਜ ਵਿੱਚ ਨੌਕਰੀ ਕਰਨ ਦੇ ਬਾਵਜੂਦ ਬੇਂਗਰਾ ਨੂੰ ਪੈਨਸ਼ਨ ਨਹੀਂ ਮਿਲੀ। ਸਾਲ 2000 ਵਿੱਚ ਇੱਕ ਖ਼ਬਰ ਛਪੀ ਕਿ ਬੇਂਗਰਾ ਆਪਣੇ ਗੁਜ਼ਾਰੇ ਲਈ ਪੱਥਰ ਤੋੜਨ ਦਾ ਕੰਮ ਕਰ ਰਿਹਾ ਹੈ ਤਾਂ ਗਾਵਸਰ ਨੇ ਉਸ ਦੀ ਮਦਦ ਕਰਨ ਦੀ ਸੋਚੀ। ਗਾਵਸਕਰ ਦੀ ਕੰਪਨੀ ਪ੍ਰੋਫੈਸ਼ਨਲ ਮੈਨੇਜਮੈਂਟ ਗਰੁੱਪ ਬੇਂਗਰਾ ਸਮੇਤ ਕਈ ਹੋਰ ਹੋਰ ਲੋੜਵੰਦ ਖਿਡਾਰੀਆਂ ਦੀ ਮਦਦ ਕਰ ਰਹੀ ਹੈ। ਬੇਂਗਰਾ ਨੂੰ ਜਦ ਪਤਾ ਚੱਲਿਆ ਕਿ ਗਾਵਸਕਰ ਭਾਰਤ-ਆਸਟਰੇਲੀਆ ਵਿਚਾਲੇ ਮੈਚ ’ਚ ਕੁਮੈਂਟਰੀ ਲਈ ਰਾਂਚੀ ਆਏ ਹੋਏ ਹਨ ਤਾਂ ਉਹ ਗਾਵਸਕਰ ਨੂੰ ਮਿਲਣ ਤੇ ਉਨ੍ਹਾਂ ਦਾ ਧੰਨਵਾਦ ਕਰਨ ਇੱਥੇ ਪਹੁੰਚਿਆ।    -ਪੀਟੀਆਈ


Comments Off on ਕਈ ਸਾਲਾਂ ਤੋਂ ਹਾਕੀ ਖਿਡਾਰੀ ਬੇਂਗਰਾ ਦੀ ਵਿੱਤੀ ਮਦਦ ਕਰ ਰਹੇ ਹਨ ਗਾਵਸਕਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.