ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਤਲ ਕੇਸ ਵਿੱਚ ਤਾਂਤਰਿਕ ਗ੍ਰਿਫ਼ਤਾਰ

Posted On March - 20 - 2017

ਪੱਤਰ ਪ੍ਰੇਰਕ
ਮੋਰਿੰਡਾ, 20 ਮਾਰਚ
ਪੁਲੀਸ ਵੱਲੋਂ ਪਿੰਡ ਚੱਕਲਾਂ ਦੇ ਨੌਜਵਾਨ ਸਿਮਰਨਪ੍ਰੀਤ ਸਿੰਘ ਸਿਮਰੀ ਦੇ ਕਤਲ ਕੇਸ ਵਿੱਚ ਸੁਰਿੰਦਰ ਸਿੰਘ ਛਿੰਦਾ ਵਾਸੀ ਪਿੰਡ ਡੰਗੇਰੀਆਂ (ਸ੍ਰੀ ਫਤਿਹਗੜ੍ਹ ਸਾਹਿਬ) ਨੂੰ ਗ੍ਰਿਫਤਾਰ ਕੀਤਾ ਹੈ| ਥਾਣਾ  ਮੁਖੀ  ਮੋਰਿੰਡਾ ਦਵਿੰਦਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਛਿੰਦਾ (45) ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਡੰਗੇਰੀਆਂ (ਸ੍ਰੀ ਫਤਿਹਗੜ੍ਹ ਸਾਹਿਬ) ਜੋ ਆਪਣੇ ਆਪ ਨੂੰ ਗੁੱਗਾ ਜਾਹਰ ਪੀਰ ਦਾ ਭਗਤ ਅਖਵਾਉਂਦਾ ਸੀ ਅਤੇ  ਮੋਰਿੰਡਾ ਦੇ ਆਸਪਾਸ ਦੇ ਪਿੰਡਾਂ ਚੱਕਲਾਂ, ਕਜੌਲੀ, ਬੂਥਗੜ੍ਹ, ਲੁਠੇੜ੍ਹੀ ਆਦਿ ਪਿੰਡਾਂ ਵਿੱਚ ਆ ਕੇ ਭੋਲੇ ਭਾਲੇ ਲੋਕਾਂ ਨੂੰ ਇਹ ਆਖ ਕੇ ਫਸਾਉਂਦਾ ਸੀ ਕਿ ਉਹ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦਾ ਹੈ ਜਿਸ ਵਿੱਚ ਔਲਾਦ ਦਾ ਸੁੱਖ ਦਿਵਾਉਣਾ, ਲਾ ਇਲਾਜ ਬਿਮਾਰੀਆਂ ਦਾ ਇਲਾਜ ਕਰਨਾ ਅਤੇ ਨੌਕਰੀਆਂ ਦਵਾਉਣਾ ਆਦਿ|  ਉਕਤ ਅਖੌਤੀ ਬਾਬੇ ਨੇ 28 ਅਕਤੂਬਰ 2016 ਨੂੰ ਪਿੰਡ ਚੱਕਲਾਂ ਦੇ ਨੌਜਵਾਨ ਸਿਮਰਨਪ੍ਰੀਤ ਸਿੰਘ ਸਿਮਰੀ (22) ਨੂੰ ਪੁਲੀਸ ਵਿੱਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਪੈਸੇ ਲੈ ਕੇ ਆਉਣ ਲਈ ਕਿਹਾ ਅਤੇ ਸਿਮਰੀ 1 ਲੱਖ 75 ਹਜਾਰ ਰੁਪਏ ਲੈ ਕੇ ਪਾਖੰਡੀ ਬਾਬੇ ਛਿੰਦੇ ਕੋਲ ਪਹੁੰਚ ਗਿਆ ਅਤੇ ਬਾਬਾ ਲੜਕੇ ਸਿਮਰੀ ਨੂੰ ਪਿੰਡ ਲਾਗਿਓੁਂ ਲੰਘਦੀ ਨਹਿਰ ’ਤੇ ਲੈ ਗਿਆ ਅਤੇ ਨਹਿਰ ਕਿਨਾਰੇ ਪੂਜਾ ਕਰਨ ਲੱਗਾ|
ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਬਾਬੇ ਨੇ ਦੱਸਿਆ ਕਿ ਉਸਨੇ ਸਿਮਰੀ ਨੂੰ ਪੂਜਾ ਕਰਨ ਦੌਰਾਨ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ|


Comments Off on ਕਤਲ ਕੇਸ ਵਿੱਚ ਤਾਂਤਰਿਕ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.