ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਬੱਡੀ ਕੁਮੈਂਟੇਟਰ ਬਸੰਤ ਸਿੰਘ ਆਲਟੋ ਗੱਡੀ ਨਾਲ ਸਨਮਾਨਿਤ

Posted On March - 20 - 2017

ਪੱਤਰ ਪ੍ਰੇਰਕ
ਬਾਜਾਖਾਨਾ, 20 ਮਾਰਚ

ਬਸੰਤ ਸਿੰਘ ਬਾਜਾਖਾਨਾ ਦਾ ਗੱਡੀ ਨਾਲ ਸਨਮਾਨ ਕਰਦੇ ਹੋਏ  ਆਗੂ। -ਫੋਟੋ: ਢਿੱਲੋਂ

ਬਸੰਤ ਸਿੰਘ ਬਾਜਾਖਾਨਾ ਦਾ ਗੱਡੀ ਨਾਲ ਸਨਮਾਨ ਕਰਦੇ ਹੋਏ ਆਗੂ। -ਫੋਟੋ: ਢਿੱਲੋਂ

ਇੱਥੋਂ ਦੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਬਸੰਤ ਸਿੰਘ ਨੂੰ ਜੰਡਿਆਲਾ ਮੰਜਕੀ (ਜਲੰਧਰ) ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਆਲਟੋ ਕਾਰ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਹੀ ਖੇਡ ਪ੍ਰਮੋਟਰਾਂ ਜਤਿੰਦਰ ਜੌਹਲ ਯੂ.ਐਸ.ਏ. ਅਤੇ ਸੁੱਖਾ ਚੱਕਾਂ ਵਾਲਾ ਯੂ.ਕੇ. ਵੱਲੋਂ ਐਲਾਨ ਕੀਤਾ ਗਿਆ ਸੀ ਕਿ  ਕਬੱਡੀ ਕੁਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਦਾ ਆਲਟੋ ਗੱਡੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਕੁਮੇਂਟੇਟਰ ਬਸੰਤ ਸਿੰਘ ਬਾਜਾਖਾਨਾ ਨੂੰ ਪਹਿਲਾਂ ਵੀ ਦੋ ਮੋਟਰਾਂ-ਸਾਈਕਲਾਂ ਅਤੇ ਇੱਕ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਸਮੇਂ ਲਾਈਵ ਕਬੱਡੀ ਡਾਟ ਕਾਮ ਦੇ ਲੱਖਾ ਸਿੱਧਵਾਂ ਕੈਨੇਡਾ ਵੱਲੋਂ  ਬਸੰਤ ਸਿੰਘ ਬਾਜਾਖਾਨਾ ਦੀ ਇੰਟਰਵਿਊ ਵੀ ਲਈ ਗਈ।
ਇਸ ਮੌਕੇ ਜਤਿੰਦਰ ਜੌਹਲ ਯੂ.ਐੱਸ.ਏ., ਸੁੱਖਾ ਚੱਕਾਵਾਲਾ ਯੂ.ਕੇ., ਕਾਲਾ ਟਰੇਸੀ, ਮੱਖਣ ਪੱਲਣ ਪ੍ਰਧਾਨ, ਗੋਪੀ ਜੌਹਲ, ਜੀਤਾ ਚੱਕਾਵਾਲਾ, ਗੀਤਕਾਰ ਮੰਗਲ ਹਠੂਰ ਤੇ ਬਾਬਾ ਬਲਵੀਰ ਸਿੰਘ ਸੀਚੇਵਾਲ ਹਾਜ਼ਰ ਸਨ।


Comments Off on ਕਬੱਡੀ ਕੁਮੈਂਟੇਟਰ ਬਸੰਤ ਸਿੰਘ ਆਲਟੋ ਗੱਡੀ ਨਾਲ ਸਨਮਾਨਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.