ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕਲੱਬ ਵੱਲੋਂ ਗਰਮੀ ’ਚ ਵੱਧ ਤੋਂ ਵੱਧ ਪੌਦੇ ਲਾਉਣ ਦਾ ਫੈਸਲਾ

Posted On March - 20 - 2017

ਪੱਤਰ ਪ੍ਰੇਰਕ
ਬਾਜਾਖਾਨਾ, 20 ਮਾਰਚ

ਲਾਇਨਜ਼ ਕਲੱਬ ਬਰਗਾੜੀ ਦੇ ਮੈਂਬਰਾਂ ਦੇ ਸਨਮਾਨ ਦਾ ਦ੍ਰਿਸ਼।  -ਫੋਟੋ: ਢਿੱਲੋਂ

ਲਾਇਨਜ਼ ਕਲੱਬ ਬਰਗਾੜੀ ਦੇ ਮੈਂਬਰਾਂ ਦੇ ਸਨਮਾਨ ਦਾ ਦ੍ਰਿਸ਼। -ਫੋਟੋ: ਢਿੱਲੋਂ

ਲਾਇਨਜ਼ ਕਲੱਬ ਅਨਮੋਲ ਬਰਗਾੜੀ ਦੀ ਅਹਿਮ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਸਿਵੀਆ ਅਤੇ ਚੇਅਰਮੈਨ ਸੁਖਜੰਤ ਸਿੰਘ ਸਦਿਓੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਲਾਇਨ ਡਾ. ਬਲਵਿੰਦਰ ਸਿੰਘ ਸਿਵੀਆ ਨੇ ਕਿਹਾ ਕਿ ਬਰਗਾੜੀ ਵਿੱਚੋਂ ਲੰਘਦੇ ਕੌਮੀ ਸ਼ਾਹਰਾਹ ਨੰਬਰ 15 ਸੜਕ ਦੇ ਚਹੁੰਮਾਰਗੀ ਬਣਨ ਸਮੇਂ ਬਹੁਤ ਜ਼ਿਆਦਾ ਦਰੱਖਤਾਂ ਦੀ ਬਲੀ ਲਈ ਗਈ ਹੈ। ਇਸ ਲਈ ਕਲੱਬ ਵੱਲੋਂ ਇਸ ਇਲਾਕੇ ਵਿਚ ਵੱਧ ਤੋਂ ਵੱਧ ਛਾਂਦਾਰ ਪੌਦੇ ਲਾ ਕੇ ਇਨ੍ਹਾਂ ਨੂੰ  ਪ੍ਰਵਾਨ ਚੜ੍ਹਾਇਆ ਜਾਵੇਗਾ।
ਸੁਖਜੰਤ ਸਿੰਘ ਸਦਿਓੜਾ ਨੇ  ਨਵੀਂ ਬਣੀ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਨਿਰਮਾਣ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ  ਆਦੇਸ਼ ਦੇ ਕੇ ਇਸ ਸੜਕ ਦੇ ਦੋਵੇਂ ਪਾਸੇ ਪਹਿਲਾਂ ਵਾਂਗ ਰੁੱਖ ਲਾ ਕੇ ਇਸ ਨੂੰ ਹਰੀ ਭਰੀ ਬਣਾਇਆ ਜਾਵੇ।
ਆਗੂਆਂ ਨੇ 30 ਅਪਰੈਲ ਨੂੰ ਮਨਾਲੀ ਵਿਚ ਲਾਇਨਜ਼ ਇੰਟਰਨੈਸ਼ਨਲ ਜ਼ਿਲ੍ਹਾ 321 ਐਫ ਅਤੇ 30 ਜੂਨ ਨੂੰ ਦੁਨੀਆਂ ਦੇ ਸਮੂਹ ਲਾਇਨਜ਼ ਕਲੱਬਾਂ ਦੀ ਹੋ ਰਹੀ ਮੀਟਿੰਗ ਬਾਰੇ ਦੱਸਿਆ ਕਿ ਲਾਇਨਿਜ਼ਮ ਦੇ 100 ਸਾਲਾ  ਸਥਾਪਨਾ ਜਸ਼ਨ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ।
ਇਸ ਮੌਕੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਾਜ਼ਰ ਮੈਂਬਰਾਂ ਵਿਚ ਜਨਰਲ ਸਕੱਤਰ ਡਾ. ਹਰਮੀਤ ਸਿੰਘ ਢਿੱਲੋਂ, ਪ੍ਰੈਸ ਸਕੱਤਰ ਡਾ. ਜਗਦੇਵ ਸਿੰਘ ਚਹਿਲ, ਵਿੱਤ ਸਕੱਤਰ ਡਾ. ਹਰਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ  ਡਾਇਰੈਕਟਰ ਲਾਇਨ ਰਸ਼ਪਾਲ ਗੋਦਾਰਾ, ਲਾਇਨ ਬਲਜੀਤ ਰਹਿਲ, ਲਾਇਨ ਜਸਵੀਰ ਬਾਗੀ, ਲਾਇਨ ਮਹੇਸ਼ ਬਰਗਾੜੀ ਅਤੇ ਲਾਇਨ ਗੁਰਜੀਤ ਵਾਂਦਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।


Comments Off on ਕਲੱਬ ਵੱਲੋਂ ਗਰਮੀ ’ਚ ਵੱਧ ਤੋਂ ਵੱਧ ਪੌਦੇ ਲਾਉਣ ਦਾ ਫੈਸਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.