ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕਾਰ ਦਰੱਖ਼ਤ ’ਚ ਵੱਜਣ ਕਾਰਨ ਚਾਰ ਨੌਜਵਾਨ ਹਲਾਕ

Posted On March - 20 - 2017

ਸੁੰਦਰ ਨਾਥ ਆਰੀਆ
ਅਬੋਹਰ, 20 ਮਾਰਚ
ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਕਸਬਾ ਰਾਵਲਾ ਮੰਡੀ ਤੋਂ ਤਕਰੀਬਨ ਇੱਕ ਕਿਲੋਮੀਟਰ ਦੂਰ ਖਾਜੂਵਾਲਾ ਰੋਡ ’ਤੇ ਐਤਵਾਰ ਦੇਰ ਸ਼ਾਮ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ, ਜਿਸ ਕਾਰਨ ਕਾਰ ’ਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਇਹ ਸਾਰੇ ਨੌਜਵਾਨ ਘੜਸਾਨਾ ਮੰਡੀ ਦੇ ਰਹਿਣ ਵਾਲੇ ਸਨ।
ਜਾਣਕਾਰੀ  ਅਨੁਸਾਰ ਕਾਰ ਵਿੱਚ ਅਮਿਤ ਚਲਾਨਾ (30), ਬੰਟੀ ਉਰਫ਼ ਅਮਨ ਮਿਗਲਾਨੀ (30), ਅੰਕੁਰ ਛਾਬੜਾ (30) ਅਤੇ ਗਰਵਿਤ ਬਿਸ਼ਨੋਈ (22) ਸਵਾਰ ਸਨ। ਕਾਰ ਦੀ ਟੱਕਰ ਨਾਲ ਟਾਹਲੀ  ਦਾ ਦਰੱਖਤ ਜੜ੍ਹ ਤੋੋਂ ਉਖੜ ਕੇ ਜ਼ਮੀਨ ’ਤੇ ਡਿੱਗ ਪਿਆ।
ਰਾਵਲਾ ਦੇ ਥਾਣਾ ਮੁਖੀ ਕਰਨ ਸਿੰਘ ਰਾਠੌੜ ਨੇ ਦੱਸਿਆ ਕਿ ਪੋਸਟਮਾਰਟਮ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਹਨ। ਗਰਵਿਤ ਬਿਸ਼ਨੋਈ ਕਿਸਾਨ ਦੀਪੇਂਦਰ ਬਿਸ਼ਨੋਈ ਦਾ ਇਕਲੌਤਾ ਬੇਟਾ ਸੀ। ਗਰਵਿਤ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਤਹਿਸੀਲ ਉਪ ਪ੍ਰਧਾਨ ਵੀ ਸੀ। ਅੰਕੁਰ ਛਾਬੜਾ ਕੱਪੜਾ ਵਪਾਰੀ ਰਮੇਸ਼ ਛਾਬੜਾ ਦਾ ਇਕਲੌਤਾ ਪੁੱਤਰ ਸੀ। ਅਮਿਤ ਚਲਾਨਾ ਦੀ ਅਨਾਜ ਮੰਡੀ ਵਿੱਚ ਕੀਟਨਾਸ਼ਕਾਂ, ਖਾਦਾਂ ਤੇ ਬੀਜਾਂ ਦੀ ਦੁਕਾਨ ਕਰਦਾ ਸੀ। ਅਮਨ ਮਿਗਲਾਨੀ ਆਪਣੇ ਪਿਤਾ ਜਗਦੀਸ਼ ਮਿਗਲਾਨੀ ਨਾਲ ਵਪਾਰਕ ਗਤੀਵਿਧੀਆਂ ਵਿੱਚ ਹੱਥ ਵਟਾਉਂਦਾ ਸੀ। ਅਮਨਦੀਪ 8 ਸਾਲਾਂ ਦੀ ਬੱਚੀ ਦਾ ਪਿਤਾ ਸੀ।


Comments Off on ਕਾਰ ਦਰੱਖ਼ਤ ’ਚ ਵੱਜਣ ਕਾਰਨ ਚਾਰ ਨੌਜਵਾਨ ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.