ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਾਲਜ ਨਾਲ 84.52 ਲੱਖ ਦੀ ਧੋਖਾਧੜੀ ਕਰਨ ਵਾਲਾ ਗ੍ਰਿਫ਼ਤਾਰ

Posted On March - 21 - 2017

ਪੱਤਰ ਪ੍ਰੇਰਕ
ਖਰੜ, 20 ਮਾਰਚ

ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਂਦੀ ਹੋਈ ਪੁਲੀਸ। ਫੋਟੋ: ਜੈਨ

ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਂਦੀ ਹੋਈ ਪੁਲੀਸ। ਫੋਟੋ: ਜੈਨ

ਕੁਐਸਟ ਗਰੁੱਪ ਆਫ਼ ਕਾਲਜਿਜ਼ ਨਾਲ 84 ਲੱਖ 52 ਹਜ਼ਾਰ 296 ਰੁਪਏ ਦੀ ਧੋਖਾਧੜੀ ਕਰਕੇ ਦੇ ਦੋਸ਼ ਹੇਠ ਖਰੜ ਸਦਰ ਪੁਲੀਸ ਨੇ ਤਰੁਨ ਖੰਨਾ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਗਰੁੱਪ ਦੇ ਅਧਿਕਾਰਤ ਨੁਮਾਇੰਦੇ ਹਰਿੰਦਰ ਪਾਲ ਸਿੰਘ ਕੰਡਾ ਵੱਲੋਂ ਪੰਜਾਬ ਦੇ ਪੁਲੀਸ ਮੁਖੀ ਕੋਲ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਆਖਿਆ ਸੀ ਕਿ ਤਰੁਨ ਖੰਨਾ ਨੇ ਇਸ ਅਦਾਰੇ ਵਿੱਚ ਐਸਿਸਟੈਂਟ ਮੈਨੇਜਰ ਦੇ ਤੌਰ ’ਤੇ ਅਪਰੈਲ 2010 ਵਿੱਚ ਜੁਆਇੰਨ ਕੀਤਾ ਸੀ ਅਤੇ ਅਗਸਤ 2011 ਵਿੱਚ ਉਸ ਨੂੰ ਨੇਪਾਲ ਵਿੱਚ ਉਥੋਂ ਦੇ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਕਾਲਜ ਲਈ ਵਿਦਿਆਰਥੀਆਂ ਤੋਂ ਫੀਸ ਲੈਣ ਦੇ ਅਧਿਕਾਰ ਦਿੱਤੇ ਗਏ ਸਨ। ਉਸ ਨੂੰ ਰਸੀਦ ਬੁੱਕ ਦਿੱਤੀ ਗਈ ਅਤੇ ਅਗਸਤ 12 ਤੋਂ ਨਵੰਬਰ 15 ਤੱਕ 2 ਕਰੋੜ 66 ਲੱਖ ਰੁਪਏ ਦੀਆਂ ਰਸੀਦਾਂ ਜਾਰੀ ਕੀਤੀਆਂ ਗਈਆਂ। ਉਸ ਨੇ ਕੁਝ ਡਿਮਾਂਡ ਡਰਾਫਟ ਨੇਪਾਲ ਤੋਂ ਬਣਾ ਕੇ ਭੇਜੇ ਪਰ ਬਾਅਦ ਵਿੱਚ ਅਦਾਰੇ ਨੇ ਕਾਠਮੰਡੂ ਵਿੱਚ ਦੇ ਬੈਂਕ ਵਿੱਚ ਦਫ਼ਤਰ ਖੋਲ੍ਹ ਦਿੱਤਾ ਅਤੇ ਉਸ ਵਿੱਚ ਫੀਸਾਂ ਦੀ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਮੁਲਜ਼ਮ ਵੱਲੋਂ ਅਦਾਰੇ ਨੂੰ ਇੱਕ ਕਰੋੜ 23 ਲੱਖ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਗਈ। ਉਸ ਨੂੰ ਈਮੇਲ ਰਾਹੀਂ ਕਿਹਾ ਗਿਆ ਕਿ ਉਹ ਫੀਸਾਂ ਦੀ ਰਕਮ ਉਥੋਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦੇਵੇ ਪਰ ਉਹ ਕੋਈ ਨਾ ਕੋਈ ਬਹਾਨਾ ਲਗਾ ਕੇ ਇਸ ਨੂੰ ਲੇਟ ਕਰਦਾ ਰਿਹਾ। ਉਸ ਵੱਲੋਂ 86 ਲੱਖ 11 ਹਜ਼ਾਰ 779 ਰੁਪਏ ਦੀ ਰਕਮ ਖਰਚਣ ਸਬੰਧੀ ਸਟੇਟਮੈਂਟ ਦਿੱਤੀ ਗਈ ਹੈ ਪਰ ਉਸ ਵੱਲੋਂ ਕੋਈ ਬਿੱਲ ਜਾ ਕੋਈ ਹੋਰ ਦਸਤਾਵੇਜ਼ ਇਨ੍ਹਾਂ ਖਰਚਿਆਂ ਸਬੰਧੀ ਨਹੀਂ ਦਿੱਤੇ ਗਏ।
ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਨੇ ਕਥਿਤ ਗ਼ਲਤ ਬਿਲ ਦਿੱਤੇ ਹਨ। ਜਦੋਂ ਵਾਰ-ਵਾਰ ਉਸ ਨੂੰ ਪੈਸਿਆਂ ਸਬੰਧੀ ਕਿਹਾ, ਤਾਂ ਉਸ ਨੇ 24 ਦਸੰਬਰ 2016 ਨੂੰ ਸਾਢੇ 9 ਲੱਖ ਰੁਪਏ ਦੇ ਚੈੱਕ ਦਿੱਤੇ ਪਰ ਜੋ ਖਾਤੇ ਵਿੱਚ ਰਕਮ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਏ। ਉਨ੍ਹਾਂ ਦੋਸ਼ ਮੁਲਜ਼ਮ ਨੇ ਅਦਾਰੇ ਨਾਲ 84 ਲੱਖ 52 ਹਜ਼ਾਰ 96 ਰੁਪਏ ਦੀ ਧੋਖਾਧੜੀ ਕੀਤੀ ਹੈ।  ਅੱਜ ਅਦਾਲਤ ਵਿੱਚ ਸਰਕਾਰੀ ਪੱਖ ਨੇ ਮੁਲਜ਼ਮ ਦੇ 5 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਮੁਲਜ਼ਮ ਦਾ 3 ਦਿਨ ਦਾ ਪੁਲੀਸ ਰਿਮਾਂਡ ਦਿੱਤਾ।


Comments Off on ਕਾਲਜ ਨਾਲ 84.52 ਲੱਖ ਦੀ ਧੋਖਾਧੜੀ ਕਰਨ ਵਾਲਾ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.