ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

Posted On March - 17 - 2017

ਗੁਰਦੀਪ ਸਿੰਘ ਢੁੱਡੀ
cute teenage boy feeling confusedਮਾਪੇ, ਸਕੂਲ ਅਤੇ ਵਿਦਿਆਰਥੀਆਂ ਦੁਆਰਾ ਕਰੀਅਰ ਦੀ ਚੋਣ ਵਿੱਚ ਆਮ ਤੌਰ ’ਤੇ ਭਿੰਨਤਾ ਪਾਈ ਜਾਂਦੀ ਹੋਣ ਕਰਕੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਅਕਸਰ ਹੀ ਨਿਰਾਸ਼ਤਾ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਮਾਪਿਆਂ ਦਾ ਇੱਕ ਵਰਗ ਅਣਜਾਣਤਾ ਕਰਕੇ ਆਪਣੇ ਬੱਚੇ ਦੇ ਕਰੀਅਰ ਦੀ ਚੋਣ ਵਿੱਚ ਅਗਵਾਈ ਕਰਨ ਤੋਂ ਅਸਮਰੱਥ ਹੁੰਦਾ ਹੈ। ਦੂਜਾ ਵਰਗ ਆਪਣੀਆਂ ਇਛਾਵਾਂ ਦੀ ਪੂਰਤੀ ਕਰਨ ਦੀ ਲੋਚਾ ਕਰਕੇ ਆਪਣੇ ਬੱਚੇ ਅਤੇ ਪੜ੍ਹਾਈ ਲਈ ਵਿਸ਼ਿਆਂ ਦੀ ਚੋਣ ਥੋਪਦਾ ਹੈ। ਪ੍ਰਾਈਵੇਟ ਸਕੂਲਾਂ ਦਾ ਵਪਾਰਕ ਨਜ਼ਰੀਆ ਵਿਦਿਆਰਥੀ ਲਈ  ਵਿਕਲਪ ਰੱਖਦਾ ਹੀ ਨਹੀਂ ਹੈ। ਸਾਰੇ ਸਰਕਾਰੀ ਸਕੂਲਾਂ ਵਿੱਚ ਸਬੰਧਿਤ ਵਿਸ਼ਿਆਂ ਦੀ ਚੋਣ ਨਾ ਹੋਣ ਕਰਕੇ ਇੱਥੇ ਵੀ ਵਿਦਿਆਰਥੀ ਲਈ ਚੋਣ ਕਰਨ ਦੀ ਆਪਸ਼ਨ ਨਹੀਂ ਹੁੰਦੀ। ਅਜਿਹੇ ਹਾਲਾਤ ਵਿੱਚ ਕੁਝ ਸਮੇਂ ਬਾਅਦ ਵਿਦਿਆਰਥੀ ਲਈ ਭਟਕਣ ਪੈਦਾ ਹੋ ਜਾਂਦੀ ਹੈ। ਸਰਕਾਰ ਭਾਵੇਂ ਕਰੀਅਰ ਕੌਂਸਲਿੰਗ ਦਾ ਪ੍ਰੋਗਰਾਮ ਤਾਂ ਤੈਅ ਕਰਦੀ ਹੈ ਪਰ ਆਪਸ਼ਨ ਦੀ ਘਾਟ ਅਤੇ ਪ੍ਰਤੀਬੱਧਤਾ ਦੀ ਕਮੀ ਸਦਕਾ ਵਿਦਿਆਰਥੀ ਵਰਗ ਵਾਸਤੇ ਭਟਕਣਾ ਹੀ ਬਾਕੀ ਰਹਿ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਬਣਦਾ ਹੈ ਕਿ ਮਾਪੇ ਅਤੇ ਅਧਿਆਪਕ ਆਪਣੇ ਬੱਚਿਆਂ ਤੇ ਵਿਦਿਆਰਥੀਆਂ ਲਈ ਮਾਰਗਦਰਸ਼ਕ ਬਣਨ ਤਾਂ ਜੋ ਸਾਡੇ ਬੱਚਿਆਂ ਦੇ ਪੱਲੇ ਭਟਕਣਾ ਨਾ ਪਵੇ।
ਵਿਸ਼ਿਆਂ ਦੀ ਚੋਣ ਲਈ ਵੱਡੀ ਲੋੜ ਦਸਵੀਂ ਜਮਾਤ ਤੋਂ ਬਾਅਦ ਦੀ ਹੈ ਅਤੇ ਰਹਿੰਦੀ ਕਸਰ 10+2 ਜਮਾਤ ਤੋਂ ਬਾਅਦ ਇੱਕ ਵਾਰੀ ਫਿਰ ਚੋਣ ਦਾ ਮੌਕਾ ਦਿੱਤਾ ਜਾਵੇ। ਇਸ ਦਾ ਕਾਰਨ ਇਹ ਹੈ ਕਿ ਦਸਵੀਂ ਜਮਾਤ ਤਕ ਵਿਦਿਆਰਥੀ ਦੇ ਮਨ ਵਿੱਚ ਚੋਣ ਦੇ ਨਾਲ ਹੀ ਭਾਵੁਕਤਾ ਵੀ ਹੁੰਦੀ ਹੈ ਜਦੋਂਕਿ 10+2 ਤਕ ਪਹੁੰਚਦੇ ਹੋਏ ਵਿਦਿਆਰਥੀ ਵਿੱਚ ਉਮਰ ਦੇ ਅਨੁਸਾਰ ਪਰਪੱਕਤਾ ਵਰਗਾ ਬੜਾ ਕੁਝ ਆ ਜਾਂਦਾ ਹੈ। ਇਸ ਲਈ ਕਿਸੇ ਤਰ੍ਹਾਂ ਦੀ ਭਟਕਣਾ ਤੋਂ ਬਚਾਉਣ ਲਈ ਇੱਥੇ ਮਾਰਗਦਰਸ਼ਨ ਦੀ ਬੇਹੱਦ ਲੋੜ ਹੁੰਦੀ ਹੈ।
ਵਿਦਿਆਰਥੀ ਦੇ ਸਾਹਮਣੇ ਵਿਕਲਪਾਂ ਵਿੱਚ ਪਹਿਲੀ ਲੋੜ ਵਿਦਿਆਰਥੀ ਦੀ ਰੁਚੀ ਅਤੇ ਸਮਰੱਥਾ ਦੀ ਹੈ। ਇਸ ਤੋਂ ਅੱਗੇ ਵਿਦਿਆਰਥੀ ਦੀਆਂ ਭੌਤਿਕ ਸਹੂਲਤਾਂ ਦੀ ਹੈ। ਭਾਵੇਂ ਵਿਦਿਆਰਥੀ ਦੇ ਮਾਪਿਆਂ ਦੀ ਆਰਥਿਕਤਾ ਵਿੱਚ ਪੈਸੇ ਦੀ ਘਾਟ ਹੋਣ ਕਾਰਨ ਵਿਦਿਆਰਥੀ ਲਈ ਚੋਣ ਕੋਈ ਅਰਥ ਨਹੀਂ ਰੱਖਦੀ ਪਰ ਫਿਰ ਵੀ ਰੁਚੀ ਅਤੇ ਸਮਰੱਥਾ ਦੀ ਪ੍ਰਬਲਤਾ ਸਦਕਾ ਇਸ ਦੇ ਹੱਲ ਹੋਣ ਦੇ ਆਸਾਰ ਹੁੰਦੇ ਹਨ। ਮੈਡੀਕਲ ਅਤੇ ਇੰਜਨੀਅਰਿੰਗ ਲਾਈਨ ਆਮ ਤੌਰ ’ਤੇ ਮੁਕਾਬਲਤਨ ਵਧੇਰੇ ਖ਼ਰਚੀਲੀ ਲਾਈਨ ਹੈ ਪਰ ਇਸ ਦੀਆਂ ਮਿਸਾਲਾਂ ਮਿਲਦੀਆਂ ਹਨ ਕਿ ਸਮਰੱਥਾ ਅਤੇ ਰੁਚੀ ਦੀ ਪ੍ਰਬਲਤਾ ਅੱਗੇ ਆਰਥਿਕਤਾ ਗੋਡੇ ਟੇਕ ਦਿੰਦੀ ਹੈ। ਗਿਆਰਵੀਂ ਜਮਾਤ ਵਿੱਚ ਵਿਦਿਆਰਥੀ ਮੈਡੀਕਲ ਜਾਂ ਨਾਨ-ਮੈਡੀਕਲ ਦੇ ਵਿਸ਼ੇ ਰੱਖ ਲੈਂਦਾ ਹੈ ਤਾਂ ਪਹਿਲਾਂ ਸਕੂਲ ਪੱਧਰ ’ਤੇ ਫਿਰ ਅੱਗੇ ਅਕਸਰ ਹੀ ਆਰਥਿਕਤਾ ਦਾ ਸਮਾਧਾਨ ਹੋ ਜਾਂਦਾ ਹੈ। ਸਮਰੱਥ ਵਿਦਿਆਰਥੀ ਫਿਜਿਕਸ, ਕੈਮਿਸਟਰੀ ਅਤੇ ਬਾਇਓਲੋਜੀ ਜਾਂ ਮੈਥੇਮੈਟਿਕਸ ਵਿਸ਼ਿਆਂ ਦੀ ਪੜ੍ਹਾਈ ਕੇਵਲ ਸਕੂਲ ਦੇ ਅਧਿਆਪਕਾਂ ਦੇ ਆਸਰੇ ਸਿਰੇ ਲਾ ਲੈਂਦਾ ਹੈ। ਇਸੇ ਤਰ੍ਹਾਂ ਅੱਗੇ ਵੀ ਹੱਲ ਨਿਕਲ ਆਉਂਦੇ ਹਨ। ਕਾਮਰਸ, ਆਰਟਸ ਅਤੇ ਵੋਕੇਸ਼ਨਲ ਵਿਸ਼ੇ ਜ਼ਿਆਦਾ ਖ਼ਰਚ ਦੀ ਮੰਗ ਨਹੀਂ ਕਰਦੇ। ਜੇ ਕਿਤੇ ਸਾਡੀ ਸਿੱਖਿਆ ਵਿੱਚ ਬਾਜ਼ਾਰ ਦਾ ਪ੍ਰਭਾਵ ਨਾ ਪਿਆ ਹੁੰਦਾ ਤਾਂ ਵਿਦਿਆਥੀਆਂ       ਦੀ ਵਿਸ਼ਿਆਂ ਦੀ ਚੋਣ ਆਸਾਨ ਹੋ ਜਾਣੀ ਸੀ।
ਸਾਇੰਸ ਵਿਸ਼ਿਆਂ ਨਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਜਿੱਥੇ ਡਾਕਟਰ ਜਾਂ ਇੰਜਨੀਅਰ ਬਣ ਸਕਣ ਦੀ ਪੜ੍ਹਾਈ ਕਰਨ ਦੇ ਯੋਗ ਹੁੰਦੇ ਹਨ, ਉੱਥੇ ਉਹ ਖੇਤੀਬਾੜੀ (ਜਨਰਲ), ਖੇਤੀਬਾੜੀ ਇੰਜਨੀਅਰਿੰਗ, ਵੈਟਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ (ਪਸ਼ੂ ਚਕਿਸਤਕ) ਅਤੇ ਇਸ ਦੇ ਹੋਰ ਸਹਾਇਕ ਵਿਸ਼ਿਆਂ ਦੀ ਪੜ੍ਹਾਈ ਕਰਨ ਦੇ ਵੀ ਯੋਗ ਹੁੰਦੇ ਹਨ। ਪੰਜਾਬ ਵਿੱਚ ਖੇਤੀਬਾੜੀ ਵਿੱਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੇ ਡਿਗਰੀ ਧਾਰਕਾਂ ਵਾਸਤੇ ਖੇਤੀਬਾੜੀ ਵਿਕਾਸ ਅਫ਼ਸਰ ਦੀ ਚੰਗੇ ਰੁਤਬੇ ਵਾਲੀ ਅਸਾਮੀ ਲਈ ਯੋਗਤਾ ਬਣਦੀ ਹੈ। ਮੈਡੀਕਲ ਅਤੇ ਇੰਜਨੀਅਰਿੰਗ ਦੇ ਸਹਾਇਕ ਕੰਮਾਂ (ਲੈਬਾਰਟਰੀ ਟੈਕਨੀਸ਼ੀਅਨ, ਐਕਸ-ਰੇ, ਨਰਸਿੰਗ, ਸਾਧਾਰਨ ਇੰਜਨੀਅਰਿੰਗ ਕੋਰਸ ਅਤੇ ਨਿਊਟਰੀਸ਼ੀਅਨ ਆਦਿ ਦੇ ਡਿਪਲੋਮੇ ਅਤੇ ਡਿਗਰੀਆਂ) ਵਿੱਚ ਦਾਖ਼ਲੇ ਵਾਸਤੇ ਵੀ ਸਾਇੰਸ ਵਿਸ਼ਿਆਂ ਦੀ ਪੜ੍ਹਾਈ ਪ੍ਰਤੀਯੋਗੀ ਲਈ ਮੁੱਢਲੀ ਵਿਦਿਅਕ ਯੋਗਤਾ ਬਣ ਜਾਂਦੀ ਹੈ। 10+1 ਅਤੇ +2 ਤੋਂ ਬਾਅਦ ਸਾਇੰਸ ਵਿਸ਼ਿਆਂ ਵਿੱਚ ਹੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਵਾਲਿਆਂ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਧਿਆਪਕ ਲੱਗਣ ਵਿੱਚ ਵੀ ਮੁਕਾਬਲਤਨ ਸੌਖਿਆਈ ਰਹਿੰਦੀ ਹੈ। ਬੀ.ਐਸ.ਸੀ. ਤੋਂ ਬਾਅਦ ਬੀ.ਐਡ ਅਤੇ ਐਮ.ਐੱਸਸੀ. ਕਰਨ ਵਾਲੇ ਵਿਦਿਆਰਥੀ ਦੂਜੇ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਗ਼ੈਰ-ਸਰਕਾਰੀ ਜਾਂ ਸਰਕਾਰੀ ਨੌਕਰੀ ਵਿੱਚ ਪਹਿਲਾਂ ਆ ਸਕਣ ਦੇ ਯੋਗ ਹੋ ਜਾਂਦੇ ਹਨ। ਅੱਜ ਦੇ ਜ਼ਮਾਨੇ ਵਿੱਚ ਬਿਨਾਂ ਨੌਕਰੀ ਕਰਨ ਦੇ ਉਹ ਟਿਊਸ਼ਨ ਜਾਂ ਕੋਚਿੰਗ ਰਾਹੀਂ ਵੀ ਚੰਗੀ ਕਮਾਈ ਕਰ ਲੈਂਦੇ ਹਨ। ਇਸੇ ਤਰ੍ਹਾਂ ਸਾਇੰਸ ਵਿਸ਼ਿਆਂ ਨਾਲ 10+1 ਅਤੇ+2 ਵਿਸ਼ਿਆਂ ਦੀ ਕੀਤੀ ਪੜ੍ਹਾਈ ਵਿਦਿਆਰਥੀ ਵਾਸਤੇ ਇੱਕ ਹੋਰ ਵੀ ਬੜਾ ਵੱਡਾ ਰੋਲ ਅਦਾ ਕਰਦੀ ਹੈ। ਜੇਕਰ ਵਿਦਿਆਰਥੀ 10+1 ਅਤੇ +2 ਦੀਆਂ ਜਮਾਤਾਂ ਦੀ ਸਾਇੰਸ ਵਿਸ਼ਿਆਂ ਨਾਲ ਪੜ੍ਹਾਈ ਕਰਦਾ ਹੈ ਅਤੇ ਅੱਗੇ ਉਹ ਸਾਇੰਸ ਸਟਰੀਮ ਛੱਡ ਕੇ ਹੋਰ ਸਟਰੀਮ ਦੀ ਪੜ੍ਹਾਈ ਵਿੱਚ ਗ੍ਰੈਜੁਏਸ਼ਨ ਕਰਦਾ ਹੈ। ਗਰੈਜੂਏਸ਼ਨ ਕਰਨ ਤੋਂ ਬਾਅਦ ਉਹ ਵਿਦਿਆਰਥੀ ਅੱਗੇ ਸਿਵਿਲ ਸੇਵਾਵਾਂ ਵਰਗੇ ਮੁਕਾਬਲੇ ਦੇ ਇਮਤਿਹਾਨ ਵਿੱਚ ਬੈਠਦਾ ਹੈ ਤਾਂ ਇਸ ਵਾਸਤੇ ਜਨਰਲ ਸਟੱਡੀਜ਼ ਵਿੱਚ ਸਾਇੰਸ ਵਿਸ਼ਿਆਂ ਦੀ ਤਿਆਰੀ ਵੀ ਆਸਾਨੀ ਨਾਲ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਹੋਰਨਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਸਾਇੰਸ ਪੜ੍ਹੇ ਵਿਦਿਆਰਥੀ ਲਈ ਕੁਝ ਆਸਾਨੀ ਹੋ ਜਾਂਦੀ ਹੈ। (ਬਾਕੀ ਹਿੱਸਾ ਅਗਲੇ ਸ਼ੁੱਕਰਵਾਰ ਨੂੰ)
ਸੰਪਰਕ: 95010-20731


Comments Off on ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.