ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕੁਦਰਤ ਦੀ ਨਿਆਮਤ ਹੈ ਹਰਾ ਛੋਲੀਆ

Posted On March - 9 - 2017

ਡਾ. ਅਮਰੀਕ ਸਿੰਘ ਕੰਡਾ

10903cd _channnaਖ਼ੁਸ਼ੀ, ਸ਼ਾਂਤੀ ਤੇ ਚੰਗੀ ਖ਼ੁਰਾਕ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਾਲੇ ਸਭ ਤੋਂ ਅਹਿਮ ਤੱਤ ਹਨ। ਜੇ ਮਨੁੱਖ ਚੰਗੀ ਖ਼ੁਰਾਕ ਖਾ ਰਿਹਾ ਹੋਵੇ ਤਾਂ ਉਸ ਦਾ ਸਰੀਰ ਸਾਧਾਰਨ ਤੌਰ ’ਤੇ ਹੋਣ ਵਾਲੀਆਂ ਅਲਾਮਤਾਂ ਤੋਂ ਬਚਿਆ ਰਹਿੰਦਾ ਹੈ। ਅੱਜਕੱਲ੍ਹ ਘਰ ਤੋਂ ਬਾਹਰ ਜ਼ਿਆਦਾ ਮਸਾਲਿਆਂ ਵਾਲਾ ਤਿੱਖੇ ਸਵਾਦ ਨਾਲ ਭਰਪੂਰ ਤਲਿਆ ਹੋਇਆ ਭੋਜਨ ਖਾਣ ਦਾ ਰੁਝਾਨ ਕਾਫ਼ੀ ਵਧ ਗਿਆ ਹੈ। ਅਜਿਹਾ ਭੋਜਨ ਖਾ ਕੇ ਅਸੀਂ ਸਿੱਧੇ ਤੌਰ ’ਤੇ ਬਿਮਾਰੀਆਂ ਨੂੰ ਬੁਲਾਵਾ ਦਿੰਦੇ ਹਾਂ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਅਹਿਮ ਹੈ ਕਿ ਅਸੀਂ ਤਲਿਆ ਹੋਇਆ ਭੋਜਨ, ਬਾਜ਼ਾਰ ਦੀਆਂ ਬਣੀਆਂ ਮਿਠਿਆਈਆਂ ਦੀ ਵਰਤੋਂ ਘੱਟ ਕਰ ਦੇਈਏ ਤੇ ਇਸ ਦੀ ਥਾਂ ਕੁਦਰਤ ਵੱਲੋਂ ਦਿੱਤੀਆਂ ਦਾਤਾਂ ਨੂੰ ਖਾਈਏ।
ਸਾਡੇ ਸਰੀਰ ਲਈ ਬੇਹੱਦ ਲਾਹੇਵੰਦ ਨਿਆਮਤਾਂ ਵਿੱਚੋਂ ਇੱਕ ਹੈ ਹਰ ਛੋਲੀਆ। ਇਨ੍ਹੀਂ ਦਿਨੀਂ ਬਾਜ਼ਾਰ ਵਿੱਚੋਂ ਇਹ ਸੌਖਿਆਂ ਹੀ ਮਿਲ ਜਾਂਦਾ ਹੈ। ਹਰਾ ਛੋਲੀਆ ਜਾਂ ਹਰੇ ਛੋਲੇ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹਨ। ਇਸ ਵਿੱਚ ਵਿਟਾਮਿਨ ‘ਏ’, ‘ਬੀ’, ‘ਸੀ’, ‘ਈ’ ਅਤੇ ‘ਕੇ’ ਹੁੰਦਾ ਹੈ। ਇਸ ਵਿੱਚ ਪ੍ਰੋਟੀਨ ਅਤੇ ਮਿਨਰਲ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਫਾਈਬਰ ਦਾ ਵੀ ਚੰਗਾ ਕੁਦਰਤੀ ਸੋਮਾ ਹੈ। ਇਹ ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦੀ ਇੱਕ ਕਟੋਰੀ ਹਰ ਰੋਜ਼ ਖਾਣ ਨਾਲ ਦੋ ਹਫ਼ਤੇ ਵਿੱਚ ਸ਼ੂਗਰ ਦਾ ਪੱਧਰ ਸਾਧਾਰਨ ਹੋ ਜਾਂਦਾ ਹੈ ਅਤੇ ਬੁਰਾ ਕੋਲੈਸਟਰੋਲ ਘੱਟ ਹੋ ਜਾਂਦਾ ਹੈ। ਇਸ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਖ਼ੂਨ ਦੀ ਕਮੀ ਨੂੰ ਦੂਰ ਕਰਦਾ ਹੈ। ਹਰਾ ਛੋਲੀਆ ਕਮਜ਼ੋਰੀ ਦੂਰ ਕਰਕੇ ਸਰੀਰ ਨੂੰ ਸ਼ਕਤੀ ਦਿੰਦਾ ਹੈ। ਇਹ ਵਜ਼ਨ ਘਟਾਉਂਦਾ ਹੈ। ਇਹ ਚਮੜੀ ਦੇ ਰੋਗੀਆਂ ਲਈ ਬਹੁਤ ਵਧੀਆ ਕੁਦਰਤੀ ਸੋਮਾ ਹੈ ਕਿਉਂਕਿ ਇਸ ਕਲੋਰੋਫਿਲ ਦੇ ਨਾਲ ਨਾਲ ‘ਏ’, ‘ਈ’, ‘ਸੀ’, ‘ਕੇ’ ਅਤੇ ‘ਬੀ’ ਕੰਪਲੈਕਸ ਹੁੰਦਾ ਹੈ। ਛੋਲੀਏ ਵਿੱਚ ਵਿਟਾਮਿਨ ‘ਡੀ’ ਹੋਣ ਕਰਕੇ ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਦੀ ਵਰਤੋਂ ਨਾਲ ਆਂਤੜੀਆਂ ਦਾ ਕੈਂਸਰ ਹੋਣਾ ਦਾ ਖ਼ਤਰਾ ਘਟਦਾ ਹੈ। ਇਹ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਦੇ ਨਾਲ ਨਾਲ ਸਾਨੂੰ ਜਲਦੀ ਬੁੱਢੇ ਵੀ ਨਹੀਂ ਹੋਣ ਦਿੰਦਾ। ਹਰਾ ਛੋਲੀਆ ਖਾਣ ਨਾਲ ਲੋੜ ਤੋਂ ਵਧੇਰੇ ਖਾਣ ਦੀ ਆਦਤ ਤੋਂ ਛੁਟਕਾਰਾ ਮਿਲ ਜਾਵੇਗਾ।

ਸੰਪਰਕ: 98557-35666


Comments Off on ਕੁਦਰਤ ਦੀ ਨਿਆਮਤ ਹੈ ਹਰਾ ਛੋਲੀਆ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.