ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਕੁੱਤਿਆਂ ਨੂੰ ਜਾਸੂਸੀ ਲਈ ਕਿਉਂ ਵਰਤਦੇ ਹਾਂ?

Posted On March - 11 - 2017

12802cd _new delhi police dogsਕਰਨੈਲ ਸਿੰਘ ਰਾਮਗੜ੍ਹ

ਬੱਚਿਓ, ਕੁੱਤੇ ਦੇ ਨੱਕ ਵਿੱਚ ਸਪੰਜੀ ਝਿੱਲੀ ਹੁੰਦੀ ਹੈ ਜਿਸ ਵਿੱਚ ਗੰਧ ਨੂੰ ਅਨੁਭਵ ਕਰਨ ਵਾਲੇ ਸੈੱਲ ਹੁੰਦੇ ਹਨ। ਕੁੱਤੇ ਵਿੱਚ ਝਿੱਲੀ ਦਾ ਖੇਤਰਫਲ਼ 26 ਵਰਗ ਇੰਚ ਹੁੰਦਾ ਹੈ। ਜਦੋਂਕਿ ਮਨੁੱਖ ਵਿੱਚ ਝਿੱਲੀ ਦਾ ਖੇਤਰਫਲ਼ 1.6 ਵਰਗ ਇੰਚ ਹੁੰਦਾ ਹੈ। ਕੁੱਤੇ ਵਿੱਚ ਓਲਫੈਕਟਰੀ ਸੈੱਲਾਂ ਦੀ ਗਿਣਤੀ 20 ਤੋਂ 30 ਕਰੋੜ ਹੁੰਦੀ ਹੈ। ਮਨੁੱਖ ਵਿੱਚ ਇਨ੍ਹਾਂ ਸੈੱਲਾਂ ਦੀ ਗਿਣਤੀ ਲਗਭਗ 50 ਤੋਂ 60 ਲੱਖ ਹੁੰਦੀ ਹੈ। ਕੁੱਤੇ ਦੀ ਸੁੰਘਣ ਸ਼ਕਤੀ ਮਨੁੱਖ ਨਾਲੋਂ ਇੱਕ ਹਜ਼ਾਰ ਤੋਂ ਇੱਕ ਲੱਖ ਗੁਣਾ ਜ਼ਿਆਦਾ ਹੁੰਦੀ ਹੈ। ਕੁੱਤੇ ਵਿੱਚ ਓਲਫੈਕਟਰੀ ਬਲਬ ਜਿਹੜਾ ਗੰਧ ਦੇ ਸੰਦੇਸ਼ ਦਿਮਾਗ਼ ਨੂੰ ਪਹੁੰਚਾਉਂਦਾ ਹੈ, ਮਨੁੱਖ ਨਾਲੋਂ ਚਾਲੀ ਗੁਣਾ ਵੱਡਾ ਹੁੰਦਾ ਹੈ।
ਕੁੱਤੇ ਦੇ ਨੱਕ ਵਿੱਚ ਦੋ ਰਸਤੇ ਹੁੰਦੇ ਹਨ। ਇੱਕ ਰਸਤਾ ਸਾਹ ਲੈਣ ਲਈ ਅਤੇ ਦੂਜਾ ਰਸਤਾ ਗੰਧ ਲੈਣ ਲਈ ਹੁੰਦਾ ਹੈ। ਇਸ ਦਾ ਨੱਕ ਗਿੱਲਾ ਹੁੰਦਾ ਹੈ ਜਿਹੜਾ ਗੰਧ ਦੇ ਅਣੂਆਂ ਨੂੰ ਪਕੜ ਕੇ ਰੱਖਦਾ ਹੈ। ਇਸ ਦੇ ਨੱਕ ਵਿੱਚ ਵਾਧੂ ਅੰਗ ਜੈਕਬਸਨ ਹੁੰਦਾ ਹੈ। ਇਹ ਅੰਗ ਗੰਧ ਅਤੇ ਸੁਆਦ ਨੂੰ ਅਨੁਭਵ ਕਰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਕੁੱਤੇ ਦੀ ਸੁੰਘਣ ਸ਼ਕਤੀ ਤੇਜ਼ ਹੁੰਦੀ ਹੈ।
ਕੁੱਤਾ ਪਾਣੀ ਹੇਠਾਂ 40 ਫੁੱਟ ਅਤੇ ਧਰਤੀ ਹੇਠਾਂ 15 ਫੁੱਟ ਡੂੰਘਾਈ ਤਕ ਮਰੇ ਹੋਏ ਜੀਵ ਦੀ ਗੰਧ ਨੂੰ ਅਨੁਭਵ ਕਰ ਸਕਦਾ ਹੈ। ਕੁੱਤਾ ਜ਼ਮੀਨ ਹੇਠਾਂ ਬੰਬ, ਸੁਰੰਗ, ਸੋਨਾ ਜਾਂ ਨਸ਼ੇ ਵਾਲੇ ਪਦਾਰਥ ਆਦਿ ਦਾ ਸੁੰਘਣ ਸ਼ਕਤੀ ਨਾਲ ਪਤਾ ਲਗਾ ਸਕਦਾ ਹੈ। ਇਹ ਗੁਆਚੇ ਲੋਕਾਂ ਜਾਂ ਚੋਰਾਂ ਆਦਿ ਨੂੰ ਲੱਭਣ ਵਿੱਚ ਸਹਾਇਤਾ ਕਰ ਸਕਦਾ ਹੈ ਜਿਸ ਕਰਕੇ ਪੁਲੀਸ ਕੁੱਤੇ ਨੂੰ ਜਾਸੂਸੀ ਲਈ ਵਰਤਦੀ ਹੈ।

ਸੰਪਰਕ : 79864-99563


Comments Off on ਕੁੱਤਿਆਂ ਨੂੰ ਜਾਸੂਸੀ ਲਈ ਕਿਉਂ ਵਰਤਦੇ ਹਾਂ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.