ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕੈਪਟਨ ਸਰਕਾਰ ਜਾਂ ਖਪਤਕਾਰਾਂ ਨੂੰ ਝੱਲਣਾ ਪਵੇਗਾ ਪਾਵਰਕੌਮ ਦਾ ‘ਕਰੰਟ’

Posted On March - 21 - 2017

12003CD _20 LOGO POWERCOM F= 20ਰਵੇਲ ਸਿੰਘ ਭਿੰਡਰ
ਪਟਿਆਲਾ, 20 ਮਾਰਚ
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਸੂਬੇ ’ਚ ਨਵੀਆਂ ਬਿਜਲੀ ਦਰਾਂ ਤੈਅ ਕਰਨ ਸਬੰਧੀ ਅੰਤਿਮ ਪੜਾਅ ‘ਤੇ ਹੈ| ਸੂਬੇ ਦੇ ਬਿਜਲੀ ਖਪਤਕਾਰਾਂ ਦੀ ਨਵੀਂ ਸਰਕਾਰ ’ਤੇ ਪੂਰੀ ਟੇਕ ਹੈ ਕਿ ਬਿਜਲੀ ਦਰਾਂ ਦੇ ਵਾਧੇ ਦਾ ਕਰੰਟ ਨਹੀਂ ਲੱਗਣ ਦੇਵੇਗੀ| ਹੁਣ ਇਹ ਫ਼ੈਸਲਾ ਨਵੀਂ ਕੈਪਟਨ ਸਰਕਾਰ ਲਈ ਵੱਡੀ ਚੁਣੌਤੀ ਸਮਝਿਆ ਜਾ ਰਿਹਾ ਹੈ|
ਦੱਸਣਯੋਗ ਹੈ ਕਿ ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨਰ ਕੋਲ ਦਾਇਰ ਕੀਤੀ ਆਪਣੀ ਸਾਲਾਨਾ ਰੈਵੇਨਿਊ ਰਿਪੋਰਟ ਵਿੱਚ ਬਿਜਲੀ ਦਰਾਂ ਵਿੱਚ 20 ਫੀਸਦੀ ਵਾਧੇ ਦੀ ਮੰਗ ਕੀਤੀ ਹੈ| ਕਮਿਸ਼ਨ ਵੱਲੋਂ ਬਿਜਲੀ ਦਰਾਂ ‘ਚ ਵਾਧੇ ਦੀ ਪਾਵਰਕੌਮ ਦੀ ਤਜਵੀਜ਼ ‘ਤੇ ਜਨਤਕ ਇਤਰਾਜ਼ਾਂ ਦੀ ਸੁਣਵਾਈ ਦਾ ਕੰਮ ਮੁਕੰਮਲ ਕਰ ਲਿਆ ਹੈ| ਹੁਣ ਕਮਿਸ਼ਨ ਨੇ ਇਨ੍ਹਾਂ ਇਤਰਾਜ਼ਾਂ ਬਾਰੇ ਪਾਵਰਕੌਮ ਤੋਂ ਟਿੱਪਣੀਆਂ ਮੰਗੀਆਂ ਹਨ| ਇਨ੍ਹਾਂ ਦੇ ਆਉਣ ਮਗਰੋਂ ਰੈਗੂਲੇਟਰੀ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਤੋਂ ਇਹ ਪੁੱਛਿਆ ਜਾਵੇਗਾ ਕਿ ਉਹ ਕਿਸ ਵਰਗ ਲਈ ਕਿੰਨੀ ਸਬਸਿਡੀ ਦੇਣ ਦੀ ਇੱਛੁਕ ਹੈ| ਸਰਕਾਰ ਦੇ ਜਵਾਬ ਮਗਰੋਂ ਸਾਰੀ ਗਿਣਤੀ ਮਿਣਤੀ ਲਗਾ ਕੇ ਰੈਗੂਲੇਟਰੀ ਕਮਿਸ਼ਨ ਨਵੀਆਂ ਦਰਾਂ ਦਾ ਐਲਾਨ ਕਰੇਗਾ| ਪਾਵਰਕੌਮ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਤਿੰਨ ਸਾਲਾਂ ਲਈ ਬਿਜਲੀ ਦਰਾਂ ਤੈਅ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ 2017-18, 2018-19 ਅਤੇ 2019-20 ਸ਼ਾਮਲ ਹਨ| ਇਹ ਪਹਿਲੀ ਵਾਰ ਹੈ ਜਦੋਂ ਮਲਟੀ ਈਅਰ ਟੈਰਿਫ ਪਟੀਸ਼ਨ ਦਾਇਰ ਕੀਤੀ ਗਈ ਹੈ| ਇਸ ਵਿੱਚ ਬਿਜਲੀ ਦਰਾਂ ਵਿੱਚ 20 ਫੀਸਦੀ ਵਾਧੇ ਦੀ ਮੰਗ ਕੀਤੀ ਗਈ ਹੈ ਅਤੇ ਤਰਕ ਦਿੱਤਾ ਗਿਆ ਹੈ ਕਿ ਪਿਛਲੇ ਸਾਲਾਂ ਦੌਰਾਨ ਪਾਵਰਕੌਮ ਨੂੰ ਮਾਲੀਆ ਪੱਖੋਂ 5999.32 ਕਰੋੜ ਰੁਪਏ ਦਾ ਘਾਟਾ ਪਿਆ ਹੈ| ਸਾਲ 2017-18 ਲਈ ਇਸ ਘਾਟੇ ਤੇ ਅਗਲੇ ਘਾਟੇ ਨੂੰ ਮਿਲਾ ਕੇ ਕੁੱਲ 11575 ਕਰੋੜ ਰੁਪਏ ਦਾ ਮਾਲੀਆ ਘਾਟਾ ਪੈਣ ਦੇ ਆਸਾਰ ਹਨ।
ਪਾਵਰਕੌਮ ਨੇ ਇਸ ਦੇ ਮੱਦੇਨਜ਼ਰ ਬਿਜਲੀ ਦਰਾਂ ਤੈਅ ਕਰਨ ਦੀ ਮੰਗ ਕੀਤੀ ਹੈ| ਪੰਜਾਬ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਬਿਜਲੀ ਦਰਾਂ ਨਹੀਂ ਵਧੀਆਂ। ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਦੇ ਲੋਕਾਂ ਨੂੰ ਭਾਵੇਂ ਨਵੀਂ ਸਰਕਾਰ ਤੋਂ ਆਸ ਹੈ ਕਿ ਉਹ ਪਹਿਲੇ ਸਾਲ ਲੋਕਾਂ ਨੂੰ ਬਿਜਲੀ ਦੀ ‘ਕਰੰਟ’ ਨਹੀਂ ਲੱਗਣ ਦੇਵੇਗੀ|

ਨਵੀਆਂ ਦਰਾਂ ਬਾਰੇ ਰਿਪੋਰਟ ਲਗਪਗ ਮੁਕੰਮਲ: ਚੇਅਰਮੈਨ
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਡੀ.ਐਸ. ਬੈਂਸ ਨੇ ਦੱਸਿਆ ਕਿ ਨਵੀਆਂ ਦਰਾਂ ਦੇ ਐਲਾਨ ਸਬੰਧੀ ਕਮਿਸ਼ਨ ਹੁਣ ਅੰਤਿਮ ਪੜਾਅ ‘ਤੇ ਹੈ| ਕਮਿਸ਼ਨ ਨੇ ਜਨਤਕ ਇਤਰਾਜ਼ ਪ੍ਰਾਪਤ ਕਰਨ ਦੀ ਪ੍ਰਕਿਰਿਆ 13 ਮਾਰਚ ਨੂੰ ਮੁਕੰਮਲ ਕਰ ਲਈ ਹੈ| ਪਿਛਲੇ ਸਾਲਾਂ ਦੀਆਂ ਆਡਿਟ ਰਿਪੋਰਟਾਂ ਸਮੇਤ ਲੋੜੀਂਦੀਆਂ ਸਾਰੀਆਂ ਰਿਪੋਰਟਾਂ ਆ ਗਈਆਂ ਹਨ। ਕਮਿਸ਼ਨ ਹੁਣ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਰਿਪੋਰਟ ਤਿਆਰ ਕਰ ਰਿਹਾ ਹੈ| ਇਸ ਮਗਰੋਂ ਸਰਕਾਰ ਤੋਂ ਸਬਸਿਡੀਆਂ ਬਾਰੇ ਜਾਣਕਾਰੀ ਲਈ ਜਾਵੇਗੀ| ਉਨ੍ਹਾਂ ਆਖਿਆ ਕਿ ਸਰਕਾਰ ਦੇ ਜਵਾਬ ਮਗਰੋਂ ਨਵੀਆਂ ਦਰਾਂ ਦਾ ਐਲਾਨ ਸੰਭਵ ਹੋ ਸਕੇਗਾ|


Comments Off on ਕੈਪਟਨ ਸਰਕਾਰ ਜਾਂ ਖਪਤਕਾਰਾਂ ਨੂੰ ਝੱਲਣਾ ਪਵੇਗਾ ਪਾਵਰਕੌਮ ਦਾ ‘ਕਰੰਟ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.