ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕੈਬਨਿਟ ਵੱਲੋਂ ਜੀਐਸਟੀ ਨਾਲ ਸਬੰਧਤ ਚਾਰ ਬਿਲਾਂ ਨੂੰ ਮਨਜ਼ੂਰੀ

Posted On March - 20 - 2017

ਨਵੀਂ ਦਿੱਲੀ, 20 ਮਾਰਚ
01ਕੇਂਦਰੀ ਮੰਤਰੀ ਮੰਡਲ ਨੇ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਨੂੰ ਲਾਗੂ ਕਰਨ ਲਈ ਜ਼ਰੂਰੀ ਚਾਰ ਸਬੰਧਤ ਕਾਨੂੰਨਾਂ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਬਿਲਾਂ ਨੂੰ ਇਸੇ ਹਫ਼ਤੇ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਕਿ ਜੀਐਸਟੀ ਨੂੰ ਪਹਿਲੀ ਜੁਲਾਈ ਤੋਂ ਲਾਗੂ ਕੀਤਾ ਜਾ ਸਕੇ।
ਬਿਲਾਂ ਨੂੰ ਪਹਿਲਾਂ ਸੰਸਦ ਵੱਲੋਂ ਅਤੇ ਫਿਰ ਇਕ ਵੱਖਰੇ ਬਿਲ ਨੂੰ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਵੱਲੋਂ ਮਨਜ਼ੂਰੀ ਦਿੱਤੇ ਜਾਣ ਨਾਲ ਇਕ ਮੁਲਕ-ਇਕ ਟੈਕਸ ਨਿਜ਼ਾਮ ਅਮਲ ਵਿੱਚ ਲਿਆਉਣ ਦਾ ਰਾਹ ਸਾਫ਼ ਹੋ ਜਾਵੇਗਾ। ਇਸ ਨਾਲ ਆਬਕਾਰੀ ਕਰ, ਸੇਵਾ ਕਰ ਅਤੇ ਵੈਟ ਵਰਗੇ ਵੱਖੋ-ਵੱਖਰੇ ਟੈਕਸਾਂ ਦੀ ਥਾਂ ਇਹ ਇਕ ਟੈਕਸ ਲਾਗੂ ਹੋ ਜਾਵੇਗਾ। ਜੀਐਸਟੀ ਕੌਂਸਲ ਪਹਿਲਾਂ ਹੀ ਚਾਰ-ਪੱਧਰੀ ਟੈਕਸ ਸਲੈਬਾਂ ਨੂੰ ਮਨਜ਼ੂਰੀ ਦੇ ਚੁੱਕੀ ਹੈ, ਜਿਨ੍ਹਾਂ ਤੋਂ ਇਲਾਵਾ ਡੀਮੈਰਿਟ ਵਸਤਾਂ ਜਿਵੇਂ ਕਾਰਾਂ, ਕੋਲਡ ਡਰਿੰਕਸ ਅਤੇ ਤੰਬਾਕੂ ਉਤਪਾਦਾਂ ਉਤੇ ਇਕ ਫ਼ੀਸਦੀ ਦਾ ਵਾਧੂ ਸੈੱਸ ਲੱਗੇਗਾ। ਵੱਖੋ-ਵੱਖ ਵਸਤਾਂ ਦੇ ਕਰ ਲਈ ਵੱਖੋ-ਵੱਖ ਸਲੈਬਾਂ ਤੈਅ ਕਰਨ ਦਾ ਅਮਲ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ।
ਇਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਹੋਈ ਮੀਟਿੰਗ ਦੌਰਾਨ ਜੀਐਸਟੀ ਨਾਲ ਸਬੰਧਤ ਚਾਰ ਬਿਲਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਨ੍ਹਾਂ ਵਿੱਚ ਕੇਂਦਰੀ ਵਸਤਾਂ ਤੇ ਸੇਵਾਵਾਂ ਟੈਕਸ ਬਿਲ 2017 (ਸੀਜੀਐਸਟੀ ਬਿਲ), ਸੰਗਠਿਤ ਵਸਤਾਂ ਤੇ ਸੇਵਾਵਾਂ ਟੈਕਸ ਬਿਲ 2017  (ਆਈਜੀਐਸਟੀ ਬਿਲ), ਕੇਂਦਰੀ ਖੇਤਰ ਵਸਤਾਂ ਤੇ ਸੇਵਾਵਾਂ ਟੈਕਸ ਬਿਲ 2017 (ਯੂਟੀਜੀਐਸਟੀ ਬਿਲ) ਅਤੇ ਵਸਤਾਂ ਤੇ ਸੇਵਾਵਾਂ ਟੈਕਸ (ਰਾਜਾਂ ਨੂੰ ਮੁਆਵਜ਼ਾ) ਬਿਲ 2017 (ਮੁਅਵਜ਼ਾ ਬਿਲ) ਸ਼ਾਮਲ ਹਨ।’’  -ਪੀਟੀਆਈ


Comments Off on ਕੈਬਨਿਟ ਵੱਲੋਂ ਜੀਐਸਟੀ ਨਾਲ ਸਬੰਧਤ ਚਾਰ ਬਿਲਾਂ ਨੂੰ ਮਨਜ਼ੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.