ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕੋਲੋਰਾਡੋ ਦੇ ਰਾਜ ਅਧਿਕਾਰੀਆਂ ਵੱਲੋਂ ਪੀਏਯੂ ਦਾ ਦੌਰਾ

Posted On March - 20 - 2017
ਪੀਏਯੂ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਕੋਲੋਰਾਡੋ ਦੇ ਅਧਿਕਾਰੀ।

ਪੀਏਯੂ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਕੋਲੋਰਾਡੋ ਦੇ ਅਧਿਕਾਰੀ।

ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਮਾਰਚ
ਕੋਲੋਰਾਡੋ, ਯੂ ਐਸ ਏ ਦੇ 9 ਰਾਜ ਅਧਿਕਾਰੀਆਂ ਨੇ ਪੀਏਯੂ ਦਾ ਦੌਰਾ ਕੀਤਾ। ਪੀਏਯੂ ਦੇ ਸੀਨੀਅਰ ਵਿਗਿਆਨੀਆਂ ਨਾਲ ਦੋਹਾਂ ਦੇਸ਼ਾਂ ਦੀਆਂ ਖੇਤੀਬਾੜੀ ਗਤੀਵਿਧੀਆਂ ਅਤੇ ਨੌਜਵਾਨ ਪੀੜ੍ਹੀ ਵਿੱਚ ਖੇਤੀਬਾੜੀ ਵਿੱਚ ਲਗਾਤਾਰ ਘਟ ਰਹੀ ਰੁਚੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਬਾਹਰੋਂ ਆਏ ਗਰੁੱਪ ਦੇ ਪ੍ਰਮੁੱਖ ਨੇਤਾ ਰਿਆਨ ਐਲਨ ਹਡਸਨ ਨੇ ਕਿਹਾ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਪ੍ਰਮੁੱਖ ਖੇਤੀਬਾੜੀ ਪੱਖਾਂ ਬਾਰੇ ਜਾਣੂੰ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਹ ਭੋਜਨ ਦੀ ਪੈਦਾਵਾਰ ਵਿੱਚ ਕਿਰਤ ਦੀ ਮਹੱਤਤਾ ਨੂੰ ਅਸਾਨੀ ਨਾਲ ਸਮਝ ਸਕਣ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਉਚ ਪੱਧਰੀ ਖੋਜ ਪ੍ਰੋਗਰਾਮ ਚਲਾਉਣ ਲਈ ਵਧਾਈ ਦਿੱਤੀ। ਇਸ ਤੋਂ ਇਲਾਵਾ ਇਸ ਗਰੁੱਪ ਨੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਵਿਚਾਰ ਚਰਚਾ ਕੀਤੀ। ਖੋਜ ਨਿਰਦੇਸ਼ਕ ਡਾ. ਅਸ਼ੋਕ ਕੁਮਾਰ ਨੇ ਟੀਮ ਦਾ ਸਵਾਗਤ ਕੀਤਾ ਅਤੇ ਅਪਰ ਨਿਰਦੇਸ਼ਕ ਖੋਜ ਡਾ. ਸਰਵਜੀਤ ਸਿੰਘ ਨੇ ਪੀਏਯੂ ਦੀਆਂ ਖੋਜ, ਪਸਾਰ ਅਤੇ ਅਕਾਦਮਿਕ ਪ੍ਰਾਪਤੀਆਂ ਉਪਰ ਰੌਸ਼ਨੀ ਪਾਈ।  ਇਸ ਮੌਕੇ ਅਪਰ ਨਿਰਦੇਸ਼ਕ ਪਸਾਰ ਡਾ.ਜੀ.ਐਸ. ਬੁੱਟਰ ਅਤੇ ਐਗਰੀਕਲਚਰ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਜੇ.ਐਸ. ਮਾਹਲ ਵੀ ਹਾਜ਼ਰ ਸਨ। ਇਸ ਗਰੁੱਪ ਨੂੰ ਫ਼ਸਲ ਮਿਊਜ਼ੀਅਮ ਅਤੇ ਫਾਰਮ ਪਾਵਰ ਅਤੇ ਮਸ਼ੀਨਰੀ ਵਿਭਾਗ ਦਾ ਦੌਰਾ ਵੀ ਕਰਵਾਇਆ ਗਿਆ।


Comments Off on ਕੋਲੋਰਾਡੋ ਦੇ ਰਾਜ ਅਧਿਕਾਰੀਆਂ ਵੱਲੋਂ ਪੀਏਯੂ ਦਾ ਦੌਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.