ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕੋਹਲੀ ਨੇ ਲਾਇਆ ਭਾਰਤੀ ਫਿਜ਼ੀਓ ਨਾਲ ਬਦਸਲੂਕੀ ਕਰਨ ਦਾ ਦੋਸ਼

Posted On March - 20 - 2017

ਰਾਂਚੀ, 20 ਮਾਰਚ
ਵਿਰਾਟ ਕੋਹਲੀ ਨੇ ਦੋਸ਼ ਲਾਇਆ ਹੈ ਕਿ ਆਸਟਰੇਲਿਆਈ ਖਿਡਾਰੀਆਂ ਨੇ ਘਰੇਲੂ ਟੀਮ ਦੇ ਫਿਜ਼ੀਓ ਪੈਟ੍ਰਿਕ ਫਰਹਾਰਟ ਨਾਲ ਬਦਸਲੂਕੀ ਕੀਤੀ ਹੈ ਜਦਕਿ ਵਿਰੋਧੀ ਟੀਮ ਦੇ ਕਪਤਾਨ ਸਟੀਵਨ ਸਮਿੱਥ ਨੇ ਭਾਰਤੀ ਕਪਤਾਨ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।
ਕੋਹਲੀ ਨੇ ਦੋਸ਼ ਲਾਇਆ ਕਿ ਆਸਟਰੇਲਿਆਈ ਖਿਡਾਰੀਆਂ ਨੇ ਫਰਹਾਰਟ ’ਤੇ ਬੇਵਜ੍ਹਾ ਟਿੱਪਣੀ ਕੀਤੀ, ਪਰ ਸਮਿੱਥ ਨੇ ਇਸ ਗੱਲ ਤੋਂ ਇਨਕਾਰ ਕੀਤਾ। ਕੋਹਲੀ ਨੇ ਮੈਚ ਮਗਰੋਂ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਉਨ੍ਹਾਂ ਪੈਟ੍ਰਿਕ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ। ਮੈਂ ਨਹੀਂ ਜਾਣਦਾ ਕਿਉਂ। ਉਹ ਸਾਡੇ ਫਿਜ਼ੀਓ ਹਨ ਤੇ ਉਨ੍ਹਾਂ ਦਾ ਕੰਮ ਸਾਡਾ ਇਲਾਜ ਕਰਨਾ ਹੈ। ਤੁਹਾਨੂੰ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਉਸ ਦਾ ਨਾਂ ਲੈਣਾ ਕਿਉਂ ਸ਼ੁਰੂ ਕੀਤਾ।’ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਕੋਹਲੀ ਨੂੰ ਮੋਢੇ ’ਤੇ ਸੱਟ ਵੱਜ ਗਈ ਸੀ ਤੇ ਫਰਹਾਰਟ ਉਸ ਦੇ ਇਲਾਜ ਲਈ ਮੈਦਾਨ ਵੱਲ ਭੱਜੇ ਸਨ, ਪਰ ਕੋਹਲੀ ਨੂੰ ਫਿਜ਼ੀਓ ਨਾਲ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਇਸ ਮਗਰੋਂ ਗਲੇਨ ਮੈਕਸਵੈੱਲ ਵੀ ਕੋਹਲੀ ਦੀ ਸੱਟ ਦਾ ਮਜ਼ਾਕ ਉਡਾਉਂਦਾ ਦਿਖਾਈ ਦਿੱਤਾ ਸੀ।
ਇਸ ਬਾਰੇ ਸਮਿੱਥ ਨੇ ਕਿਹਾ ਕਿ ਉਸ ਨੇ ਫਰਹਾਰਟ ਨਾਲ ਬਦਸਲੂਕੀ ਨਹੀਂ ਕੀਤੀ। ਫਰਹਾਰਟ ਨੇ ਸ਼ਾਨਦਾਰ  ਕੰਮ ਕੀਤਾ ਅਤੇ ਉਹ ਵਿਰਾਟ ਨੂੰ ਮੋਢੇ ਦੀ ਸੱਟ ਮਗਰੋਂ ਮੈਦਾਨ ਤੋਂ ਬਾਹਰ   ਲੈ ਆਏ ਸਨ।

-ਪੀਟੀਆਈ


Comments Off on ਕੋਹਲੀ ਨੇ ਲਾਇਆ ਭਾਰਤੀ ਫਿਜ਼ੀਓ ਨਾਲ ਬਦਸਲੂਕੀ ਕਰਨ ਦਾ ਦੋਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.