ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਕੌਂਸਲ ਪ੍ਰਧਾਨ ਖਿ਼ਲਾਫ਼ ਬੇਭਰੋਸਗੀ ਮਤੇ ਮਗਰੋਂ ਵੀ ਦੁਬਿਧਾ ਬਰਕਰਾਰ

Posted On March - 20 - 2017

ਪੱਤਰ ਪ੍ਰੇਰਕ
ਲਹਿਰਾਗਾਗਾ, 20 ਮਾਰਚ
ਨਗਰ ਕੌਂਸਲ ਦੀ ਪ੍ਰਧਾਨ ਬਾਰੇ ਦੁਬਿਧਾ ਬਣੀ ਹੋਈ ਹੈ ਕਿਉਂਕਿ ਸਕੱਤਰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ  ਚੋਣ ਜ਼ਾਬਤੇ ਦੌਰਾਨ ਨਗਰ ਕੌਂਸਲ ਦੀ ਪ੍ਰਧਾਨ ਦੇ ਵਿਰੁੱਧ ਪਾਏ ਬੇਭਰੋਸਗੀ ਦੇ ਮਤਾ ਬਾਰੇ ਉਪ ਮੁੱਖ ਚੋਣ ਅਫ਼ਸਰ ਪੰਜਾਬ ਤੋਂ 20 ਫਰਵਰੀ ਦੀ ਮੀਟਿੰਗ ਬਾਰੇ ਰਹਿਬਰੀ ਮੰਗੀ ਸੀ ਅਤੇ ਚੋਣ ਅਧਿਕਾਰੀ ਨੇ ਆਪਣੇ ਪੱਤਰ 3468 ਮਿਤੀ 8 ਮਾਰਚ ਰਾਹੀਂ ਆਦੇਸ਼ ਦਿੱਤਾ ਸੀ ਕਿ ਚੋਣ ਜ਼ਾਬਤੇ ਦੌਰਾਨ ਨਗਰ ਕੌਂਸਲ ਦੀ ਸਪੈਸ਼ਲ ਮੀਟਿੰਗ ਨਹੀਂ ਬੁਲਾਈ ਜਾ ਸਕਦੀ ਅਤੇ ਇਹ ਮੀਟਿੰਗ 15 ਮਾਰਚ ਤੋਂ ਬਾਅਦ ਬੁਲਾਉਣ ਦੀ ਹਦਾਇਤ ਕੀਤੀ ਸੀ।
ਨਗਰ ਕੌਂਸਲ ਦੀ ਅਕਾਲੀ ਪ੍ਰਧਾਨ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਚੋਣ ਕਮਿਸ਼ਨ ਨੇ 20 ਫਰਵਰੀ ਨੂੰ ਪਾਏ ਬੇਭਰੋਸਗੀ ਦੇ ਮਤੇ ਵਾਲੀ ਮੀਟਿੰਗ ਨੂੰ ਹੀ ਰੱਦ ਕਰ ਦਿੱਤਾ ਤਾਂ ਉਹ ਅੱਜ ਵੀ ਬਾਕਾਇਦਾ ਨਗਰ ਕੌਂਸਲ ਦੇ ਪ੍ਰਧਾਨ ਹਨ। ਉਨ੍ਹਾਂ ਵੱਲੋਂ 20 ਮਾਰਚ ਨੂੰ ਮੀਟਿੰਗ ਬੁਲਾਈ ਗਈ ਸੀ ਜਿਸ ਦੀ ਪ੍ਰਧਾਨਗੀ ਬਲਵਿੰਦਰ ਕੌਰ ਨੇ ਕੀਤੀ।
ਮੀਟਿੰਗ ਵਿੱਚ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਕੌਂਸਲਰ ਇਸ਼ਵਰ ਚੰਦ, ਗੁਰਦੇਵ ਸਿੰਘ, ਰਾਣੀ, ਸੱਤ ਪਾਲ ਸ਼ਾਮਲ ਹੋਏ ਅਤੇ ਬਲਵਿੰਦਰ ਕੌਰ ਦੇ ਹੱਕ ਵਿੱਚ ਮਤਾ ਪਾਇਆ ਅਤੇ ਉਸ ਨੇ ਮੁੜ ਪ੍ਰਧਾਨ ਬਣਨ ਦਾ ਦਾਅਵਾ ਕੀਤਾ। ਇਸ ਵਿੱਚ ਬਲਵਿੰਦਰ ਕੌਰ ਵਿਰੁੱਧ ਮਤਾ ਰੱਦ ਕੀਤਾ ਗਿਆ।
ਮੀਟਿੰਗ ਵਿੱਚ ਜਗਦੀਸ਼ ਰਾਏ, ਸੰਦੀਪ ਦੀਪੂ, ਗੁਰਲਾਲ ਸਿੰਘ, ਮਹੇਸ਼ ਸ਼ਰਮਾ, ਅਨਿਲ  ਮੱਟੂ, ਸੱਤ ਪਾਲ ਸਿੰਘ, ਲਛਮੀ ਦੇਵੀ , ਮਨਜੀਤ ਕੌਰ, ਰਵੀਨਾ ਰਾਣੀ ਅਤੇ ਕ੍ਰਿਪਾਲ ਸਿੰਘ ਨਾਥਾ ਆਦਿ ਹਾਜ਼ਰ ਨਹੀਂ ਹੋਏ। ਜ਼ਿਕਰਯੋਗ ਹੈ ਕਿ ਤਤਕਾਲੀ ਵਿਧਾਇਕਾ ਬੀਬੀ ਭੱਠਲ ਦੀ ਹਮਾਇਤ ਨਾਲ ਇਨ੍ਹਾਂ ਕੌਂਸਲਰਾਂ ਨੇ 20 ਫਰਵਰੀ ਨੂੰ ਪ੍ਰਧਾਨ ਬਲਵਿੰਦਰ ਕੌਰ ਵਿਰੁੱਧ ਬੇਭਰੋਸਗੀ ਦਾ ਮਤਾ ਪਾਇਆ ਸੀ ਹੁਣ ਮੀਟਿੰਗ ਰੱਦ ਹੋਣ ਦੇ ਆਦੇਸ਼ ਕਰਕੇ ਪ੍ਰਧਾਨਗੀ ਦਾ ਮਸਲਾ ਵਿਚਕਾਰ ਲਟਕ ਗਿਆ ਹੈ। ਬਲਵਿੰਦਰ ਕੌਰ ਨੇ ਦਾਅਵਾ ਕੀਤਾ ਕਿ ਉਹ ਅੱਜ ਵੀ ਕੌਂਸਲ ਪ੍ਰਧਾਨ ਹਨ ਅਤੇ ਕੰਮ ਕਰ ਰਹੇ ਹਨ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਰਿੰਦਰ ਗਰਗ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਛੁੱਟੀ ’ਤੇ ਹਨ ਜਦਕਿ ਅਕਾਊਂਟੈਂਟ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਹ ਜ਼ਰੂਰੀ ਮੀਟਿੰਗ ਕਰਕੇ ਪੱਤਰ ਦੇ ਕੇ ਗਏ ਹਨ ਪਰ ਕੌਂਸਲ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵੱਲੋਂ ਆਉਣ ਵਾਲੇ ਆਦੇਸ਼ ਅਨੁਸਾਰ ਹੀ ਕੰਮ ਕਰਨ ਲਈ ਵਚਨਬੱਧ ਹੈ।


Comments Off on ਕੌਂਸਲ ਪ੍ਰਧਾਨ ਖਿ਼ਲਾਫ਼ ਬੇਭਰੋਸਗੀ ਮਤੇ ਮਗਰੋਂ ਵੀ ਦੁਬਿਧਾ ਬਰਕਰਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.