ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਕੌਮਾਗਾਟਾ ਮਾਰੂ: ਦਸਤਖ਼ਤੀ ਮੁਹਿੰਮ ਚਲਾਉਣ ਵਾਲੇ ਸਾਹਿਬ ਥਿੰਦ ਦਾ ਸਨਮਾਨ

Posted On March - 19 - 2017

ਵੈਨਕੂਵਰ ਵਿੱਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਮਿਲਿਆ ਮੈਡਲ 

ਸਨਮਾਨ ਲੈਣ ਉਪਰੰਤ ਸਾਹਿਬ ਥਿੰਦ (ਸੱਜੇ) ।

ਸਨਮਾਨ ਲੈਣ ਉਪਰੰਤ ਸਾਹਿਬ ਥਿੰਦ (ਸੱਜੇ) ।

ਟ੍ਰਿਬਿਊਨ ਨਿਊਜ਼ ਸਰਵਿਸ
ਸਰੀ, 19 ਮਾਰਚ
ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਕੌਮਾਗਾਟਾ ਮਾਰੂ ਮਾਮਲੇ ਵਿੱਚ ਮੁਆਫ਼ੀ ਮੰਗਵਾਉਣ ਲਈ ਦਸਤਖ਼ਤ ਮੁਹਿੰਮ ਚਲਾਉਣ ਵਾਲੇ ਸਾਹਿਬ ਥਿੰਦ ਨੂੰ ਵੈਨਕੂਵਰ ਦੇ ਸਟੇਨਲੇਅ ਪਾਰਕ ਦੇ ਟੀਹਾਊਸ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਗੁਡ ਸਿਟੀਜ਼ਨਸ਼ਿਪ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਾਹਿਬ ਥਿੰਦ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਆਗੂ ਹਨ ਤੇ ਕੌਮਾਗਾਟਾ ਮਾਰੂ ਦਸਤਖ਼ਤੀ ਮੁਹਿੰਮ ਦੇ ਮੋਹਰੀ ਆਗੂ ਰਹੇ ਹਨ। ਇਸ ਮੁਹਿੰਮ ਨੂੰ ਵੱਡੇ ਪੱੱਧਰ ’ਤੇ ਸਮਰਥਨ ਮਿਲਿਆ ਸੀ। ਇਸ ਮੁਹਿੰਮ ਦੀ ਬਦੌਲਤ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪਿਛਲੇ ਸਾਲ ਸੰਸਦ ਵਿੱਚ ਕੌਮਾਗਾਟਾ ਮਾਰੂ ਮਾਮਲੇ ਵਿੱਚ ਮੁਆਫ਼ੀ ਮੰਗੀ ਸੀ। ਵੈਨਕੂਵਰ ਵਿੱਚ ਹੋਏ ਇਸ ਸਮਾਗਮ ਵਿੱਚ ਬੀਸੀ ਲਿਬਰਲਜ਼ ਅਤੇ ਐਨਡੀਪੀ ਦੇ ਆਗੂ ਵੀ ਸ਼ਾਮਲ ਹੋਏ। ਇਨ੍ਹਾਂ ਵਿੱਚ ਐਨਡੀਪੀ ਆਗੂ ਅਮਨ ਸਿੰਘ, ਲਿਬਰਲ ਆਗੂ ਪੁਨੀਤ ਸੰਧਾਰ, ਕੈਬਨਿਟ ਮੰਤਰੀ ਅਮਰੀਕ ਵਿਰਕ ਤੇ ਪੀਟਰ ਫਾਸਬੈਂਡਰ ਤੋਂ ਇਲਾਵਾ ਗੈਰੀ ਗਰੇਵਾਲ, ਹਰਦੇਵ ਸਿੰਘ, ਰਾਜ ਤੂਰ ਤੇ ਸ੍ਰੀ ਥਿੰਦ ਦੇ ਰਿਸ਼ਤੇਦਾਰ ਅਤੇ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਮੈਂਬਰ ਸ਼ਾਮਲ ਸਨ।


Comments Off on ਕੌਮਾਗਾਟਾ ਮਾਰੂ: ਦਸਤਖ਼ਤੀ ਮੁਹਿੰਮ ਚਲਾਉਣ ਵਾਲੇ ਸਾਹਿਬ ਥਿੰਦ ਦਾ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.