ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਕੰਗਨਾ ਹੋਰਨਾਂ ਨਾਮਵਰ ਹਸਤੀਆਂ ਨਾਲੋਂ ਬਿਹਤਰ: ਕਰਨ ਜੌਹਰ

Posted On March - 18 - 2017

11803CD _KARAN_JOHARਮੁੰਬਈ, 18 ਮਾਰਚ
ਫ਼ਿਲਮਸਾਜ਼ ਕਰਨ ਜੌਹਰ ਦਾ ਮੰਨਣਾ ਹੈ ਕਿ ਉਸ ਦੇ ਪ੍ਰਸਿੱਧ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ਵਿੱਚ ਹੁਣ ਤਕ ਆਈਆਂ ਨਾਮਵਰ ਹਸਤੀਆਂ ’ਚੋਂ ਕੰਗਨਾ ਰਨੌਤ ਸਭ ਤੋਂ ਬਿਹਤਰ ਸੀ। ਕੰਗਨਾ ਵੱਲੋਂ ਪਿਛਲੇ ਦਿਨੀਂ ਕਰਨ ਦੇ ਸ਼ੋਅ ਦੌਰਾਨ ਕੀਤੀਆਂ ਟਿੱਪਣੀਆਂ ਮਗਰੋਂ ਬੌਲੀਵੁੱਡ ਵਿੱਚ ਕੁਨਬਾਪ੍ਰਸਤੀ ਨੂੰ ਲੈ ਕੇ ਛਿੜੀ ਚਰਚਾ ਕਰਕੇ ਫ਼ਿਲਮਸਾਜ਼-ਅਦਾਕਾਰਾ ਦੀ ਜੋੜੀ ਸੁਰਖੀਆਂ ਵਿੱਚ ਹੈ। ਕੰਗਨਾ ਨੇ ਕਿਹਾ ਸੀ ਕਿ ਕਰਨ ਫ਼ਿਲਮ ਇੰਡਸਟਰੀ ਵਿੱਚ ਕੁਨਬਾਪ੍ਰਸਤੀ ਦਾ ਝੰਡਾਬਰਦਾਰ ਹੈ।
ਇੰਡੀਆ ਟੁਡੇ ਵੱਲੋਂ ਕਰਵਾਏ ਸਮਾਗਮ ਦੇ ਦੂਜੇ ਦਿਨ ਅਦਾਕਾਰ ਕੋਇਲ ਪੁਰੀ ਵੱਲੋਂ ਸੰਚਾਲਤ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਰਨ ਨੇ ਕਿਹਾ ਕਿ ਉਸ ਦੇ ਸ਼ੋਅ ਵਿੱਚ ਆਉਣ ਵਾਲੇ ਮਹਿਮਾਨ ਆਮ ਕਰ ਕੇ ‘ਰੈਪਿਡ ਫਾਇਰ’ ਗੇੜ ਵਿੱਚ ਪੁੱਛੇ ਸਵਾਲਾਂ ਦਾ ‘ਗੋਲਮੋਲ’ ਜਵਾਬ ਦਿੰਦੇ ਹਨ। ਜਦੋਂ ਕਰਨ ਨੂੰ ਪੁੱਛਿਆ ਕਿ ਕੀ ਕਦੇ ਨੇ ਇਸ ਗੇੜ (ਰੈਪਿਡ ਫਾਇਰ) ਦੌਰਾਨ ਉਸ ਨੂੰ ਆਪਣੇ ਜਵਾਬਾਂ ਨਾਲ ਚੋਭ ਲਾਈ ਹੈ ਤਾਂ ਕਰਨ ਨੇ ਫੁਰਤੀ ਨਾਲ ਜਵਾਬ ਦਿੰਦਿਆਂ ਕਿਹਾ,‘‘ਕੰਗਨਾ ਰਨੌਤ, ਉਹ ਸੱਚਮੁੱਚ ਬਹੁਤ ਵਧੀਆ ਕਲਾਕਾਰ ਹੈ।’ ‘ਕੁਨਬਾਪ੍ਰਸਤੀ ਬਾਰੇ ਪੁੱਛੇ ਜਾਣ ’ਤੇ ਤਾਂ ਕਰਨ ਨੇ ਮਜ਼ਾਹੀਆ ਲਹਿਜੇ ਵਿੱਚ ਕਿਹਾ,‘ਉਹ ਮੈਂ ਹਾਂ…ਕੀ ਤੁਹਾਨੂੰ  ਨਹੀਂ ਪਤਾ।’’

-ਪੀਟੀਆਈ  


Comments Off on ਕੰਗਨਾ ਹੋਰਨਾਂ ਨਾਮਵਰ ਹਸਤੀਆਂ ਨਾਲੋਂ ਬਿਹਤਰ: ਕਰਨ ਜੌਹਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.