ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਖੂਨਦਾਨ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Posted On March - 20 - 2017
ਖੂਨਦਾਨ ਕੈਂਪ ਦੌਰਾਨ ਵਾਲੰਟੀਅਰਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਲੱਬ ਦੇ ਅਹੁਦੇਦਾਰ| -ਫੋਟੋ: ਭਿੰਡਰ

ਖੂਨਦਾਨ ਕੈਂਪ ਦੌਰਾਨ ਵਾਲੰਟੀਅਰਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਲੱਬ ਦੇ ਅਹੁਦੇਦਾਰ| -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 20 ਮਾਰਚ
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿੱਚ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਡਾਕਟਰ ਅੰਕਿਤਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 35 ਵਾਲੰਟੀਅਰਾਂ ਨੇ ਖੂਨਦਾਨ ਕਰਕੇ ਸ਼ਰਧਾਂਜਲੀ ਭੇਟ ਕੀਤੀ| ਕੈਂਪ ਦਾ ਰਸਮੀ ਉਦਘਾਟਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜਥੇ ਵਿੱਚੋਂ ਭਾਈ ਜਸਵੰਤ ਸਿੰਘ ਕਾਠਗੜ੍ਹ ਨੇ ਖੁਦ ਖੂਨਦਾਨ ਕਰਕੇ ਕੀਤਾ|
ਕੈਂਪ ਵਿੱਚ ਏਐਸਆਈ ਕੁਲਦੀਪ ਸਿੰਘ ਕੰਗ, ਐਡਵੋਕੇਟ ਰਾਜੀਵ ਲੋਹਟਬੱਦੀ, ਐਡਵੋਕੇਟ ਸੁਨੀਲ ਕੁਮਾਰ ਤੇ ਐਡਵੋਕੇਟ ਦਲਜੀਤ ਸਿੰਘ ਦੋਦੜਾ, ਸਰਪੰਚ ਸੰਤ ਸਿੰਘ ਸੇਖੂਪੁਰ, ਸਰਪੰਚ ਅਮਰੀਕ ਸਿੰਘ ਗਾਜੇਵਾਸ, ਸੰਦੀਪ ਕੁਮਾਰ, ਮਨੀ ਗੋਇਲ, ਠੇਕੇਦਾਰ ਗੁਰਬਚਨ ਸਿੰਘ ਪਟਿਆਲਾ, ਨਰਿੰਦਰ ਵਰਮਾ ਥੇੜੀ, ਸਤਨਾਮ ਤੇ ਗੁਰਜੰਟ ਡਕਾਲਾ, ਰਣਵੀਰ ਦਿਆਗੜ੍ਹ, ਹਰਦੀਪ ਖੇੜੀ ਜੱਟਾਂ, ਤਰਲੋਚਨ ਸਿੰਘ ਕਰਹਾਲੀ, ਅਮਰਿੰਦਰ ਕਾਕੜਾ, ਗੁਰਪ੍ਰੀਤ ਕਰਨਪੁਰ, ਗੁਰਮੀਤ ਡੀਲਵਾਲ ਤੇ ਗੁਰਚਰਨ ਸਿੰਘ ਮੇਹਰਗੜ੍ਹ ਬੱਤੀ ਨੇ ਖੂਨਦਾਨ ਕੀਤਾ। ਇਸ ਮੌਕੇ ਯੂਥ ਆਗੂ ਗੁਰਜੰਟ ਸਿੰਘ ਸਿਉਣਾ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ, ਜਗਦੀਪ ਧਾਲੀਵਾਲ, ਦੀਪਕ ਸਸਾਗੁੱਜਰਾਂ, ਅਵਤਾਰ ਬਲਬੇੜਾ, ਸੰਜੀਵ ਸੰਜੂ ਸਨੌਰ ਹਾਜ਼ਰ ਸਨ|  ਇਸ ਮੌਕੇ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ 22 ਮਾਰਚ ਨੂੰ ਕਲੱਬ ਦੀ ਜਨਰਲ ਬਾਡੀ ਮੀਟਿੰਗ ਤਰਕਸ਼ੀਲ ਹਾਲ ਪਟਿਆਲਾ ਵਿੱਚ ਸਵੇਰੇ 10 ਵਜੇ ਹੋਵੇਗੀ ਜਿਸ ਵਿਚ ਖੂਨਦਾਨੀਆਂ ਦਾ ਕਵੀ ਸੰਮੇਲਨ ਵੀ ਹੋਵੇਗਾ|  ਗਰੁੱਪ ਵੱਲੋਂ 25 ਮਾਰਚ ਨੂੰ ਭਾਦਸੋਂ ਅਤੇ 26 ਮਾਰਚ ਨੂੰ ਪਿੰਡ ਥੇੜੀ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ| ਸਮੂਹ ਵਾਲੰਟੀਅਰਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ ਗਿਆ|


Comments Off on ਖੂਨਦਾਨ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.