ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਗਾਇਕੀ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਉਪਰਾਲਾ

Posted On March - 18 - 2017

10703cd _gagri and mannਸੁਖਪਾਲ ਕੌਰ ਮੰਦਰਾਂ

ਅਜੋਕੀ ਪੰਜਾਬੀ ਗਾਇਕੀ ਵਿੱਚ ਜ਼ਿਆਦਾਤਰ ਗਾਇਕ ਸਾਡੀ ਨੌਜਵਾਨ ਪੀੜ੍ਹੀ ਨੂੰ ਹਿੰਸਕ ਹੋਣ, ਲੜਕੀਆਂ ਨੂੰ ਨਿੰਦਣ ਅਤੇ ਜੱਟਾਂ ਨੂੰ ਵੈਲੀਆਂ ਦੇ ਰੂਪ ਵਿੱਚ ਪੇਸ਼ ਕਰਕੇ ਪੰਜਾਬੀਆਂ ਦਾ ਅਕਸ ਵਿਗਾੜਨ ਵੱਲ ਲੱਗੇ ਹੋਏ ਹਨ। ਅਜਿਹੀ ਗਾਇਕੀ ਦੇ ਦੌਰ ਵਿੱਚ ਜਗਦੇਵ ਸਿੰਘ ਗੱਗੜੀ ਅਤੇ ਅਮਰੀਕਾ ਵਸਦੇ ਕੁਲਵਿੰਦਰ ਸਿੰਘ ਮਾਨ ਨੇ ਮਨੋਰੰਜਨ ਦੇ ਨਾਲ-ਨਾਲ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾ ਕੇ ਵਧੀਆ ਉਪਰਾਲਾ ਕੀਤਾ ਹੈ। ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਗੁਰਮਤਿ ਸੰਗੀਤ ਅਤੇ ਗੁਰਬਾਣੀ ਦੇ ਲੜ ਲੱਗੇ ਹੋਏ ਮਾਨ ਅਤੇ ਗੱਗੜੀ ਮੂਲ ਰੂਪ ਵਿੱਚ ਰਾਗੀ ਸਿੰਘ ਹਨ, ਪਰ ਇਨ੍ਹਾਂ ਨੇ ਅਜੋਕੀ ਗਾਇਕੀ ਤੋਂ ਹਟਕੇ ਹੁਣ ਤਕ ਤਿੰਨ ਗੀਤ ਗਾਏ ਹਨ। ਇਨ੍ਹਾਂ ਦਾ ਪਹਿਲਾ ਗੀਤ ‘ਖੇਡਣ ਦੀਆਂ ਉਮਰਾਂ’, ਦੂਜਾ ‘ਠੰਢੜਾ ਬੁਰਜ’ ਅਤੇ ਅੱਜਕੱਲ੍ਹ ਚਲ ਰਿਹਾ ਗੀਤ ‘ਸੁਣ ਧੀਏ’ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਹੈ। ਇਨ੍ਹਾਂ ਸਿੰਘਾਂ ਦੇ ਗਾਏ ਗੀਤ ‘ਸੁਣ ਧੀਏ’ ਨੂੰ ਮਨਜਿੰਦਰ ਸੰਧੂ ਨੇ ਸੰਗੀਤਬੱਧ ਕੀਤਾ ਹੈ ਅਤੇ ਸਟਾਲਿਨਵੀਰ ਨੇ ਵੀਡੀਓ ਤਿਆਰ ਕੀਤੀ ਹੈ। ਇਸ ਮਿਆਰੀ ਗੀਤ ਦੇ ਬੋਲ ਸਾਡੀਆਂ ਧੀਆਂ-ਭੈਣਾਂ ਨੂੰ ਵਧੀਆ ਸੇਧ ਦਿੰਦੇ ਹਨ।
ਧੀਆਂ ਹੁੰਦੀਆਂ ਸ਼ਾਨ ਘਰਾਂ ਦੀ, ਏ ਗੱਲ ਚੇਤੇ ਰੱਖਿਓ,
ਮਾੜਾ ਕਦਮ ਪੁੱਟਣ ਤੋਂ ਪਹਿਲਾਂ, ਬਾਬਲ ਦੀ ਪੱਗ ਤੱਕਿਓ,
ਕੋਈ ਵੀ ਬਾਪੂ ਧੀ ਆਪਣੀ ਨਾਂ ਮਾੜੇ ਘਰੇ ਵਿਆਹੁੰਦਾ,
ਧੀਆਂ ਨੂੰ ਵੀ ਕੋਈ ਆਖੋ ਮਾਪਿਆਂ ਤੋਂ ਵੱਧ ਕੋਈ ਨਾ ਚਾਹੁੰਦਾ।
ਜਗਦੇਵ ਸਿੰਘ ਗੱਗੜੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਗਾਵਾਲ ਵਿਖੇ ਰਣਜੀਤ ਸਿੰਘ ਅਤੇ ਬਲਵੀਰ ਕੌਰ ਦੇ ਘਰ ਪੈਦਾ ਹੋਇਆ। ਉਹ ਦਸਮੇਸ਼ ਪਬਲਿਕ ਸਕੂਲ ਚੌਹਟਾਂ ਸਾਹਿਬ ਵਿਖੇ ਪੜ੍ਹਦਿਆਂ ਛੇਵੀਂ ਜਮਾਤ ਵਿੱਚ ਹੀ ਅੰਮ੍ਰਿਤ ਛਕ ਕੇ ਗੁਰਬਾਣੀ ਅਤੇ ਕੀਰਤਨ ਨਾਲ ਜੁੜ ਗਿਆ। ਇੱਥੇ ਉਸ ਨੇ ਸੰਤ ਰਣਜੀਤ ਸਿੰਘ ਢੀਂਗੀ ਕੋਲੋਂ ਗੁਰੂ ਸ਼ਬਦ ਅਤੇ ਕੀਰਤਨ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ। ਦਸਵੀਂ ਜਮਾਤ ਪਾਸ ਕਰਨ ਉਪਰੰਤ ਉਹ ਧਰਮ ਪ੍ਰਚਾਰ ਵਿੱਚ ਜੁਟ ਗਿਆ। ਤਕਰੀਬਨ ਅੱਠ ਸਾਲ ਦੇਸ਼-ਵਿਦੇਸ਼ ਵਿੱਚ ਧਰਮ ਪ੍ਰਚਾਰ ਕਰਨ ਉਪਰੰਤ ਗੱਗੜੀ ਪਿਛਲੇ ਕੁਝ ਵਰ੍ਹਿਆਂ ਤੋਂ ਨਿੱਜੀ ਰੂਪ ਵਿੱਚ ਗੁਰਮਤਿ ਪ੍ਰਚਾਰ ਵਿੱਚ ਜੁਟਿਆ ਹੋਇਆ ਹੈ। ਜਿਸ ਦੌਰਾਨ ਉਸ ਨੇ ਆਪਣੇ ਦੋਸਤ ਕੁਲਵਿੰਦਰ ਸਿੰਘ ਮਾਨ ਨਾਲ ਜੁੜਕੇ ਮਿਆਰੀ ਗੀਤ ਗਾ ਕੇ ਸਮਾਜ ਅਤੇ ਗਾਇਕਾਂ ਨੂੰ ਸੇਧ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਜਿਸ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ।
ਕੁਲਵਿੰਦਰ ਸਿੰਘ ਮਾਨ ਜ਼ਿਲ੍ਹਾ ਮਾਨਸਾ ਦੇ ਪਿੰਡ ਗੁੜਥੜੀ ਵਿਖੇ  ਜਗਸੀਰ ਸਿੰਘ ਅਤੇ ਜਸਪਾਲ ਕੌਰ ਦੇ ਘਰ ਜਨਮਿਆ ਹੈ। ਉਸ ਨੇ ਸਕੂਲੀ ਵਿੱਦਿਆ ਪੂਰੀ ਕਰਨ ਉਪਰੰਤ ਫਗਵਾੜਾ ਸਥਿਤ ਗੁਰਮਤਿ ਅਕਾਦਮੀ ਵਿੱਚੋਂ ਗੁਰਮਤਿ ਸੰਗੀਤ ਦੀ ਸਿਖਲਾਈ ਲਈ ਅਤੇ ਅੰਮ੍ਰਿਤ ਛੱਕ ਕੇ ਸ਼ਬਦ ਗੁਰੂੁ ਦੇ ਲੜ ਲੱਗਿਆ। ਇਸ ਦੌਰਾਨ ਉਸ ਦਾ ਭਾਈ ਗੱਗੜੀ  ਨਾਲ ਮੇਲ ਹੋਇਆ। ਦੋਨਾਂ ਨੇ ਪੰਜਾਬ ਦੇ ਸਰੋਤਿਆਂ ਨੂੰ ਸੇਧਗਾਰ ਗਾਇਕੀ ਨਾਲ ਜੋੜਨ ਦੀ ਸ਼ੂਰੂਆਤ ਕੀਤੀ। ਭਾਈ ਕੁਲਵਿੰਦਰ ਸਿੰਘ ਪਿਛਲੇ ਚਾਰ ਸਾਲ ਤੋਂ ਕੈਲੇਫੋਰਨੀਆ (ਅਮਰੀਕਾ) ਵਿਖੇ ਰਹਿ ਕੇ ਗੁਰਮਤਿ ਪ੍ਰਚਾਰ ਵਿੱਚ ਸਰਗਰਮ ਹੈ। ਭਾਈ ਮਾਨ ਅਤੇ ਭਾਈ ਗੱਗੜੀ ਦੀ ਜੋੜੀ ਨੇ ਆਪਣੇ ਤਿੰਨ ਗੀਤਾਂ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਆਪਣੀ ਮੁਹਿੰਮ ਨੂੰ ਅੱਗੇ ਹੋਰ ਵਧੀਆ ਤਰੀਕੇ ਨਾਲ ਚਲਾਉਣ ਦਾ ਅਹਿਦ ਕੀਤਾ ਹੈ।

ਸੰਪਰਕ: 94784-70575


Comments Off on ਗਾਇਕੀ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਉਪਰਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.