ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਗੁਰਬਾਣੀ ਅਮੀਰ-ਗ਼ਰੀਬ ਦਾ ਫ਼ਰਕ ਨਹੀਂ ਸਿਖਾਉਂਦੀ

Posted On March - 20 - 2017

ਪੱਤਰ ਪ੍ਰੇਰਕ
ਏਲਨਾਬਾਦ, 20 ਮਾਰਚ

ਸਮਾਗਮ ਦੌਰਾਨ ਲੜਕੀਆਂ ਦਾ ਸਨਮਾਨ ਕਰਦੇ ਹੋਏ ਸਤਿਗੁਰੂ ਦਲੀਪ ਸਿੰਘ। - ਫੋਟੋ: ਜਗਤਾਰ

ਸਮਾਗਮ ਦੌਰਾਨ ਲੜਕੀਆਂ ਦਾ ਸਨਮਾਨ ਕਰਦੇ ਹੋਏ ਸਤਿਗੁਰੂ ਦਲੀਪ ਸਿੰਘ। – ਫੋਟੋ: ਜਗਤਾਰ

ਨਾਮਧਾਰੀ ਸੰਗਤ ਸਮਾਜ ਵਿੱਚੋਂ ਛੂਤਛਾਤ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਵੇ ਅਤੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕਰੇ। ਇਹ ਸ਼ਬਦ ਅੱਜ ਇੱਥੋਂ ਨਜ਼ਦੀਕ ਜੀਵਨ ਨਗਰ ਵਿਖੇ ਹੋਲਾ ਮਹੱਲਾ ਦੇ ਸਬੰਧ ਵਿੱਚ ਹੋਏ ਤਿੰਨ ਦਿਨਾਂ ਧਾਰਮਿਕ ਪ੍ਰੋਗਰਾਮਾਂ ਦੇ ਸਮਾਪਤੀ ਸਮਾਗਮ ਦੌਰਾਨ ਸਤਿਗੁਰੂ ਦਲੀਪ ਸਿੰਘ ਨੇ ਆਖੇ। ਉਨ੍ਹਾਂ ਆਖਿਆ ਕਿ ਅਮੀਰੀ ਗਰੀਬੀ ਦੇ ਵਧਦੇ ਪਾੜੇ ਕਾਰਨ ਅੱਜ ਸਮਾਜ ਦੇ ਬਹੁਤੇ ਲੋਕ ਗਰੀਬ ਵਰਗ ਦੇ ਲੋਕਾਂ ਨੂੰ ਹੀਣ-ਭਾਵਨਾ ਦੀ ਨਜ਼ਰ ਨਾਲ ਵੇਖਦੇ ਹਨ ਜੋ ਗੁਰਬਾਣੀ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ। ਵਾਹਿਗੁਰੂ ਦੀ ਸਜਾਈ ਕਾਇਨਾਤ ਵਿੱਚ ਹਰ ਜੀਵ ਨੂੰ ਬਰਾਬਰ ਦਾ ਦਰਜਾ ਹਾਸਲ ਹੈ ਅਤੇ ਅਮੀਰੀ-ਗਰੀਬੀ ਦੇ ਸਿਧਾਂਤ ’ਤੇ ਚੱਲਣ ਵਾਲੇ ਲੋਕ ਅਕਾਲ ਪੁਰਖ ਦੀ ਬਾਣੀ ਨਾਲ ਸਿੱਧੇ ਤੌਰ ’ਤੇ ਖਿਲਵਾੜ ਕਰ ਰਹੇ ਹਨ। ਸਤਿਗੁਰੂ ਦਲੀਪ ਸਿੰਘ ਨੇ ਆਖਿਆ ਕਿ ਆਦਮੀ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਪਤਨੀ ਨੂੰ ਸਨਮਾਨ ਦੇਵੇ ਅਤੇ ਪਤਨੀ ਆਪਣੇ ਪਤੀ ਨੂੰ ਸਨਮਾਨ ਦੇ ਕੇ ਘਰ ਨੂੰ ਸਵਰਗ ਬਣਾਵੇ। ਸਤਿਗੁਰੂ ਦਲੀਪ ਸਿੰਘ ਨੇ ਇਸ ਮੌਕੇ ਔਰਤਾਂ ਵਲੋਂ ਆਨੰਦ ਕਾਰਜ ਕਰਵਾਏ ਜਾਣ ਨੂੰ ਇਤਿਹਾਸਕ ਅਤੇ ਕ੍ਰਾਂਤੀਕਾਰੀ ਕਦਮ ਦੱਸਦਿਆ ਆਖਿਆ ਕਿ ਭਵਿੱਖ ਵਿੱਚ ਵੀ ਔਰਤਾਂ ਕੋਲੋਂ ਆਨੰਦ ਕਾਰਜ ਕਰਵਾ ਕੇ ਇਸ ਕਾਰਜ ਨੂੰ ਹਮੇਸ਼ਾ ਲਈ ਜਾਰੀ ਰੱਖਿਆ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਸਾਦਗੀ ਭਰਿਆ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਵਿਦੇਸ਼ ਤੋਂ ਵੀ ਸੰਗਤਾਂ ਨੇ ਹਿੱਸਾ ਲਿਆ ਅਤੇ ਭਰਪੂਰ ਸਹਿਯੋਗ ਦਿੱਤਾ।  ਤਿੰਨ ਦਿਨ ਚਲੇ ਇਸ ਧਾਰਮਿਕ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਦੌਰਾਨ ਪ੍ਰਧਾਨ ਗੁਰਨਾਮ ਸਿੰਘ, ਬਾਬਾ ਛਿੰਦਾ ਸਿੰਘ, ਜਥੇਦਾਰ ਗੁਰਦੀਪ ਸਿੰਘ, ਇਕਬਾਲ ਸਿੰਘ, ਗੁਰਸ਼ਰਨ ਸਿੰਘ, ਵਕੀਲ ਨਰਿੰਦਰ ਸਿੰਘ, ਭਗਤ ਸਿੰਘ, ਅੰਗਰੇਜ਼ ਸਿੰਘ,ਸੂਬਾ ਬਲਜੀਤ ਸਿੰਘ, ਜਸਵੀਰ ਸਿੰਘ ਸਿਰਸਾ,ਰਣਜੀਤ ਸਿੰਘ, ਸੰਤ ਮਨਮੋਹਨ ਸਿੰਘ ਸਹਿਤ ਭਾਰੀ ਸੰਖਿਆ ਵਿੱਚ ਸੰਗਤਾਂ ਹਾਜ਼ਰ ਰਹੀਆਂ।


Comments Off on ਗੁਰਬਾਣੀ ਅਮੀਰ-ਗ਼ਰੀਬ ਦਾ ਫ਼ਰਕ ਨਹੀਂ ਸਿਖਾਉਂਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.