ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗੁਰੂ ਤੇਗ਼ ਬਹਾਦਰ ਦਾ ਸੀਸ ਪ੍ਰਾਪਤ ਕਰਨ ਦਾ ਕੰਧ-ਚਿੱਤਰ

Posted On March - 7 - 2017

ਡਾ. ਕੰਵਰਜੀਤ ਸਿੰਘ ਕੰਗ
7mrpt1ਨੌਵੀਂ ਪਾਤਸ਼ਾਹੀ ਗਰੂ ਤੇਗ਼ ਬਹਾਦਰ ਜੀ ਨਾਲ ਸਬੰਧਿਤ ਕੰਧ-ਚਿੱਤਰ ਬਾਬਾ ਬਕਾਲਾ ਦੇ ਗੁਰਦੁਆਰੇ ਵਿੱਚ ਦੇਖੇ ਜਾ ਸਕਦੇ ਹਨ, ਪਰ ਉਨ੍ਹਾਂ ਨਾਲ ਸਬੰਧਿਤ ਇੱਕ ਵਿਸ਼ੇਸ਼ ਇਤਿਹਾਸਕ ਚਿੱਤਰ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਦੀ ਕੰਧ ਉੱਤੇ ਚਿੱਤਰਿਆ ਗਿਆ ਸੀ, ਜੋ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਚਿੱਤਰ ਦਾ ਫੋਟੋਗਰਾਫ 1972 ਵਿੱਚ ਖਿੱਚਿਆ ਗਿਆ ਸੀ ਅਤੇ ਉਸ ਸਮੇਂ ਵੀ ਇਸ ਚਿੱਤਰ ਦੀ ਹਾਲਤ ਕਾਫ਼ੀ ਘਸਮੈਲੀ ਹੋ ਚੁੱਕੀ ਸੀ ਅਤੇ ਛੱਤ ਉੱਤੇ ਕਰਵਾਈ ਸਫੈਦੀ ਦੇ ਛਿੱਟਿਆਂ ਨੇ ਇਸ ਦੀ ਰਹਿੰਦੀ ਸੁੰਦਰਤਾ ਨੂੰ ਹੋਰ ਵਿਗਾੜ ਦਿੱਤਾ ਸੀ। ਬਾਅਦ ਵਿੱਚ ਇਹ ਕੰਧ-ਚਿੱਤਰ ਇਸ ਗੁਰਦੁਆਰੇ ਦੇ ਹੋਰ ਕੰਧ-ਚਿੱਤਰਾਂ ਵਾਂਗ ਕਥਿਤ ਨਵੀਨੀਕਰਨ ਦੀ ਬਲੀ ਚੜ੍ਹ ਗਿਆ।
11 ਨਵੰਬਰ 1675 ਨੂੰ ਜਦੋਂ ਸੂਰਜ ਅਸਤ ਹੋ ਗਿਆ ਸੀ ਤਾਂ ਔਰੰਗਜ਼ੇਬ ਦੇ ਹੁਕਮ ਅਨੁਸਾਰ ਦਿੱਲੀ ਵਿੱਚ ਚਾਂਦਨੀ ਚੌਕ ਵਿੱਚ ਤਲਵਾਰ ਚੱਲੀ ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਅਨਿਆਂਏ ਨਾਲ ਚੱਲੀ ਹਨੇਰੀ ਅਤੇ ਵਾਵਰੋਲੇ ਵਿੱਚ ਭਾਈ ਜੈਤਾ ਦਲੇਰੀ ਨਾਲ ਅੱਗੇ ਵਧਿਆ ਅਤੇ ਬਿਜਲੀ ਦੇ ਲਿਸ਼ਕਾਰੇ ਵਾਂਗ ਸਤਿਗੁਰਾਂ ਦੇ ਪਵਿੱਤਰ ਸੀਸ ਨੂੰ ਲੈ ਕੇ ਅਨੰਦਪੁਰ ਸਾਹਿਬ ਵੱਲ ਸਿਮਰਣ ਕਰਦਾ ਭੀੜ ਵਿੱਚੋਂ ਲੋਪ ਹੋ ਗਿਆ।
ਇਹ ਸੀਸ ਭਾਈ ਜੈਤਾ ਨੇ ਕੀਰਤਪੁਰ ਸਾਹਿਬ ਲਿਜਾ ਕੇ ਰੱਖਿਆ, ਜਿੱਥੇ ਬਾਲ ਗੁਰੂ ਗੋਬਿੰਦ ਰਾਇ ਨੇ ਪਹੁੰਚ ਕੇ ਆਪਣੇ ਪਿਤਾ ਦਾ ਸੀਸ ਪ੍ਰਾਪਤ ਕੀਤਾ ਅਤੇ ਬਬਾਣ ਵਿੱਚ ਰੱਖ ਕੇ, ਸੰਗਤ ਨਾਲ ਸ਼ਬਦ ਕੀਰਤਨ ਗਾਇਨ ਕਰਦਿਆਂ ਅਨੰਦਪੁਰ ਸਾਹਿਬ ਪਹੁੰਚਾਇਆ ਅਤੇ ਚੰਦਨ ਦੀ ਲੱਕੜ ਨਾਲ ਅਗਨ ਭੇਟ ਕੀਤਾ। ਇਸ  ਥਾਂ ਉੱਤੇ ਗੁਰਦੁਆਰਾ ਸੀਸ ਗੰਜ ਉਸਾਰਿਆ ਗਿਆ।
ਇਸ ਕੰਧ-ਚਿੱਤਰ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਨੂੰ ਸਿੱਖਾਂ ਵੱਲੋਂ ਇੱਕ ਬਬਾਣ ਜਾਂ ਪਾਲਕੀ ਵਿੱਚ ਬਾ-ਦਸਤੂਰ ਅਤੇ ਬਾ-ਅਦਬ ਲਿਜਾਂਦਿਆਂ ਚਿੱਤਰਿਆ ਗਿਆ ਹੈ। ਚਾਰ ਸਿੱਖਾਂ ਨੇ ਆਪਣੇ ਮੋਢਿਆਂ ਉੱਤੇ ਪਾਲਕੀ ਨੂੰ ਚੁੱਕਿਆ ਹੋਇਆ ਹੈ ਅਤੇ ਇਕ ਸਿੱਖ ਸੀਸ ਉੱਤੇ ਚੌਰ ਫੇਰਨ ਦੀ ਸੇਵਾ ਕਰ ਰਿਹਾ ਹੈ। ਸ਼ਬਦ ਕੀਰਤਨ ਦੀ ਲੋੜ ਅਨੁਸਾਰ ਦੋ ਸੰਗੀਤਕਾਰ ਸਾਜ਼ ਵਜਾ ਰਹੇ ਹਨ। ਅਗਾਂਹ ਬਾਲ ਗੋਬਿੰਦ ਰਾਇ ਹੱਥ ਜੋੜ ਕੇ ਤੇ ਸਿਰ ਨਿਵਾ ਕੇ ਆਪਣੇ ਪਿਤਾ ਦਾ ਸੀਸ ਸਵੀਕਾਰ ਕਰ ਰਹੇ ਹਨ। ਬਾਲ ਗੁਰੁੂ ਦੇ ਸਿਰ ਉੱਤੇ ਵੀ ਇਕ ਸਿੱਖ ਚੌਰ ਫੇਰਨ ਦੀ ਸੇਵਾ ਕਰ ਰਿਹਾ ਹੈ। ਚਿੱਤਰ ਵਿੱਚ ਸ੍ਰੀ 108 ਸੀਸ ਪਾਤਸ਼ਾਹੀ ਨੌਵੀਂ ਦਿੱਲੀ ਤੋਂ ਆਇਆ- ਗੁਰਮੁਖੀ ਅੱਖਰਾਂ ਵਿੱਚ ਲਿਖਿਆ ਗਿਆ ਹੈ।
ਸੰਪਰਕ: 98728-33604


Comments Off on ਗੁਰੂ ਤੇਗ਼ ਬਹਾਦਰ ਦਾ ਸੀਸ ਪ੍ਰਾਪਤ ਕਰਨ ਦਾ ਕੰਧ-ਚਿੱਤਰ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.